ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਪੌਡਕਾਸਟ ਵਿਜੇਟ ਦੀ ਵਰਤੋਂ ਕਰੋ

ਤੁਸੀਂ ਪੌਡਕਾਸਟ ਐਪ ਨੂੰ ਬਿਨਾਂ ਖੋਲ੍ਹੇ, ਐਪੀਸੋਡ ਦੇਖਣ ਅਤੇ ਚਲਾਉਣ ਲਈ ਪੌਡਕਾਸਟ ਵਿਜੇਟ ਨੂੰ ਆਪਣੀ ਹੋਮ ਸਕਰੀਨ ਵਿੱਚ ਸ਼ਾਮਲ ਕਰ ਸਕਦੇ ਹੋ। ਤੁਸੀਂ “ਅਗਲਾ” ਕਤਾਰ ਵਿੱਚੋਂ, ਸੰਭਾਲੇ ਐਪੀਸੋਡਾਂ ਜਾਂ ਤੁਹਾਡੇ ਵੱਲੋਂ ਫ਼ੌਲੋ ਕੀਤੇ ਜਾਣ ਵਾਲੇ ਸ਼ੋਅ ਦੇ ਐਪੀਸੋਡਾਂ ਵਿੱਚੋਂ ਐਪੀਸੋਡ ਸ਼ਾਮਲ ਕਰ ਸਕਦੇ ਹੋ।

ਹੋਮ ਸਕਰੀਨ ਵਿੱਚ ਪੌਡਕਾਸਟ ਵਿਜੇਟ ਜੋੜੋ

  1. ਹੋਮ ਸਕ੍ਰੀਨ ਨੂੰ ਉਦੋਂ ਤੱਕ ਟੱਚ ਕਰ ਕੇ ਰੱਖੋ ਜਦੋਂ ਤੱਕ ਐਪਾਂ ਹਿੱਲਣ ਨਹੀਂ ਲੱਗ ਜਾਂਦੀਆਂ।

  2. ਉੱਪਰ ਖੱਬੇ ਪਾਸੇ “ਸੋਧ ਕਰੋ” ‘ਤੇ ਟੈਪ ਕਰੋ, ਫਿਰ ਵਿਜੇਟ ਗੈਲਰੀ ਖੋਲ੍ਹਣ ਲਈ “ਵਿਜੇਟ ਜੋੜੋ” ‘ਤੇ ਟੈਪ ਕਰੋ।

  3. ਹੇਠਾਂ ਵੱਲ ਨੂੰ ਸਕ੍ਰੌਲ ਕਰੋ, ਫਿਰ “ਪੌਡਕਾਸਟ” ‘ਤੇ ਟੈਪ ਕਰੋ।

  4. ਵੱਖ-ਵੱਖ ਵਿਜੇਟ ਅਕਾਰ ਅਤੇ ਲੇਆਊਟ ਦੇਖਣ ਲਈ ਖੱਬੇ ਅਤੇ ਸੱਜੇ ਪਾਸੇ ਸਵਾਈਪ ਕਰੋ। ਜਦੋਂ ਤੁਸੀਂ ਉਹ ਵਿਕਲਪ ਦੇਖਦੇ ਹੋ ਜੋ ਤੁਸੀਂ ਚਾਹੁੰਦੇ ਹੋ, ਤਾਂ “ਵਿਜੇਟ ਜੋੜੋ” ‘ਤੇ ਟੈਪ ਕਰੋ।

ਆਪਣੀ ਹੋਮ ਸਕਰੀਨ ‘ਤੇ ਵਿਜੇਟ ਨੂੰ ਮੂਵ ਕਰਨ ਲਈ, ਹੋਮ ਸਕਰੀਨ ਨੂੰ ਉਦੋਂ ਤੱਕ ਟੱਚ ਕਰ ਕੇ ਰੱਖੋ ਜਦੋਂ ਤੱਕ ਐਪਾਂ ਹਿੱਲਣ ਨਹੀਂ ਲੱਗ ਜਾਂਦੀਆਂ। ਵਿਜੇਟ ਨੂੰ ਨਵੇਂ ਟਿਕਾਣੇ ‘ਤੇ ਡ੍ਰੈਗ ਕਰੋ, ਫਿਰ “ਹੋ ਗਿਆ” ‘ਤੇ ਟੈਪ ਕਰੋ।

ਆਪਣੀ ਹੋਮ ਸਕਰੀਨ ਤੋਂ ਵਿਜੇਟ ਹਟਾਉਣ ਲਈ, ਹੋਮ ਸਕਰੀਨ ਨੂੰ ਉਦੋਂ ਤੱਕ ਟੱਚ ਕਰ ਕੇ ਰੱਖੋ ਜਦੋਂ ਤੱਕ ਐਪਾਂ ਹਿੱਲਣ ਨਹੀਂ ਲੱਗ ਜਾਂਦੀਆਂ, ਵਿਜੇਟ ਦੇ ਉਪਰਲੇ ਖੱਬੇ ਪਾਸੇ “ਹਟਾਓ” ਬਟਨ ‘ਤੇ ਟੈਪ ਕਰੋ, ਫਿਰ “ਹਟਾਓ” ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.