ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ iCloud ਕੈਲੰਡਰ ਸਾਂਝੇ ਕਰੋ

ਕੈਲੰਡਰ ਐਪ ਵਿੱਚ, ਤੁਸੀਂ iCloud ਕੈਲੰਡਰ ਨੂੰ ਦੂਸਰੇ iCloud ਵਰਤੋਂਕਾਰਾਂ ਨਾਲ ਸਾਂਝਾ ਕਰ ਸਕਦੇ ਹੋ। ਜਦੋਂ ਤੁਸੀਂ ਕੋਈ ਕੈਲੰਡਰ ਸਾਂਝਾ ਕਰਦੇ ਹੋ, ਤਾਂ ਦੂਸਰੇ ਇਸ ਨੂੰ ਦੇਖ ਸਕਦੇ ਹਨ ਅਤੇ ਤੁਸੀਂ ਉਹਨਾਂ ਨੂੰ ਇਵੈਂਟ ਸ਼ਾਮਲ ਕਰਨ ਜਾਂ ਬਦਲਣ ਦੀ ਆਗਿਆ ਦੇ ਸਕਦੇ ਹੋ। ਤੁਸੀਂ ਸਿਰਫ਼ ਪੜਨ ਲਈ ਸੰਸਕਰਨ ਨੂੰ ਵੀ ਸਾਂਝਾ ਕਰ ਸਕਦੇ ਹੋ ਜਿਸ ਨੂੰ ਕੋਈ ਵੀ ਦੇਖ ਸਕਦਾ ਹੈ ਪਰ ਉਸ ਵਿੱਚ ਕੋਈ ਤਬਦੀਲੀ ਨਹੀਂ ਸਕਦਾ।

iCloud ਕੈਲੰਡਰ ਬਣਾਓ

  1. ਆਪਣੇ iPhone ’ਤੇ ਕੈਲੰਡਰ ਐਪ ’ਤੇ ਜਾਓ।

  2. ਸਕਰੀਨ ਦੇ ਹੇਠਾਂ ਦਿੱਤੇ ਕੈਲੰਡਰ ’ਤੇ ਟੈਪ ਕਰੋ।

  3. “ਕੈਲੰਡਰ ਜੋੜੋ” ’ਤੇ ਟੈਪ ਕਰੋ।

  4. “ਕੈਲੰਡਰ ਜੋੜੋ” ’ਤੇ ਟੈਪ ਕਰੋ, ਨਵੇਂ ਕੈਲੰਡਰ ਲਈ ਨਾਮ ਭਰੋ, ਫਿਰ “ਹੋ ਗਿਆ” ’ਤੇ ਟੈਪ ਕਰੋ।

    ਜੇ iCloud ਤੁਹਾਡਾ ਡਿਫ਼ੌਲਟ ਕੈਲੰਡਰ ਨਹੀਂ ਹੈ, ਤਾਂ ਖਾਤੇ ‘ਤੇ ਟੈਪ ਕਰੋ, ਫਿਰ iCloud ‘ਤੇ ਟੈਪ ਕਰੋ। ਆਪਣੀਆਂ ਕੈਲੰਡਰ ਸੈਟਿੰਗਾਂ ਨੂੰ ਬਦਲੋ ਨੂੰ ਦੇਖੋ।

iCloud ਕੈਲੰਡਰ ਸਾਂਝਾ ਕਰੋ

ਤੁਸੀਂ iCloud ਵਿੱਚ ਇੱਕ ਜਾਂ ਇੱਕ ਤੋਂ ਵੱਧ ਲੋਕਾਂ ਨਾਲ ਕੈਲੰਡਰ ਸਾਂਝਾ ਕਰ ਸਕਦੇ ਹੋ। ਤੁਸੀਂ ਜਿਨ੍ਹਾਂ ਨੂੰ ਸੱਦਾ ਦਿੰਦੇ ਹੋ, ਉਹਨਾਂ ਨੂੰ ਕੈਲੰਡਰ ਵਿੱਚ ਸ਼ਾਮਲ ਹੋਣ ਦਾ ਸੱਦਾ ਪ੍ਰਾਪਤ ਹੁੰਦਾ ਹੈ।

  1. ਆਪਣੇ iPhone ’ਤੇ ਕੈਲੰਡਰ ਐਪ ’ਤੇ ਜਾਓ।

  2. ਸਕਰੀਨ ਦੇ ਹੇਠਾਂ ਦਿੱਤੇ ਕੈਲੰਡਰ ’ਤੇ ਟੈਪ ਕਰੋ।

  3. ਉਸ iCloud ਕੈਲੰਡਰ ਦੇ ਅੱਗੇ “ਜਾਣਕਾਰੀ” ਬਟਨ ‘ਤੇ ਟੈਪ ਕਰੋ ਜਿਸ ਨੂੰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ।

  4. “ਵਿਅਕਤੀ ਜੋੜੋ” ਬਟਨ ‘ਤੇ ਟੈਪ ਕਰੋ, ਫਿਰ ਕੋਈ ਨਾਮ ਜਾਂ ਈਮੇਲ ਪਤਾ ਭਰੋ ਜਾਂ ਆਪਣੇ ਸੰਪਰਕਾਂ ਨੂੰ ਬ੍ਰਾਊਜ਼ ਕਰਨ ਲਈ “ਜੋੜੋ” ਬਟਨ ‘ਤੇ ਟੈਪ ਕਰੋ।

    ਨੋਟ: iCloud ਕੈਲੰਡਰ ਸਾਂਝਾ ਕਰਨ ਲਈ ਤੁਹਾਡੇ ਸੰਪਰਕਾਂ ਕੋਲ ਇੱਕ ਈਮੇਲ ਪਤਾ ਹੋਣਾ ਚਾਹੀਦਾ ਹੈ। ਸੰਪਰਕ ਜਾਣਕਾਰੀ ਜੋੜੋ ਅਤੇ ਵਰਤੋ ਨੂੰ ਦੇਖੋ।

  5. “ਜੋੜੋ” ‘ਤੇ ਟੈਪ ਕਰ ਕੇ “ਹੋ ਗਿਆ” ‘ਤੇ ਟੈਪ ਕਰੋ।

ਸਾਂਝਾ ਕੀਤੇ ਕੈਲੰਡਰ ਤੱਕ ਕਿਸੇ ਵਿਅਕਤੀ ਦੇ ਐਕਸੈੱਸ ਨੂੰ ਬਦਲੋ

ਤੁਹਾਡੇ ਵੱਲੋਂ ਆਪਣਾ ਕੈਲੰਡਰ ਸਾਂਝਾ ਕਰਨ ਲਈ ਕਿਸੇ ਵਿਅਕਤੀ ਨੂੰ ਸੱਦਾ ਦੇਣ ਤੋਂ ਬਾਅਦ, ਤੁਸੀਂ ਕੈਲੰਡਰ ਵਿੱਚ ਸੋਧ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਚਾਲੂ ਜਾਂ ਬੰਦ ਕਰ ਸਕਦੇ ਹੋ ਜਾਂ ਉਸ ਵਿਅਕਤੀ ਨਾਲ ਕੈਲੰਡਰ ਸਾਂਝਾ ਕਰਨਾ ਬੰਦ ਕਰ ਸਕਦੇ ਹੋ।

  1. ਆਪਣੇ iPhone ’ਤੇ ਕੈਲੰਡਰ ਐਪ ’ਤੇ ਜਾਓ।

  2. ਕੈਲੰਡਰ ‘ਤੇ ਟੈਪ ਕਰੋ, ਸਾਂਝੇ ਕੀਤੇ ਕੈਲੰਡਰ ਦੇ ਅੱਗੇ “ਜਾਣਕਾਰੀ” ਬਟਨ ‘ਤੇ ਟੈਪ ਕਰੋ, ਫਿਰ ਵਿਅਕਤੀ ਦਾ ਨਾਮ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • “ਸੋਧ ਕਰਨ ਦੀ ਆਗਿਆ ਦਿਓ” ਨੂੰ ਚਾਲੂ ਜਾਂ ਬੰਦ ਕਰੋ।

    • “ਸਾਂਝਾਕਰਨ ਬੰਦ ਕਰੋ” ’ਤੇ ਟੈਪ ਕਰੋ।

ਸਾਂਝੇ ਕੀਤੇ ਕੈਲੰਡਰਾਂ ਲਈ ਸੂਚਨਾਵਾਂ ਨੂੰ ਬੰਦ ਕਰੋ

ਜਦੋਂ ਕੋਈ ਤੁਹਾਡੇ ਵੱਲੋਂ ਸਾਂਝਾ ਕੀਤੇ ਜਾਣ ਵਾਲੇ ਕੈਲੰਡਰ ਵਿੱਚ ਸੋਧ ਕਰਦਾ ਹੈ, ਤਾਂ ਤੁਹਾਨੂੰ ਉਸ ਤਬਦੀਲੀ ਬਾਰੇ ਸੂਚਿਤ ਕੀਤਾ ਜਾਂਦਾ ਹੈ। ਜੇ ਤੁਸੀਂ ਸੂਚਨਾਵਾਂ ਨੂੰ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਬੰਦ ਕਰ ਸਕਦੇ ਹੋ।

  1. ਸੈਟਿੰਗਾਂ  > ਸੂਚਨਾਵਾਂ > ਕੈਲੰਡਰ > ਵਿਉਂਤਬੱਧ ਸੂਚਨਾਵਾਂ ‘ਤੇ ਜਾਓ।

  2. ਸਾਂਝੀਆਂ ਕੀਤੀਆਂ ਕੈਲੰਡਰ ਤਬਦੀਲੀਆਂ ਨੂੰ ਬੰਦ ਕਰੋ।

ਸਿਰਫ਼-ਪੜ੍ਹਨ ਲਈ ਕੈਲੰਡਰ ਕਿਸੇ ਵੀ ਵਿਅਕਤੀ ਨਾਲ ਸਾਂਝਾ ਕਰੋ

  1. ਆਪਣੇ iPhone ’ਤੇ ਕੈਲੰਡਰ ਐਪ ’ਤੇ ਜਾਓ।

  2. ਕੈਲੰਡਰ ‘ਤੇ ਟੈਪ ਕਰੋ, ਫਿਰ ਉਸ iCloud ਕੈਲੰਡਰ ਦੇ ਅੱਗੇ “ਜਾਣਕਾਰੀ” ਬਟਨ ‘ਤੇ ਟੈਪ ਕਰੋ, ਜਿਸ ਨੂੰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ।

  3. ਜਨਤਕ ਕੈਲੰਡਰ ਨੂੰ ਚਾਲੂ ਕਰੋ, ਫਿਰ ਆਪਣੇ ਕੈਲੰਡਰ ਦਾ URL ਕਾਪੀ ਕਰਨ ਜਾਂ ਭੇਜਣ ਲਈ “ਲਿੰਕ ਸਾਂਝਾ ਕਰੋ” ’ਤੇ ਟੈਪ ਕਰੋ।

  4. URL-ਸੁਨੇਹੇ, Mail ਆਦਿ ਭੇਜਣ ਲਈ ਇੱਕ ਢੰਗ ਚੁਣੋ।

ਜਿਸ ਨੂੰ ਵੀ ਤੁਸੀਂ URL ਭੇਜਦੇ ਹੋ, ਉਹ ਇਸ ਦੀ ਵਰਤੋਂ ਕਿਸੇ ਢੁਕਵੀਂ ਐਪ ਜਿਵੇਂ ਕਿ macOS ਲਈ ਕੈਲੰਡਰ ਦੀ ਵਰਤੋਂ ਕਰ ਕੇ ਕੈਲੰਡਰ ਨੂੰ ਸਬਸਕ੍ਰਾਈਬ ਕਰਨ ਵਾਸਤੇ ਕਰ ਸਕਦੇ ਹਨ।

ਕੈਲੰਡਰ ਡਿਲੀਟ ਕਰੋ

  1. ਆਪਣੇ iPhone ’ਤੇ ਕੈਲੰਡਰ ਐਪ ’ਤੇ ਜਾਓ।

  2. ਸਕਰੀਨ ਦੇ ਹੇਠਾਂ ਦਿੱਤੇ ਕੈਲੰਡਰ ’ਤੇ ਟੈਪ ਕਰੋ।

  3. ਉਸ iCloud ਕੈਲੰਡਰ ਦੇ ਅੱਗੇ “ਜਾਣਕਾਰੀ” ਬਟਨ ‘ਤੇ ਟੈਪ ਕਰੋ ਜਿਸ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ।

  4. ਸੂਚੀ ਦੇ ਹੇਠਾਂ “ਕੈਲੰਡਰ ਡਿਲੀਟ ਕਰੋ” ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.