ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਕੰਟਰੋਲ ਕਰੋ ਕਿ Apple ਵੱਲੋਂ ਤੁਹਾਡੇ iPhone ‘ਤੇ ਵਿਗਿਆਪਨ ਕਿਵੇਂ ਡਿਲੀਵਰ ਕੀਤੇ ਜਾਂਦੇ ਹਨ

ਤੁਸੀਂ ਕੰਟਰੋਲ ਕਰ ਸਕਦੇ ਹੋ ਕਿ Apple ਵੱਲੋਂ ਵਿਗਿਆਪਨ ਕਿਵੇਂ ਡਿਲੀਵਰ ਕੀਤੇ ਜਾਂਦੇ ਹਨ।

Apple ਵੱਲੋਂ ਡਿਲੀਵਰ ਕੀਤੇ ਵਿਗਿਆਪਨ App Store, Apple News, ਅਤੇ ਸਟੌਕਸ ਵਿੱਚ ਦਿਖਾਈ ਦਿੰਦੇ ਹਨ। ਇਹ ਵਿਗਿਆਪਨ ਹੋਰ ਕਿਸੇ ਵੀ ਐਪ ਤੋਂ ਡੇਟਾ ਐਕਸੈੱਸ ਨਹੀਂ ਕਰਦੇ। App Store ਅਤੇ Apple News ਵਿੱਚ, ਤੁਹਾਨੂੰ ਸੰਬੰਧਿਤ ਵਿਗਿਆਪਨ ਪ੍ਰਦਾਨ ਕਰਨ ਲਈ ਤੁਹਾਡੇ ਵੱਲੋਂ ਕੀਤੀਆਂ ਖੋਜਾਂ ਅਤੇ ਡਾਊਨਲੋਡ ਹਿਸਟਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੁਸੀਂ ਕੀ ਪੜ੍ਹਦੇ ਹੋ ਅਤੇ ਕੀ ਫ਼ੌਲੋ ਕਰਦੇ ਹੋ, ਇਸ ਦੇ ਆਧਾਰ ‘ਤੇ ਕੁਝ ਹੱਦ ਤੱਕ Apple News ਅਤੇ ਸਟੌਕਸ ਵਿੱਚ ਵਿਗਿਆਪਨ ਪ੍ਰਦਾਨ ਕੀਤੇ ਜਾਂਦੇ ਹਨ। ਇਸ ਵਿੱਚ ਉਹ ਪ੍ਰਕਾਸ਼ਕ ਸ਼ਾਮਲ ਹਨ ਜਿਹਨਾਂ ਲਈ ਤੁਸੀਂ ਸੂਚਨਾਵਾਂ ਸਮਰੱਥ ਕੀਤੀਆਂ ਹਨ ਅਤੇ ਤੁਹਾਡੀ ਪ੍ਰਕਾਸ਼ਕ ਸਬਸਕ੍ਰਿਪਸ਼ਨ ਦੀ ਕਿਸਮ ਸੰਬੰਧੀ ਜਾਣਕਾਰੀ ਸ਼ਾਮਲ ਹੈ। ਤੁਸੀਂ ਜੋ ਲੇਖ ਪੜ੍ਹਦੇ ਹੋ, ਉਹਨਾਂ ਦੀ ਵਰਤੋਂ ਤੁਹਾਨੂੰ ਇਹਨਾਂ ਐਪਾਂ ਤੋਂ ਬਾਹਰ ਖ਼ਾਸ ਉਦੇਸ਼ ਵਾਲੇ ਪ੍ਰਸੰਗਿਕ ਵਿਗਿਆਪਨ ਦਿਖਾਉਣ ਲਈ ਨਹੀਂ ਕੀਤੀ ਜਾਂਦੀ ਅਤੇ ਤੁਹਾਡੇ ਵੱਲੋਂ ਪੜ੍ਹੇ ਜਾਂਦੇ ਕੰਟੈਂਟ ਤੋਂ ਇਕੱਤਰ ਕੀਤੀ ਜਾਣਕਾਰੀ ਤੁਹਾਡੇ Apple ਖਾਤੇ ਦੀ ਬਜਾਏ ਕਿਸੇ ਬੇਤਰਤੀਬੇ ਪਛਾਣਕਰਤਾ ਨਾਲ ਲਿੰਕ ਹੁੰਦੀ ਹੈ।

ਵਿਗਿਆਪਨਾਂ ਨੂੰ ਡਿਲੀਵਰ ਕਰਨ ਲਈ Apple ਦੁਆਰਾ ਵਰਤੀ ਜਾਂਦੀ ਜਾਣਕਾਰੀ ਦੀ ਸਮੀਖਿਆ ਕਰੋ

ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ > ਵਿਗਿਆਪਨ ਉਦੇਸ਼ ਵਾਲੀ ਜਾਣਕਾਰੀ ‘ਤੇ ਜਾਓ।

Apple ਵੱਲੋਂ App Store, Apple News, ਅਤੇ ਸਟੌਕਸ ਵਿੱਚ ਹੋਰ ਸੰਬੰਧਿਤ ਵਿਗਿਆਪਨ ਡਿਲੀਵਰ ਕਰਨ ਲਈ ਇਸ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ। ਤੁਹਾਡਾ ਨਿੱਜੀ ਡੇਟਾ ਹੋਰ ਧਿਰਾਂ ਨੂੰ ਪ੍ਰਦਾਨ ਨਹੀਂ ਕੀਤਾ ਜਾਂਦਾ।

ਵਿਅਕਤੀਗਤ ਵਿਗਿਆਪਨ ਚਾਲੂ ਜਾਂ ਬੰਦ ਕਰੋ

ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ ਵਿੱਚ ਜਾਓ, ਫਿਰ “ਵਿਅਕਤੀਗਤ ਵਿਗਿਆਪਨ” ਚਾਲੂ ਕਰੋ।

ਨੋਟ: ਵਿਅਕਤੀਗਤ ਵਿਗਿਆਪਨਾਂ ਨੂੰ ਬੰਦ ਕਰਨ ਨਾਲ Apple ਵੱਲੋਂ ਸੰਬੰਧਿਤ ਵਿਗਿਆਪਨਾਂ ਨੂੰ ਡਿਲੀਵਰ ਕਰਨ ਦੀ ਸਮਰੱਥਾ ਸੀਮਤ ਹੋ ਜਾਂਦੀ ਹੈ। ਹੋ ਸਕਦਾ ਹੈ ਕਿ ਇਸ ਨਾਲ ਤੁਹਾਡੇ ਵੱਲੋਂ ਪ੍ਰਾਪਤ ਕੀਤੇ ਜਾਣ ਵਾਲੇ ਵਿਗਿਆਪਨਾਂ ਦੀ ਗਿਣਤੀ ਘੱਟ ਨਾ ਹੋਵੇ।

ਪਰਦੇਦਾਰੀ ਅਤੇ Apple ਦੇ ਵਿਗਿਆਪਨ ਪਲੇਟਫ਼ਾਰਮ ਬਾਰੇ ਹੋਰ ਜਾਣੋ

ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ > ਵਿਗਿਆਪਨ ਅਤੇ ਪਰਦੇਦਾਰੀ ਬਾਰੇ ‘ਤੇ ਜਾਓ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.