ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ Genmoji ਨਾਲ ਖ਼ੁਦ ਦਾ ਇਮੋਜੀ ਬਣਾਉਣਾ

Apple Intelligence* ਨਾਲ, ਤੁਸੀਂ ਵਿਉਂਤਬੱਧ ਇਮੋਜੀ ਬਣਾ ਸਕਦੇ ਹੋ—ਜਿਸ ਨੂੰ Genmoji ਕਿਹਾ ਜਾਂਦਾ ਹੈ। ਸਿਰਫ਼ ਇਹ ਦੱਸੋ ਕਿ ਤੁਸੀਂ Genmoji ਨੂੰ ਕਿਹੋ ਜਿਹਾ ਦੇਖਣਾ ਚਾਹੁੰਦੇ ਹੋ ਜਾਂ ਕਿਸੇ ਦੋਸਤ ਜਾਂ ਪਰਿਵਾਰ ਮੈਂਬਰ ਦੀਆਂ ਤਸਵੀਰਾਂ ਦੇ ਆਧਾਰ ’ਤੇ ਉਹਨਾਂ ਦਾ Genmoji ਬਣਾਓ। ਤੁਸੀਂ ਸੁਨੇਹਿਆਂ ਵਿੱਚ Genmoji ਸ਼ਾਮਲ ਕਰ ਸਕਦੇ ਹੋ, ਉਹਨਾਂ ਨੂੰ ਸਟਿੱਕਰ ਜਾਂ Tapback ਵਜੋਂ ਸਾਂਝਾ ਕਰ ਸਕਦੇ ਹੋ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ।

ਨੋਟ: Apple Intelligence iPhone ਦੇ ਸਾਰੇ ਮਾਡਲਾਂ ’ਤੇ ਜਾਂ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। ** ਸਭ ਤੋਂ ਹਾਲੀਆ ਉਪਲਬਧ ਫ਼ੀਚਰਾਂ ਤੱਕ ਪਹੁੰਚ ਕਰਨ ਲਈ, ਯਕੀਨੀ ਬਣਾਓ ਕਿ ਤੁਸੀਂ iOS ਦੇ ਨਵੀਨਤਮ ਸੰਸਕਰਨ ਦੀ ਵਰਤੋਂ ਕਰ ਰਹੇ ਹੋ ਅਤੇ Apple Intelligence ਨੂੰ ਚਾਲੂ ਕੀਤਾ ਹੋਇਆ ਹੈ

ਇੱਕ iPhone, ਜਿਸ ਵਿੱਚ ਸੁਨੇਹੇ ਐਪ ਵਿੱਚ ਗੱਲਬਾਤ ਦਿਖਾਈ ਜਾ ਰਹੀ ਹੈ। ਇੱਕ Genmoji, ਜੋ ਸਕਰੀਨ ਦੇ ਵਿਚਕਾਰ, ਕੀਬੋਰਡ ਦੇ ਉੱਪਰ ਦਿਖਾਈ ਗਈ ਹੈ।

Genmoji ਬਣਾਉਣਾ

  1. ਟੈਕਸਟ ਖੇਤਰ ‘ਤੇ ਟੈਪ ਕਰੋ, ਫਿਰ ਇਮੋਜੀ ਕੀਬੋਰਡ ‘ਤੇ ਸਵਿੱਚ ਕਰਨ ਲਈ “ਇਮੋਜੀ” ਬਟਨ ਜਾਂ ਅਗਲੀ ਕੀਬੋਰਡ ਕੁੰਜੀ ‘ਤੇ ਟੈਪ ਕਰੋ।

  2. ਔਨਸਕਰੀਨ ਕੀਬੋਰਡ ਦੇ ਉੱਪਰ ਸੱਜੇ ਪਾਸੇ “ਇਮੋਜੀ” ਬਟਨ ’ਤੇ ਟੈਪ ਕਰੋ।

  3. “Genmoji ਦਾ ਵਰਣਨ ਕਰੋ” ਫ਼ੀਲਡ ਵਿੱਚ “ਰੇਨਬੋ ਕੈਕਟਸ” ਵਰਗਾ ਵੇਰਵਾ ਭਰੋ।

    ਆਪਣੇ Genmoji ਨੂੰ ਬਿਹਤਰ ਬਣਾਉਣ ਲਈ, ਬਸ ਵਰਣਨ ਬਦਲੋ। ਉਦਾਹਰਨ ਲਈ, ਜੇਕਰ ਅਸਲੀ ਵਰਣਨ “Giraffe riding a unicycle” ਸੀ, ਤਾਂ “Purple giraffe riding a unicycle” ਟਾਈਪ ਕਰੋ ਅਤੇ ਨਵੇਂ ਵਰਣਨ ਨਾਲ ਮੇਲ ਕਰਨ ਲਈ ਤੁਹਾਡਾ Genmoji ਅੱਪਡੇਟ ਹੋ ਜਾਂਦਾ ਹੈ।

  4. “ਹੋ ਗਿਆ” ‘ਤੇ ਟੈਪ ਕਰੋ।

  5. ਕਿਸੇ ਸੁਨੇਹੇ ਵਿੱਚ Genmoji ਸ਼ਾਮਲ ਕਰਨ ਲਈ, ਉਸ Genmoji ਨੂੰ ਲੱਭਣ ਲਈ ਸਵਾਈਪ ਕਰੋ, ਜਿਸ ਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ, ਫਿਰ “ਸ਼ਾਮਲ ਕਰੋ” ’ਤੇ ਟੈਪ ਕਰੋ।

ਤਸਵੀਰ ਦੇ ਆਧਾਰ ’ਤੇ Genmoji ਬਣਾਉਣ ਲਈ, ਉਸ ਵਿਅਕਤੀ ਦਾ ਨਾਮ ਭਰੋ, ਜਿਸ ਦੀ ਪਛਾਣ ਤੁਸੀਂ ਆਪਣੀ ਤਸਵੀਰ ਲਾਇਬ੍ਰੇਰੀ ਵਿੱਚ ਕੀਤੀ ਹੈ, ਕੋਈ ਵਰਨਣ ਸ਼ਾਮਲ ਕਰੋ—ਉਦਾਹਰਨ ਲਈ, “ਡੈਨੀ ਆਪਣਾ 35ਵਾਂ ਜਨਮਦਿਨ ਮਨਾ ਰਿਹਾ ਹੈ”, ਕੋਈ ਵਿਅਕਤੀ ਚੁਣੋ ’ਤੇ ਟੈਪ ਕਰੋ, ਆਪਣੀ ਤਸਵੀਰ ਲਾਇਬ੍ਰੇਰੀ ਵਿੱਚ ਪਛਾਣਿਆ ਕੋਈ ਵਿਅਕਤੀ ਚੁਣੋ, ਫਿਰ ਤਬਦੀਲੀ ਦੀ ਚੋਣ ਕਰੋ।

Genmoji ਨੂੰ ਡਿਲੀਟ ਕਰੋ

  1. ਟੈਕਸਟ ਖੇਤਰ ‘ਤੇ ਟੈਪ ਕਰੋ, ਫਿਰ ਇਮੋਜੀ ਕੀਬੋਰਡ ‘ਤੇ ਸਵਿੱਚ ਕਰਨ ਲਈ “ਇਮੋਜੀ” ਬਟਨ ਜਾਂ ਅਗਲੀ ਕੀਬੋਰਡ ਕੁੰਜੀ ‘ਤੇ ਟੈਪ ਕਰੋ।

  2. ਸੱਜੇ ਪਾਸੇ ਨੂੰ ਸਵਾਈਪ ਕਰੋ ਜਾਂ “ਸਟਿੱਕਰ” ਬਟਨ ’ਤੇ ਟੈਪ ਕਰੋ।

  3. “ਸਟਿੱਕਰ” ਬਟਨ ’ਤੇ ਟੈਪ ਕਰੋ, Genmoji ਨੂੰ ਦਬਾ ਕੇ ਰੱਖੋ, ਫਿਰ ਹਟਾਓ ’ਤੇ ਟੈਪ ਕਰੋ।

ਤੁਸੀਂ ਸੁਨੇਹਿਆਂ ਦੀ ਗੱਲਬਾਤ ਵਿੱਚ “ਐਪ” ਬਟਨ ’ਤੇ ਵੀ ਟੈਪ ਕਰ ਸਕਦੇ ਹੋ, "ਸਟਿੱਕਰ" 'ਤੇ ਟੈਪ ਕਰੋ, “Genmoji” ਨੂੰ ਟੱਚ ਕਰ ਕੇ ਰੱਖੋ, ਫਿਰ “ਹਟਾਓ”’ਤੇ ਟੈਪ ਕਰੋ।

*Apple Intelligence ਜਨਰੇਟਿਵ ਮਾਡਲਾਂ ਦੀ ਵਰਤੋਂ ਕਰਦੀ ਹੈ ਅਤੇ ਆਊਟਪੁੱਟ ਵੱਖ-ਵੱਖ ਹੋ ਸਕਦੇ ਹਨ। ਸਟੀਕਤਾ ਲਈ ਜ਼ਰੂਰੀ ਜਾਣਕਾਰੀ ਦੀ ਜਾਂਚ ਕਰੋ।
**Apple Intelligence ਸਾਰੇ iPhone 16 ਮਾਡਲਾਂ, iPhone 15 Pro ਅਤੇ iPhone 15 Pro Max ’ਤੇ ਬੀਟਾ ਰੂਪ ਵਿੱਚ ਉਪਲਬਧ ਹੈ, Siri ਦੇ ਨਾਲ ਅਤੇ ਡਿਵਾਈਸ ਭਾਸ਼ਾ ਚੀਨੀ (ਸਰਲ), ਅੰਗਰੇਜ਼ੀ (ਆਸਟ੍ਰੇਲੀਆ, ਕੈਨੇਡਾ, ਭਾਰਤ, ਆਇਰਲੈਂਡ, ਨਿਊਜ਼ੀਲੈਂਡ, ਸਿੰਗਾਪੁਰ, ਦੱਖਣੀ ਅਫ਼ਰੀਕਾ, ਯੂ.ਕੇ. ਜਾਂ ਯੂ. ਐੱਸ.), ਫ਼ਰਾਂਸੀਸੀ, ਜਰਮਨ, ਇਤਾਲਵੀ, ਜਾਪਾਨੀ, ਕੋਰੀਆਈ, ਪੁਰਤਗਾਲੀ (ਬ੍ਰਾਜ਼ੀਲ) ਜਾਂ ਸਪੈਨਿਸ਼ ਵਿੱਚ ਸੈੱਟ ਕੀਤੀ ਗਈ ਹੈ। ਹੋ ਸਕਦਾ ਹੈ ਕਿ ਕੁਝ ਫ਼ੀਚਰ ਸਾਰੇ ਖੇਤਰਾਂ ਜਾਂ ਭਾਸ਼ਾਵਾਂ ਵਿੱਚ ਉਪਲਬਧ ਨਾ ਹੋਣ। ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Intelligence ਪ੍ਰਾਪਤ ਕਰਨ ਦਾ ਤਰੀਕਾ ਨੂੰ ਦੇਖੋ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.