iPhone ’ਤੇ ਪਾਸਵਰਡ ਵਿੱਚ ਆਪਣੇ Mac ਲਈ FileVault ਰਿਕਵਰੀ ਕੁੰਜੀ ਦੇਖਣੀ

ਜਦੋਂ ਤੁਸੀਂ ਆਪਣੇ Mac ’ਤੇ FileVault ਨਾਲ ਡੇਟਾ ਸੁਰੱਖਿਅਤ ਕਰਦੇ ਹੋ, ਤਾਂ ਤੁਹਾਨੂੰ ਸੈੱਟਅੱਪ ਦੌਰਾਨ ਰਿਕਵਰੀ ਕੁੰਜੀ ਮਿਲਦੀ ਹੈ। ਜੇਕਰ ਤੁਸੀਂ ਆਪਣੇ Mac ਦਾ ਪਾਸਵਰਡ ਭੁੱਲ ਜਾਂਦੇ ਹੋ, ਤਾਂ ਤੁਸੀਂ ਰਿਕਵਰੀ ਕੁੰਜੀ ਭਰ ਕੇ ਆਪਣਾ ਭੁੱਲਿਆ ਹੋਇਆ ਪਾਸਵਰਡ ਰੀਸੈੱਟ ਕਰ ਸਕਦੇ ਹੋ। ਤੁਸੀਂ ਆਪਣੇ iPhone ’ਤੇ “ਪਾਸਵਰਡ” ਵਿੱਚ ਰਿਕਵਰੀ ਕੁੰਜੀ ਦੇਖ ਸਕਦੇ ਹੋ।

  1. ਆਪਣੇ iPhone ‘ਤੇ ਪਾਸਵਰਡ ਐਪ ‘ਤੇ ਜਾਓ।

  2. “ਸਭ” ’ਤੇ ਟੈਪ ਕਰੋ, ਫਿਰ ਸੂਚੀ ਵਿੱਚ ਆਪਣੇ Mac ਦੇ ਨਾਮ ’ਤੇ ਟੈਪ ਕਰੋ।

  3. “ਰਿਕਵਰੀ ਕੁੰਜੀ” ਖੇਤਰ ’ਤੇ ਟੈਪ ਕਰੋ।

  4. ਕਿਸੇ ਹੋਰ ਥਾਂ ’ਤੇ ਵਰਤਣ ਲਈ ਪਾਸਵਰਡ ਕਾਪੀ ਕਰਨ ਲਈ “ਰਿਕਵਰੀ ਕੁੰਜੀ ਕਾਪੀ ਕਰੋ” ’ਤੇ ਟੈਪ ਕਰੋ।

ਨੋਟ: ਤੁਸੀਂ ਆਪਣੇ iPhone ਜਾਂ iPad ’ਤੇ ਪਾਸਵਰਡ ਐਪ ਵਿੱਚ ਆਪਣੇ Mac ਲਈ ਰਿਕਵਰੀ ਕੁੰਜੀ ਦੇਖ ਸਕਦੇ ਹੋ, ਜਿੱਥੇ ਤੁਸੀਂ ਉਸੇ Apple ਖਾਤੇ ਨਾਲ ਸਾਈਨ ਇਨ ਕੀਤਾ ਹੈ, ਜਿਸ ਨਾਲ ਆਪਣੇ Mac ਵਿੱਚ ਕੀਤਾ ਹੈ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.