ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਕਿਸੇ ਹੋਰ ਪਾਸਵਰਡ ਮੈਨੇਜਰ ਤੋਂ ਪਾਸਵਰਡ ਐਕਸਪੋਰਟ ਕਰਨਾ

iOS 18.2 ਜਾਂ ਇਸ ਤੋਂ ਬਾਅਦ ਵਾਲੇ ਸੰਸਕਰਨ ਵਿੱਚ, ਤੁਸੀਂ ਵੈੱਬਸਾਈਟਾਂ ਅਤੇ ਖਾਤਿਆਂ ਦੇ ਆਪਣੇ ਪਾਸਵਰਡ CSV ਫ਼ਾਈਲ ਵਿੱਚ ਐਕਸਪੋਰਟ ਕਰ ਸਕਦੇ ਹੋ ਅਤੇ ਫਿਰ ਉਹਨਾਂ ਨੂੰ ਕਿਸੇ ਹੋਰ ਪਾਸਵਰਡ ਮੈਨੇਜਰ ਵਿੱਚ ਇੰਪੋਰਟ ਕਰ ਸਕਦੇ ਹੋ।

ਚੇਤਾਵਨੀ: ਤੁਹਾਡੇ ਐਕਸਪੋਰਟ ਕੀਤੇ ਪਾਸਵਰਡ ਇਨਕ੍ਰਿਪਟ ਨਹੀਂ ਕੀਤੇ ਗਏ ਹਨ ਅਤੇ ਫ਼ਾਈਲ ਦਾ ਐਕਸੈੱਸ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਦਿਖਾਈ ਦਿੰਦੇ ਹਨ। ਤੁਹਾਡੇ ਵੱਲੋਂ ਕਿਸੇ ਹੋਰ ਪਾਸਵਰਡ ਮੈਨੇਜਰ ਵਿੱਚ ਪਾਸਵਰਡ ਇੰਪੋਰਟ ਕਰਨ ਤੋਂ ਬਾਅਦ, ਤੁਹਾਡੇ ਵੱਲੋਂ ਐਕਸਪੋਰਟ ਕੀਤੀ ਗਈ ਫ਼ਾਈਲ ਨੂੰ ਡਿਲੀਟ ਕਰੋ।

ਕਿਸੇ ਹੋਰ ਪਾਸਵਰਡ ਮੈਨੇਜਰ ਨੂੰ ਐਕਸਪੋਰਟ ਕਰਨ ਲਈ ਚੁਣੇ ਗਏ ਪਾਸਵਰਡ ਵਿਕਲਪ ਦੇ ਨਾਲ “ਬ੍ਰਾਊਜ਼ਿੰਗ ਡਾਟਾ ਐਕਸਪੋਰਟ ਕਰੋ” ਸਕਰੀਨ।
  1. ਸੈਟਿੰਗਾਂ  > ਐਪਾਂ > Safari ‘ਤੇ ਜਾਓ।

  2. ਹਿਸਟਰੀ ਅਤੇ ਵੈੱਬਸਾਈਟ ਡੇਟਾ ਦੇ ਹੇਠਾਂ, “ਐਕਸਪੋਰਟ ਕਰੋ” ‘ਤੇ ਟੈਪ ਕਰੋ।

  3. ਪਾਸਵਰਡ ਚੁਣੋ।

    ਹੋਰ ਚੋਣਾਂ ਨੂੰ ਅਣਚੁਣਿਆ ਕਰੋ।

  4. “ਡਾਊਨਲੋਡ ਵਿੱਚ ਸੰਭਾਲੋ” ‘ਤੇ ਟੈਪ ਕਰੋ।

  5. “ਹੋ ਗਿਆ” ‘ਤੇ ਟੈਪ ਕਰੋ।

ਨੋਟ: ਤੁਸੀਂ Wi-Fi ਪਾਸਵਰਡ, ਪਾਸਵਰਡ ਜੋ ਤੁਸੀਂ ਕਿਸੇ ਗਰੁੱਪ ਨਾਲ ਸਾਂਝੇ ਕੀਤੇ ਹਨ (ਜੇਕਰ ਤੁਸੀਂ ਗਰੁੱਪ ਨਹੀਂ ਬਣਾਇਆ), ਜਾਂ Apple ਖਾਤੇ ਦੇ ਪਾਸਵਰਡਾਂ ਨਾਲ ਸਾਈਨ ਇਨ ਨਹੀਂ ਕਰ ਸਕਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.