ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ News ਦੇਖਣਾ ਸ਼ੁਰੂ ਕਰੋ

News ਐਪ ਤੁਹਾਡੇ ਸਭ ਤੋਂ ਵੱਧ ਦਿਲਚਸਪੀ ਵਾਲੇ ਵਿਸ਼ਿਆਂ ਦੇ ਸੰਬੰਧ ਵਿੱਚ ਤੁਹਾਡੇ ਮਨਪਸੰਦ ਸਰੋਤਾਂ ਤੋਂ ਉਹ ਸਾਰੀਆਂ ਸਟੋਰੀਆਂ ਨੂੰ ਇਕੱਠਾ ਕਰਦੀ ਹੈ ਜੋ ਤੁਸੀਂ ਪੜ੍ਹਨਾ ਚਾਹੁੰਦੇ ਹੋ। Apple News+ ਸਬਸਕ੍ਰਾਈਬਰ “ਆਡੀਓ ਸਟੋਰੀਆਂ”, “ਬੁਝਾਰਤਾਂ” ਅਤੇ “ਰੈਸਿਪੀ” ਵਰਗੇ ਫ਼ੀਚਰਾਂ ਨੂੰ ਵੀ ਐਕਸੈੱਸ ਕਰ ਸਕਦੇ ਹਨ।

News ਐਪ ਵਿੱਚ ਖ਼ਬਰ ਦੀ ਸਟੋਰੀ। ਹੇਠਲੇ ਪਾਸੇ ਦੇ ਟੈਬਾਂ ਵਿੱਚ “ਅੱਜ” ਚੁਣਿਆ ਹੋਇਆ ਹੈ।

ਤਾਜ਼ਾ ਖ਼ਬਰਾਂ ਨੂੰ ਦੇਖਣਾ

ਬ੍ਰੇਕਿੰਗ ਨਿਊਜ਼ ਤੋਂ ਲੈ ਕੇ ਵਿਗਿਆਨ ਅਤੇ ਮਨੋਰੰਜਨ ਤੱਕ—ਸਟੋਰੀਆਂ ਬ੍ਰਾਊਜ਼ ਕਰਨ ਲਈ News ਐਪ ਖੋਲ੍ਹੋ। ਤੁਸੀਂ ਜਿੰਨਾ ਜ਼ਿਆਦਾ ਪੜ੍ਹਦੇ ਹੋ, ਤੁਹਾਡੀਆਂ ਮਨਪਸੰਦ ਸਟੋਰੀਆਂ ਦੇ ਸੁਝਾਅ ਦੇਣ ਲਈ Siri ਨੂੰ ਤੁਹਾਡੇ ਲਈ ਮਹੱਤਵਪੂਰਨ ਚੀਜ਼ਾਂ ਨੂੰ ਸਮਝਣਾ ਓਨਾਂ ਹੀ ਬਿਹਤਰ ਹੋਵੇਗਾ।

ਫ਼ੌਲੋ ਕੀਤੇ ਗਏ ਚੈਨਲ ਅਤੇ ਵਿਸ਼ੇ।

ਆਪਣੀ ਫ਼ੀਡ ਨੂੰ ਵਿਉਂਤਣਾ

ਆਪਣੀ ਦਿਲਚਸਪੀ ਦੇ ਕਿਸੇ ਖ਼ਾਸ ਚੈਨਲ ਜਾਂ ਵਿਸ਼ੇ ਨੂੰ ਲੱਭਣ ਲਈ “ਖੋਜੋ” ਟੈਬ ’ਤੇ ਟੈਪ ਕਰੋ, ਫਿਰ ਇਸ ਨੂੰ ਫ਼ੌਲੋ ਕਰਨ ਲਈ “ਫ਼ੌਲੋ ਕਰੋ” ਬਟਨ ’ਤੇ ਟੈਪ ਕਰੋ। ਤੁਹਾਡੇ ਵੱਲੋਂ ਫ਼ੌਲੋ ਕੀਤੇ ਜਾਣ ਵਾਲੇ ਚੈਨਲ ਅਤੇ ਵਿਸ਼ੇ “ਅੱਜ ਦੀ ਫ਼ੀਡ” ਵਿੱਚ ਦਿਖਾਈ ਦਿੰਦੇ ਹਨ। ਜੇਕਰ ਕੋਈ ਚੈਨਲ ਜਾਂ ਵਿਸ਼ਾ ਹੈ ਜੋ ਤੁਸੀਂ ਆਪਣੀ “ਅੱਜ” ਫ਼ੀਡ ਵਿੱਚ ਨਹੀਂ ਦੇਖਣਾ ਚਾਹੁੰਦੇ ਹੋ, ਤਾਂ “ਫ਼ੌਲੋ ਕਰ ਰਹੇ ਹੋ” ’ਤੇ ਟੈਪ ਕਰੋ, ਚੈਨਲ ਜਾਂ ਵਿਸ਼ੇ ਨੂੰ ਟੱਚ ਕਰ ਕੇ ਰੱਖੋ, ਫਿਰ “ਚੈਨਲ ਬਲੌਕ ਕਰੋ”, “ਵਿਸ਼ਾ ਬਲੌਕ ਕਰੋ” ਜਾਂ “ਸੁਝਾਅ ਦੇਣਾ ਬੰਦ ਕਰੋ” ਨੂੰ ਚੁਣੋ।

Apple News+ ਤੋਂ ਇੱਕ ਮੈਗਜ਼ੀਨ ਸਟੋਰੀ। ਹੇਠਲੇ ਪਾਸੇ ਦੇ ਦੀਆਂ ਟੈਬਾਂ ਵਿੱਚ News+ ਨੂੰ ਚੁਣਿਆ ਹੋਇਆ ਹੈ।

Apple News+ ਨੂੰ ਸਬਸਕ੍ਰਾਈਬ ਕਰੋ

ਜਦੋਂ ਤੁਸੀਂ Apple News+ ਨੂੰ ਸਬਸਕ੍ਰਾਈਬ ਕਰਦੇ ਹੋ, ਤਾਂ ਤੁਸੀਂ ਬੁਝਾਰਤਾਂ, ਰੈਸਿਪੀਆਂ ਅਤੇ ਆਡੀਓ ਸਟੋਰੀਆਂ ਦੇ ਨਾਲ ਸੈਂਕੜੇ ਰਸਾਲਿਆਂ ਅਤੇ ਅਖ਼ਬਾਰਾਂ ਨੂੰ ਐਕਸੈੱਸ ਕਰ ਸਕਦੇ ਹੋ। ਤੁਸੀਂ ਹੋਰਾਂ ਨਾਲ ਅੰਕ ਸਾਂਝੇ ਕਰ ਸਕਦੇ ਹੋ ਜਾਂ ਉਹਨਾਂ ਨੂੰ ਔਫ਼ਲਾਈਨ ਪੜ੍ਹਨ ਲਈ ਡਾਊਨਲੋਡ ਕਰ ਸਕਦੇ ਹੋ। ਪੁੱਛੇ ਜਾਣ ’ਤੇ, ਸਬਸਕ੍ਰਿਪਸ਼ਨ ਬਟਨ ’ਤੇ ਟੈਪ ਕਰੋ, ਫਿਰ ਸਕਰੀਨ ’ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

Apple News+ ਵਿੱਚ ਬੁਝਾਰਤ ਫ਼ੀਡ।

ਆਪਣੀ ਬੁੱਧੀ ਦੀ ਜਾਂਚ ਕਰਨ ਲਈ ਬਰੇਕ ਲੈਣਾ

Apple News+ ਸਬਸਕ੍ਰਾਈਬਰ ਰੋਜ਼ਾਨਾ ਦੀਆਂ ਬੁਝਾਰਤਾਂ ਨੂੰ ਹੱਲ ਕਰ ਸਕਦੇ ਹਨ—ਜਿਵੇਂ ਕਿ ਕ੍ਰੌਸਵਰਡਸ, ਕੁਆਰਟਾਈਲ, ਸੁਡੋਕੂ ਅਤੇ ਇਮੋਜੀ ਗੇਮ। ਅੱਜ ਦੀ ਫ਼ੀਡ ਤੋਂ, ਬੁਝਾਰਤਾਂ ’ਤੇ ਟੈਪ ਕਰੋ, ਫਿਰ ਕੋਈ ਬੁਝਾਰਤ ਖੋਲ੍ਹਣ ਲਈ ਟੈਪ ਕਰੋ। ਕੁਝ ਬੁਝਾਰਤਾਂ ਵਿੱਚ ਇੱਕ ਟਿਊਟੋਰਿਅਲ ਸ਼ਾਮਲ ਹੁੰਦਾ ਹੈ—ਉਦਾਹਰਨ ਵਜੋਂ, ਕੁਆਰਟਾਈਲ ਵਿੱਚ, “ਹੋਰ” ਬਟਨ ’ਤੇ ਟੈਪ ਕਰੋ, ਫਿਰ “ਕਿਵੇਂ ਖੇਡਣਾ ਹੈ” ’ਤੇ ਟੈਪ ਕਰੋ।

Apple News+ ਵਿੱਚ ਰੈਸਿਪੀ ਕੈਟਾਲੌਗ।

ਦਾਅਵਤ ਦਾ ਖਾਣਾ ਬਣਾਉਣਾ

Apple News+ ਦੇ ਸਬਸਕ੍ਰਾਈਬਰਾਂ ਨੂੰ ਹਜ਼ਾਰਾਂ ਤਿਆਰ ਕੀਤੀਆਂ ਅਤੇ ਵਿਅਕਤੀਗਤ ਰੈਸਿਪੀਆਂ ਦਾ ਵੀ ਐਕਸੈੱਸ ਹੁੰਦਾ ਹੈ। ਅੱਜ ਦੀ ਫ਼ੀਡ ਤੋਂ, “ਭੋਜਨ” ’ਤੇ ਟੈਪ ਕਰੋ, ਫਿਰ “ਰੈਸਿਪੀ ਕੈਟਾਲੌਗ” ਬਟਨ ਜਾਂ “ਰੈਸਿਪੀ ਕੈਟਾਲੌਗ” ’ਤੇ ਟੈਪ ਕਰੋ।

ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.