ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਸੰਪਰਕ ਜਾਣਕਾਰੀ ਜੋੜੋ ਅਤੇ ਵਰਤੋ

ਤੁਸੀਂ ਸੰਪਰਕਾਂ ਨੂੰ ਬਣਾਉਣ, ਲੱਭਣ, ਸਾਂਝਾ ਕਰਨ ਅਤੇ ਡਿਲੀਟ ਕਰਨ ਲਈ ਸੰਪਰਕ ਐਪ ਦੀ ਵਰਤੋਂ ਕਰ ਸਕਦੇ ਹੋ।

Siri: ਇਸ ਤਰ੍ਹਾਂ ਦਾ ਕੁਝ ਕਹੋ:

  • “What’s my brother’s work address?”

  • “Sarah Milos is my sister”

  • “Send a message to my sister”

Siri ਦੀ ਵਰਤੋਂ ਕਰਨ ਦਾ ਤਰੀਕਾ ਸਿੱਖੋ

ਸੰਪਰਕ ਬਣਾਓ

  1. ਆਪਣੇ iPhone ‘ਤੇ ਸੰਪਰਕ ਐਪ ‘ਤੇ ਜਾਓ।

  2. “ਜੋੜੋ” ਬਟਨ 'ਤੇ ਟੈਪ ਕਰੋ।

Siri ਵੱਲੋਂ ਹੋਰ ਐਪਾਂ ਦੀ ਤੁਹਾਡੀ ਵਰਤੋਂ ਦੇ ਆਧਾਰ ‘ਤੇ ਨਵੇਂ ਸੰਪਰਕਾਂ ਦਾ ਸੁਝਾਅ ਵੀ ਦਿੱਤਾ ਜਾਂਦਾ ਹੈ, ਜਿਵੇਂ ਕਿ Mail ਵਿੱਚ ਤੁਹਾਨੂੰ ਪ੍ਰਾਪਤ ਹੋਈ ਈਮੇਲ ਅਤੇ ਕੈਲੰਡਰ ਵਿੱਚ ਤੁਹਾਨੂੰ ਪ੍ਰਾਪਤ ਹੋਏ ਸੱਦੇ। (ਇਸ ਫ਼ੀਚਰ ਨੂੰ ਬੰਦ ਕਰਨ ਲਈ, ਸੈਟਿੰਗਾਂ  > ਐਪਾਂ > ਸੰਪਰਕ > Siri ‘ਤੇ ਜਾਓ, ਫਿਰ ਸੰਪਰਕ ਸੁਝਾਅ ਦਿਖਾਓ ਨੂੰ ਬੰਦ ਕਰੋ।)

ਤੁਹਾਡੇ ਵੱਲੋਂ ਸੰਪਰਕ ਐਪ ਦੀ ਵਰਤੋਂ ਕਰਨ ਦੇ ਆਧਾਰ ‘ਤੇ, Siri ਵੱਲੋਂ ਹੋਰ ਐਪਾਂ ਵਿੱਚ ਸੰਪਰਕ ਜਾਣਕਾਰੀ ਸੰਬੰਧੀ ਸੁਝਾਅ ਵੀ ਪ੍ਰਦਾਨ ਕੀਤੇ ਜਾਂਦੇ ਹਨ। (ਇਸ ਫ਼ੀਚਰ ਨੂੰ ਬੰਦ ਕਰਨ ਲਈ, ਸੈਟਿੰਗਾਂ  > ਐਪਾਂ > ਸੰਪਰਕ > Siri ‘ਤੇ ਜਾਓ, ਫਿਰ “ਇਸ ਐਪ ਤੋਂ ਸਿੱਖੋ” ਨੂੰ ਬੰਦ ਕਰੋ।) Siri ਸੁਝਾਅ ਦੇਖੋ।

ਸੰਪਰਕ ਲੱਭੋ

  1. ਆਪਣੇ iPhone ‘ਤੇ ਸੰਪਰਕ ਐਪ ‘ਤੇ ਜਾਓ।

  2. ਸੰਪਰਕਾਂ ਦੀ ਸੂਚੀ ਦੇ ਸਿਖਰ ’ਤੇ ਖੋਜ ਖੇਤਰ ’ਤੇ ਟੈਪ ਕਰੋ, ਫਿਰ ਨਾਮ, ਪਤਾ, ਫ਼ੋਨ ਨੰਬਰ ਜਾਂ ਹੋਰ ਸੰਪਰਕ ਜਾਣਕਾਰੀ ਭਰੋ।

ਤੁਸੀਂ “ਖੋਜੋ” ਦੀ ਵਰਤੋਂ ਕਰ ਕੇ ਵੀ ਆਪਣੇ ਸੰਪਰਕਾਂ ਨੂੰ ਖੋਜ ਸਕਦੇ ਹੋ (Spotlight ਨਾਲ ਖੋਜੋ ਨੂੰ ਦੇਖੋ)।

ਸੰਪਰਕ ਸਾਂਝਾ ਕਰੋ

  1. ਆਪਣੇ iPhone ‘ਤੇ ਸੰਪਰਕ ਐਪ ‘ਤੇ ਜਾਓ।

  2. ਕਿਸੇ ਸੰਪਰਕ ’ਤੇ ਟੈਪ ਕਰੋ, “ਸੰਪਰਕ ਸਾਂਝਾ ਕਰੋ” ’ਤੇ ਟੈਪ ਕਰੋ, ਫਿਰ ਸਾਂਝਾਕਰਨ ਦਾ ਤਰੀਕਾ ਚੁਣੋ।

ਸੰਪਰਕ ਸਾਂਝਾਕਰਨ ਨਾਲ ਸੰਪਰਕ ਦੇ ਕਾਰਡ ਤੋਂ ਸਾਰੀ ਜਾਣਕਾਰੀ ਭੇਜ ਦਿੱਤੀ ਜਾਂਦੀ ਹੈ।

ਤੇਜ਼ੀ ਨਾਲ ਸੰਪਰਕ ’ਤੇ ਪਹੁੰਚੋ

  1. ਆਪਣੇ iPhone ‘ਤੇ ਸੰਪਰਕ ਐਪ ‘ਤੇ ਜਾਓ।

  2. ਕੋਈ ਸੁਨੇਹਾ ਸ਼ੁਰੂ ਕਰਨ, ਫ਼ੋਨ ਕਾਲ ਜਾਂ FaceTime ਕਾਲ ਕਰਨ, ਈਮੇਲ ਲਿਖਣ ਜਾਂ Apple Pay ਨਾਲ ਪੈਸੇ ਭੇਜਣ ਲਈ, ਸੰਪਰਕ ਦੇ ਨਾਮ ਦੇ ਹੇਠਾਂ ਦਿੱਤੇ ਬਟਨ ‘ਤੇ ਟੈਪ ਕਰੋ।

ਕਿਸੇ ਸੰਪਰਕ ਵਿਧੀ ਲਈ ਡਿਫ਼ੌਲਟ ਫ਼ੋਨ ਨੰਬਰ ਜਾਂ ਈਮੇਲ ਪਤਾ ਬਦਲਣ ਵਾਸਤੇ, ਸੰਪਰਕ ਦੇ ਨਾਮ ਹੇਠਾਂ ਦਿੱਤੇ ਉਸ ਵਿਧੀ ਲਈ ਬਟਨ ਨੂੰ ਟੱਚ ਕਰ ਕੇ ਰੱਖੋ, ਫਿਰ ਸੂਚੀ ਵਿੱਚ ਚੋਣ ‘ਤੇ ਟੈਪ ਕਰੋ।

ਸੰਪਰਕ ਡਿਲੀਟ ਕਰੋ

  1. ਆਪਣੇ iPhone ‘ਤੇ ਸੰਪਰਕ ਐਪ ‘ਤੇ ਜਾਓ।

  2. ਸੰਪਰਕ ਦੇ ਕਾਰਡ ’ਤੇ ਜਾਓ, ਫਿਰ “ਸੋਧ ਕਰੋ” ‘ਤੇ ਟੈਪ ਕਰੋ।

  3. ਹੇਠਾਂ ਵੱਲ ਸਕ੍ਰੌਲ ਕਰੋ, ਫਿਰ “ਸੰਪਰਕ ਡਿਲੀਟ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.