ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਘੜੀ ਐਪ ਵਿੱਚ ਅਲਾਰਮ ਲਗਾਓ

ਤੁਸੀਂ ਆਪਣੇ iPhone ਨੂੰ ਅਲਾਰਮ ਘੜੀ ਵਿੱਚ ਬਦਲ ਸਕਦੇ ਹੋ। ਤੁਸੀਂ Siri ਨੂੰ ਵੀ ਆਪਣੇ ਲਈ ਅਲਾਰਮ ਲਗਾਉਣ ਵਾਸਤੇ ਕਹਿ ਸਕਦੇ ਹੋ। ਦਿਨ ਦੇ ਕਿਸੇ ਵੀ ਸਮੇਂ ਲਈ ਅਲਾਰਮ ਲਗਾਓ ਅਤੇ ਇਸ ਨੂੰ ਹਫ਼ਤੇ ਦੇ ਇੱਕ ਜਾਂ ਇੱਕ ਤੋਂ ਵੱਧ ਦਿਨਾਂ ਵਿੱਚ ਦੁਹਰਾਉਣ ਵਾਸਤੇ ਸੈੱਟ ਕਰੋ।

Siri: ਕੁਝ ਇਸ ਤਰ੍ਹਾਂ ਕਹੋ: “Set an alarm for 7 a.m.” Siri ਦੀ ਵਰਤੋਂ ਕਰਨੀ ਸਿੱਖੋ

ਨੋਟ: ਤੁਸੀਂ ਸਿਹਤ ਐਪ ਵਿੱਚ ਪੂਰੇ ਨੀਂਦ ਦੇ ਸ਼ੈਡਿਊਲ (ਸੌਣ ਦੇ ਸਮੇਂ, ਜਾਗਣ ਦੇ ਸਮੇਂ ਅਤੇ ਹੋਰ ਬਹੁਤ ਕੁਝ ਸਮੇਤ) ਦੇ ਹਿੱਸੇ ਵਜੋਂ ਜਾਗਣ ਦਾ ਅਲਾਰਮ ਵੀ ਲਗਾ ਸਕਦੇ ਹੋ। ਜੇਕਰ ਤੁਸੀਂ ਨੀਂਦ ਦੇ ਸ਼ੈਡਿਊਲ ਦਾ ਸੈੱਟ ਅੱਪ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜਾਗਣ ਦੇ ਸਮੇਂ ਲਈ ਘੜੀ ਐਪ ਵਿੱਚ ਨਿਯਮਿਤ ਤੌਰ ’ਤੇ ਅਲਾਰਮ ਲਗਾ ਸਕਦੇ ਹੋ।

ਅਲਾਰਮ ਬਦਲਣ ਲਈ ਸਕਰੀਨ, ਜਿਸ ਵਿੱਚ ਅਲਾਰਮ ਦਾ ਸਮਾਂ ਬਦਲਣ ਲਈ ਸੈਟਿੰਗਾਂ ਹਨ, ਇਹਨਾਂ ਵਿੱਚੋਂ ਚੁਣੋ ਕਿ ਕੀ ਅਲਾਰਮ ਨੂੰ ਦੁਹਰਾਉਣਾ ਹੈ, ਅਲਾਰਮ ਦਾ ਲੇਬਲ ਸ਼ਾਮਲ ਕਰਨਾ ਹੈ, ਅਲਾਰਮ ਦੀ ਧੁਨੀ ਚੁਣਨੀ ਹੈ ਅਤੇ ਸਨੂਜ਼ ਨੂੰ ਚਾਲੂ ਕਰਨਾ ਹੈ।

ਅਲਾਰਮ ਲਗਾਓ

ਤੁਸੀਂ ਆਪਣੇ ਜਾਗਣ ਦੇ ਸਮੇਂ ਸਮੇਤ ਕਿਸੇ ਵੀ ਸਮੇਂ ਦੇ ਅਲਾਰਮ ਲਗਾ ਸਕਦੇ ਹੋ। ਤੁਹਾਡੇ ਵੱਲੋਂ ਘੜੀ ਐਪ ਵਿੱਚ ਸੈੱਟ ਅੱਪ ਕੀਤੇ ਗਏ ਕਿਸੇ ਵੀ ਅਲਾਰਮ ਦਾ ਨੀਂਦ ਦੇ ਸ਼ੈਡਿਊਲ ਨਾਲ ਕੋਈ ਸਬੰਧ ਨਹੀਂ ਹੈ।

  1. ਆਪਣੇ iPhone ’ਤੇ ਘੜੀ ਐਪ ’ਤੇ ਜਾਓ।

  2. ਅਲਾਰਮ ’ਤੇ ਟੈਪ ਕਰੋ, ਫਿਰ “ਜੋੜੋ” ਬਟਨ ’ਤੇ ਟੈਪ ਕਰੋ।

  3. ਸਮਾਂ ਸੈੱਟ ਕਰੋ, ਫਿਰ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕੋਈ ਵੀ ਵਿਕਲਪ ਚੁਣੋ:

    • ਦੁਹਰਾਓ: ਹਫ਼ਤੇ ਦੇ ਉਹ ਦਿਨ ਚੁਣੋ ਜਿਨ੍ਹਾਂ ਵਿੱਚ ਤੁਸੀਂ ਅਲਾਰਮ ਨੂੰ ਦੁਹਰਾਉਣਾ ਚਾਹੁੰਦੇ ਹੋ।

    • ਲੇਬਲ ਲਗਾਓ: ਅਲਾਰਮ ਨੂੰ ਕੋਈ ਨਾਮ ਦਿਓ ਜਿਵੇਂ ਕਿ “ਬੂਟਿਆਂ ਨੂੰ ਪਾਣੀ ਦਿਓ”।

    • ਧੁਨੀ: ਵਾਈਬ੍ਰੇਸ਼ਨ, ਗੀਤ ਜਾਂ ਰਿੰਗਟੋਨ ਚੁਣੋ।

    • ਸਨੂਜ਼ ਕਰੋ: ਆਪਣੇ ਅਲਾਰਮ ਨਾਲ ਸਨੂਜ਼ ਬਟਨ ਦੇਖਣ ਲਈ ਚਾਲੂ ਕਰੋ। (ਇਹ ਅਲਾਰਮ ਨੂੰ 9 ਮਿੰਟ ਲਈ ਰੋਕ ਦਿੰਦਾ ਹੈ।)

  4. “ਸੰਭਾਲੋ” ’ਤੇ ਟੈਪ ਕਰੋ।

ਅਲਾਰਮ ਬਦਲਣ ਲਈ, ਅਲਾਰਮ ਦੇ ਸਮੇਂ ’ਤੇ ਟੈਪ ਕਰੋ। ਜਾਂ ਸਿਖਰ ’ਰੇ ਖੱਬੇ ਪਾਸੇ ਦਿੱਤੇ “ਸੋਧ ਕਰੋ” ’ਤੇ ਟੈਪ ਕਰੋ, ਫਿਰ ਅਲਾਰਮ ਦੇ ਸਮੇਂ ’ਤੇ ਟੈਪ ਕਰੋ।

ਅਲਾਰਮ ਦੀ ਆਵਾਜ਼ ਬਦਲੋ

  1. ਸੈਟਿੰਗਾਂ  > ਧੁਨੀਆਂ ਅਤੇ ਹੈਪਟਿਕ ’ਤੇ ਜਾਓ।

  2. ਰਿੰਗਟੋਨ ਅਤੇ ਅਲਰਟ ਆਵਾਜ਼ ਦੇ ਥੱਲੇ ਦਿੱਤੇ ਸਲਾਈਡਰ ਨੂੰ ਡ੍ਰੈਗ ਕਰੋ।

ਸਲਾਹ: ਆਪਣੇ ਡਿਵਾਈਸ ’ਤੇ ਆਵਾਜ਼ ਦੀ ਬਟਨਾਂ ਦੀ ਵਰਤੋਂ ਕਰ ਕੇ ਅਲਾਰਮ ਦੀ ਆਵਾਜ਼ ਨੂੰ ਬਦਲਣ ਲਈ, “ਬਟਨਾਂ ਨਾਲ ਬਦਲੋ” ਨੂੰ ਚਾਲੂ ਕਰੋ।

ਤੁਹਾਡਾ ਅਲਾਰਮ ਉਦੋਂ ਵੀ ਵੱਜਦਾ ਹੈ, ਜਦੋਂ ਤੁਸੀਂ:

  • ਸ਼ਾਂਤ ਮੋਡ ਨੂੰ ਚਾਲੂ ਕੀਤਾ ਹੋਵੇ।

  • ਪਰੇਸ਼ਾਨ ਨਾ ਕਰੋ (ਜਾਂ ਕੋਈ ਹੋਰ ਫ਼ੋਕਸ) ਚਾਲੂ ਕੀਤਾ ਹੋਵੇ।

  • ਆਪਣੇ iPhone ਨਾਲ ਹੈੱਡਫ਼ੋਨਾਂ ਨੂੰ ਕਨੈਕਟ ਕੀਤਾ ਹੋਵੇ। ਅਲਾਰਮ ਤੁਹਾਡੇ iPhone ਦੇ ਬਿਲਟ-ਇਨ ਸਪੀਕਰਾਂ ਦੇ ਨਾਲ-ਨਾਲ ਤੁਹਾਡੇ ਹੈੱਡਫ਼ੋਨ ’ਤੇ ਵੀ ਸੈੱਟ ਕੀਤੀ ਆਵਾਜ਼ ’ਤੇ ਵੱਜਦਾ ਹੈ।

ਅਲਾਰਮ ਨੂੰ ਬੰਦ ਕਰੋ

  1. ਆਪਣੇ iPhone ’ਤੇ ਘੜੀ ਐਪ ’ਤੇ ਜਾਓ।

  2. ਅਲਾਰਮ ’ਤੇ ਟੈਪ ਕਰੋ।

  3. ਅਲਾਰਮ ਸਮੇਂ ਤੋਂ ਅਗਲੇ ਬਟਨ ’ਤੇ ਟੈਪ ਕਰੋ।

ਕੋਈ ਅਲਾਰਮ ਹਟਾਓ

  1. ਆਪਣੇ iPhone ’ਤੇ ਘੜੀ ਐਪ ’ਤੇ ਜਾਓ।

  2. ਅਲਾਰਮ ’ਤੇ ਟੈਪ ਕਰੋ।

  3. ਅਲਾਰਮ ’ਤੇ ਖੱਬੇ ਪਾਸੇ ਸਵਾਈਪ ਕਰੋ, ਫਿਰ “ਡਿਲੀਟ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.