ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਨੇੜਲੇ Apple ਡਿਵਾਈਸਾਂ ’ਤੇ ਆਈਟਮਾਂ ਭੇਜਣ ਲਈ AirDrop ਦੀ ਵਰਤੋਂ ਕਰੋ

AirDrop ਨਾਲ, ਤੁਸੀਂ ਕਿਸੇ ਨੇੜਲੇ iPhone, iPad ਜਾਂ Mac ‘ਤੇ ਵਾਇਰਲੈੱਸ ਤਰੀਕੇ ਨਾਲ ਤਸਵੀਰਾਂ, ਵੀਡੀਓ, ਦਸਤਾਵੇਜ਼ ਅਤੇ ਹੋਰ ਬਹੁਤ ਕੁਝ ਭੇਜ ਸਕਦੇ ਹੋ। ਤੁਸੀਂ ਆਪਣੇ ਖ਼ੁਦ ਦੇ ਡਿਵਾਈਸ ’ਤੇ ਫ਼ਾਈਲਾਂ ਭੇਜਣ ਜਾਂ ਦੂਜਿਆਂ ਨਾਲ ਫ਼ਾਈਲਾਂ ਸਾਂਝੀਆਂ ਕਰਨ ਲਈ AirDrop ਦੀ ਵਰਤੋਂ ਕਰ ਸਕਦੇ ਹੋ।

ਤੁਸੀਂ ਕਿਸੇ iPhone, iPad ਅਤੇ Mac ‘ਤੇ AirDrop ਦੀ ਵਰਤੋਂ ਕਰ ਸਕਦੇ ਹੋ।

ਟ੍ਰਾਂਸਫ਼ਰ ਕੀਤੇ ਜਾਣ ਵਾਲੇ ਕੰਟੈਂਟ ਨੂੰ ਸੁਰੱਖਿਆ ਲਈ ਇਨਕ੍ਰਿਪਟ ਕੀਤਾ ਜਾਂਦਾ ਹੈ ਅਤੇ ਪ੍ਰਾਪਤਕਰਤਾ ਵੱਲੋਂ ਹਰੇਕ ਟ੍ਰਾਂਸਫ਼ਰ ਪ੍ਰਾਪਤ ਹੋਣ ’ਤੇ ਇਸ ਨੂੰ ਸਵੀਕਾਰ ਜਾਂ ਅਸਵੀਕਾਰ ਕੀਤਾ ਜਾ ਸਕਦਾ ਹੈ।

ਨੋਟ: ਜੇਕਰ AirDrop ਟ੍ਰਾਂਸਫ਼ਰ ਸ਼ੁਰੂ ਹੋਣ ਤੋਂ ਬਾਅਦ ਤੁਸੀਂ Bluetooth ਜਾਂ Wi-Fi ਰੇਂਜ ਤੋਂ ਬਾਹਰ ਚਲੇ ਜਾਂਦੇ ਹੋ, ਤਾਂ ਉਹ ਟ੍ਰਾਂਸਫ਼ਰ ਇੰਟਰਨੈੱਟ ‘ਤੇ ਜਾਰੀ ਰਹਿੰਦੀ ਹੈ।

iPhone ਦੀ ਹੋਮ ਸਕਰੀਨ ਜਿਸ ਦੇ ਸਿਖਰ ’ਤੇ AirDrop ਸੁਨੇਹਾ ਦਿਖਾਈ ਦੇ ਰਿਹਾ ਹੈ।

ਸ਼ੁਰੂ ਕਰਨ ਤੋਂ ਪਹਿਲਾਂ

ਹੇਠ ਲਿਖੀਆਂ ਗੱਲਾਂ ਨੂੰ ਯਕੀਨੀ ਬਣਾਓ:

  • ਦੋਵਾਂ ਡਿਵਾਈਸਾਂ ’ਤੇ Wi-Fi ਅਤੇ Bluetooth® ਚਾਲੂ ਹਨ।

  • ਡਿਵਾਈਸ ਇੱਕ-ਦੂਜੇ ਤੋਂ 30 ਫ਼ੁੱਟ (10 ਮੀਟਰ) ਦੇ ਰੇਂਜ ਵਿੱਚ ਹਨ।

ਜੇਕਰ ਤੁਸੀਂ VPN ਦੀ ਵਰਤੋਂ ਕਰ ਰਹੇ ਹੋ ਤਾਂ ਯਕੀਨੀ ਬਣਾਓ ਕਿ ਇਸ ਦੀ ਕੌਨਫ਼ਿਗ੍ਰੇਸ਼ਨ ਸਥਾਨਕ ਨੈੱਟਵਰਕਿੰਗ ਨੂੰ ਨਹੀਂ ਰੋਕਦੀ ਹੈ ਕਿਉਂਕਿ ਇਸ ਨਾਲ ਕੁਝ ਕੰਟੀਨਿਊਟੀ ਫ਼ੀਚਰਾਂ ਵਿੱਚ ਰੁਕਾਵਟ ਆ ਸਕਦੀ ਹੈ।

ਜੇਕਰ ਤੁਸੀਂ ਆਪਣੇ Apple ਡਿਵਾਈਸਾਂ ਵਿਚਕਾਰ ਆਈਟਮਾਂ ਭੇਜਣ ਲਈ AirDrop ਦੀ ਵਰਤੋਂ ਕਰਨੀ ਚਾਹੁੰਦੇ ਹੋ, ਤਾਂ ਆਈਟਮਾਂ ਨੂੰ ਆਟੋਮੈਟਿਕਲੀ ਸਵੀਕਾਰ ਕਰਨ ਅਤੇ ਸੰਭਾਲਣ ਲਈ ਆਪਣੇ Apple ਖਾਤੇ ਵਿੱਚ ਸਾਈਨ ਇਨ ਕਰੋ

AirDrop ਚਾਲੂ ਕਰੋ

  • iPhone ਜਾਂ iPad ’ਤੇ: ਕੰਟਰੋਲ ਸੈਂਟਰ ਖੋਲ੍ਹੋ, ਸਿਖਰਲੇ-ਖੱਬੇ ਪਾਸੇ ਕੰਟਰੋਲ ਦੇ ਗਰੁੱਪ ਨੂੰ ਟੱਚ ਕਰ ਕੇ ਰੱਖੋ, ਫਿਰ AirDrop ਆਈਕਨ ’ਤੇ ਟੈਪ ਕਰੋ। ਤੁਸੀਂ ਕਿਸ ਤੋਂ ਆਈਟਮਾਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ, ਇਹ ਚੁਣਨ ਲਈ “ਸਿਰਫ਼ ਸੰਪਰਕ” ਜਾਂ “10 ਮਿੰਟ ਤੱਕ ਹਰ ਕਿਸੇ ਲਈ” ’ਤੇ ਟੈਪ ਕਰੋ।

    ਨੋਟ: “ਸਿਰਫ਼ ਸੰਪਰਕ” ਜਾਂ “10 ਮਿੰਟ ਤੱਕ ਹਰ ਕਿਸੇ ਲਈ” ਵਿਕਲਪ ਸਿਰਫ਼ ਉਹਨਾਂ ਡਿਵਾਈਸਾਂ ‘ਤੇ ਉਪਲਬਧ ਹਨ ਜੋ AirDrop ਦੀਆਂ ਘੱਟ ਤੋਂ ਘੱਟ ਸਿਸਟਮ ਲੋੜਾਂ ਪੂਰੀਆਂ ਕਰਦੇ ਹਨ

  • Mac ’ਤੇ: ਮੈਨਿਊ ਬਾਰ ਵਿੱਚ “ਕੰਟਰੋਲ ਸੈਂਟਰ” ਸਥਿਤੀ ਮੈਨਿਊ ’ਤੇ ਕਲਿੱਕ ਕਰੋ, ਫਿਰ AirDrop ਆਈਕਨ ’ਤੇ ਕਲਿੱਕ ਕਰੋ। ਨੀਲਾ ਹੋਣ ਦਾ ਮਤਲਬ, ਇਹ ਚਾਲੂ ਹੈ।

    ਇਹ ਚੁਣਨ ਲਈ ਕਿ ਕਿਸ ਵੱਲੋਂ ਤੁਹਾਨੂੰ ਆਈਟਮਾਂ ਭੇਜੀਆਂ ਜਾ ਸਕਦੀਆਂ ਹਨ, AirDrop ਦੇ ਅੱਗੇ ਸੱਜੇ ਪਾਸੇ ਵਾਲੇ ਤੀਰ ‘ਤੇ ਕਲਿੱਕ ਕਰੋ, ਫਿਰ “ਸਿਰਫ਼ ਸੰਪਰਕ” ਜਾਂ “ਹਰ ਕੋਈ” ‘ਤੇ ਕਲਿੱਕ ਕਰੋ।

AirDrop ਦੀ ਵਰਤੋਂ ਕਰ ਕੇ ਕੋਈ ਆਈਟਮ ਭੇਜੋ

AirDrop ਨਾਲ ਕਿਸੇ ਨੂੰ ਕੋਈ ਆਈਟਮ ਭੇਜਣ ਲਈ, ਤੁਹਾਡੇ ਅਤੇ ਪ੍ਰਾਪਤਕਰਤਾ ਦੋਵਾਂ ਦੇ AirDrop ਚਾਲੂ ਹੋਣੇ ਚਾਹੀਦੇ ਹਨ ਅਤੇ “ਸਿਰਫ਼ ਸੰਪਰਕ” ਜਾਂ “ਹਰ ਕੋਈ” ਵਿੱਚੋਂ ਕਿਸੇ ਵੀ ਇੱਕ ਤੋਂ ਆਈਟਮਾਂ ਪ੍ਰਾਪਤ ਕਰਨ ਦਾ ਵਿਕਲਪ ਚੁਣਿਆ ਹੋਣਾ ਚਾਹੀਦਾ ਹੈ। ਜੇਕਰ ਕਿਸੇ ਪ੍ਰਾਪਤਕਰਤਾ ਨੇ ਸਿਰਫ਼ ਆਪਣੇ ਸੰਪਰਕਾਂ ਤੋਂ ਆਈਟਮਾਂ ਪ੍ਰਾਪਤ ਕਰਨ ਦਾ ਵਿਕਲਪ ਚੁਣਿਆ ਹੈ, ਤਾਂ ਤੁਸੀਂ ਉਸ ਦੀ ਸੰਪਰਕ ਸੂਚੀ ਵਿੱਚ ਹੋਣੇ ਚਾਹੀਦੇ ਹੋ ਅਤੇ ਉਹਨਾਂ ਕੋਲ ਤੁਹਾਡੇ ਸੰਪਰਕ ਕਾਰਡ ਵਿੱਚ ਸ਼ਾਮਲ ਤੁਹਾਡੇ Apple ਖਾਤੇ ਦਾ ਈਮੇਲ ਪਤਾ ਜਾਂ ਫ਼ੋਨ ਨੰਬਰ ਹੋਣਾ ਚਾਹੀਦਾ ਹੈ।

ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

  • ਕਿਸੇ iPhone ਜਾਂ iPad ’ਤੇ: ਆਈਟਮ ਨੂੰ ਖੋਲ੍ਹੋ, ਫਿਰ “ਸਾਂਝਾ ਕਰੋ” ਆਈਕਨ, ਸਾਂਝਾ ਕਰੋ, AirDrop ਆਈਕਨ ਜਾਂ ਕਿਸੇ ਹੋਰ ਬਟਨ (ਐਪ ਮੁਤਾਬਕ) ’ਤੇ ਟੈਪ ਕਰੋ। AirDrop ਆਈਕਨ ’ਤੇ ਟੈਪ ਕਰੋ, ਫਿਰ ਉਸ ਪ੍ਰਾਪਤਕਰਤਾ ’ਤੇ ਟੈਪ ਕਰੋ, ਜਿਸ ਨਾਲ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ। ਤੁਹਾਡੇ ਵੱਲੋਂ ਦੇਖੇ ਜਾ ਰਹੇ ਪ੍ਰਾਪਤਕਰਤਾ ਉਹ ਹਨ ਜੋ ਨੇੜੇ ਹਨ, ਜਿਨ੍ਹਾਂ ਨੇ Wi-Fi ਅਤੇ Bluetooth ਚਾਲੂ ਕੀਤਾ ਹੈ ਅਤੇ ਤੁਹਾਡੇ ਡਿਵਾਈਸ ਤੋਂ ਫ਼ਾਈਲਾਂ ਸਵੀਕਾਰ ਕਰ ਸਕਦੇ ਹਨ।

    ਸਲਾਹ: ਜੇਕਰ ਤੁਸੀਂ ਆਪਣੇ ਕਿਸੇ ਸੰਪਰਕ ਦੇ ਬਿਲਕੁਲ ਨਜ਼ਦੀਕ ਹੋ, ਤਾਂ ਤੁਸੀਂ ਜਿਹੜੀ ਫ਼ਾਈਲ ਸਾਂਝੀ ਕਰਨੀ ਚਾਹੁੰਦੇ ਹੋ, ਉਸ ਨੂੰ ਖੋਲ੍ਹ ਕੇ, ਫਿਰ ਆਪਣੇ ਸੰਪਰਕ ਦੇ iPhone (iOS 17 ਜਾਂ ਇਸ ਤੋਂ ਬਾਅਦ ਵਾਲੇ ਸੰਸਕਰਨ ਦਾ ਸਮਰਥਨ ਕਰਨ ਵਾਲੇ ਮਾਡਲਾਂ ‘ਤੇ) ਦੇ ਨੇੜੇ ਆਪਣਾ iPhone ਲਿਜਾ ਕੇ AirDrop ਟ੍ਰਾਂਸਫ਼ਰ ਸ਼ੁਰੂ ਕਰ ਸਕਦੇ ਹੋ।

  • Mac ’ਤੇ: Mac 'ਤੇ ਕੋਈ ਆਈਟਮ ਖੋਲ੍ਹੋ, ਟੂਲਬਾਰ ਵਿੱਚ “ਸਾਂਝਾ ਕਰੋ” ਆਈਕਨ ‘ਤੇ ਕਲਿੱਕ ਕਰੋ, ਫਿਰ AirDrop ‘ਤੇ ਕਲਿੱਕ ਕਰੋ। ਉਸ ਪ੍ਰਾਪਤਕਰਤਾ ਨੂੰ ਚੁਣੋ ਜਿਸ ਨਾਲ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ। ਤੁਹਾਡੇ ਵੱਲੋਂ ਦੇਖੇ ਜਾ ਰਹੇ ਪ੍ਰਾਪਤਕਰਤਾ ਉਹ ਹਨ ਜੋ ਨੇੜੇ ਹਨ, ਜਿਨ੍ਹਾਂ ਨੇ Wi-Fi ਅਤੇ Bluetooth ਚਾਲੂ ਕੀਤਾ ਹੈ ਅਤੇ ਤੁਹਾਡੇ ਡਿਵਾਈਸ ਤੋਂ ਫ਼ਾਈਲਾਂ ਸਵੀਕਾਰ ਕਰ ਸਕਦੇ ਹਨ।

    ਸਲਾਹ: ਤੁਸੀਂ Finder ਵਿੱਚ AirDrop ਨਾਲ ਵੀ ਆਈਟਮਾਂ ਸਾਂਝੀਆਂ ਕਰ ਸਕਦੇ ਹੋ। Finder ‘ਤੇ ਜਾਓ, ਸਾਈਡਬਾਰ ਵਿੱਚ AirDrop ‘ਤੇ ਕਲਿੱਕ ਕਰੋ, ਫਿਰ ਆਈਟਮ ਨੂੰ ਉਸ ਵਿਅਕਤੀ ‘ਤੇ ਡ੍ਰੈਗ ਕਰੋ ਜਿਸ ਨੂੰ ਤੁਸੀਂ ਇਹ ਆਈਟਮ ਭੇਜਣੀ ਹੈ।

iPhone, iPad ਜਾਂ Mac ਦੀ ਵਰਤੋਂ ਕਰ ਰਹੇ ਕਿਸੇ ਵਿਅਕਤੀ ਨਾਲ AirDrop ਦੀ ਵਰਤੋਂ ਕਰ ਕੇ ਸੁਰੱਖਿਅਤ ਤਰੀਕੇ ਨਾਲ ਐਪ ਜਾਂ ਵੈੱਬਸਾਈਟ ਦੇ ਪਾਸਵਰਡ ਸਾਂਝੇ ਕਰਨ ਲਈ, ਪਾਸਵਰਡ ਜਾਂ ਪਾਸਕੁੰਜੀਆਂ ਨੂੰ ਉਹਨਾਂ ਲੋਕਾਂ ਨਾਲ ਸਾਂਝਾ ਕਰਨਾ ਜਿਨ੍ਹਾਂ ‘ਤੇ ਤੁਸੀਂ iPhone ‘ਤੇ ਭਰੋਸਾ ਕਰਦੇ ਹੋ ਨੂੰ ਦੇਖੋ।

AirDrop ਨਾਲ ਆਈਟਮਾਂ ਪ੍ਰਾਪਤ ਕਰੋ

ਆਪਣੇ ਡਿਵਾਈਸ ’ਤੇ, AirDrop ਸੂਚਨਾ ‘ਤੇ “ਸਵੀਕਾਰ ਕਰੋ” ’ਤੇ ਟੈਪ ਜਾਂ ਕਲਿੱਕ ਕਰੋ।

ਜ਼ਿਆਦਾਤਰ ਆਈਟਮਾਂ ਉਸ ਐਪ ਵਿੱਚ ਹੀ ਸੰਭਾਲੀਆਂ ਜਾਂਦੀਆਂ ਹਨ, ਜਿਸ ਤੋਂ ਉਹਨਾਂ ਨੂੰ ਭੇਜਿਆ ਗਿਆ ਹੈ। ਉਦਾਹਰਨ ਲਈ, ਜੇਕਰ ਕੋਈ ਤੁਹਾਨੂੰ ਤਸਵੀਰਾਂ ਐਪ ਤੋਂ ਤਸਵੀਰ ਭੇਜਣ ਲਈ AirDrop ਦੀ ਵਰਤੋਂ ਕਰਦਾ ਹੈ, ਤਾਂ ਇਹ ਤੁਹਾਡੇ ਡਿਵਾਈਸ ’ਤੇ ਤਸਵੀਰਾਂ ਐਪ ਵਿੱਚ ਸੰਭਾਲੀ ਜਾਂਦੀ ਹੈ।

ਡਿਵਾਈਸ ਦੇ ਆਧਾਰ ’ਤੇ, ਤੁਹਾਨੂੰ ਆਪਣੀਆਂ ਫ਼ਾਈਲਾਂ ਹੋਰ ਥਾਵਾਂ ’ਤੇ ਮਿਲ ਸਕਦੀਆਂ ਹਨ। iPhone ਜਾਂ iPad ‘ਤੇ, ਕੁਝ ਆਈਟਮਾਂ ਫ਼ਾਈਲਾਂ ਐਪ ਵਿੱਚ ਸੰਭਾਲੀਆਂ ਹੋ ਸਕਦੀਆਂ ਹਨ। Mac ’ਤੇ, ਕੁਝ ਆਈਟਮਾਂ “ਡਾਊਨਲੋਡ ਫ਼ੋਲਡਰ” ਵਿੱਚ ਆਟੋਮੈਟਿਕਲੀ ਸੰਭਾਲੀਆਂ ਜਾਂਦੀਆਂ ਹਨ। ਆਈਟਮਾਂ ਸੁਰੱਖਿਅਤ ਕਰਨ ਦੀ ਜਗ੍ਹਾ ਨਿਰਧਾਰਤ ਕਰਨ ਦਾ ਵਿਕਲਪ ਤੁਹਾਨੂੰ ਮਿਲ ਸਕਦਾ ਹੈ।

ਨੋਟ: ਜੇਕਰ ਤੁਸੀਂ Mac ‘ਤੇ Finder ਵਿੱਚ AirDrop ਖੋਲ੍ਹਿਆ ਹੈ, ਤਾਂ ਆਈਟਮ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦੀ ਸੂਚਨਾ “ਸੂਚਨਾ ਕੇਂਦਰ” ਦੀ ਬਜਾਏ ਇੱਥੇ ਦਿਖਾਈ ਦੇਵੇਗੀ।

ਜੇਕਰ ਤੁਸੀਂ ਆਪਣੇ ਕਿਸੇ ਇੱਕ Apple ਡਿਵਾਈਸ ਤੋਂ ਦੂਜੇ ’ਤੇ ਕੋਈ ਆਈਟਮ ਭੇਜਦੇ ਹੋ (ਉਦਾਹਰਨ ਲਈ, ਆਪਣੇ Mac ਤੋਂ ਆਪਣੇ iPhone ’ਤੇ) ਅਤੇ ਤੁਸੀਂ ਦੋਵਾਂ ਡਿਵਾਈਸਾਂ ’ਤੇ ਇੱਕੋ ਹੀ Apple ਖਾਤੇ ਨਾਲ ਸਾਈਨ ਇਨ ਕੀਤਾ ਹੋਇਆ ਹੈ, ਤਾਂ ਉਹ ਆਈਟਮ ਆਟੋਮੈਟਿਕਲੀ ਸਵੀਕਾਰ ਕੀਤੀ ਅਤੇ ਸੰਭਾਲੀ ਜਾਂਦੀ ਹੈ।

AirDrop ਲਈ ਮੋਬਾਈਲ ਡੇਟਾ ਬੰਦ ਕਰੋ

ਤੁਹਾਡੇ ਵੱਲੋਂ AirDrop ਦੀ ਵਰਤੋਂ ਕਰਨ ’ਤੇ ਮੋਬਾਈਲ ਡੇਟਾ ਦਰਾਂ ਲਾਗੂ ਹੋ ਸਕਦੀਆਂ ਹਨ।

ਜੇਕਰ ਤੁਸੀਂ Bluetooth ਜਾਂ Wi-Fi ਦੀ ਸੀਮਾ ਤੋਂ ਬਾਹਰ ਹੋਣ ’ਤੇ ਮੋਬਾਈਲ ਡੇਟਾ ਦੀ ਵਰਤੋਂ ਨਹੀਂ ਕਰਨੀ ਚਾਹੁੰਦੇ, ਤਾਂ ਸੈਟਿੰਗਾਂ  > ਆਮ > AirDrop ’ਤੇ ਜਾਓ, ਫਿਰ “ਮੋਬਾਈਲ ਡੇਟਾ ਦੀ ਵਰਤੋਂ ਕਰੋ” ਨੂੰ ਬੰਦ ਕਰੋ।

ਆਮ ਤੌਰ ’ਤੇ ਇਹ ਇੱਕ-ਵਾਰ ਦੀ ਸੈਟਿੰਗ ਹੁੰਦੀ ਹੈ ਪਰ ਤੁਸੀਂ ਇਸ ਨੂੰ ਬਦਲ ਵੀ ਸਕਦੇ ਹੋ ਜਿਵੇਂ ਕਿ ਯਾਤਰਾ ਕਰਨ ਦੌਰਾਨ ਰੋਮਿੰਗ ਖ਼ਰਚਿਆਂ ਤੋਂ ਬਚਣ ਲਈ।

ਜੇਕਰ AirDrop ਕੰਮ ਨਹੀਂ ਕਰ ਰਿਹਾ

ਆਪਣੀ ਸੰਪਰਕ ਜਾਣਕਾਰੀ ਤੇਜ਼ੀ ਨਾਲ ਸਾਂਝੀ ਕਰਨ ਲਈ iPhone ’ਤੇ NameDrop ਦੀ ਵਰਤੋਂ ਕਰੋ ਦੇਖੋ।

ਡਿਵਾਈਸਾਂ ਵਿਚਕਾਰ ਫ਼ਾਈਲਾਂ ਦੀਆਂ ਛੋਟੀਆਂ ਚੋਣਾਂ ਸਾਂਝੀਆਂ ਕਰਨ ਲਈ AirDrop ਸਭ ਤੋਂ ਵਧੀਆ ਵਿਕਲਪ ਹੈ। ਜੇਕਰ ਤੁਸੀਂ ਆਪਣੇ Mac ਅਤੇ ਦੂਜੇ Apple ਡਿਵਾਈਸ ਵਿਚਕਾਰ ਬਹੁਤ ਸਾਰੀਆਂ ਫ਼ਾਈਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ, ਤਾਂ iPhone ਤੋਂ ਸਟੋਰੇਜ ਡਿਵਾਈਸ, ਸਰਵਰ ਜਾਂ ਕਲਾਊਡ ਵਿੱਚ ਫ਼ਾਈਲਾਂ ਨੂੰ ਟ੍ਰਾਂਸਫ਼ਰ ਕਰੋ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.