ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਕਿਸੇ “ਫ਼ੋਕਸ” ਦਾ ਸੈੱਟ ਅੱਪ ਕਰੋ

“ਫ਼ੋਕਸ” ਇੱਕ ਅਜਿਹਾ ਫ਼ੀਚਰ ਹੈ ਜੋ ਧਿਆਨ ਭਟਕਾਉਣ ਨੂੰ ਘੱਟ ਕਰਕੇ ਕਿਸੇ ਕੰਮ ’ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਜਦੋਂ ਤੁਸੀਂ ਕਿਸੇ ਵਿਸ਼ੇਸ਼ ਗਤੀਵਿਧੀ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਦਿੱਤੇ ਗਏ “ਫ਼ੋਕਸ” ਵਿਕਲਪਾਂ ਵਿੱਚੋਂ ਕਿਸੇ ਇੱਕ ਨੂੰ ਵਿਉਂਤ ਸਕਦੇ ਹੋ—ਉਦਾਹਰਨ ਲਈ, ਕਾਰਜ-ਸਥਾਨ, ਨਿੱਜੀ ਜਾਂ ਨੀਂਦ—ਜਾਂਕੋਈ ਵਿਉਂਤਬੱਧ ਫ਼ੋਕਸ ਬਣਾਓ। ਤੁਸੀਂ ਸਾਰੀਆਂ ਸੂਚਨਾਵਾਂ ਨੂੰ ਅਸਥਾਈ ਤੌਰ ‘ਤੇ ਸ਼ਾਂਤ ਕਰਨ ਲਈ ਕਿਸੇ “ਫ਼ੋਕਸ” ਦੀ ਵਰਤੋਂ ਕਰ ਸਕਦੇ ਹੋ ਜਾਂ ਸਿਰਫ਼ ਵਿਸ਼ੇਸ਼ ਸੂਚਨਾਵਾਂ—ਉਦਾਹਰਨ ਲਈ, ਜੋ ਤੁਹਾਡੇ ਕਾਰਜ ‘ਤੇ ਲਾਗੂ ਹੁੰਦੀਆਂ ਹਨ—ਦੀ ਆਗਿਆ ਦੇ ਸਕਦੇ ਹੋ ਤਾਂ ਜੋ ਹੋਰਾਂ ਲੋਕਾਂ ਅਤੇ ਐਪਾਂ ਨੂੰ ਪਤਾ ਲੱਗ ਜਾਵੇ ਕਿ ਤੁਸੀਂ ਵਿਅਸਤ ਹੋ।

ਜੇਕਰ Apple Intelligence* ਚਾਲੂ ਹੈ, ਤਾਂ ਤੁਸੀਂ “ਵਿਘਨ ਘਟਾਓ ਫ਼ੋਕਸ” ਦੀ ਵਰਤੋਂ ਵੀ ਕਰ ਸਕਦੇ ਹੋ ਜੋ ਤੁਹਾਨੂੰ ਸਿਰਫ਼ ਸਭ ਤੋਂ ਮਹੱਤਵਪੂਰਨ ਸੂਚਨਾਵਾਂ ਦਿਖਾਉਣ ਲਈ Apple Intelligence ਦੀ ਵਰਤੋਂ ਕਰਦਾ ਹੈ। ਵਿਘਨ ਘਟਾਓ ਫ਼ੋਕਸ ਵਰਤੋ ਨੂੰ ਦੇਖੋ।

ਸਲਾਹ: ਸਾਰੀਆਂ ਸੂਚਨਾਵਾਂ ਨੂੰ ਤੁਰੰਤ ਸ਼ਾਂਤ ਕਰਨ ਲਈ, ਕੰਟਰੋਲ ਸੈਂਟਰ ਖੋਲ੍ਹੋ, ਫ਼ੋਕਸ ‘ਤੇ ਟੈਪ ਕਰੋ, ਫਿਰ ਪਰੇਸ਼ਾਨ ਨਾ ਕਰੋ ਨੂੰ ਚਾਲੂ ਕਰੋ।

ਕਿਸੇ “ਫ਼ੋਕਸ” ਦਾ ਸੈੱਟ ਅੱਪ ਕਰੋ

  1. ਸੈਟਿੰਗਾਂ ’ਤੇ ਜਾਓ, “ਫ਼ੋਕਸ” ’ਤੇ ਟੈਪ ਕਰੋ, ਫਿਰ ਕਿਸੇ “ਫ਼ੋਕਸ” ’ਤੇ ਟੈਪ ਕਰੋ ਜਿਵੇਂ ਕਿ ਪਰੇਸ਼ਾਨ ਨਾ ਕਰੋ, ਨਿੱਜੀ ਜਾਂ ਕਾਰਜ-ਸਥਾਨ।

    ਸਕਰੀਨ ’ਤੇ ਫ਼ੋਕਸ ਦੇ ਪੰਜ ਵਿਕਲਪ ਦਿਖਾਈ ਦੇ ਰਹੇ ਹਨ-ਪਰੇਸ਼ਾਨ ਨਾ ਕਰੋ, ਕਾਲਾਂ ਦੇ ਦੌਰਾਨ ਕੋਈ ਸੁਨੇਹਾ ਨਹੀਂ, ਨੀਂਦ, ਨਿੱਜੀ ਅਤੇ ਕਾਰਜ-ਸਥਾਨ। “ਸਾਰੇ ਡਿਵਾਈਸਾਂ ‘ਤੇ ਸਾਂਝਾ ਕਰੋ” ਵਿਕਲਪ ਚਾਲੂ ਹੈ ਜੋ ਕਿ ਇੱਕੋ ਹੀ ਫ਼ੋਕਸ ਸੈਟਿੰਗਾਂ ਨੂੰ ਤੁਹਾਡੇ ਸਾਰੇ Apple ਡਿਵਾਈਸਾਂ ‘ਤੇ ਵਰਤਣ ਦੀ ਆਗਿਆ ਦਿੰਦਾ ਹੈ।
  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

ਫ਼ੋਕਸ ਫ਼ਿਲਟਰ ਜੋੜੋ

ਜਦੋਂ ਤੁਸੀਂ ਕਿਸੇ “ਫ਼ੋਕਸ” ਦਾ ਸੈੱਟ ਅੱਪ ਕਰਦੇ ਹੋ, ਤਾਂ ਤੁਸੀਂ ਐਪ ਫ਼ਿਲਟਰਾਂ ਨੂੰ ਸ਼ਾਮਲ ਸਕਦੇ ਹੋ ਜੋ ਇਹ ਨਿਰਧਾਰਤ ਕਰਦੇ ਹਨ ਕਿ ਫ਼ੋਕਸ ਦੌਰਾਨ ਐਪਾਂ ਵੱਲੋਂ ਕਿਹੜੀ ਜਾਣਕਾਰੀ ਦਿਖਾਈ ਜਾਵੇਗੀ। ਉਦਾਹਰਨ ਲਈ, ਤੁਸੀਂ ਚੁਣ ਸਕਦੇ ਹੋ ਕਿ “ਫ਼ੋਕਸ” ਦੌਰਾਨ ਕਿਹੜਾ Mail ਖਾਤਾ ਜਾਂ ਕਿਹੜਾ ਕੈਲੰਡਰ ਵਰਤਣਾ ਹੈ।

  1. ਸੈਟਿੰਗਾਂ  > ਫ਼ੋਕਸ ‘ਤੇ ਜਾਓ, ਫਿਰ ਉਸ ਫ਼ੋਕਸ ‘ਤੇ ਟੈਪ ਕਰੋ ਜਿਸ ਵਿੱਚ ਤੁਸੀਂ ਫ਼ਿਲਟਰ ਸ਼ਾਮਲ ਕਰਨੇ ਚਾਹੁੰਦੇ ਹੋ।

  2. ਫ਼ੋਕਸ ਫ਼ਿਲਟਰ ’ਤੇ ਹੇਠਾਂ ਵੱਲ ਸਕ੍ਰੌਲ ਕਰੋ, ਫਿਰ “ਫ਼ਿਲਟਰ ਜੋੜੋ” ਟੈਪ ਕਰੋ।

  3. ਕਿਸੇ ਐਪ ਜਾਂ ਸਿਸਟਮ ਫ਼ਿਲਟਰ ’ਤੇ ਟੈਪ ਕਰੋ, ਫਿਰ ਉਸ ਐਪ ਤੋਂ ਉਹ ਜਾਣਕਾਰੀ ਚੁਣੋ ਜਿਸ ਨੂੰ ਤੁਸੀਂ ਫ਼ੋਕਸ ਦੌਰਾਨ ਵਰਤਣਾ ਚਾਹੁੰਦੇ ਹੋ।

  4. ਫ਼ੋਕਸ ਵਿੱਚ ਫ਼ਿਲਟਰ ਸ਼ਾਮਲ ਕਾਰਨ ਲਈ “ਜੋੜੋ” ਬਟਨ ’ਤੇ ਟੈਪ ਕਰੋ।

ਨੋਟ: ਜਦੋਂ ਤੁਸੀਂ ਸੈਟਿੰਗਾਂ > ਫ਼ੋਕਸ ਵਿੱਚ ਸਾਰੇ ਡਿਵਾਈਸਾਂ ’ਤੇ ਸਾਂਝਾ ਕਰੋ ਨੂੰ ਚਾਲੂ ਕੀਤਾ ਹੋਵੇ, ਤਾਂ ਫ਼ੋਕਸ ਫ਼ਿਲਟਰ ਸਾਰੇ ਡਿਵਾਈਸਾਂ ਵਿੱਚ ਸਿੰਕ ਨਹੀਂ ਹੁੰਦੇ।

ਵਿਉਂਤਬੱਧ ਫ਼ੋਕਸ ਬਣਾਓ

ਜੇਕਰ ਤੁਸੀਂ ਕਿਸੇ ਵੀ ਵਧੇਰੇ ਪ੍ਰਦਾਨ ਕੀਤੇ “ਫ਼ੋਕਸ” ਵਿਕਲਪਾਂ ਤੋਂ ਵੱਖਰੀ ਗਤੀਵਿਧੀ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇੱਕ ਵਿਉਂਤਬੱਧ “ਫ਼ੋਕਸ” ਬਣਾ ਸਕਦੇ ਹੋ।

ਇੱਕ “ਫ਼ੋਕਸ” ਵਧੇਰੇ ਪ੍ਰਦਾਨ ਕੀਤੇ “ਫ਼ੋਕਸ” ਵਿਕਲਪਾਂ ਲਈ ਸਕਰੀਨ ਦਾ ਸੈੱਟ ਅੱਪ ਕਰਦਾ ਹੈ ਜਿਸ ਵਿੱਚ ਵਿਉਂਤਬੱਧ, ਡ੍ਰਾਈਵਿੰਗ, ਤੰਦਰੁਸਤੀ, ਗੇਮਿੰਗ, ਮਾਈਂਡਫ਼ੁਲਨੈੱਸ ਅਤੇ ਰੀਡਿੰਗ ਸ਼ਾਮਲ ਹੈ।
  1. ਸੈਟਿੰਗਾਂ  > ਫ਼ੋਕਸ ’ਤੇ ਜਾਓ।

  2. ਸਿਖਰ ‘ਤੇ ਸੱਜੇ ਪਾਸੇ “ਜੋੜੋ” ਬਟਨ ’ਤੇ ਟੈਪ ਕਰੋ, ਫਿਰ “ਵਿਉਂਤਬੱਧ” ’ਤੇ ਟੈਪ ਕਰੋ।

  3. ਆਪਣੇ ਫ਼ੋਕਸ ਦਾ ਨਾਮ ਭਰੋ, ਫਿਰ “ਵਾਪਸ ਜਾਓ” ’ਤੇ ਟੈਪ ਕਰੋ।

  4. ਆਪਣੇ ਫ਼ੋਕਸ ਨੂੰ ਦਰਸਾਉਣ ਲਈ ਰੰਗ ਅਤੇ ਆਈਕਨ ਚੁਣੋ, ਫਿਰ “ਅਗਲਾ” ‘ਤੇ ਟੈਪ ਕਰੋ।

  5. “ਵਿਉਂਤਬੱਧ ਫ਼ੋਕਸ” ’ਤੇ ਟੈਪ ਕਰੋ, ਫ਼ਿਰ ਆਪਣੇ ਵਿਉਂਤੇ “ਫ਼ੋਕਸ” ਲਈ ਵਿਕਲਪਾਂ ਦਾ ਸੈੱਟ ਅੱਪ ਕਰੋ।

ਆਪਣੇ ਸਾਰੇ Apple ਡਿਵਾਈਸਾਂ ‘ਤੇ ਆਪਣੀਆਂ ਫ਼ੋਕਸ ਸੈਟਿੰਗਾਂ ਨੂੰ ਅੱਪ-ਟੂ-ਡੇਟ ਰੱਖੋ

ਤੁਸੀਂ ਆਪਣੇ ਉਹਨਾਂ ਸਾਰੇ Apple ਡਿਵਾਈਸਾਂ ‘ਤੇ ਇੱਕੋ ਹੀ ਫ਼ੋਕਸ ਸੈਟਿੰਗਾਂ ਦੀ ਵਰਤੋਂ ਕਰ ਸਕਦੇ ਹੋ ਜਿੱਥੇ ਤੁਸੀਂ ਇੱਕੋ ਹੀ Apple ਖਾਤੇ ਨਾਲ ਸਾਈਨ ਇਨ ਕੀਤਾ ਹੈ।

  1. ਸੈਟਿੰਗਾਂ  > ਫ਼ੋਕਸ ’ਤੇ ਜਾਓ।

  2. “ਸਾਰੇ ਡਿਵਾਈਸਾਂ ‘ਤੇ ਸਾਂਝਾ ਕਰੋ” ਨੂੰ ਚਾਲੂ ਕਰੋ।

    ਨੋਟ: ਜਦੋਂ ਤੁਸੀਂ “ਸਾਰੇ ਡਿਵਾਈਸਾਂ ’ਤੇ ਸਾਂਝਾ ਕਰੋ” ਨੂੰ ਚਾਲੂ ਕਰਦੇ ਹੋ ਅਤੇ “ਫ਼ੋਕਸ ਸਥਿਤੀ ਨੂੰ ਸਾਂਝਾ ਕਰੋ” ਨੂੰ ਚਾਲੂ ਕਰਦੇ ਹੋ, ਤਾਂ ਤੁਹਾਡਾ ਫ਼ੋਕਸ ਦਿਖਾ ਸਕਦਾ ਹੈ ਕਿ ਤੁਸੀਂ ਸੂਚਨਾਵਾਂ ਨੂੰ ਸ਼ਾਂਤ ਕੀਤਾ ਹੋਇਆ ਹੈ। ਉਦਾਹਰਨ ਲਈ, ਜੇਕਰ ਤੁਸੀਂ ਕੋਈ ਫ਼ੋਕਸ ਸੈੱਟ ਅੱਪ ਕਰਨ ’ਤੇ ਸੂਚਨਾਵਾਂ ਨੂੰ ਸ਼ਾਂਤ ਕਰਦੇ ਹੋ, ਤਾਂ ਤੁਹਾਨੂੰ ਟੈਕਸਟ ਭੇਜਣ ਵਾਲੇ ਲੋਕ ਦੇਖਣਗੇ ਕਿ ਤੁਹਾਡੀਆਂ ਸੂਚਨਾਵਾਂ ਨੂੰ ਸ਼ਾਂਤ ਕੀਤਾ ਗਿਆ ਹੈ। ਤੁਸੀਂ ਕੁਝ ਖ਼ਾਸ ਲੋਕਾਂ ਲਈ ਉਹਨਾਂ ਦੇ ਸੰਪਰਕ ਕਾਰਡ ’ਤੇ ਇਸ ਸੈਟਿੰਗ ਨੂੰ ਬਦਲ ਸਕਦੇ ਹੋ।

*Apple Intelligence ਹੇਠ ਲਿਖੀਆਂ ਭਾਸ਼ਾਵਾਂ ਲਈ ਸਮਰਥਨ ਨਾਲ ਬੀਟਾ ਵਿੱਚ ਉਪਲਬਧ ਹੈ: ਅੰਗਰੇਜ਼ੀ, ਡੈਨਿਸ਼, ਡੱਚ, ਫ਼ਰਾਂਸੀਸੀ, ਜਰਮਨ, ਇਤਾਲਵੀ, ਨਾਰਵੇਈ, ਪੁਰਤਗਾਲੀ, ਸਪੇਨੀ, ਸਵੀਡਿਸ਼, ਤੁਰਕੀ, ਚੀਨੀ (ਸਰਲੀਕ੍ਰਿਤ), ਚੀਨੀ (ਰਵਾਇਤੀ), ਜਪਾਨੀ, ਕੋਰੀਆਈ ਅਤੇ ਵੀਅਤਨਾਮੀ। ਹੋ ਸਕਦਾ ਹੈ ਕਿ ਕੁਝ ਫ਼ੀਚਰ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਾ ਹੋਣ। ਭਾਸ਼ਾ ਅਤੇ ਫ਼ੀਚਰ ਦੀ ਉਪਲਬਧਤਾ ਤੇ ਸਿਸਟਮ ਦੀਆਂ ਲੋੜਾਂ ਬਾਰੇ ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Intelligence ਨੂੰ ਕਿਵੇਂ ਪ੍ਰਾਪਤ ਕਰੀਏ ਨੂੰ ਦੇਖੋ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.