ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਤੰਦਰੁਸਤੀ ਐਪ ਵਿੱਚ ਆਪਣੀ ਗਤੀਵਿਧੀ ਦਾ ਸੰਖੇਪ ਦੇਖੋ

ਆਪਣੀ ਪ੍ਰਗਤੀ ਨੂੰ ਟ੍ਰੈਕ ਕਰਨ ਲਈ ਤੁਸੀਂ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ, ਰੁਝਾਨ, ਇਨਾਮ ਅਤੇ ਹੋਰ ਚੀਜ਼ਾਂ ਦਾ ਸੰਖੇਪ ਦੇਖ ਸਕਦੇ ਹੋ। ਤੁਸੀਂ ਆਪਣੇ ਸੰਖੇਪ ਵਿੱਚ ਦਿਖਾਈ ਦੇਣ ਵਾਲੇ ਮਾਪਕਾਂ ਨੂੰ ਸ਼ਾਮਲ ਵੀ ਕਰ ਸਕਦੇ ਹੋ, ਸੋਧ ਵੀ ਕਰ ਸਕਦੇ ਹੋ, ਮੂਵ ਵੀ ਕਰ ਸਕਦੇ ਹੋ ਅਤੇ ਡਿਲੀਟ ਵੀ ਕਰ ਸਕਦੇ ਹੋ।

Siri: ਸਮਰਥਿਤ ਮਾਡਲਾਂ ‘ਤੇ, ਕੁਝ ਇਸ ਤਰ੍ਹਾਂ ਕਹੋ: “How far have I walked today?” ਜਾਂ “How are my Activity Rings?” ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। Siri ਦੀ ਵਰਤੋਂ ਕਰਨੀ ਸਿੱਖੋ

ਤੰਦਰੁਸਤੀ ਐਪ ਵਿੱਚ ਸੰਖੇਪ ਸਕਰੀਨ ‘ਤੇ ਗਤੀਵਿਧੀ ਰਿੰਗਜ਼, ਕਦਮਾਂ ਦੀ ਗਿਣਤੀ, ਕਦਮਾਂ ਦੀ ਦੂਰੀ ਅਤੇ ਰੁਝਾਨ ਦੇ ਖੇਤਰ ਦਿਖਾਈ ਦੇ ਰਹੇ ਹਨ।

ਆਪਣੀ ਪ੍ਰਗਤੀ ਚੈੱਕ ਕਰਨਾ

ਕਿਸੇ ਵੀ ਸਮੇਂ ਤੰਦਰੁਸਤੀ ਐਪ ‘ਤੇ ਜਾਓ ਅਤੇ ਦੇਖੋ ਕਿ ਤੁਸੀਂ ਕਿਵੇਂ ਹੋ। ਤੁਸੀਂ ਆਪਣੀਆਂ ਗਤੀਵਿਧੀ ਰਿੰਗਜ਼, ਰੁਝਾਨ, ਪੂਰੇ ਕੀਤੇ ਵਰਕਆਊਟ ਅਤੇ ਧਿਆਨ, ਇਨਾਮ ਅਤੇ ਹੋਰ ਬਹੁਤ ਕੁਝ ਦੇਖ ਸਕਦੇ ਹੋ।

ਜਦੋਂ ਤੁਸੀਂ ਆਪਣੇ iPhone ਨੂੰ ਆਪਣੇ ਨਾਲ ਰੱਖਦੇ ਹੋ, ਤਾਂ ਮੋਸ਼ਨ ਸੈਂਸਰ ਤੁਹਾਡੇ ਕਦਮਾਂ, ਦੂਰੀ ਅਤੇ ਪੌੜ੍ਹੀਆਂ ਚੜ੍ਹਣ ਨੂੰ ਟਰੈਕ ਕਰਦੇ ਹਨ ਤਾਂ ਜੋ ਖਪਤ ਕੀਤੀਆਂ ਐਕਟਿਵ ਕੈਲੋਰੀਜ਼ ਦਾ ਅੰਦਾਜ਼ਾ ਲਗਾਇਆ ਜਾ ਸਕੇ। ਅਨੁਕੂਲ ਤੀਜੀ-ਧਿਰ ਐਪਾਂ ਵਿੱਚ ਤੁਹਾਡੇ ਵੱਲੋਂ ਪੂਰਾ ਕੀਤਾ ਕੋਈ ਵੀ ਵਰਕਆਊਟ ਤੁਹਾਡੇ ਮੂਵ ਰਿੰਗ ‘ਤੇ ਦਿਖਾਈ ਗਈ ਪ੍ਰਗਤੀ ਵਿੱਚ ਵੀ ਯੋਗਦਾਨ ਪਾਉਂਦਾ ਹੈ।

ਲਾਲ ਮੂਵ ਰਿੰਗ ਦਰਸਾਉਂਦੀ ਹੈ ਕਿ ਤੁਸੀਂ ਕਿੰਨੀਆਂ ਐਕਟਿਵ ਕੈਲੋਰੀਜ਼ ਦੀ ਖਪਤ ਕੀਤੀ ਹੈ। ਅਤੇ ਜੇਕਰ ਤੁਹਾਡੇ ਕੋਲ Apple Watch ਹੈ, ਤਾਂ ਤੁਹਾਨੂੰ ਇੱਕ ਹਰੇ ਰੰਗ ਦੀ ਕਸਰਤ ਰਿੰਗ (ਇਹ ਦਰਸਾਉਂਦੀ ਹੋਈ ਕਿ ਤੁਸੀਂ ਕਿੰਨੇ ਮਿੰਟ ਬ੍ਰਿਸਕ ਐਕਟੀਵਿਟੀ ਕੀਤੀ ਹੈ) ਅਤੇ ਇੱਕ ਨੀਲੀ ਸਟੈਂਡ ਰਿੰਗ (ਇਹ ਦਰਸਾਉਂਦੀ ਹੋਈ ਕਿ ਤੁਸੀਂ ਦਿਨ ਵਿੱਚ ਕਿੰਨੀ ਵਾਰ ਖੜੇ ਹੋਏ ਹੋ ਅਤੇ ਘੱਟ ਤੋਂ ਘੱਟ 1 ਮਿੰਟ ਪ੍ਰਤੀ ਘੰਟੇ ਲਈ ਮੂਵ ਕੀਤਾ ਹੈ) ਵੀ ਦੇਖਣ ਨੂੰ ਮਿਲੇਗੀ।

ਓਵਰਲੈਪਿੰਗ ਰਿੰਗ ਦਾ ਮਤਲਬ ਹੈ ਕਿ ਤੁਸੀਂ ਆਪਣਾ ਟੀਚੇ ਦੀ ਸੀਮਾ ਪਾਰ ਕਰ ਲਈ ਹੈ। ਉਸ ਦਿਨ ਲਈ ਆਪਣੀ ਪ੍ਰਗਤੀ ਦੇ ਵੇਰਵੇ ਦੇਖਣ ਲਈ “ਗਤੀਵਿਧੀ ਰਿੰਗਜ਼” ‘ਤੇ ਟੈਪ ਕਰੋ।

ਨੋਟ: ਤੁਸੀਂ ਤੰਦਰੁਸਤੀ ਵਿਜੇਟ ਸ਼ਾਮਲ ਕਰ ਸਕਦੇ ਹੋ ਜਿਸ ਨਾਲ ਤੁਸੀਂ ਆਪਣੀ ਰੋਜ਼ਾਨਾ ਗਤੀਵਿਧੀ ਨੂੰ ਆਪਣੇ ਹੋਮ ਸਕਰੀਨ ਜਾਂ ਲੌਕ ਸਕਰੀਨ ਤੋਂ ਸਿੱਧਾ ਟ੍ਰੈਕ ਕਰ ਸਕਦੇ ਹੋ। ਵਿਜੇਟ ਜੋੜੋ, ਸੋਧੋ ਅਤੇ ਹਟਾਓ ਅਤੇ ਵਿਉਂਤਬੱਧ “iPhone ਲੌਕ ਸਕਰੀਨ” ਬਣਾਓਨੂੰ ਦੇਖੋ।

ਆਪਣਾ ਸੰਖੇਪ ਦੇਖਣਾ

  1. ਆਪਣੇ iPhone ‘ਤੇ ਤੰਦਰੁਸਤੀ ਐਪ ‘ਤੇ ਜਾਓ।

  2. “ਸੰਖੇਪ” ‘ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕਿਸੇ ਖ਼ਾਸ ਦਿਨ ਲਈ ਆਪਣੀ ਗਤੀਵਿਧੀ ਦਾ ਸੰਖੇਪ ਦੇਖੋ: ਗਤੀਵਿਧੀ ਰਿੰਗਜ਼ ‘ਤੇ ਟੈਪ ਕਰੋ, “ਕੈਲੰਡਰ” ਬਟਨ ‘ਤੇ ਟੈਪ ਕਰੋ, ਫਿਰ ਮਿਤੀ ‘ਤੇ ਟੈਪ ਕਰੋ।

    • ਆਪਣੇ ਕਦਮਾਂ ਦੇ ਮਾਪਕ ਦੇਖੋ: ਕਦਮਾਂ ਦੀ ਗਿਣਤੀ ਜਾਂ ਕਦਮਾਂ ਦੀ ਦੂਰੀ ਖੇਤਰ ‘ਤੇ ਟੈਪ ਕਰੋ।

    • ਆਪਣੇ ਰੁਝਾਨ ਦੇਖੋ: ਰੁਝਾਨ ਖੇਤਰ ‘ਤੇ ਟੈਪ ਕਰੋ। ਕਿਸੇ ਖ਼ਾਸ ਰੁਝਾਨ ਦੀ ਹਿਸਟਰੀ ਦੇਖਣ ਲਈ ਇਸ ‘ਤੇ ਟੈਪ ਕਰੋ।

      ਤੁਹਾਡੀ ਪਿਛਲੇ 90 ਦਿਨਾਂ ਦੀ ਗਤੀਵਿਧੀ ਦੀ ਤੁਲਨਾ ਪਿਛਲੇ 365 ਦਿਨਾਂ ਨਾਲ ਕੀਤੀ ਜਾਂਦੀ ਹੈ। ਜੇਕਰ ਕਿਸੇ ਖ਼ਾਸ ਮਾਪਕ ਲਈ ਰੁਝਾਨ ਤੀਰ ਉੱਪਰ ਵੱਲ ਇਸ਼ਾਰਾ ਕਰਦਾ ਹੈ, ਤਾਂ ਤੁਸੀਂ ਆਪਣੇ ਤੰਦਰੁਸਤੀ ਦੇ ਪੱਧਰ ਨੂੰ ਕਾਇਮ ਰੱਖ ਰਹੇ ਹੋ ਜਾਂ ਸੁਧਾਰ ਕਰ ਰਹੇ ਹੋ। ਜੇਕਰ ਕੋਈ ਤੀਰ ਹੇਠਾਂ ਵੱਲ ਇਸ਼ਾਰਾ ਕਰਦਾ ਹੈ, ਤਾਂ ਉਸ ਮਾਪਕ ਲਈ ਤੁਹਾਡੀ 90 ਦਿਨਾਂ ਦੀ ਔਸਤ ਘਟਣੀ ਸ਼ੁਰੂ ਹੋ ਗਈ ਹੈ। ਤੁਹਾਨੂੰ ਰੁਝਾਨ ਬਦਲਣ ਲਈ ਪ੍ਰੇਰਿਤ ਕਰਨ ਵਿੱਚ ਮਦਦ ਕਰਨ ਵਾਸਤੇ ਕੋਚਿੰਗ ਮਿਲਦੀ ਹੈ—ਉਦਾਹਰਨ ਲਈ, “ਦਿਨ ਵਿੱਚ ਇੱਕ ਚੌਥਾਈ ਮੀਲ ਦੀ ਵਾਧੂ ਸੈਰ ਕਰੋ”।

      ਨੋਟ: ਆਪਣਾ ਰੁਝਾਨ ਸ਼ੁਰੂ ਕਰਨ ਲਈ 180 ਦਿਨਾਂ ਦੀ ਗਤੀਵਿਧੀ ਦੀ ਲੋੜ ਹੁੰਦੀ ਹੈ।

    • ਆਪਣੇ ਇਨਾਮ ਦੇਖੋ: ਇਨਾਮ ਖੇਤਰ ‘ਤੇ ਟੈਪ ਕਰੋ, ਫਿਰ ਇਸ ਦੇ ਵੇਰਵਿਆਂ ਬਾਰੇ ਹੋਰ ਜਾਣਨ ਲਈ “ਇਨਾਮ” ‘ਤੇ ਟੈਪ ਕਰੋ।

    • ਆਪਣੇ ਵਰਕਆਊਟ ਅਤੇ ਧਿਆਨ ਦੀ ਹਿਸਟਰੀ ਦੇਖੋ: ਸੈਸ਼ਨ ਖੇਤਰ ‘ਤੇ ਟੈਪ ਕਰੋ, ਫਿਰ ਇਸ ਦੇ ਵੇਰਵਿਆਂ ਬਾਰੇ ਹੋਰ ਜਾਣਨ ਲਈ ਕਿਸੇ ਗਤੀਵਿਧੀ ‘ਤੇ ਟੈਪ ਕਰੋ।

ਤੰਦਰੁਸਤੀ ਸਕਰੀਨ ‘ਤੇ ਤੰਦਰੁਸਤੀ ਸੰਬੰਧੀ ਸ਼੍ਰੇਣੀਆਂ ਦੀ ਸੂਚੀ ਦਿਖਾਈ ਜਾ ਰਹੀ ਹੈ।

ਆਪਣੇ ਸੰਖੇਪ ਦੀਆਂ ਸਾਰੀਆਂ ਸ਼੍ਰੇਣੀਆਂ ਦੇਖਣ ਲਈ, ਸਕਰੀਨ ਦੇ ਹੇਠਾਂ ਸਕ੍ਰੌਲ ਕਰੋ, ਫਿਰ “ਸਾਰੀਆਂ ਸ਼੍ਰੇਣੀਆਂ ਦੇਖੋ” ‘ਤੇ ਟੈਪ ਕਰੋ।

ਆਪਣੇ ਸੰਖੇਪ ਨੂੰ ਵਿਉਂਤਬੱਧ ਕਰੋ

ਤੁਸੀਂ “ਸੰਖੇਪ” ਟੈਬ ਵਿੱਚ ਤੰਦਰੁਸਤੀ ਮਾਪਕ ਨੂੰ ਸ਼ਾਮਲ ਕਰ ਸਕਦੇ ਹੋ, ਸੋਧ ਸਕਦੇ ਹੋ, ਮੂਵ ਕਰ ਸਕਦੇ ਹੋ ਅਤੇ ਹਟਾ ਸਕਦੇ ਹੋ, ਤਾਂ ਜੋ ਤੁਸੀਂ ਦੇਖ ਸਕੋ ਕਿ ਤੁਹਾਡੇ ਲਈ ਕੀ ਮਹੱਤਵਪੂਰਨ ਹੈ।

  1. ਆਪਣੇ iPhone ‘ਤੇ ਤੰਦਰੁਸਤੀ ਐਪ ‘ਤੇ ਜਾਓ।

  2. ਹੇਠਾਂ ਸਕ੍ਰੌਲ ਕਰੋ, ਫਿਰ “ਸੰਖੇਪ ਨੂੰ ਸੋਧੋ” ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਮਾਪਕ ਜੋੜੋ: “ਜੋੜੋ” ਬਟਨ ‘ਟੈਪ ਕਰੋ, ਜੋ ਮਾਪਕ ਤੁਸੀਂ ਚਾਹੁੰਦੇ ਹੋ ਉਸ ਨੂੰ ਲੱਭਣ ਲਈ ਸਕ੍ਰੌਲ ਕਰ ਕੇ ਇਸ ’ਤੇ ਟੈਪ ਕਰੋ, ਵੱਖ-ਵੱਖ ਵਿਕਲਪਾਂ ਰਾਹੀਂ ਸਵਾਈਪ ਕਰੋ, ਫਿਰ “ਕਾਰਡ ਜੋੜੋ” ‘ਤੇ ਟੈਪ ਕਰੋ।

    • ਮਾਪਕ ਵਿੱਚ ਸੋਧ ਕਰੋ: ਮਾਪਕ ‘ਤੇ ਟੈਪ ਕਰੋ, ਵੱਖ-ਵੱਖ ਵਿਕਲਪਾਂ ਰਾਹੀਂ ਸਵਾਈਪ ਕਰੋ, ਫਿਰ “ਮੌਜੂਦਾ ਕਾਰਡ ਸਵੈਪ ਕਰੋ” ‘ਤੇ ਟੈਪ ਕਰੋ।

    • ਮਾਪਕ ਨੂੰ ਮੂਵ ਕਰੋ: ਇੱਕ ਮਾਪਕ ਨੂੰ ਟੱਚ ਕਰ ਕੇ ਰੱਖੋ, ਫਿਰ ਇਸ ਦੀ ਸਥਿਤੀ ਬਦਲੋ।

    • ਮਾਪਕ ਡਿਲੀਟ ਕਰੋ: ਮਾਪਕ ਦੇ ਅੱਗੇ “ਡਿਲੀਟ ਕਰੋ” ਬਟਨ ‘ਤੇ ਟੈਪ ਕਰੋ।

  4. ਸਮਾਪਤ ਹੋਣ ’ਤੇ “ਹੋ ਗਿਆ” ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.