ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ਤੋਂ Apple TV 4K ਜਾਂ ਸਮਾਰਟ TV ’ਤੇ ਵੀਡੀਓ ਅਤੇ ਤਸਵੀਰਾਂ ਨੂੰ ਵਾਇਰਲੈੱਸ ਤਰੀਕੇ ਨਾਲ ਸਟ੍ਰੀਮ ਕਰਨਾ

ਤੁਸੀਂ ਆਪਣੇ iPhone ਤੋਂ ਸਟ੍ਰੀਮ ਕੀਤੀਆਂ ਵੀਡੀਓ ਅਤੇ ਤਸਵੀਰਾਂ ਦੇਖਣ ਲਈ ਆਪਣੇ Apple TV 4K ਜਾਂ AirPlay 2-ਸਮਰੱਥ ਸਮਾਰਟ TV ਦੀ ਵਰਤੋਂ ਕਰ ਸਕਦੇ ਹੋ।

ਨੋਟ: ਤੁਹਾਡੇ iPhone ਤੋਂ Apple TV 4K ਜਾਂ ਇੱਕ ਸਮਾਰਟ TV ’ਤੇ ਵੀਡੀਓ ਜਾਂ ਤਸਵੀਰਾਂ ਸਟ੍ਰੀਮ ਕਰਨ ਲਈ ਦੋਵੇਂ ਡਿਵਾਈਸ ਇੱਕੋ Wi-Fi ਨੈੱਟਵਰਕ ’ਤੇ ਹੋਣੇ ਚਾਹੀਦੇ ਹਨ।

Apple TV 4K ਜਾਂ AirPlay 2-ਸਮਰਥਿਤ ਸਮਾਰਟ TV ’ਤੇ ਵੀਡੀਓ ਚਲਾਉਣੀ

  1. ਆਪਣੇ iPhone ’ਤੇ Apple TV ਐਪ ਜਾਂ ਕਿਸੇ ਹੋਰ ਸਮਰਥਿਤ ਵੀਡੀਓ ਐਪ ਵਿੱਚ ਵੀਡੀਓ ਪਲੇ ਕਰਨ ਵੇਲੇ, ਕੰਟਰੋਲ ਦਿਖਾਉਣ ਲਈ ਸਕਰੀਨ ’ਤੇ ਟੈਪ ਕਰੋ।

  2. AirPlay ਬਟਨ ’ਤੇ ਟੈਪ ਕਰੋ, ਫਿਰ ਨਿਰਧਾਰਤ ਪਲੇਬੈਕ ਡਿਵਾਈਸ ਵਜੋਂ ਆਪਣਾ Apple TV 4K ਜਾਂ AirPlay 2-ਸਮਰੱਥ ਸਮਾਰਟ TV ਚੁਣੋ।

    ਜੇਕਰ TV ਸਕਰੀਨ ’ਤੇ AirPlay ਪਾਸਕੋਡ ਦਿਖਾਈ ਦਿੰਦਾ ਹੈ, ਤਾਂ ਆਪਣੇ iPhone ’ਤੇ ਪਾਸਕੋਡ ਭਰੋ।

    iPhone ਦੀ ਸਕਰੀਨ ‘ਤੇ ਚੱਲ ਰਹੀ ਮੂਵੀ। ਸਕਰੀਨ ਦੇ ਵਿਚਾਲੇ ਪਲੇਬੈਕ ਕੰਟਰੋਲ ਹਨ। AirPlay ਬਟਨ ਸਿਖਰ ‘ਤੇ ਖੱਬੇ ਪਾਸੇ ਦੇ ਨੇੜੇ ਹੈ।

ਨਿਰਧਾਰਤ ਪਲੇਬੈਕ ਡਿਵਾਈਸ ਬਦਲਣ ਲਈ, ਆਪਣੇ iPhone ਦੀ ਸਕਰੀਨ ’ਤੇ ਵੱਖਰਾ AirPlay ਵਿਕਲਪ ਚੁਣੋ।

Apple TV 4K ਜਾਂ AirPlay 2-ਸਮਰਥਿਤ ਸਮਾਰਟ TV ’ਤੇ ਤਸਵੀਰਾਂ ਦਿਖਾਉਣੀਆਂ

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਤਸਵੀਰ ’ਤੇ ਟੈਪ ਕਰੋ, ਫਿਰ “ਸਾਂਝਾ ਕਰੋ” ਬਟਨ’ਤੇ ਟੈਪ ਕਰੋ।

  3. ਉੱਤੇ ਵੱਲ ਸਵਾਈਪ ਫਿਰ AirPlay ਬਟਨ ’ਤੇ ਟੈਪ ਕਰੋ, ਫਿਰ ਨਿਰਧਾਰਤ ਪਲੇਬੈਕ ਡਿਵਾਈਸ ਵਜੋਂ ਆਪਣਾ Apple TV 4K ਜਾਂ AirPlay 2-ਸਮਰੱਥ ਸਮਾਰਟ TV ਚੁਣੋ।

    ਜੇਕਰ TV ਸਕਰੀਨ ’ਤੇ AirPlay ਪਾਸਕੋਡ ਦਿਖਾਈ ਦਿੰਦਾ ਹੈ, ਤਾਂ ਆਪਣੇ iPhone ’ਤੇ ਪਾਸਕੋਡ ਭਰੋ।

ਤਸਵੀਰਾਂ ਨੂੰ ਸਟ੍ਰੀਮਿੰਗ ਤੋਂ ਰੋਕਣ ਲਈ, iPhone ਸਕਰੀਨ ਦੇ ਸਿਖਰ ਦੇ ਨੇੜੇ AirPlay ਬਟਨ ’ਤੇ ਟੈਪ ਕਰੋ, ਫਿਰ “AirPlay ਨੂੰ ਬੰਦ ਕਰੋ” ‘ਤੇ ਟੈਪ ਕਰੋ।

ਆਟੋਮੈਟਿਕ AirPlay ਸਟ੍ਰੀਮਿੰਗ ਨੂੰ ਚਾਲੂ ਜਾਂ ਬੰਦ ਕਰੋ

ਤੁਸੀਂ AirPlay ਨਾਲ ਤੁਹਾਡੇ ਵੱਲੋਂ ਅਕਸਰ ਵਰਤੀਆਂ ਜਾਂਦੀਆਂ ਐਪਾਂ ਤੋਂ ਕੰਟੈਂਟ ਚਲਾਉਂਦੇ ਸਮੇਂ ਕਿਸੇ ਵੀ ਅਕਸਰ ਵਰਤੇ ਜਾਣ ਵਾਲੇ Apple TV 4K ਜਾਂ ਸਮਾਰਟ TV ਨੂੰ ਲੱਭਣ ਅਤੇ ਉਹਨਾਂ ਨਾਲ ਆਟੋਮੈਟਿਕਲੀ ਕਨੈਕਟ ਕਰਨ ਲਈ ਆਪਣੇ iPhone ਨੂੰ ਆਗਿਆ ਦੇ ਸਕਦੇ ਹੋ।

ਸੈਟਿੰਗਾਂ  > ਆਮ > AirPlay ਅਤੇ ਕੰਟੀਨਿਊਟੀ ‘ਤੇ ਜਾਓ, ਫਿਰ ਆਟੋਮੈਟਿਕ, ਕਦੇ ਨਹੀਂ, ਜਾਂ ਪੁੱਛੋ ਨੂੰ ਚੁਣੋ।

Apple TV 4K ਜਾਂ ਸਮਾਰਟ TV ’ਤੇ ਆਪਣਾ iPhone ਮਿਰਰ ਕਰਨਾ

Apple TV 4K ਜਾਂ ਸਮਾਰਟ TV ’ਤੇ, ਤੁਸੀਂ ਉਹ ਸਭ ਕੁਝ ਦਿਖਾ ਸਕਦੇ ਹੋ ਜੋ ਤੁਹਾਡੇ iPhone ’ਤੇ ਦਿਖਾਈ ਦਿੰਦਾ ਹੈ।

  1. ਆਪਣੇ iPhone ‘ਤੇ ਕੰਟਰੋਲ ਸੈਂਟਰ ਖੋਲ੍ਹੋ।

  2. “ਸਕਰੀਨ ਮਿਰਰਿੰਗ” ਬਟਨ ’ਤੇ ਟੈਪ ਕਰੋ, ਫਿਰ ਨਿਰਧਾਰਤ ਪਲੇਬੈਕ ਡਿਵਾਈਸ ਵਜੋਂ ਆਪਣਾ Apple TV 4K ਜਾਂ AirPlay 2-ਸਮਰੱਥ ਸਮਾਰਟ TV ਚੁਣੋ।

    ਜੇਕਰ TV ਸਕਰੀਨ ’ਤੇ AirPlay ਪਾਸਕੋਡ ਦਿਖਾਈ ਦਿੰਦਾ ਹੈ, ਤਾਂ ਆਪਣੇ iPhone ’ਤੇ ਪਾਸਕੋਡ ਭਰੋ।

iPhone ’ਤੇ ਵਾਪਸ ਸਵਿੱਚ ਕਰਨ ਲਈ, ਕੰਟਰੋਲ ਸੈਂਟਰ ਖੋਲ੍ਹੋ,“ਸਕਰੀਨ ਮਿਰਰਿੰਗ” ਬਟਨ ‘ਤੇ ਟੈਪ ਕਰੋ, ਫਿਰ “ਮਿਰਰ ਕਰਨਾ ਬੰਦ ਕਰੋ” ‘ਤੇ ਟੈਪ ਕਰੋ।

ਨੋਟ: AirPlay 2-ਸਮਰੱਥ ਕੀਤੇ ਗਏ Smart TV ਦੀ ਸੂਚੀ ਲਈ ਹੋਮ ਐਕਸੈਸਰੀ ਵੈੱਬਸਾਈਟ ਦੇਖੋ।

Apple TV 4K ਦੀ ਵਰਤੋਂ ਬਾਰੇ ਹੋਰ ਜਾਣਨ ਲਈ Apple TV 4K ਵਰਤੋਂਕਾਰ ਗਾਈਡ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.