ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਤਸਵੀਰ ਐਲਬਮਾਂ ਨੂੰ ਬਣਾਉਣਾ ਅਤੇ ਉਹਨਾਂ ’ਤੇ ਕੰਮ ਕਰਨਾ

ਆਪਣੀਆਂ ਤਸਵੀਰਾਂ ਅਤੇ ਵੀਡੀਓ ਦੇਖਣ ਅਤੇ ਵਿਵਸਥਿਤ ਕਰਨ ਲਈ ਤਸਵੀਰਾਂ ਐਪ ਵਿੱਚ ਐਲਬਮਾਂ ਦੀ ਵਰਤੋਂ ਕਰੋ। ਤੁਸੀਂ ਐਲਬਮਾਂ ਦਾ ਨਾਮ ਬਦਲ ਸਕਦੇ ਹੋ, ਮੁੜ-ਵਿਵਸਥਿਤ ਕਰ ਸਕਦੇ ਹੋ ਅਤੇ ਐਲਬਮਾਂ ਡਿਲੀਟ ਕਰ ਸਕਦੇ ਹੋ ਅਤੇ ਇੱਕ ਤੋਂ ਵੱਧ ਐਲਬਮਾਂ ਰੱਖਣ ਲਈ ਫ਼ੋਲਡਰ ਵੀ ਬਣਾ ਸਕਦੇ ਹੋ।

ਤਸਵੀਰਾਂ ਐਪ ਵਿੱਚ ਐਲਬਮਾਂ ਖੁੱਲ੍ਹੀਆਂ ਹਨ। ਨਿੱਜੀ ਟੈਬ ਨੂੰ ਚੁਣਿਆ ਗਿਆ ਹੈ; ਹੇਠਾਂ ਐਲਬਮਾਂ ਦੀ ਸੂਚੀ ਹੈ।

ਜੇਕਰ ਤੁਸੀਂ iCloud ਤਸਵੀਰਾਂ ਦੀ ਵਰਤੋਂ ਕਰਦੇ ਹੋ, ਤਾਂ ਐਲਬਮਾਂ iCloud ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ। ਉਹ ਅੱਪ-ਟੂ-ਡੇਟ ਹਨ ਅਤੇ ਉਹਨਾਂ ਡਿਵਾਈਸਾਂ ‘ਤੇ ਐਕਸੈੱਸ ਕੀਤੇ ਜਾਣ ਯੋਗ ਹਨ ਜਿੱਥੇ ਤੁਸੀਂ ਉਸੇ Apple ਖਾਤੇ ਵਿੱਚ ਸਾਈਨ ਇਨ ਕੀਤਾ ਹੋਇਆ ਹੈ। iCloud ਨਾਲ ਆਪਣੀਆਂ ਤਸਵੀਰਾਂ ਦਾ ਬੈਕਅੱਪ ਲੈਣਾ ਅਤੇ ਸਿੰਕ ਕਰਨਾ ਦੇਖੋ।

ਨਵੀਂ ਐਲਬਮ ਬਣਾਉਣਾ

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. “ਐਲਬਮਾਂ” ‘ਤੇ ਟੈਪ ਕਰੋ, ਫਿਰ “ਬਣਾਓ” ‘ਤੇ ਟੈਪ ਕਰੋ।

  3. ਨਵੀਂ ਐਲਬਮ ‘ਤੇ ਟੈਪ ਕਰੋ, ਫਿਰ ਐਲਬਮ ਦਾ ਨਾਮ ਰੱਖੋ, ਤਸਵੀਰਾਂ ਸ਼ਾਮਲ ਕਰੋ ਅਤੇ ਐਲਬਮ ਨੂੰ ਦਰਸਾਉਣ ਲਈ ਕੋਈ ਮੁੱਖ ਤਸਵੀਰ ਚੁਣੋ।

  4. “ਹੋ ਗਿਆ” ‘ਤੇ ਟੈਪ ਕਰੋ।

ਐਲਬਮ ਬਣਾਉਣ ਲਈ ਜਿਸ ‘ਤੇ ਤੁਸੀਂ ਦੂਜੇ ਲੋਕਾਂ ਨਾਲ ਸਹਿਯੋਗ ਕਰ ਸਕਦੇ ਹੋ, ਸਾਂਝੀ ਐਲਬਮ ਬਣਾਓ ਦੇਖੋ।

ਐਲਬਮਾਂ ਨੂੰ ਮੁੜ-ਕ੍ਰਮਬੱਧ ਕਰਨਾ

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਐਲਬਮਾਂ ’ਤੇ ਟੈਪ ਕਰੋ, “ਹੋਰ” ਬਟਨ ’ਤੇ ਟੈਪ ਕਰੋ, ਫਿਰ ਕ੍ਰਮਬੱਧ ਕਰਨ ਦਾ ਵਿਕਲਪ ਚੁਣੋ।

    ਜੇਕਰ ਤੁਸੀਂ “ਵਿਉਂਤੇ ਕ੍ਰਮ” ਅਨੁਸਾਰ ਕ੍ਰਮਬੱਧ ਕਰਨ ਦੀ ਚੋਣ ਕਰਦੇ ਹੋ, ਤਾਂ ਐਲਬਮਾਂ ਨੂੰ ਆਪਣੇ ਲੋੜੀਂਦੇ ਕ੍ਰਮ ਵਿੱਚ ਡ੍ਰੈਗ ਕਰੋ।

  3. ਸਿਰਫ਼ ਐਲਬਮਾਂ ਜਾਂ ਸਿਰਫ਼ ਫ਼ੋਲਡਰ ਦੇਖਣ ਲਈ “ਫ਼ਿਲਟਰ ਕਰੋ” ’ਤੇ ਟੈਪ ਕਰੋ, ਫਿਰ ਕੋਈ ਵਿਕਲਪ ਚੁਣੋ।

ਸੂਚੀ ਦੇ ਫ਼ਾਰਮੈਟ ਨੂੰ ਬਦਲਣ ਲਈ, “ਸੂਚੀ ਦ੍ਰਿਸ਼” ਜਾਂ “ਮੁੱਖ ਤਸਵੀਰ” ’ਤੇ ਟੈਪ ਕਰੋ।

ਐਲਬਮ ਦਾ ਨਾਮ ਬਦਲਣਾ

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. “ਐਲਬਮਾਂ” ‘ਤੇ ਟੈਪ ਕਰੋ, ਫਿਰ ਉਸ ਐਲਬਮ ‘ਤੇ ਟੈਪ ਕਰੋ ਜਿਸ ਦਾ ਤੁਸੀਂ ਨਾਮ ਬਦਲਣਾ ਚਾਹੁੰਦੇ ਹੋ।

  3. “ਹੋਰ” ਬਟਨ ’ਤੇ ਟੈਪ ਕਰੋ, ਫਿਰ “ਲਿਖੋ” ਬਟਨ ’ਤੇ ਟੈਪ ਕਰੋ।

  4. ਟੈਕਸਟ ਖੇਤਰ ਵਿੱਚ ਨਵਾਂ ਨਾਮ ਭਰੋ, ਫਿਰ “ਹੋ ਗਿਆ” ‘ਤੇ ਟੈਪ ਕਰੋ।

ਐਲਬਮ ਵਿਚਲੀਆਂ ਸਾਰੀਆਂ ਤਸਵੀਰਾਂ ਨੂੰ ਸਾਂਝਾ ਕਰਨਾ

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. “ਐਲਬਮਾਂ” ’ਤੇ ਟੈਪ ਕਰੋ, ਫਿਰ ਉਸ ਐਲਬਮ ’ਤੇ ਟੈਪ ਕਰੋ ਜੋ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ।

  3. “ਹੋਰ” ਬਟਨ ’ਤੇ ਟੈਪ ਕਰੋ, “ਸਾਂਝਾ ਕਰੋ” ’ਤੇ ਟੈਪ ਕਰੋ, ਫਿਰ AirDrop, ਸੁਨੇਹੇ ਜਾਂ Mail ਵਰਗਾ ਸਾਂਝਾਕਰਨ ਦਾ ਵਿਕਲਪ ਚੁਣੋ।

ਐਲਬਮ ਡਿਲੀਟ ਕਰਨੀ

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. “ਐਲਬਮਾਂ” ‘ਤੇ ਟੈਪ ਕਰੋ, ਫਿਰ ਉਸ ਐਲਬਮ ਨੂੰ ਟੱਚ ਕਰ ਕੇ ਰੱਖੋ ਜਿਸ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ।

  3. “ਐਲਬਮ ਨੂੰ ਡਿਲੀਟ ਕਰੋ” ‘ਤੇ ਟੈਪ ਕਰੋ।

ਨੋਟ: ਜਦੋਂ ਤੁਸੀਂ ਕਿਸੇ ਐਲਬਮ ਨੂੰ ਡਿਲੀਟ ਕਰਦੇ ਹੋ, ਤਾਂ ਇਸ ਵਿੱਚ ਮੌਜੂਦ ਤਸਵੀਰਾਂ ਅਤੇ ਵੀਡੀਓ ਤੁਹਾਡੀ ਤਸਵੀਰ ਲਾਇਬ੍ਰੇਰੀ ਦੇ ਨਾਲ-ਨਾਲ ਹਰ ਉਸ ਐਲਬਮ ਵਿੱਚ ਰਹਿੰਦੀਆਂ ਹਨ, ਜਿੱਥੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਫ਼ੋਲਡਰ ਵਿੱਚ ਐਲਬਮਾਂ ਵਿਵਸਥਿਤ ਕਰਨਾ

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. “ਐਲਬਮਾਂ” ‘ਤੇ ਟੈਪ ਕਰੋ, “ਬਣਾਓ” ‘ਤੇ ਟੈਪ ਕਰੋ, ਫਿਰ “ਨਵਾਂ ਫ਼ੋਲਡਰ” ਚੁਣੋ।

  3. ਫ਼ੋਲਡਰ ਦਾ ਨਾਮ ਰੱਖੋ, ਫਿਰ “ਜੋੜੋ” ਬਟਨ ‘ਤੇ ਟੈਪ ਕਰੋ।

ਕਿਸੇ ਫ਼ੋਲਡਰ ਤੋਂ ਐਲਬਮ ਹਟਾਉਣ ਲਈ, ਫ਼ੋਲਡਰ ਨੂੰ ਖੋਲ੍ਹਣ ਲਈ ਇਸ ‘ਤੇ ਟੈਪ ਕਰੋ, ਐਲਬਮ ਨੂੰ ਟੱਚ ਕਰ ਕੇ ਰੱਖੋ, ਫਿਰ “ਐਲਬਮ ਨੂੰ [ਨਾਮ] ਵਿੱਚੋਂ ਮੂਵ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.