ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਐਪ ਲਾਇਬ੍ਰੇਰੀ ਵਿੱਚ ਆਪਣੀਆਂ ਐਪਾਂ ਲੱਭੋ ਅਤੇ ਉਹਨਾਂ ਦੀ ਵਰਤੋਂ ਕਰੋ

ਐਪ ਲਾਇਬ੍ਰੇਰੀ ਤੁਹਾਡੀਆਂ ਐਪਾਂ ਨੂੰ ਸਮਾਜਿਕ, ਮਨੋਰੰਜਨ ਅਤੇ ਉਤਪਾਦਕਤਾ ਤੇ ਵਿੱਤ ਵਰਗੀਆਂ ਸ਼੍ਰੇਣੀਆਂ ਵਿੱਚ ਵਿਵਸਥਿਤ ਦਿਖਾਉਂਦੀ ਹੈ। ਜਿਹੜੀਆਂ ਐਪਾਂ ਦੀ ਤੁਸੀਂ ਸਭ ਤੋਂ ਵੱਧ ਵਰਤੋਂ ਕਰਦੇ ਹੋ, ਉਹ ਸਕਰੀਨ ਦੇ ਸਿਖਰ ਦੇ ਨੇੜੇ ਅਤੇ ਆਪਣੀਆਂ ਸ਼੍ਰੇਣੀਆਂ ਦੇ ਸਿਖਰਲੇ ਪੱਧਰ ’ਤੇ ਹੁੰਦੀਆਂ ਹਨ, ਜਿਸ ਨਾਲ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਲੱਭ ਅਤੇ ਖੋਲ੍ਹ ਸਕਦੇ ਹੋ।

iPhone ’ਤੇ ਸ਼੍ਰੇਣੀ ਮੁਤਾਬਕ (ਸਹੂਲਤਾਂ, ਸਮਾਜਿਕ, ਮਨੋਰੰਜਨ ਆਦਿ) ਵਿਵਸਥਿਤ ਐਪਾਂ ਨੂੰ ਦਿਖਾਉਂਦੀ ਹੋਈ ਐਪ ਲਾਇਬ੍ਰੇਰੀ।

ਨੋਟ: ਤੁਹਾਡੇ ਵੱਲੋਂ ਆਪਣੀਆਂ ਐਪਾਂ ਦੀ ਵਰਤੋਂ ਕਰਨ ਦੇ ਆਧਾਰ ‘ਤੇ, ਐਪ ਲਾਇਬ੍ਰੇਰੀ ਵਿੱਚ ਐਪਾਂ ਨੂੰ ਸਮਝਦਾਰੀ ਨਾਲ ਸ਼੍ਰੇਣੀਆਂ ਵਿੱਚ ਵਿਵਸਥਿਤ ਕੀਤਾ ਜਾਂਦਾ ਹੈ। ਤੁਸੀਂ ਐਪ ਲਾਇਬ੍ਰੇਰੀ ਵਿਚਲੀਆਂ ਐਪਾਂ ਨੂੰ ਹੋਮ ਸਕਰੀਨ ਵਿੱਚ ਜੋੜ ਸਕਦੇ ਹੋ ਪਰ ਤੁਸੀਂ ਉਹਨਾਂ ਨੂੰ ਐਪ ਲਾਇਬ੍ਰੇਰੀ ਵਿੱਚ ਕਿਸੇ ਹੋਰ ਸ਼੍ਰੇਣੀ ਵਿੱਚ ਮੂਵ ਨਹੀਂ ਕਰ ਸਕਦੇ।

ਐਪ ਲਾਇਬ੍ਰੇਰੀ ਵਿੱਚ ਐਪ ਲੱਭੋ ਅਤੇ ਖੋਲ੍ਹੋ

  1. ਹੋਮ ਸਕਰੀਨ ’ਤੇ ਜਾਓ, ਫਿਰ ਐਪ ਲਾਇਬ੍ਰੇਰੀ ’ਤੇ ਜਾਣ ਲਈ ਆਪਣੀ ਹੋਮ ਸਕਰੀਨ ਦੇ ਸਾਰੇ ਪੰਨਿਆਂ ਨੂੰ ਖੱਬੇ ਪਾਸੇ ਸਵਾਈਪ ਕਰੋ।

  2. ਸਕਰੀਨ ਦੇ ਸਿਖਰ ’ਤੇ ਦਿੱਤੇ ਖੋਜ ਖੇਤਰ ’ਤੇ ਟੈਪ ਕਰੋ, ਫਿਰ ਉਸ ਐਪ ਦਾ ਨਾਮ ਭਰੋ ਜਿਸ ਨੂੰ ਤੁਸੀਂ ਲੱਭ ਰਹੇ ਹੋ। ਜਾਂ ਵਰਣਮਾਲਾ ਸੂਚੀ ਨੂੰ ਬ੍ਰਾਊਜ਼ ਕਰਨ ਲਈ ਉੱਪਰ ਅਤੇ ਥੱਲੇ ਸਕ੍ਰੌਲ ਕਰੋ।

  3. ਐਪ ਖੋਲ੍ਹਣ ਲਈ ਇਸ ‘ਤੇ ਟੈਪ ਕਰੋ।

ਜੇਕਰ ਕਿਸੇ ਸ਼੍ਰੇਣੀ ਵਿੱਚ ਕੁਝ ਛੋਟੇ ਐਪ ਆਈਕਨ ਹਨ, ਤਾਂ ਤੁਸੀਂ ਉਹਨਾਂ ‘ਤੇ ਟੈਪ ਕਰ ਕੇ ਸ਼੍ਰੇਣੀ ਦਾ ਵਿਸਤਾਰ ਕਰ ਸਕਦੇ ਹੋ ਅਤੇ ਇਸ ਵਿਚਲੀਆਂ ਸਾਰੀਆਂ ਐਪਾਂ ਦੇਖ ਸਕਦੇ ਹੋ।

ਹੋਮ ਸਕਰੀਨ ਪੰਨਿਆਂ ਨੂੰ ਲੁਕਾਓ ਅਤੇ ਦਿਖਾਓ

ਕਿਉਂਕਿ ਤੁਸੀਂ ਐਪ ਲਾਇਬ੍ਰੇਰੀ ਵਿੱਚ ਆਪਣੀਆਂ ਸਾਰੀਆਂ ਐਪਾਂ ਲੱਭ ਸਕਦੇ ਹੋ, ਹੋ ਸਕਦਾ ਹੈ ਕਿ ਤੁਹਾਨੂੰ ਐਪਾਂ ਲਈ ਜ਼ਿਆਦਾ ਹੋਮ ਸਕਰੀਨ ਪੰਨਿਆਂ ਦੀ ਲੋੜ ਨਾ ਪਵੇ। ਤੁਸੀਂ ਕੁਝ ਹੋਮ ਸਕਰੀਨ ਪੰਨੇ ਲੁਕਾ ਸਕਦੇ ਹੋ ਜੋ ਐਪ ਲਾਇਬ੍ਰੇਰੀ ਨੂੰ ਤੁਹਾਡੇ ਪਹਿਲੇ ਹੋਮ ਸਕਰੀਨ ਪੰਨੇ ਦੇ ਨੇੜੇ ਲਿਆਉਂਦੇ ਹਨ। (ਜਦੋਂ ਤੁਸੀਂ ਲੁਕਾਏ ਗਏ ਪੰਨਿਆਂ ਨੂੰ ਦੁਬਾਰਾ ਦੇਖਣਾ ਚਾਹੁੰਦੇ ਹੋਵੋ, ਤਾਂ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੋ।)

  1. ਹੋਮ ਸਕਰੀਨ ’ਤੇ ਜਾਓ, ਫਿਰ ਹੋਮ ਸਕਰੀਨ ਵਾਲਪੇਪਰ ਨੂੰ ਉਦੋਂ ਤੱਕ ਟੱਚ ਕਰ ਕੇ ਰੱਖੋ ਜਦੋਂ ਤੱਕ ਐਪ ਆਈਕਨ ਹਿੱਲਣ ਨਹੀਂ ਲੱਗ ਜਾਂਦੇ।

  2. ਸਕਰੀਨ ਦੇ ਹੇਠਾਂ ਦਿੱਤੇ ਬਿੰਦੂਆਂ ’ਤੇ ਟੈਪ ਕਰੋ।

    ਤੁਹਾਡੇ ਹੋਮ ਸਕਰੀਨ ਦੇ ਪੰਨਿਆਂ ਦੇ ਥੰਬਨੇਲ ਚਿੱਤਰ ਦਿਖਾਈ ਦਿੰਦੇ ਹਨ ਅਤੇ ਉਹਨਾਂ ਦੇ ਹੇਠਾਂ ਚੈੱਕਮਾਰਕ ਲੱਗੇ ਹੋਏ ਹਨ।

  3. ਪੰਨੇ ਲੁਕਾਉਣ ਲਈ, ਚੈੱਕਮਾਰਕ ਹਟਾਉਣ ਲਈ ਟੈਪ ਕਰੋ।

    ਲੁਕਾਏ ਗਏ ਪੰਨੇ ਦਿਖਾਉਣ ਲਈ, ਚੈੱਕਮਾਰਕ ਜੋੜਨ ਲਈ ਟੈਪ ਕਰੋ।

  4. “ਹੋ ਗਿਆ” (Face ID ਵਾਲੇ iPhone ’ਤੇ) ‘ਤੇ ਟੈਪ ਕਰੋ ਜਾਂ ਹੋਮ ਬਟਨ (iPhone ਦੇ ਹੋਰ ਮਾਡਲਾਂ ’ਤੇ) ਦਬਾਓ।

ਹੋਮ ਸਕ੍ਰੀਨ ਦੇ ਵਾਧੂ ਪੰਨੇ ਲੁਕਾ ਕੇ, ਤੁਸੀਂ ਸਿਰਫ਼ ਇੱਕ ਜਾਂ ਦੋ ਸਵਾਈਪ ਨਾਲ ਹੋਮ ਸਕਰੀਨ ਦੇ ਪਹਿਲੇ ਪੰਨੇ ਤੋਂ ਐਪ ਲਾਇਬ੍ਰੇਰੀ (ਅਤੇ ਪਿੱਛੇ) ’ਤੇ ਜਾ ਸਕਦੇ ਹੋ।

ਨੋਟ: ਜਦੋਂ ਹੋਮ ਸਕਰੀਨ ਪੰਨੇ ਲੁਕਾਏ ਹੋਣ, ਤਾਂ ਤੁਹਾਡੇ ਵੱਲੋਂ App Store ਤੋਂ ਡਾਊਨਲੋਡ ਕੀਤੀਆਂ ਨਵੀਆਂ ਐਪਾਂ ਨੂੰ ਹੋਮ ਸਕਰੀਨ ਦੀ ਬਜਾਏ ਐਪ ਲਾਇਬ੍ਰੇਰੀ ਵਿੱਚ ਜੋੜਿਆ ਜਾ ਸਕਦਾ ਹੈ।

ਹੋਮ ਸਕਰੀਨ ਪੰਨਿਆਂ ਨੂੰ ਮੁੜ-ਕ੍ਰਮਬੱਧ ਕਰੋ

ਜੇਕਰ ਤੁਹਾਡੇ ਕੋਲ ਇੱਕ ਤੋਂ ਵੱਧ ਹੋਮ ਸਕ੍ਰੀਨ ਪੰਨੇ ਹਨ, ਤਾਂ ਤੁਸੀਂ ਉਹਨਾਂ ਦਾ ਕ੍ਰਮ ਬਦਲ ਸਕਦੇ ਹੋ। ਉਦਾਹਰਨ ਲਈ, ਤੁਸੀਂ ਇੱਕ ਹੋਮ ਸਕਰੀਨ ਪੰਨੇ ’ਤੇ ਆਪਣੀਆਂ ਮਨਪਸੰਦ ਐਪਾਂ ਇਕੱਠੀਆਂ ਕਰ ਸਕਦੇ ਹੋ ਅਤੇ ਫਿਰ ਇਸ ਨੂੰ ਆਪਣਾ ਪਹਿਲਾ ਹੋਮ ਸਕਰੀਨ ਪੰਨਾ ਬਣਾ ਸਕਦੇ ਹੋ।

  1. ਹੋਮ ਸਕਰੀਨ ’ਤੇ ਜਾਓ, ਫਿਰ ਹੋਮ ਸਕਰੀਨ ਵਾਲਪੇਪਰ ਨੂੰ ਉਦੋਂ ਤੱਕ ਟੱਚ ਕਰ ਕੇ ਰੱਖੋ ਜਦੋਂ ਤੱਕ ਐਪ ਆਈਕਨ ਹਿੱਲਣ ਨਹੀਂ ਲੱਗ ਜਾਂਦੇ।

  2. ਸਕਰੀਨ ਦੇ ਹੇਠਾਂ ਦਿੱਤੇ ਬਿੰਦੂਆਂ ’ਤੇ ਟੈਪ ਕਰੋ।

    ਤੁਹਾਡੇ ਹੋਮ ਸਕਰੀਨ ਦੇ ਪੰਨਿਆਂ ਦੇ ਥੰਬਨੇਲ ਚਿੱਤਰ ਦਿਖਾਈ ਦਿੰਦੇ ਹਨ ਅਤੇ ਉਹਨਾਂ ਦੇ ਹੇਠਾਂ ਚੈੱਕਮਾਰਕ ਲੱਗੇ ਹੋਏ ਹਨ।

  3. ਹਰੇਕ ਹੋਮ ਸਕ੍ਰੀਨ ਪੰਨੇ ਨੂੰ ਮੂਵ ਕਰਨ ਲਈ, ਇਸ ਨੂੰ ਟੱਚ ਕਰ ਕੇ ਰੱਖੋ, ਫਿਰ ਇਸ ਨੂੰ ਨਵੇਂ ਥਾਂ ‘ਤੇ ਡ੍ਰੈਗ ਕਰੋ।

  4. “ਹੋ ਗਿਆ” ‘ਤੇ ਦੋ ਵਾਰ (Face ID ਵਾਲੇ iPhone ’ਤੇ) ਟੈਪ ਕਰੋ ਜਾਂ ਹੋਮ ਬਟਨ ਦੋ ਵਾਰ (iPhone ਦੇ ਹੋਰ ਮਾਡਲਾਂ ’ਤੇ) ਦਬਾਓ।

ਨਵੀਆਂ ਐਪਾਂ ਡਾਊਨਲੋਡ ਕਰਨ ਦੀ ਥਾਂ ਬਦਲੋ

ਜਦੋਂ ਤੁਸੀਂ App Store ਤੋਂ ਨਵੀਆਂ ਐਪਾਂ ਡਾਊਨਲੋਡ ਕਰਦੇ ਹੋ, ਤਾਂ ਤੁਸੀਂ ਉਹਨਾਂ ਨੂੰ ਹੋਮ ਸਕ੍ਰੀਨ ਅਤੇ ਐਪ ਲਾਇਬ੍ਰੇਰੀ ਵਿੱਚ ਜਾਂ ਸਿਰਫ਼ ਐਪ ਲਾਇਬ੍ਰੇਰੀ ਵਿੱਚ ਸ਼ਾਮਲ ਕਰ ਸਕਦੇ ਹੋ।

  1. ਸੈਟਿੰਗਾਂ  > ਹੋਮ ਸਕਰੀਨ ਅਤੇ ਐਪ ਲਾਇਬ੍ਰੇਰੀ ’ਤੇ ਜਾਓ।

  2. “ਹੋਮ ਸਕਰੀਨ ‘ਤੇ ਜੋੜੋ” ਜਾਂ “ਸਿਰਫ਼ ਐਪ ਲਾਇਬ੍ਰੇਰੀ” ਚੁਣੋ।

ਨੋਟ: ਐਪ ਲਾਇਬ੍ਰੇਰੀ ਵਿੱਚ ਐਪਾਂ ’ਤੇ ਐਪ ਸੂਚਨਾ ਬੈਜਾਂ ਨੂੰ ਦਿਖਾਈ ਦੇਣ ਦੀ ਆਗਿਆ ਦੇਣ ਲਈ, “ਐਪ ਲਾਇਬ੍ਰੇਰੀ ਵਿੱਚ ਦਿਖਾਓ” ਨੂੰ ਚਾਲੂ ਕਰੋ।

ਕਿਸੇ ਐਪ ਨੂੰ ਐਪ ਲਾਇਬ੍ਰੇਰੀ ਤੋਂ ਹੋਮ ਸਕਰੀਨ ’ਤੇ ਮੂਵ ਕਰੋ

ਜੇਕਰ ਤੁਸੀਂ ਕਿਸੇ ਐਪ ਨੂੰ ਹੋਮ ਸਕਰੀਨ ਤੋਂ ਐਪ ਲਾਇਬ੍ਰੇਰੀ ਵਿੱਚ ਮੂਵ ਕੀਤਾ ਹੈ, ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਹੋਮ ਸਕਰੀਨ ’ਤੇ ਵਾਪਸ ਮੂਵ ਕਰ ਸਕਦੇ ਹੋ।

  1. ਐਪ ਲਾਇਬ੍ਰੇਰੀ ’ਤੇ ਜਾਓ

  2. ਐਪ ਨੂੰ ਉਦੋਂ ਤੱਕ ਟੱਚ ਕਰ ਕੇ ਰੱਖੋ ਜਦੋਂ ਤੱਕ ਐਪ ਆਈਕਨ ਹਿੱਲਣਾ ਨਹੀਂ ਸ਼ੁਰੂ ਕਰ ਦਿੰਦੇ ਅਤੇ ਐਪ ਹੋਮ ਸਕਰੀਨ ‘ਤੇ ਮੂਵ ਨਹੀਂ ਹੋ ਜਾਂਦੀ, ਫਿਰ ਆਪਣੀ ਉਂਗਲ ਚੁੱਕੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.