ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ Apple Music ਵਿੱਚ ਆਈਟਮਾਂ ਨੂੰ ਮਨਪਸੰਦ ਵਜੋਂ ਚਿੰਨ੍ਹਿਤ ਕਰੋ

ਤੁਸੀਂ ਆਈਟਮਾਂ ਨੂੰ ਲੱਭਣਾ ਆਸਾਨ ਬਣਾਉਣ ਲਈ ਉਹਨਾਂ ਨੂੰ ਸੰਗੀਤ ਐਪ ਵਿੱਚ “ਮਨਪਸੰਦ” ਵਜੋਂ ਚਿੰਨ੍ਹਿਤ ਕਰ ਸਕਦੇ ਹੋ। ਜੇਕਰ ਤੁਸੀਂ Apple Music ਨੂੰ ਸਬਸਕ੍ਰਾਈਬ ਕਰਦੇ ਹੋ, ਤਾਂ ਤੁਸੀਂ ਆਪਣੇ ਮਨਪਸੰਦ ਕਲਾਕਾਰਾਂ ਤੋਂ ਨਵੀਂ ਰਿਲੀਜ਼ ਬਾਰੇ ਸੂਚਨਾਵਾਂ ਪ੍ਰਾਪਤ ਕਰ ਸਕਦੇ ਹੋ ਅਤੇ ਹੋਮ ਟੈਬ ਤੋਂ ਆਸਾਨੀ ਨਾਲ ਉਹਨਾਂ ਦੇ ਸੰਗੀਤ ‘ਤੇ ਵਾਪਸ ਜਾ ਸਕਦੇ ਹੋ।

ਮਨਪਸੰਦ ਪਲੇਲਿਸਟਾਂ, ਕਲਾਕਾਰਾਂ, ਐਲਬਮਾਂ ਅਤੇ ਗੀਤ ਜੋੜੋ

  1. ਆਪਣੇ iPhone ‘ਤੇ ਸੰਗੀਤ ਐਪ ‘ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਮਨਪਸੰਦ ਪਲੇਲਿਸਟ ਜੋੜੋ: ਪਲੇਲਿਸਟ ਨੂੰ ਟੱਚ ਕਰ ਕੇ ਰੱਖੋ ਜਾਂ ਪਲੇਲਿਸਟ ਦੇ ਅੱਗੇ “ਹੋਰ” ਬਟਨ ‘ਤੇ ਟੈਪ ਕਰੋ, ਫਿਰ ਮਨਪਸੰਦ ’ਤੇ ਟੈਪ ਕਰੋ।

    • ਮਨਪਸੰਦ ਕਲਾਕਾਰ ਨੂੰ ਜੋੜੋ: ਕਲਾਕਾਰ ਪੰਨੇ ‘ਤੇ ਜਾਓ, ਫਿਰ ਸਕਰੀਨ ਦੇ ਸਿਖਰ ’ਤੇ “ਮਨਪਸੰਦ” ਬਟਨ ’ਤੇ ਟੈਪ ਕਰੋ।

      ਜਦੋਂ ਤੁਸੀਂ ਕਿਸੇ ਕਲਾਕਾਰ ਨੂੰ ਮਨਪਸੰਦ ਵਜੋਂ ਚਿੰਨ੍ਹਿਤ ਕਰਦੇ ਹੋ, ਤਾਂ ਉਹ ਹੋਮ ਵਿੱਚ ਹੇਠਾਂ ਮਨਪਸੰਦ ਕਲਾਕਾਰਾਂ ਵਜੋਂ ਦਿਖਾਈ ਦਿੰਦੇ ਹਨ ਅਤੇ ਉਹਨਾਂ ਦੇ ਸੰਗੀਤ ਦੀ ਆਮ ਨਾਲੋਂ ਵਧੇਰੇ ਵਾਰ ਸਿਫ਼ਾਰਸ਼ ਕੀਤੀ ਜਾਂਦੀ ਹੈ।

    • ਮਨਪਸੰਦ ਐਲਬਮ ਜੋੜੋ: ਐਲਬਮ ਨੂੰ ਨੂੰ ਟੱਚ ਕਰ ਕੇ ਰੱਖੋ, ਫਿਰ “ਮਨਪਸੰਦ” ਚੁਣੋ। ਜਾਂ ਐਲਬਮ ‘ਤੇ ਟੈਪ ਕਰੋ, “ਹੋਰ” ਬਟਨ ’ਤੇ ਟੈਪ ਕਰੋ, ਫਿਰ “ਮਨਪਸੰਦ” ‘ਤੇ ਟੈਪ ਕਰੋ।

    • ਮਨਪਸੰਦ ਗੀਤ ਜੋੜੋ: ਕਿਸੇ ਗੀਤ ਨੂੰ ਟੱਚ ਕਰ ਕੇ ਰੱਖੋ ਜਾਂ ਕਿਸੇ ਗੀਤ ਦੇ ਅੱਗੇ “ਹੋਰ” ਬਟਨ ’ਤੇ ਟੈਪ ਕਰੋ, ਫਿਰ “ਮਨਪਸੰਦ” ‘ਤੇ ਟੈਪ ਕਰੋ। ਜਾਂ “ਹੁਣ ਚੱਲ ਰਿਹਾ” ਸਕਰੀਨ ‘ਤੇ, “ਮਨਪਸੰਦ” ਬਟਨ ’ਤੇ ਟੈਪ ਕਰੋ।

      ਜਦੋਂ ਤੁਸੀਂ ਕਿਸੇ ਗੀਤ ਨੂੰ ਮਨਪਸੰਦ ਵਜੋਂ ਚਿੰਨ੍ਹਿਤ ਕਰਦੇ ਹੋ, ਤਾਂ ਇਹ “ਮਨਪਸੰਦ ਗੀਤ” ਪਲੇਲਿਸਟ ਵਿੱਚ ਦਿਖਾਈ ਦਿੰਦਾ ਹੈ। ਉਸ ਪਲੇਲਿਸਟ ਨੂੰ ਦੇਖਣ ਲਈ “ਲਾਇਬ੍ਰੇਰੀ” ‘ਤੇ ਟੈਪ ਕਰੋ, ਫਿਰ “ਪਲੇਲਿਸਟਾਂ” ‘ਤੇ ਟੈਪ ਕਰੋ।

ਤੁਸੀਂ ਆਪਣੀ ਸੰਗੀਤ ਲਾਇਬ੍ਰੇਰੀ ਵਿੱਚ ਮਨਪਸੰਦ ਆਈਟਮਾਂ ਨੂੰ ਆਸਾਨੀ ਨਾਲ ਲੱਭ ਸਕਦੇ ਹੋ। “ਲਾਇਬ੍ਰੇਰੀ” ‘ਤੇ ਟੈਪ ਕਰੋ, ਪਲੇਲਿਸਟਾਂ, ਕਲਾਕਾਰਾਂ, ਐਲਬਮਾਂ ਜਾਂ ਗੀਤਾਂ ਦੀ ਚੋਣ ਕਰੋ, “ਮੈਨਿਊ ਫ਼ਿਲਟਰ ਕਰੋ” ਬਟਨ ‘ਤੇ ਟੈਪ ਕਰੋ, ਫਿਰ “ਮਨਪਸੰਦ” ਚੁਣੋ।

ਮਨਪਸੰਦ ਵਜੋਂ ਸ਼ਾਮਲ ਪਲੇਲਿਸਟਾਂ, ਕਲਾਕਾਰਾਂ, ਐਲਬਮਾਂ ਅਤੇ ਗੀਤਾਂ ਨੂੰ ਹਟਾਓ

  1. ਆਪਣੇ iPhone ‘ਤੇ ਸੰਗੀਤ ਐਪ ‘ਤੇ ਜਾਓ।

  2. “ਲਾਇਬ੍ਰੇਰੀ” ‘ਤੇ ਟੈਪ ਕਰੋ, ਪਲੇਲਿਸਟਾਂ, ਕਲਾਕਾਰਾਂ, ਐਲਬਮਾਂ ਜਾਂ ਗੀਤਾਂ ਦੀ ਚੋਣ ਕਰੋ, “ਮੈਨਿਊ ਫ਼ਿਲਟਰ ਕਰੋ” ਬਟਨ ‘ਤੇ ਟੈਪ ਕਰੋ, ਫਿਰ “ਮਨਪਸੰਦ” ਚੁਣੋ

  3. ਪਲੇਲਿਸਟ, ਕਲਾਕਾਰ, ਐਲਬਮ ਜਾਂ ਗੀਤ ਨੂੰ ਟੱਚ ਕਰ ਕੇ ਰੱਖੋ, ਫਿਰ “ਮਨਪਸੰਦ ਨੂੰ ਪਹਿਲਾਂ ਵਰਗਾ ਕਰੋ”’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.