ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

Face ID ਵਾਲੇ iPhone ਮਾਡਲਾਂ ਦੇ ਜੈਸਚਰ ਸਿੱਖੋ

Face ID ਵਾਲੇ iPhone ਨਾਲ ਇੰਟਰੈਕਟ ਕਰਨ ਲਈ ਵਰਤੇ ਜਾਣ ਵਾਲੇ ਕੁਝ ਜੈਸਚਰ ਹੇਠਾਂ ਦਿੱਤੇ ਗਏ ਹਨ।

ਜੈਸਚਰ

ਵਰਣਨ

ਤੀਰ ਨਾਲ ਹੇਠਾਂ ਤੋਂ ਉੱਪਰ ਵੱਲ ਸਵਾਈਪ ਕਰਨ ਦਾ ਸੰਕੇਤ ਦਿੰਦੇ iPhone ਦਾ ਇੱਕ ਚਿੱਤਰ।

ਹੋਮ ਸਕਰੀਨ ‘ਤੇ ਜਾਣਾ। ਕਿਸੇ ਵੀ ਸਮੇਂ ਹੋਮ ਸਕਰੀਨ ‘ਤੇ ਵਾਪਸ ਜਾਣ ਲਈ ਹੇਠਲੇ ਕਿਨਾਰੇ ਤੋਂ ਉੱਪਰ ਵੱਲ ਸਵਾਈਪ ਕਰੋ। iPhone ’ਤੇ ਐਪਾਂ ਖੋਲ੍ਹੋ ਦੇਖੋ।

ਤੀਰ ਨਾਲ ਉੱਪਰਲੇ ਸੱਜੇ ਕੋਨੇ ਤੋਂ ਹੇਠਾਂ ਸਵਾਈਪ ਕਰਨ ਦਾ ਸੰਕੇਤ ਦਿੰਦੇ iPhone ਦਾ ਇੱਕ ਚਿੱਤਰ।

ਕੰਟਰੋਲ ਨੂੰ ਤੇਜ਼ੀ ਨਾਲ ਐਕਸੈੱਸ ਕਰਨਾ। ਕੰਟਰੋਲ ਸੈਂਟਰ ਖੋਲ੍ਹਣ ਲਈ ਉੱਪਰਲੇ ਸੱਜੇ ਕਿਨਾਰੇ ਤੋਂ ਹੇਠਾਂ ਸਵਾਈਪ ਕਰੋ; ਹੋਰ ਵਿਕਲਪ ਦੇਖਣ ਲਈ ਕਿਸੇ ਕੰਟਰੋਲ ਨੂੰ ਟੱਚ ਕਰ ਕੇ ਰੱਖੋ। ਹੋਰ ਕੰਟਰੋਲ ਜੋੜਨ ਜਾਂ ਹਟਾਉਣ ਲਈ, ਸੈਟਿੰਗਾਂ  > ਕੰਟਰੋਲ ਸੈਂਟਰ ’ਤੇ ਜਾਓ। iPhone ’ਤੇ ਕੰਟਰੋਲ ਸੈਂਟਰ ਦੀ ਵਰਤੋਂ ਕਰੋ ਅਤੇ ਇਸ ਨੂੰ ਵਿਉਂਤੋ ਦੇਖੋ।

iPhone ਦਾ ਚਿੱਤਰ। ਬਿੰਦੂ ਨਾਲ ਸਮਾਪਤ ਹੋਣ ਵਾਲੀ ਲਾਈਨ ਜੋ ਸਕਰੀਨ ਦੇ ਹੇਠਲੇ ਹਿੱਸੇ ਤੋਂ ਉੱਪਰ ਵੱਲ ਡ੍ਰੈਗ ਕਰਨ ਅਤੇ ਫਿਰ ਰੁਕਣ ਦਾ ਸੰਕੇਤ ਦਿੰਦੀ ਹੈ।

ਐਪ ਸਵਿੱਚਰ ਖੋਲ੍ਹਣਾ। ਹੇਠਲੇ ਕਿਨਾਰੇ ਤੋਂ ਉੱਪਰ ਵੱਲ ਸਵਾਈਪ ਕਰੋ, ਸਕਰੀਨ ਦੇ ਵਿਚਕਾਰ ਰੁਕੋ, ਫਿਰ ਆਪਣੀ ਉਂਗਲ ਚੁੱਕੋ। ਖੁੱਲ੍ਹੀਆਂ ਐਪਾਂ ਨੂੰ ਬ੍ਰਾਊਜ਼ ਕਰਨ ਲਈ ਸੱਜੇ ਪਾਸੇ ਸਵਾਈਪ ਕਰੋ, ਫਿਰ ਉਸ ਐਪ ‘ਤੇ ਟੈਪ ਕਰੋ ਜਿਸ ਦੀ ਤੁਸੀਂ ਵਰਤੋਂ ਕਰਨੀ ਚਾਹੁੰਦੇ ਹੋ। iPhone ’ਤੇ ਖੁੱਲ੍ਹੀਆਂ ਐਪਾਂ ਵਿਚਕਾਰ ਸਵਿੱਚ ਕਰੋ ਦੇਖੋ।

iPhone ਦਾ ਚਿੱਤਰ। ਸਕਰੀਨ ਦੇ ਹੇਠਲੇ ਕਿਨਾਰੇ ’ਤੇ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰਨ ਦਾ ਸੰਕੇਤ ਦਿੰਦਾ ਹੋਇਆ ਦੋ ਸਿਰ ਵਾਲਾ ਤੀਰ।

ਖੁੱਲ੍ਹੀਆਂ ਐਪਾਂ ਵਿੱਚ ਸਵਿੱਚ ਕਰਨਾ। ਖੁੱਲ੍ਹੀਆਂ ਐਪਾਂ ਵਿੱਚ ਤੇਜ਼ੀ ਨਾਲ ਸਵਿੱਚ ਕਰਨ ਲਈ ਸਕਰੀਨ ਦੇ ਹੇਠਲੇ ਕਿਨਾਰੇ ‘ਤੇ ਸੱਜੇ ਜਾਂ ਖੱਬੇ ਪਾਸੇ ਸਵਾਈਪ ਕਰੋ। iPhone ’ਤੇ ਖੁੱਲ੍ਹੀਆਂ ਐਪਾਂ ਵਿਚਕਾਰ ਸਵਿੱਚ ਕਰੋ ਦੇਖੋ।

ਤੀਰ ਨਾਲ ਉੱਪਰ ਸੱਜੇ ਪਾਸੇ ਦੇ ਸਾਈਡ ਬਟਨ ਵੱਲ ਇਸ਼ਾਰਾ ਕਰਨ ਵਾਲੇ iPhone ਦਾ ਇੱਕ ਚਿੱਤਰ।

Siri ਦੀ ਵਰਤੋਂ ਕਰਨੀ। ਸਵਾਲ ਪੁੱਛਣ ਜਾਂ ਬੇਨਤੀ ਕਰਨ ਵੇਲੇ ਸਿਰਫ਼ “Siri” ਜਾਂ “Hey Siri” ਕਹੋ। ਜਾਂ ਸਾਈਡ ਬਟਨ ਨੂੰ ਦਬਾ ਕੇ ਰੱਖੋ। Siri ਦੀ ਵਰਤੋਂ ਕਰਨੀ ਸਿੱਖਣਾ ਨੂੰ ਦੇਖੋ।

ਦੋ ਤੀਰਾਂ ਨਾਲ ਉੱਪਰ ਸੱਜੇ ਪਾਸੇ ਦੇ ਸਾਈਡ ਬਟਨ ’ਤੇ ਦੋ ਵਾਰ-ਕਲਿੱਕ ਕਰਨ ਦਾ ਸੰਕੇਤ ਦਿੰਦਾ iPhone ਦਾ ਇੱਕ ਚਿੱਤਰ।

Apple Pay ਦੀ ਵਰਤੋਂ ਕਰਨੀ। Apple Pay ਲਈ ਆਪਣਾ ਡਿਫ਼ੌਲਟ ਕਾਰਡ ਦਿਖਾਉਣ ਲਈ ਸਾਈਡ ਬਟਨ ’ਤੇ ਦੋ ਵਾਰ ਕਲਿੱਕ ਕਰੋ, ਫਿਰ Face ID ਨਾਲ ਪ੍ਰਮਾਣਿਤ ਕਰਨ ਲਈ iPhone ’ਤੇ ਨਜ਼ਰ ਮਾਰੋ। iPhone ’ਤੇ ਸੰਪਰਕ ਰਹਿਤ ਭੁਗਤਾਨਾਂ ਲਈ Apple Pay ਦੀ ਵਰਤੋਂ ਕਰੋ ਨੂੰ ਦੇਖੋ।

ਤਿੰਨ ਤੀਰਾਂ ਨਾਲ ਉੱਪਰ ਸੱਜੇ ਪਾਸੇ ਦੇ ਸਾਈਡ ਬਟਨ ’ਤੇ ਤਿੰਨ ਵਾਰ-ਕਲਿੱਕ ਕਰਨ ਦਾ ਸੰਕੇਤ ਦਿੰਦਾ iPhone ਦਾ ਇੱਕ ਚਿੱਤਰ।

ਐਕਸੈੱਸਬਿਲਟੀ ਸ਼ੌਰਟਕੱਟ ਦੀ ਵਰਤੋਂ ਕਰਨੀ। ਸਾਈਡ ਬਟਨ ’ਤੇ ਤਿੰਨ ਵਾਰ ਕਲਿੱਕ ਕਰੋ। ਦੇਖੋ iPhone ’ਤੇ ਐਕਸੈੱਸਬਿਲਟੀ ਫ਼ੀਚਰਾਂ ਨੂੰ ਤੇਜ਼ੀ ਨਾਲ ਚਾਲੂ ਜਾਂ ਬੰਦ ਕਰੋ

ਤੀਰਾਂ ਨਾਲ ਉੱਪਰ ਸੱਜੇ ਪਾਸੇ ਦੇ ਸਾਈਡ ਬਟਨ ਵੱਲ ਅਤੇ ਉੱਪਰ ਖੱਬੇ ਪਾਸੇ ਦੇ ਆਵਾਜ਼ ਵਧਾਉਣ ਵਾਲੇ ਬਟਨ ਵੱਲ ਇਸ਼ਾਰਾ ਕਰਨ ਵਾਲੇ iPhone ਦਾ ਇੱਕ ਚਿੱਤਰ।

ਸਕਰੀਨਸ਼ੌਟ ਲੈਣਾ। ਸਾਈਡ ਬਟਨ ਅਤੇ ਵੌਲੀਅਮ ਅੱਪ ਬਟਨ ਨੂੰ ਇੱਕੋ-ਸਮੇਂ ਦਬਾਓ ਅਤੇ ਤੇਜ਼ੀ ਨਾਲ ਛੱਡੋ। Face ID ਵਾਲੇ iPhone ਨਾਲ ਸਕਰੀਨਸ਼ੌਟ ਲਓ ਦੇਖੋ।

ਤੀਰਾਂ ਨਾਲ ਉੱਪਰ ਸੱਜੇ ਪਾਸੇ ਦੇ ਸਾਈਡ ਬਟਨ ਵੱਲ ਅਤੇ ਉੱਪਰ ਖੱਬੇ ਪਾਸੇ ਦੇ ਆਵਾਜ਼ ਬਟਨ ਵੱਲ ਇਸ਼ਾਰਾ ਕਰਨ ਵਾਲੇ iPhone ਦਾ ਇੱਕ ਚਿੱਤਰ।

ਐਮਰਜੈਂਸੀ SOS (ਭਾਰਤ ਨੂੰ ਛੱਡ ਕੇ ਸਾਰੇ ਦੇਸ਼ਾਂ ਜਾਂ ਖੇਤਰਾਂ) ਦੀ ਵਰਤੋਂ ਕਰਨੀ। ਸਲਾਈਡਰ ਦਿਖਾਈ ਦੇਣ ਅਤੇ ਐਮਰਜੈਂਸੀ SOS ’ਤੇ ਕਾਊਂਟਡਾਊਨ ਸਮਾਪਤ ਹੋਣ ਤੱਕ ਸਾਈਡ ਬਟਨ ਅਤੇ ਕਿਸੇ ਇੱਕ ਆਵਾਜ਼ ਬਟਨ ਨੂੰ ਨਾਲੋ-ਨਾਲ ਦਬਾ ਕੇ ਰੱਖੋ, ਫਿਰ ਬਟਨਾਂ ਨੂੰ ਛੱਡ ਦਿਓ। ਐਮਰਜੈਂਸੀ ਸੇਵਾਵਾਂ (ਭਾਰਤ ਨੂੰ ਛੱਡ ਕੇ ਸਾਰੇ ਦੇਸ਼ਾਂ ਜਾਂ ਖੇਤਰਾਂ) ਨੂੰ ਤੇਜ਼ੀ ਨਾਲ ਕਾਲ ਕਰੋ ਦੇਖੋ।

ਤੀਰ ਨਾਲ ਉੱਪਰ ਸੱਜੇ ਪਾਸੇ ਦੇ ਸਾਈਡ ਬਟਨ ’ਤੇ ਤਿੰਨ ਵਾਰ-ਕਲਿੱਕ ਕਰਨ ਦਾ ਸੰਕੇਤ ਦਿੰਦਾ iPhone ਦਾ ਇੱਕ ਚਿੱਤਰ।

ਐਮਰਜੈਂਸੀ SOS (ਭਾਰਤ ਵਿੱਚ) ਦੀ ਵਰਤੋਂ ਕਰਨੀ। ਸਲਾਈਡਰ ਦਿਖਾਈ ਦੇਣ ਅਤੇ ਐਮਰਜੈਂਸੀ SOS ’ਤੇ ਕਾਊਂਟਡਾਊਨ ਸਮਾਪਤ ਹੋਣ ਤੱਕ ਸਾਈਡ ਬਟਨ ਨੂੰ ਤੇਜ਼ੀ ਨਾਲ 3 ਵਾਰ ਦਬਾਓ।

ਜੇਕਰ ਤੁਸੀਂ ਐਕਸੈੱਸਬਿਲਟੀ ਸ਼ੌਰਟਕੱਟ ਨੂੰ ਚਾਲੂ ਕੀਤਾ ਹੈ, ਤਾਂ ਸਲਾਈਡਰ ਦਿਖਾਈ ਦੇਣ ਅਤੇ ਐਮਰਜੈਂਸੀ SOS ’ਤੇ ਕਾਊਂਟਡਾਊਨ ਸਮਾਪਤ ਹੋਣ ਤੱਕ ਸਾਈਡ ਬਟਨ ਅਤੇ ਕਿਸੇ ਇੱਕ ਆਵਾਜ਼ ਬਟਨ ਨੂੰ ਨਾਲੋ-ਨਾਲ ਦਬਾ ਕੇ ਰੱਖੋ, ਫਿਰ ਬਟਨਾਂ ਨੂੰ ਛੱਡ ਦਿਓ।

ਐਮਰਜੈਂਸੀ ਸੇਵਾਵਾਂ (ਭਾਰਤ) ਨੂੰ ਤੇਜ਼ੀ ਨਾਲ ਕਾਲ ਕਰੋ ਦੇਖੋ।

ਤੀਰਾਂ ਨਾਲ ਉੱਪਰ ਸੱਜੇ ਪਾਸੇ ਦੇ ਸਾਈਡ ਬਟਨ ਵੱਲ ਅਤੇ ਉੱਪਰ ਖੱਬੇ ਪਾਸੇ ਦੇ ਆਵਾਜ਼ ਬਟਨ ਵੱਲ ਇਸ਼ਾਰਾ ਕਰਨ ਵਾਲੇ iPhone ਦਾ ਇੱਕ ਚਿੱਤਰ।

ਬੰਦ ਕਰਨਾ। ਸਲਾਈਡਰ ਦਿਖਾਈ ਦੇਣ ਤੱਕ ਸਾਈਡ ਬਟਨ ਅਤੇ ਕਿਸੇ ਇੱਕ ਆਵਾਜ਼ ਬਟਨ ਨੂੰ ਨਾਲੋ-ਨਾਲ ਦਬਾ ਕੇ ਰੱਖੋ, ਫਿਰ ਪਾਵਰ ਬੰਦ ਕਰਨ ਲਈ ਸਿਖਰ ਵਾਲੇ ਸਲਾਈਡਰ ਨੂੰ ਡ੍ਰੈਗ ਕਰੋ। ਸੈਟਿੰਗਾਂ > ਆਮ > ਸ਼ੱਟ ਡਾਊਨ ਕਰੋ ‘ਤੇ ਜਾਓ। iPhone ਬੰਦ ਕਰੋ ਦੇਖੋ।

ਤੀਰਾਂ ਨਾਲ ਉੱਪਰ ਸੱਜੇ ਪਾਸੇ ਦੇ ਸਾਈਡ ਬਟਨ ਵੱਲ ਅਤੇ ਉੱਪਰ ਖੱਬੇ ਪਾਸੇ ਦੇ ਆਵਾਜ਼ ਵਧਾਉਣ ਅਤੇ ਆਵਾਜ਼ ਘਟਾਉਣ ਵਾਲੇ ਬਟਨਾਂ ਵੱਲ ਇਸ਼ਾਰਾ ਕਰਨ ਵਾਲੇ iPhone ਦਾ ਇੱਕ ਚਿੱਤਰ।

ਜਬਰਨ ਰੀਸਟਾਰਟ ਕਰਨਾ। ਵੌਲੀਅਮ ਅੱਪ ਬਟਨ ਦਬਾਓ ਅਤੇ ਛੱਡੋ, ਵੌਲੀਅਮ ਡਾਊਨ ਬਟਨ ਦਬਾਓ ਅਤੇ ਛੱਡੋ, ਫਿਰ Apple ਲੋਗੋ ਦਿਖਾਈ ਦੇਣ ਤੱਕ ਸਾਈਡ ਬਟਨ ਦਬਾ ਦੇ ਰੱਖੋ। iPhone ਨੂੰ ਜਬਰਨ ਰੀਸਟਾਰਟ ਕਰੋ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.