ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ “ਸਿਹਤ” ਐਪ ਵਿੱਚ ਆਪਣੀਆਂ ਦਵਾਈਆਂ ਨੂੰ ਟ੍ਰੈਕ ਕਰਨਾ

ਤੁਸੀਂ ਆਪਣੀਆਂ ਦਵਾਈਆਂ, ਵਿਟਾਮਿਨਾਂ ਅਤੇ ਪੂਰਕਾਂ ਨੂੰ ਟ੍ਰੈਕ ਕਰ ਸਕਦੇ ਹੋ ਅਤੇ ਪ੍ਰਬੰਧਿਤ ਕਰ ਸਕਦੇ ਹੋ।

Siri: ਸਮਰਥਿਤ ਮਾਡਲਾਂ ‘ਤੇ, ਕੁਝ ਇਸ ਤਰ੍ਹਾਂ ਕਹੋ: “Log my 6AM medications as taken.” ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। Siri ਦੀ ਵਰਤੋਂ ਕਰਨੀ ਸਿੱਖੋ

“ਸਿਹਤ” ਐਪ ਵਿੱਚ ਦਵਾਈ ਸਕਰੀਨ ਦਵਾਈਆਂ ਦੀ ਮਿਤੀ ਅਤੇ ਲੌਗ ਦਿਖਾ ਰਹੀ ਹੈ।

ਨੋਟ: ਕੁਝ ਫ਼ੀਚਰ ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹਨ। “ਦਵਾਈਆਂ” ਫ਼ੀਚਰ ਪੇਸ਼ੇਵਰ ਮੈਡੀਕਲ ਫ਼ੈਸਲੇ ਦਾ ਬਦਲ ਨਹੀਂ ਹੈ। ਤੁਹਾਡੀ ਦਵਾਈਆਂ ਦੇ ਲੇਬਲ ‘ਤੇ ਵਾਧੂ ਜਾਣਕਾਰੀ ਉਪਲਬਧ ਹੈ। ਆਪਣੀ ਸਿਹਤ ਸੰਬੰਧੀ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਤੁਸੀਂ ਆਪਣੇ ਸਿਹਤ-ਸੰਭਾਲ ਪ੍ਰਦਾਤਾ ਨਾਲ ਸਲਾਹ ਕਰੋ।

ਨਵੀਂ ਦਵਾਈ ਜੋੜਨਾ ਅਤੇ ਸ਼ੈਡਿਊਲ ਕਰਨਾ

  1. ਆਪਣੇ iPhone ‘ਤੇ ਸਿਹਤ ਐਪ ‘ਤੇ ਜਾਓ।

  2. ਹੇਠਾਂ ਸੱਜੇ ਪਾਸੇ ’ਤੇ “ਬ੍ਰਾਊਜ਼ ਕਰੋ” ’ਤੇ ਟੈਪ ਕਰੋ, ਫਿਰ “ਦਵਾਈਆਂ” ’ਤੇ ਟੈਪ ਕਰੋ।

  3. “ਕੋਈ ਦਵਾਈ ਜੋੜੋ” (ਆਪਣੀ ਸੂਚੀ ਸ਼ੁਰੂ ਕਰਨ ਲਈ) ਜਾਂ “ਦਵਾਈ ਜੋੜੋ” (ਆਪਣੀ ਸੂਚੀ ਵਿੱਚ ਸ਼ਾਮਲ ਕਰਨ ਲਈ) ’ਤੇ ਟੈਪ ਕਰੋ।

  4. ਦਵਾਈ ਦੀ ਪਛਾਣ ਕਰਨ ਲਈ, ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਨਾਮ ਟਾਈਪ ਕਰੋ: ਟੈਕਸਟ ਖੇਤਰ ‘ਤੇ ਟੈਪ ਕਰੋ, ਨਾਮ ਭਰੋ, ਫਿਰ “ਜੋੜੋ” ‘ਤੇ ਟੈਪ ਕਰੋ।

      ਸਿਰਫ਼ ਯੂ.ਐੱਸ. ਵਿੱਚ, ਤੁਹਾਡੇ ਵੱਲੋਂ ਟਾਈਪ ਕਰਨਾ ਸ਼ੁਰੂ ਕਰਨ ‘ਤੇ ਸੁਝਾਅ ਦਿਖਾਈ ਦਿੰਦੇ ਹਨ। ਤੁਸੀਂ ਇੱਕ ਸੁਝਾਅ ਦੀ ਚੋਣ ਕਰ ਸਕਦੇ ਹੋ ਜਾਂ ਨਾਮ ਟਾਈਪ ਕਰਨਾ ਪੂਰਾ ਕਰ ਸਕਦੇ ਹੋ, ਫਿਰ “ਜੋੜੋ” ‘ਤੇ ਟੈਪ ਕਰੋ।

    • ਕੈਮਰੇ ਦੀ ਵਰਤੋਂ ਕਰੋ: (ਸਿਰਫ਼ ਯੂ.ਐੱਸ.; ਸਮਰਥਿਤ ਮਾਡਲਾਂ ‘ਤੇ) ਟੈਕਸਟ ਖੇਤਰ ਦੇ ਅੱਗੇ “ਕੈਮਰਾ” ਬਟਨ ’ਤੇ ਟੈਪ ਕਰੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

      ਜੇਕਰ ਕੋਈ ਮੇਲ ਨਹੀਂ ਮਿਲਦਾ, ਤਾਂ “ਨਾਮ ਮੁਤਾਬਕ ਖੋਜੋ” 'ਤੇ ਟੈਪ ਕਰੋ, ਫਿਰ ਨਾਮ ਟਾਈਪ ਕਰੋ (ਜਿਵੇਂ ਉੱਪਰ ਦੱਸਿਆ ਗਿਆ ਹੈ)।

  5. ਹੇਠ ਲਿਖੇ ਕੰਮ ਕਰੋ:

    • ਦਵਾਈ ਦੀ ਕਿਸਮ ਚੁਣੋ: ਕਿਸੇ ਵਿਕਲਪ ’ਤੇ ਟੈਪ ਕਰੋ, ਫਿਰ “ਅਗਲਾ” ‘ਤੇ ਟੈਪ ਕਰੋ।

    • ਦਵਾਈ ਦੀ ਸਮਰੱਥਾ ਨੂੰ ਚੁਣੋ: ਕਿਸੇ ਵਿਕਲਪ ’ਤੇ ਟੈਪ ਕਰੋ, ਫਿਰ “ਅਗਲਾ” ‘ਤੇ ਟੈਪ ਕਰੋ।

    • ਸ਼ੈਡਿਊਲ ਸੈੱਟ ਕਰੋ: ਆਪਣੀ ਸ਼ੈਡਿਊਲ ਕੀਤੀ ਦਵਾਈ ਦੀ ਬਾਰੰਬਾਰਤਾ ਅਤੇ ਮਿਆਦ ਸੈੱਟ ਕਰਨ ਲਈ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ, ਫਿਰ “ਅਗਲਾ” ‘ਤੇ ਟੈਪ ਕਰੋ।

      “ਤੁਸੀਂ ਇਸ ਨੂੰ ਕਦੋਂ ਲਵੋਗੇ?” ਦੇ ਹੇਠਾਂ “ਬਦਲੋ” ’ਤੇ ਟੈਪ ਕਰੋ ਕਿਸੇ ਵੱਖਰੇ ਸ਼ੈਡਿਊਲ ਦੀ ਕਿਸਮ ਦੀ ਚੋਣ ਕਰਨ ਲਈ, ਜਿਵੇਂ ਕਿ “ਚੱਕਰ ਸ਼ੈਡਿਊਲ ‘ਤੇ”, ਜਾਂ “ਹਰ ਕੁਝ ਦਿਨ”।

    • ਆਕ੍ਰਿਤੀ (ਵਿਕਲਪਿਕ) ਚੁਣੋ: ਕਿਸੇ ਵਿਕਲਪ ’ਤੇ ਟੈਪ ਕਰੋ, ਫਿਰ “ਅਗਲਾ” ‘ਤੇ ਟੈਪ ਕਰੋ।

    • ਰੰਗ (ਵਿਕਲਪਿਕ) ਚੁਣੋ: ਕਿਸੇ ਵਿਕਲਪ ’ਤੇ ਟੈਪ ਕਰੋ, ਫਿਰ “ਅਗਲਾ” ‘ਤੇ ਟੈਪ ਕਰੋ।

  6. ਸਮਾਪਤ ਹੋਣ ’ਤੇ “ਹੋ ਗਿਆ” ‘ਤੇ ਟੈਪ ਕਰੋ।

ਫ਼ੌਲੋ-ਅੱਪ ਰਿਮਾਈਂਡਰ ਅਤੇ ਗੰਭੀਰ ਚੇਤਾਵਨੀਆਂ ਨੂੰ ਚਾਲੂ ਕਰਨਾ

ਜੇਕਰ ਤੁਸੀਂ ਕਿਸੇ ਦਵਾਈ ਲਈ ਸ਼ੈਡਿਊਲ ਸੈੱਟ ਕਰਦੇ ਹੋ, ਤਾਂ ਤੁਹਾਨੂੰ “ਸਿਹਤ” ਐਪ ਤੋਂ ਸੂਚਨਾਵਾਂ ਪ੍ਰਾਪਤ ਹੁੰਦੀਆਂ ਹਨ ਜੋ ਤੁਹਾਨੂੰ ਦਵਾਈ ਲੌਗ ਕਰਨ ਦੀ ਯਾਦ ਦਿਵਾਉਂਦੀਆਂ ਹਨ। ਜੇਕਰ ਕਿਸੇ ਦਵਾਈ ਨੂੰ ਸ਼ੈਡਿਊਲ ਸਮੇਂ ਤੋਂ 30 ਮਿੰਟ ਬਾਅਦ ਲੌਗ ਨਹੀਂ ਕੀਤਾ ਗਿਆ ਹੈ, ਤਾਂ ਤੁਸੀਂ ਫ਼ੌਲੋ-ਅੱਪ ਰਿਮਾਈਂਡਰ ਪ੍ਰਾਪਤ ਕਰ ਸਕਦੇ ਹੋ।

  1. ਆਪਣੇ iPhone ‘ਤੇ ਸਿਹਤ ਐਪ ‘ਤੇ ਜਾਓ।

  2. ਹੇਠਾਂ ਸੱਜੇ ਪਾਸੇ ’ਤੇ “ਬ੍ਰਾਊਜ਼ ਕਰੋ” ’ਤੇ ਟੈਪ ਕਰੋ, ਫਿਰ “ਦਵਾਈਆਂ” ’ਤੇ ਟੈਪ ਕਰੋ।

  3. ਸਕਰੀਨ ਦੇ ਹੇਠਲੇ ਹਿੱਸੇ ਵਿੱਚ “ਵਿਕਲਪ” ‘ਤੇ ਟੈਪ ਕਰੋ, ਫਿਰ “ਫ਼ੌਲੋ-ਅੱਪ ਰਿਮਾਈਂਡਰ” ਚਾਲੂ ਕਰੋ।

    ਜਦੋਂ ਤੁਸੀਂ ਫ਼ੌਲੋ-ਅੱਪ ਰਿਮਾਈਂਡਰ ਚਾਲੂ ਕਰਦੇ ਹੋ, ਤਾਂ ਤੁਸੀਂ ਆਪਣੀ ਹਰੇਕ ਦਵਾਈ ਲਈ ਗੰਭੀਰ ਚੇਤਾਵਨੀਆਂ ਨੂੰ ਵੀ ਚਾਲੂ ਕਰ ਸਕਦੇ ਹੋ। ਗੰਭੀਰ ਚੇਤਾਵਨੀਆਂ ਲੌਕ ਸਕਰੀਨ ‘ਤੇ ਦਿਖਾਈ ਦਿੰਦੀਆਂ ਹਨ ਅਤੇ ਧੁਨੀ ਵੱਜਦੀ ਹੈ (ਭਾਵੇਂ ਫ਼ੋਕਸ ਚਾਲੂ ਕੀਤਾ ਹੋਵੇ ਜਾਂ iPhone ਨੂੰ ਮਿਊਟ ਕੀਤਾ ਹੋਵੇ)।

  4. “ਗੰਭੀਰ ਚੇਤਾਵਨੀਆਂ” ’ਤੇ ਟੈਪ ਕਰੋ, ਦਵਾਈ ਦੇ ਅੱਗੇ ਬਟਨ ’ਤੇ ਟੈਪ ਕਰੋ, ਫਿਰ “ਆਗਿਆ ਦਿਓ” ’ਤੇ ਟੈਪ ਕਰੋ।

    “ਗੰਭੀਰ ਚੇਤਾਵਨੀਆਂ” ਨੂੰ ਬੰਦ ਕਰਨ ਲਈ ਸੈਟਿੰਗਾਂ  > ਐਪਾਂ > ਸਿਹਤ > ਸੂਚਨਾਵਾਂ ’ਤੇ ਜਾਓ ਅਤੇ ਫਿਰ “ਗੰਭੀਰ ਚੇਤਾਵਨੀਆਂ” ਦੇ ਅੱਗੇ ਬਟਨ ’ਤੇ ਟੈਪ ਕਰੋ।

ਦਵਾਈ ਲਈ ਸ਼ੈਡਿਊਲ ਬਦਲਨਾ ਜਾਂ ਹੋਰ ਜਾਣਕਾਰੀ ਅੱਪਡੇਟ ਕਰਨਾ

“ਸਿਹਤ” ਐਪ ਵਿੱਚ “ਦਵਾਈਆਂ” ਸਕਰੀਨ ਦਵਾਈ ਦੇ ਸ਼ੈਡਿਊਲ ਨੂੰ ਬਦਲਣ ਦੇ ਵਿਕਲਪ ਦਿਖਾ ਰਹੀ ਹੈ।
  1. ਆਪਣੇ iPhone ‘ਤੇ ਸਿਹਤ ਐਪ ‘ਤੇ ਜਾਓ।

  2. ਹੇਠਾਂ ਸੱਜੇ ਪਾਸੇ ’ਤੇ “ਬ੍ਰਾਊਜ਼ ਕਰੋ” ’ਤੇ ਟੈਪ ਕਰੋ, ਫਿਰ “ਦਵਾਈਆਂ” ’ਤੇ ਟੈਪ ਕਰੋ।

  3. “ਤੁਹਾਡੀਆਂ ਦਵਾਈਆਂ” ’ਤੇ ਹੇਠਾਂ ਵੱਲ ਸਕ੍ਰੌਲ ਕਰੋ, ਫਿਰ ਇਹਨਾਂ ਵਿੱਚੋਂ ਕੋਈ ਵੀ ਕੰਮ ਕਰੋ:

    • ਦਵਾਈ ਲਈ ਸ਼ੈਡਿਊਲ ਬਦਲੋ: ਦਵਾਈ ’ਤੇ ਟੈਪ ਕਰੋ, “ਸ਼ੈਡਿਊਲ” ਲਈ ਹੇਠਾਂ ਵੱਲ ਸਕ੍ਰੌਲ ਕਰੋ, “ਸੋਧ ਕਰੋ” ‘ਤੇ ਟੈਪ ਕਰੋ, ਫਿਰ ਇਸ ਨੂੰ ਬਦਲਣ ਲਈ ਕਿਸੇ ਖੇਤਰ ’ਤੇ ਟੈਪ ਕਰੋ।

    • ਦਵਾਈ ਲਈ ਆਈਕਨ, ਉਪਨਾਮ ਜਾਂ ਨੋਟਸ ਬਦਲੋ: ਦਵਾਈ ’ਤੇ ਟੈਪ ਕਰੋ, “ਵੇਰਵੇ” ਲਈ ਹੇਠਾਂ ਵੱਲ ਸਕ੍ਰੌਲ ਕਰੋ, ਆਈਕਨ ਨੂੰ ਬਦਲਣ ਲਈ “ਸੋਧ ਕਰੋ” ’ਤੇ ਟੈਪ ਕਰੋ ਜਾਂ ਟੈਕਸਟ ਖੇਤਰਾਂ ਵਿੱਚੋਂ ਕਿਸੇ ਇੱਕ ‘ਤੇ ਟੈਪ ਕਰੋ, ਫਿਰ ਆਪਣੀਆਂ ਤਬਦੀਲੀਆਂ ਕਰੋ।

    • ਆਪਣੀ ਸੂਚੀ ਨੂੰ ਮੁੜ-ਕ੍ਰਮਬੱਧ ਕਰੋ: ਆਪਣੀਆਂ ਦਵਾਈਆਂ ਦੀ ਸੂਚੀ ਦੇ ਉੱਪਰ “ਸੋਧ ਕਰੋ” ’ਤੇ ਟੈਪ ਕਰੋ, ਕਿਸੇ ਦਵਾਈ ਲਈ “ਮੁੜ ਕ੍ਰਮਬੱਧ ਕਰੋ” ਬਟਨ ਨੂੰ ਟੱਚ ਕਰ ਕੇ ਰੱਖੋ, ਫਿਰ ਇਸ ਨੂੰ ਨਵੇਂ ਥਾਂ ‘ਤੇ ਡ੍ਰੈਗ ਕਰੋ।

    • ਦਵਾਈ ਨੂੰ ਅਰਕਾਈਵ ਕਰੋ: ਆਪਣੀਆਂ ਦਵਾਈਆਂ ਦੀ ਸੂਚੀ ਵਿੱਚ ਇਸ ਦੇ ਨਾਮ ’ਤੇ ਖੱਬੇ ਪਾਸੇ ਸਵਾਈਪ ਕਰੋ, ਫਿਰ “ਅਰਕਾਈਵ ਕਰੋ” ’ਤੇ ਟੈਪ ਕਰੋ।

    • ਆਪਣੀਆਂ ਦਵਾਈਆਂ ਦੀ ਸੂਚੀ ਵਿੱਚ ਅਰਕਾਈਵ ਕੀਤੀ ਦਵਾਈ ਨੂੰ ਦੁਬਾਰਾ ਦਿਖਾਉਣ ਲਈ ਕਹੋ: ਆਪਣੀਆਂ ਦਵਾਈਆਂ ਦੀ ਸੂਚੀ ਦੇ ਉੱਪਰ “ਸੋਧ ਕਰੋ” ’ਤੇ ਟੈਪ ਕਰੋ, ਫਿਰ ਦਵਾਈ ਦੇ ਨਾਮ ਦੇ ਨਾਲ “ਜੋੜੋ” ਬਟਨ ’ਤੇ ਟੈਪ ਕਰੋ। ਤੁਹਾਡੇ ਵੱਲੋਂ ਪਹਿਲਾਂ ਸੈੱਟ ਕੀਤਾ ਕੋਈ ਵੀ ਸ਼ੈਡਿਊਲ ਸੁਰੱਖਿਅਤ ਨਹੀਂ ਕੀਤਾ ਗਿਆ ਹੈ।

    • ਦਵਾਈ ਨੂੰ ਡਿਲੀਟ ਕਰੋ: ਦਵਾਈ ’ਤੇ ਟੈਪ ਕਰੋ, ਹੇਠਾਂ ਵੱਲ ਸਕ੍ਰੌਲ ਕਰੋ, ਫਿਰ “ਦਵਾਈ ਡਿਲੀਟ ਕਰੋ” ’ਤੇ ਟੈਪ ਕਰੋ।

    • ਤੁਹਾਡੇ ਵੱਲੋਂ ਦਵਾਈਆਂ ਲੈਣ ਬਾਰੇ ਸੂਚਨਾਵਾਂ ਪ੍ਰਾਪਤ ਕਰਨ ਦਾ ਤਰੀਕਾ ਬਦਲੋ: ਸੂਚਨਾਵਾਂ ਦੇਖੋ ਅਤੇ ਉਹਨਾਂ ‘ਤੇ ਪ੍ਰਤਿਕਿਰਿਆ ਦਿਓ ਅਤੇ ਸੂਚਨਾ ਸੈਟਿੰਗਾਂ ਨੂੰ ਬਦਲੋ ਨੂੰ ਦੇਖੋ।

  4. ਸਮਾਪਤ ਹੋਣ ’ਤੇ “ਹੋ ਗਿਆ” ‘ਤੇ ਟੈਪ ਕਰੋ।

ਦਵਾਈ ਲੈਣ ਦਾ ਸਮਾਂ ਲੌਗ ਕਰਨਾ

ਤੁਸੀਂ ਕਿਸੇ ਵੀ ਸਮੇਂ ਸ਼ੈਡਿਊਲ ਕੀਤੀ ਜਾਂ ਸ਼ੈਡਿਊਲ ਨਾ ਕੀਤੀ ਦਵਾਈ ਲੌਗ ਕਰ ਸਕਦੇ ਹੋ। ਡਿਫ਼ੌਲਟ ਤੌਰ ‘ਤੇ, ਤੁਹਾਡਾ iPhone ਤੁਹਾਡੇ ਵੱਲੋਂ “ਸਿਹਤ” ਐਪ ਵਿੱਚ ਬਣਾਏ ਗਏ ਸ਼ੈਡਿਊਲ ਦੇ ਅਧਾਰ ’ਤੇ ਤੁਹਾਡੀਆਂ ਦਵਾਈਆਂ ਲੌਗ ਕਰਨ ਦਾ ਸਮਾਂ ਆਉਣ ’ਤੇ ਤੁਹਾਨੂੰ ਯਾਦ ਕਰਵਾਏਗਾ।

ਨੋਟ: ਤੁਹਾਡੇ “ਸਿਹਤ” ਐਪ ਡੇਟਾ ਨੂੰ ਸਾਰੇ ਡਿਵਾਈਸਾਂ ਵਿੱਚ ਸਿੰਕ ਕਰਨ ਲਈ, ਯਕੀਨੀ ਬਣਾਓ ਕਿ ਉਹ ਉਸੇ Apple ਖਾਤੇ ਵਿੱਚ ਸਾਈਨ ਇਨ ਹਨ, ਇੰਟਰਨੈੱਟ ਨਾਲ ਕਨੈਕਟ ਹਨ ਅਤੇ OS ਦੇ ਨਵੀਨਤਮ ਸੰਸਕਰਨ ਵਿੱਚ ਅੱਪਡੇਟ ਕੀਤੇ ਗਏ ਹਨ।

“ਸਿਹਤ” ਐਪ ਵਿੱਚ ਦਵਾਈ ਸਕਰੀਨ ਦਵਾਈਆਂ ਦੀ ਲੌਗ ਦਿਖਾ ਰਹੀ ਹੈ।
  1. ਆਪਣੇ iPhone ‘ਤੇ ਸਿਹਤ ਐਪ ‘ਤੇ ਜਾਓ।

  2. ਹੇਠਾਂ ਸੱਜੇ ਪਾਸੇ ’ਤੇ “ਬ੍ਰਾਊਜ਼ ਕਰੋ” ’ਤੇ ਟੈਪ ਕਰੋ, ਫਿਰ “ਦਵਾਈਆਂ” ’ਤੇ ਟੈਪ ਕਰੋ।

  3. ਸਕਰੀਨ ਦੇ ਸਿਖਰ ’ਤੇ ਇੱਕ ਦਿਨ ਚੁਣੋ।

  4. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਤੁਸੀਂ ਕੋਈ ਸ਼ੈਡਿਊਲ ਕੀਤੀ ਦਵਾਈ ਲਈ ਹੈ ਜਾਂ ਨਹੀਂ ਨੂੰ ਲੌਗ ਕਰੋ: “ਲੌਗ ਕਰੋ” ਦੇ ਹੇਠਾਂ ਸੂਚੀ ਵਿੱਚ ਦਵਾਈ ਦੇ ਨਾਮ ’ਤੇ ਟੈਪ ਕਰੋ, ਫਿਰ ਦਵਾਈ ਦੇ ਹੇਠਾਂ “ਲਈ ਗਈ” ਜਾਂ “ਛੱਡੀ ਗਈ” ‘ਤੇ ਟੈਪ ਕਰੋ।

    • ਸ਼ੈਡਿਊਲ ਨਾ ਕੀਤੀ ਗਈ ਦਵਾਈ ਲੌਗ ਕਰੋ: “ਲੌਗ ਕਰੋ” ਦੇ ਹੇਠਾਂ ਸੂਚੀ ਵਿੱਚ “ਲੋੜ ਅਨੁਸਾਰ ਦਵਾਈਆਂ” ’ਤੇ ਟੈਪ ਕਰੋ, ਫਿਰ ਦਵਾਈ ਦੇ ਹੇਠਾਂ “ਲਈ ਗਈ” ‘ਤੇ ਟੈਪ ਕਰੋ।

  5. ਸਮਾਪਤ ਹੋਣ ’ਤੇ “ਹੋ ਗਿਆ” ‘ਤੇ ਟੈਪ ਕਰੋ।

ਸਲਾਹ: ਜਦੋਂ ਤੁਸੀਂ ਕਿਸੇ ਸ਼ੈਡਿਊਲ ਕੀਤੀ ਦਵਾਈ ਨੂੰ ਲੌਗ ਕਰਨ ਲਈ ਸੂਚਨਾ ਪ੍ਰਾਪਤ ਕਰਦੇ ਹੋ, ਤਾਂ ਸੂਚਨਾ ਨੂੰ ਦਬਾ ਕੇ ਰੱਖੋ, ਫਿਰ ਕੋਈ ਵਿਕਲਪ ਚੁਣੋ।

ਦਵਾਈ ਲੈਣ ਦੇ ਆਪਣੀ ਹਿਸਟਰੀ ਦੀ ਸਮੀਖਿਆ ਕਰਨ ਲਈ, ਹੇਠਾਂ ਸੱਜੇ ਪਾਸੇ “ਬ੍ਰਾਊਜ਼ ਕਰੋ” ‘ਤੇ ਟੈਪ ਕਰੋ, “ਦਵਾਈ” ‘ਤੇ ਟੈਪ ਕਰੋ, ਫਿਰ ਦਵਾਈ (ਆਪਣੀਆਂ ਦਵਾਈਆਂ ਦੀ ਸੂਚੀ ਵਿੱਚ) ’ਤੇ ਟੈਪ ਕਰੋ।

ਆਪਣੀ ਦਵਾਈ ਸੂਚੀ ਨੂੰ ਸਾਂਝਾ ਕਰਨਾ

  1. ਆਪਣੇ iPhone ‘ਤੇ ਸਿਹਤ ਐਪ ‘ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਕਿਸੇ ਪਿਆਰੇ ਨਾਲ ਆਪਣੀ ਸੂਚੀ (ਜਾਂ ਸਿਰਫ਼ ਖ਼ਾਸ ਦਵਾਈਆਂ) ਨੂੰ ਸਾਂਝਾ ਕਰੋ: ”ਸਿਹਤ” ਐਪ ਵਿੱਚ ਆਪਣਾ ਡੇਟਾ ਸਾਂਝਾ ਕਰੋ ਨੂੰ ਦੇਖੋ।

      ਸਲਾਹ: ਸਾਂਝਾਕਰਨ ਸ਼ੁਰੂ ਕਰਨ ਤੋਂ ਬਾਅਦ ਜੇਕਰ ਤੁਸੀਂ ਕੋਈ ਨਵੀਂ ਦਵਾਈ ਸ਼ਾਮਲ ਕਰਦੇ ਹੋ, ਤਾਂ ਉਸ ਨੂੰ ਆਪਣੀ ਸਾਂਝੀ ਸੂਚੀ ਵਿੱਚ ਸ਼ਾਮਲ ਕਰੋ।

    • ਆਪਣੀ ਸੂਚੀ ਨੂੰ PDF ਵਜੋਂ ਸਾਂਝਾ ਕਰੋ: ਹੇਠਾਂ ਸੱਜੇ ਪਾਸੇ ’ਤੇ “ਬ੍ਰਾਊਜ਼ ਕਰੋ” ’ਤੇ ਟੈਪ ਕਰੋ, “ਦਵਾਈਆਂ” ‘ਤੇ ਟੈਪ ਕਰੋ, ਹੇਠਾਂ ਸਕ੍ਰੌਲ ਕਰੋ, “PDF ਐਕਸਪੋਰਟ ਕਰੋ” ‘ਤੇ ਟੈਪ ਕਰੋ, “ਸਾਂਝਾ ਕਰੋ” ਬਟਨ ‘ਤੇ ਟੈਪ ਕਰੋ, ਫਿਰ ਕੋਈ ਵਿਕਲਪ ਚੁਣੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.