ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ “ਸੁਰੱਖਿਆ ਜਾਂਚ” ਨਾਲ ਜਾਣਕਾਰੀ ਸਾਂਝਾਕਰਨ ਦਾ ਪ੍ਰਬੰਧਨ ਕਰੋ

ਤੁਹਾਡੇ ਵੱਲੋਂ ਲੋਕਾਂ, ਐਪਾਂ ਅਤੇ ਡਿਵਾਈਸਾਂ ਨਾਲ ਸਾਂਝੀ ਕੀਤੀ ਜਾਣਕਾਰੀ ਦੀ ਸਮੇਂ-ਸਮੇਂ ’ਤੇ ਸਮੀਖਿਆ ਕਰਨ ਅਤੇ ਅੱਪਡੇਟ ਕਰਨ ਲਈ “ਸੁਰੱਖਿਆ ਜਾਂਚ” ਦੀ ਵਰਤੋਂ ਕਰੋ। ਸੁਰੱਖਿਆ ਜਾਂਚ ਰਾਹੀਂ, ਤੁਸੀਂ “ਖੋਜੀ” ਵਿੱਚ ਹੋਰਾਂ ਨਾਲ ਆਪਣਾ ਟਿਕਾਣਾ ਸਾਂਝਾ ਕਰਨਾ ਬੰਦ ਕਰ ਸਕਦੇ ਹੋ, ਤਸਵੀਰਾਂ, ਨੋਟਸ ਅਤੇ ਕੈਲੰਡਰ ਵਰਗੇ ਸਾਂਝੇ ਕੰਟੈਂਟ ਤੱਕ ਹੋਰਾਂ ਦਾ ਐਕਸੈੱਸ ਹਟਾ ਸਕਦੇ ਹੋ, ਐਪਾਂ ਲਈ ਸਿਸਟਮ ਪਰਦੇਦਾਰੀ ਇਜਾਜ਼ਤਾਂ ਨੂੰ ਰੀਸੈੱਟ ਕਰ ਸਕਦੇ ਹੋ, ਤੁਹਾਡੇ ਹੱਥ ਵਿਚਲੇ ਡਿਵਾਈਸ ‘ਤੇ ਸੁਨੇਹੇ ਅਤੇ FaceTime ‘ਤੇ ਪਾਬੰਦੀ ਲਗਾ ਸਕਦੇ ਹੋ ਅਤੇ ਹੋਰ ਵੀ ਬਹੁਤ ਕੁਝ।

  1. ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ > ਸੁਰੱਖਿਆ ਜਾਂਚ ’ਤੇ ਜਾਓ।

  2. “ਸਾਂਝਾਕਰਨ ਅਤੇ ਐਕਸੈੱਸ ਪ੍ਰਬੰਧਿਤ ਕਰੋ” ‘ਤੇ ਟੈਪ ਕਰੋ, “ਜਾਰੀ ਰੱਖੋ” ‘ਤੇ ਟੈਪ ਕਰੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਤੁਸੀਂ ਖਾਤੇ ਅਤੇ ਪਾਸਵਰਡ, ਸੋਸ਼ਲ ਮੀਡੀਆ ਸਾਂਝਾਕਰਨ ਅਤੇ ਕਿਸੇ ਹੋਰ ਡਿਵਾਈਸ ਤੋਂ ਸਾਂਝੀ ਕੀਤੀ ਜਾਣਕਾਰੀ ਵਰਗੀ ਅਜਿਹੀ ਜਾਣਕਾਰੀ ਵੀ ਸਾਂਝੀ ਕਰ ਰਹੇ ਹੋ ਜਿਸ ਦੀ “ਸੁਰੱਖਿਆ ਜਾਂਚ” ਵੱਲੋਂ ਸਮੀਖਿਆ ਜਾਂ ਤਬਦੀਲੀ ਨਹੀਂ ਕੀਤੀ ਜਾ ਸਕਦੀ। ਤੁਹਾਡੇ ਵੱਲੋਂ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਘਟਾਉਣ ਬਾਰੇ ਵਧੇਰੇ ਜਾਣਨ ਲਈ, ਨਿੱਜੀ ਸੁਰੱਖਿਆ ਵਰਤੋਂਕਾਰ ਗਾਈਡ ਵਿੱਚ ਦੇਖੋ: “ਸੁਰੱਖਿਆ ਜਾਂਚ” ਦੀ ਵਰਤੋਂ ਕਰਦਿਆਂ ਵਧੇਰੇ ਸੁਰੱਖਿਅਤ ਕਦਮ

ਮਹੱਤਵਪੂਰਨ: ਐਮਰਜੈਂਸੀ ਦੀ ਹਾਲਤ ਵਿੱਚ, ਤੁਸੀਂ ਆਪਣੇ ਡਿਵਾਈਸ ਅਤੇ ਨਿੱਜੀ ਜਾਣਕਾਰੀ ਨੂੰ ਤੁਰੰਤ ਐਕਸੈੱਸ ਕਰਨ ਲਈ “ਸੁਰੱਖਿਆ ਜਾਂਚ” ਦੀ ਵਰਤੋਂ ਵੀ ਕਰ ਸਕਦੇ ਹੋ। ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਸੁਰੱਖਿਆ ਜਾਂਚ ‘ਤੇ ਜਾਓ, ਐਮਰਜੈਂਸੀ ਰੀਸੈੱਟ ‘ਤੇ ਟੈਪ ਕਰੋ, ਐਮਰਜੈਂਸੀ ਰੀਸੈੱਟ ਸ਼ੁਰੂ ਕਰੋ ‘ਤੇ ਟੈਪ ਕਰੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਸੁਰੱਖਿਆ ਜਾਂਚ ਬਾਰੇ ਹੋਰ ਜਾਣਨ ਲਈ, ਨਿੱਜੀ ਸੁਰੱਖਿਆ ਵਰਤੋਂਕਾਰ ਗਾਈਡ ਵਿੱਚ ਦੇਖੋ: iOS 16 ਜਾਂ ਬਾਅਦ ਵਾਲੇ ਸੰਸਕਰਨਾਂ ਵਾਲੇ iPhone ਲਈ ਸੁਰੱਖਿਆ ਜਾਂਚ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.