ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਆਪਣੀਆਂ ਕੈਲੰਡਰ ਸੈਟਿੰਗਾਂ ਨੂੰ ਬਦਲੋ

ਕੈਲੰਡਰ ਐਪ ਵਿੱਚ, ਤੁਸੀਂ iCloud, Google, Microsoft Exchange ਅਤੇ Yahoo ਵਰਗੇ ਕਈ ਖਾਤੇ ਸ਼ਾਮਲ ਕਰ ਸਕਦੇ ਹੋ। ਤੁਸੀਂ ਡਿਫ਼ੌਲਟ ਸੈਟਿੰਗਾਂ ਬਦਲ ਸਕਦੇ ਹੋ ਤਾਂ ਜੋ ਨਵੇਂ ਇਵੈਂਟ ਬਣਾਉਣਾ ਆਸਾਨ ਹੋ ਜਾਵੇ ਅਤੇ ਆਪਣਾ ਕੈਲੰਡਰ ਉਸ ਤਰ੍ਹਾਂ ਦਿਖਾ ਸਕੋ, ਜੋ ਤੁਹਾਡੇ ਲਈ ਸਭ ਤੋਂ ਵਧੀਆ ਕੰਮ ਕਰੇ। ਉਦਾਹਰਨ ਲਈ, ਤੁਸੀਂ ਨਵੇਂ ਇਵੈਂਟਾਂ ਲਈ ਡਿਫ਼ੌਲਟ ਕੈਲੰਡਰ ਦੀ ਚੋਣ ਕਰ ਸਕਦੇ ਹੋ, ਨਵੇਂ ਇਵੈਂਟਾਂ ਦੀ ਮਿਆਦ ਬਦਲ ਸਕਦੇ ਹੋ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹੋ।

iCloud, Google, Exchange, ਜਾਂ Yahoo ਕੈਲੰਡਰ ਖਾਤਿਆਂ ਦਾ ਸੈੱਟ ਅੱਪ ਕਰੋ

  1. ਸੈਟਿੰਗਾਂ  > ਐਪਾਂ > ਕੈਲੰਡਰ ’ਤੇ ਜਾਓ।

  2. ਕੈਲੰਡਰ ਖਾਤੇ > ਖਾਤਾ ਜੋੜੋ ‘ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕਿਸੇ Mail ਸੇਵਾ (ਉਦਾਹਰਨ ਲਈ iCloud, Microsoft Exchange ਜਾਂ Google) ’ਤੇ ਟੈਪ ਕਰੋ ਅਤੇ ਫਿਰ ਸਾਈਨ ਇਨ ਕਰੋ।

    • “ਕੁਝ ਹੋਰ” ’ਤੇ ਟੈਪ ਕਰੋ, “CalDAV ਖਾਤਾ ਜੋੜੋ“ ਜਾਂ “ਸਬਸਕ੍ਰਾਈਬ ਕੀਤਾ ਕੈਲੰਡਰ ਜੋੜੋ” ’ਤੇ ਟੈਪ ਕਰੋ, ਫਿਰ ਆਪਣੇ ਸਰਵਰ ਅਤੇ ਖਾਤੇ ਦੀ ਜਾਣਕਾਰੀ ਭਰੋ।

CalDAV ਖਾਤਾ ਜੋੜੋ

  1. ਸੈਟਿੰਗਾਂ  > ਐਪਾਂ > ਕੈਲੰਡਰ ’ਤੇ ਜਾਓ।

  2. ਕੈਲੰਡਰ ਖਾਤੇ > ਖਾਤਾ ਜੋੜੋ ‘ਤੇ ਟੈਪ ਕਰੋ।

  3. “ਕੁਝ ਹੋਰ” ’ਤੇ ਟੈਪ ਕਰੋ, ਫਿਰ “CalDAV ਖਾਤਾ ਜੋੜੋ” ’ਤੇ ਟੈਪ ਕਰੋ।

  4. ਆਪਣੇ ਸਰਵਰ ਅਤੇ ਖਾਤੇ ਦੀ ਜਾਣਕਾਰੀ ਭਰੋ।

ਡਿਫ਼ੌਲਟ ਕੈਲੰਡਰ ਚੁਣੋ

ਜੇ ਤੁਹਾਡੇ ਕੋਲ ਕਈ ਕੈਲੰਡਰ ਹਨ, ਤਾਂ ਤੁਸੀਂ ਇੱਕ ਡਿਫ਼ੌਲਟ ਕੈਲੰਡਰ ਚੁਣ ਸਕਦੇ ਹੋ ਅਤੇ ਤੁਹਾਡੇ ਵੱਲੋਂ ਬਣਾਇਆ ਗਿਆ ਕੋਈ ਵੀ ਇਵੈਂਟ ਆਟੋਮੈਟਿਕਲੀ ਉਸ ਕੈਲੰਡਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ।

  1. ਸੈਟਿੰਗਾਂ  > ਐਪਾਂ > ਕੈਲੰਡਰ ’ਤੇ ਜਾਓ।

  2. ਡਿਫ਼ੌਲਟ ਕੈਲੰਡਰ ’ਤੇ ਟੈਪ ਕਰੋ, ਫਿਰ ਉਸ ਕੈਲੰਡਰ ਨੂੰ ਚੁਣੋ ਜਿਸ ਦੀ ਵਰਤੋਂ ਤੁਸੀਂ ਆਪਣੇ ਡਿਫ਼ੌਲਟ ਕੈਲੰਡਰ ਵਜੋਂ ਕਰਨਾ ਚਾਹੁੰਦੇ ਹੋ।

ਨੋਟ: ਤੁਸੀਂ ਹਮੇਸ਼ਾਂ ਕਿਸੇ ਇਵੈਂਟ ਨੂੰ ਬਣਾਉਣ ਤੋਂ ਬਾਅਦ ਉਸ ਨੂੰ ਕਿਸੇ ਹੋਰ ਕੈਲੰਡਰ ਵਿੱਚ ਮੂਵ ਕਰ ਸਕਦੇ ਹੋ। ਕਈ ਕੈਲੰਡਰ ਦੀ ਵਰਤੋਂ ਕਰਨ ਬਾਰੇ ਹੋਰ ਜਾਣਨ ਲਈ, ਕਈ ਕੈਲੰਡਰ ਸੈੱਟ ਅੱਪ ਕਰੋ ਨੂੰ ਦੇਖੋ।

ਡਿਫ਼ੌਲਟ ਇਵੈਂਟ ਸੈਟਿੰਗਾਂ ਸੈੱਟ ਕਰੋ

ਤੁਸੀਂ ਕੈਲੰਡਰ ਇਵੈਂਟਾਂ ਲਈ ਡਿਫ਼ੌਲਟ ਸੈਟਿੰਗਾਂ ਬਦਲ ਸਕਦੇ ਹੋ, ਜਿਵੇਂ ਕਿ ਨਵੇਂ ਇਵੈਂਟਾਂ ਲਈ ਮਿਆਦ, ਆਗਾਮੀ ਇਵੈਂਟ ਲਈ ਰਵਾਨਗੀ ਦਾ ਸਮਾਂ ਆਉਣ ‘ਤੇ ਸੁਚੇਤ ਕੀਤਾ ਜਾਵੇ ਜਾਂ ਨਹੀਂ ਅਤੇ ਹੋਰ ਬਹੁਤ ਕੁਝ।

  1. ਸੈਟਿੰਗਾਂ  > ਐਪਾਂ > ਕੈਲੰਡਰ ’ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਚੁਣੋ ਕਿ ਵੱਖ-ਵੱਖ ਇਵੈਂਟਾਂ ਲਈ ਕਦੋਂ ਅਲਰਟ ਪ੍ਰਾਪਤ ਹੋਣ: ਡਿਫ਼ੌਲਟ ਅਲਰਟ ਸਮੇਂ ’ਤੇ ਟੈਪ ਕਰੋ, ਜਨਮ ਦਿਨ, ਇਵੈਂਟ ਜਾਂ ਸਾਰੇ ਦਿਨ ਦੇ ਇਵੈਂਟ ’ਤੇ ਟੈਪ ਕਰੋ, ਫਿਰ ਕੋਈ ਵਿਕਲਪ ਚੁਣੋ।

    • ਚੁਣੋ ਕਿ ਆਗਾਮੀ ਇਵੈਂਟ ਲਈ ਰਵਾਨਾ ਹੋਣ ਦਾ ਸਮਾਂ ਆਉਣ ’ਤੇ ਸੁਚੇਤ ਕੀਤਾ ਜਾਵੇ ਜਾਂ ਨਹੀਂ: ਡਿਫ਼ੌਲਟ ਅਲਰਟ ਸਮੇਂ ’ਤੇ ਟੈਪ ਕਰੋ, ਫਿਰ ਰਵਾਨਾ ਹੋਣ ਦੇ ਸਮੇਂ ਨੂੰ ਚਾਲੂ ਜਾਂ ਬੰਦ ਕਰੋ।

    • ਨਵੇਂ ਇਵੈਂਟਾਂ ਲਈ ਡਿਫ਼ੌਲਟ ਮਿਆਦ ਬਦਲੋ: ਨਵੇਂ ਇਵੈਂਟਾਂ ਲਈ ਮਿਆਦ ‘ਤੇ ਟੈਪ ਕਰੋ, ਫਿਰ ਕੋਈ ਸਮਾਂ ਮਿਆਦ ਚੁਣੋ।

    • ਤੁਹਾਡੇ ਵੱਲੋਂ ਨਵਾਂ ਇਵੈਂਟ ਬਣਾਏ ਜਾਣ ‘ਤੇ, ਕੈਲੰਡਰ ਐਪ ਵੱਲੋਂ ਟਿਕਾਣੇ ਬਾਰੇ ਸੁਝਾਅ ਦੇਣ ਜਾਂ ਨਾ ਦੇਣ ਬਾਰੇ ਚੁਣੋ: ਟਿਕਾਣਾ ਸੁਝਾਅ ਚਾਲੂ ਜਾਂ ਬੰਦ ਕਰੋ।

ਕੈਲੰਡਰ ਨੂੰ ਦਿਖਾਏ ਜਾਣ ਦਾ ਤਰੀਕਾ ਬਦਲੋ

ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਜਾਣਕਾਰੀ ਨੂੰ ਹਾਈਲਾਈਟ ਕਰਨ ਵਿੱਚ ਮਦਦ ਕਰਨ ਲਈ ਤੁਸੀਂ ਆਪਣੇ ਕੈਲੰਡਰ ਨੂੰ ਦਿਖਾਉਣ ਦੇ ਤਰੀਕੇ ਨੂੰ ਵਿਉਂਤਬੱਧ ਕਰ ਸਕਦੇ ਹੋ। ਉਦਾਹਰਨ ਲਈ, ਤੁਸੀਂ ਚੁਣ ਸਕਦੇ ਹੋ ਕਿ ਕਿਹੜੇ ਦਿਨ ਨਾਲ ਹਫ਼ਤੇ ਦੀ ਸ਼ੁਰੂਆਤ ਹੋਵੇ, ਚੀਨੀ, ਹਿਬਰੂ ਜਾਂ ਇਸਲਾਮੀ ਕੈਲੰਡਰ (ਗ੍ਰੇਗੋਰੀਅਨ ਕੈਲੰਡਰ ਸਮੇਤ) ਦਿਖਾਓ ਅਤੇ ਹੋਰ ਬਹੁਤ ਕੁਝ।

  1. ਸੈਟਿੰਗਾਂ  > ਐਪਾਂ > ਕੈਲੰਡਰ ’ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਚੀਨੀ, ਹਿਬਰੂ ਜਾਂ ਇਸਲਾਮੀ ਕੈਲੰਡਰ ਦਿਖਾਓ: ਵਿਕਲਪਿਕ ਕੈਲੰਡਰ ’ਤੇ ਟੈਪ ਕਰੋ, ਫਿਰ ਕੈਲੰਡਰ ਚੁਣੋ।

    • ਸਾਲ ਦੇ ਹਰੇਕ ਹਫ਼ਤੇ ਦੇ ਅੱਗੇ ਹਫ਼ਤੇ ਦੀ ਸੰਖਿਆ ਦਿਖਾਓ: ਹਫ਼ਤੇ ਦੀ ਸੰਖਿਆ ਚਾਲੂ ਕਰੋ।

    • ਹਫ਼ਤੇ ਦੇ ਦ੍ਰਿਸ਼ ਵਿੱਚ ਮੌਜੂਦਾ ਦਿਨ ਨੂੰ ਪਹਿਲੇ ਦਿਨ ਵਜੋਂ ਦਿਖਾਓ: “ਹਫ਼ਤੇ ਦਾ ਦ੍ਰਿਸ਼ ਅੱਜ ਤੋਂ ਸ਼ੁਰੂ ਹੁੰਦਾ ਹੈ” ‘ਤੇ ਟੈਪ ਕਰੋ।

    • ਹਫ਼ਤਾ ਸ਼ੁਰੂ ਕਰਨ ਲਈ ਕੋਈ ਹੋਰ ਦਿਨ ਚੁਣੋ: ਹਫ਼ਤਾ ਸ਼ੁਰੂ ਕਰੋ ’ਤੇ ਟੈਪ ਕਰੋ, ਫਿਰ ਕਿਸੇ ਦਿਨ ’ਤੇ ਟੈਪ ਕਰੋ।

ਤੁਹਾਡੇ ਵੱਲੋਂ ਕੈਲੰਡਰ ਦੀ ਵਰਤੋਂ ਕਰਨ ਦੇ ਤਰੀਕੇ ਦੇ ਆਧਾਰ ’ਤੇ ਸਾਰੀਆਂ ਐਪਾਂ ਵਿੱਚ ਸੁਝਾਅ ਦੇਣ ਲਈ Siri ਨੂੰ ਆਗਿਆ ਦੇ ਸਕਦੇ ਹੋ। ਸੈਟਿੰਗਾਂ > ਐਪਾਂ > ਕੈਲੰਡਰ ‘ਤੇ ਜਾਓ, Siri ‘ਤੇ ਟੈਪ ਕਰੋ, ਫਿਰ “ਇਸ ਐਪ ਤੋਂ ਸਿੱਖੋ” ਨੂੰ ਚਾਲੂ ਕਰੋ। ਤੁਸੀਂ ਕੈਲੰਡਰ ਐਪ ਤੋਂ ਮਿਲਣ ਵਾਲੇ ਸੁਝਾਵਾਂ ਅਤੇ ਕੰਟੈਂਟ ਨੂੰ ਖੋਜ, ਵਿਜੇਟ ਵਿੱਚ ਅਤੇ ਸੂਚਨਾਵਾਂ ਵਜੋਂ ਦਿਖਾਏ ਜਾਣ ਦੀ ਆਗਿਆ ਵੀ ਦੇ ਸਕਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.