ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ਨਾਲ ਗੇਮ ਕੰਟਰੋਲਰ ਕਨੈਕਟ ਕਰਨਾ

ਤੁਸੀਂ ਆਪਣੇ iPhone ਨਾਲ Bluetooth® ਜਾਂ ਵਾਇਰਡ ਕਨੈਕਸ਼ਨ ਰਾਹੀਂ ਅਨੁਕੂਲ ਗੇਮ ਕੰਟਰੋਲਰ ਕਨੈਕਟ ਕਰ ਸਕਦੇ ਹੋ। ਤੁਸੀਂ ਬਟਨਾਂ ਨੂੰ ਵਿਉਂਤ ਸਕਦੇ ਹੋ, ਕਿਸੇ ਦੋਸਤ ਤੋਂ ਮਦਦ ਲੈਣ ਲਈ ਦੂਜਾ ਕੰਟਰੋਲਰ ਜੋੜ ਸਕਦੇ ਹੋ ਅਤੇ iPhone ’ਤੇ Apple Games ਐਪ ਨੂੰ ਨੈਵੀਗੇਟ ਕਰਨ ਲਈ ਆਪਣੇ ਕੰਟਰੋਲਰ ਦੀ ਵਰਤੋਂ ਕਰ ਸਕਦੇ ਹੋ।

Bluetooth ਗੇਮ ਕੰਟਰੋਲਰ ਨੂੰ ਪੇਅਰ ਕਰਨਾ

  1. ਕੰਟਰੋਲਰ ਨੂੰ ਖੋਜ ਮੋਡ ਵਿੱਚ ਰੱਖਣ ਲਈ ਕੰਟਰੋਲਰ ਦੇ ਨਾਲ ਆਏ ਨਿਰਦੇਸ਼ਾਂ ਦੀ ਪਾਲਣਾ ਕਰੋ।

  2. ਆਪਣੇ iPhone ’ਤੇ ਸੈਟਿੰਗਾਂ ਐਪ  ’ਤੇ ਜਾਓ।

  3. Bluetooth ’ਤੇ ਟੈਪ ਕਰੋ, Bluetooth ਚਾਲੂ ਕਰੋ, ਫਿਰ ਡਿਵਾਈਸ ਦੇ ਨਾਮ ’ਤੇ ਟੈਪ ਕਰੋ।

Apple ਸਹਾਇਤਾ ਲੇਖ ਆਪਣੇ Apple ਡਿਵਾਈਸ ਨਾਲ ਵਾਇਰਲੈੱਸ ਗੇਮ ਕੰਟਰੋਲਰ ਨੂੰ ਕਨੈਕਟ ਕਰੋ

ਵਾਇਰਡ ਗੇਮ ਕੰਟਰੋਲਰ ਨੂੰ ਕਨੈਕਟ ਕਰਨਾ

ਤੁਸੀਂ ਆਪਣੇ iPhone ਨਾਲ ਅਨੁਕੂਲ ਵਾਇਰਡ ਗੇਮ ਕੰਟਰੋਲਰ ਕਨੈਕਟ ਕਰ ਸਕਦੇ ਹੋ। ਤੁਹਾਡੇ iPhone ਮਾਡਲ ਅਤੇ ਕੰਟਰੋਲਰ ਦੇ ਆਧਾਰ ‘ਤੇ, ਤੁਹਾਨੂੰ ਇੱਕ ਅਡੈਪਟਰ (ਜੋ ਅਲੱਗ ਤੋਂ ਵੇਚਿਆ ਜਾਂਦਾ ਹੈ) ਦੀ ਲੋੜ ਹੋ ਸਕਦੀ ਹੈ। ਆਪਣੇ ਕੰਟਰੋਲਰ ਦੇ ਨਾਲ ਆਏ ਨਿਰਦੇਸ਼ਾਂ ਦੀ ਪਾਲਣਾ ਕਰੋ।

ਗੇਮ ਕੰਟਰੋਲਰ ਬਟਨਾਂ ਨੂੰ ਵਿਉਂਤਬੱਧ ਕਰਨਾ

ਕਿਸੇ ਢੁਕਵੇਂ ਗੇਮ ਕੰਟਰੋਲਰ ਨੂੰ ਪੇਅਰ ਜਾਂ ਕਨੈਕਟ ਕਰਨ ਤੋਂ ਬਾਅਦ, ਤੁਸੀਂ Apple Games ਐਪ ਤੋਂ ਸਮਰਥਿਤ ਗੇਮਾਂ ਲਈ ਬਟਨਾਂ ਨੂੰ ਵਿਉਂਤ ਸਕਦੇ ਹੋ।

  1. ਆਪਣੇ iPhone ’ਤੇ ਸੈਟਿੰਗਾਂ ਐਪ  ’ਤੇ ਜਾਓ।

  2. “ਆਮ” ’ਤੇ ਟੈਪ ਕਰੋ, ਫਿਰ “ਗੇਮ ਕੰਟਰੋਲਰ” ’ਤੇ ਟੈਪ ਕਰੋ।

  3. ਉਸ ਕੰਟਰੋਲਰ ਦੀ ਚੋਣ ਕਰੋ ਜਿਸ ਨੂੰ ਤੁਸੀਂ ਵਿਉਂਤਣਾ ਚਾਹੁੰਦੇ ਹੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ

    • ਡਿਫ਼ੌਲਟ ਕੰਟਰੋਲਾਂ ਨੂੰ ਵਿਉਂਤਣ ਲਈ: ਡਿਫੌਲਟ ’ਤੇ ਟੈਪ ਕਰੋ।

    • ਕਿਸੇ ਖ਼ਾਸ ਗੇਮ ਲਈ ਕੰਟਰੋਲ ਵਿਉਂਤਣ ਲਈ: “ਗੇਮ ਜੋੜੋ” ’ਤੇ ਟੈਪ ਕਰੋ, ਗੇਮ ਨੂੰ ਚੁਣੋ, ਫਿਰ ਚੁਣੀ ਗਈ ਗੇਮ ਲਈ ਡਿਫ਼ੌਲਟ ’ਤੇ ਟੈਪ ਕਰੋ।

  4. ਉਹਨਾਂ ਕਾਰਵਾਈਆਂ ਅਤੇ ਜੈਸਚਰਾਂ ਨੂੰ ਚੁਣੋ ਜਿਨ੍ਹਾਂ ਨੂੰ ਤੁਸੀਂ ਆਪਣੇ ਕੰਟਰੋਲਰ ਨਾਲ ਵਰਤਣਾ ਚਾਹੁੰਦੇ ਹੋ।

ਦੂਜਾ ਗੇਮ ਕੰਟਰੋਲਰ ਜੋੜਨਾ ਅਤੇ ਕਿਸੇ ਦੋਸਤ ਤੋਂ ਮਦਦ ਲੈਣਾ

“ਬਡੀ ਕੰਟਰੋਲਰ” ਨਾਲ, iPhone ਦੋ ਕੰਟਰੋਲਰਾਂ ਨੂੰ ਮਿਲ ਕੇ ਇੱਕੋ ਪਲੇਅਰ ਚਰਿੱਤਰ ਨੂੰ ਕੰਟਰੋਲ ਕਰਨ ਲਈ ਕੰਮ ਕਰਨ ਦਿੰਦਾ ਹੈ, ਤਾਂ ਜੋ ਇੱਕ ਦੋਸਤ ਗੇਮ ਦੇ ਚੁਣੌਤੀਪੂਰਨ ਹਿੱਸਿਆਂ ਵਿੱਚ ਨੈਵੀਗੇਟ ਕਰਨ ਵਿੱਚ ਤੁਹਾਡੀ ਮਦਦ ਕਰ ਸਕੇ। ਬਡੀ ਕੰਟਰੋਲਰ ਗੇਮ ਕੰਟਰੋਲਰ ਦਾ ਸਮਰਥਨ ਕਰਨ ਵਾਲੀ ਕਿਸੇ ਵੀ ਗੇਮ ਨਾਲ ਅਨੁਕੂਲ ਹੈ।

  1. Bluetooth ਜਾਂ ਵਾਇਰਡ ਕਨੈਕਸ਼ਨ ਰਾਹੀਂ iPhone ਨਾਲ ਦੋ ਢੁਕਵੇਂ ਗੇਮ ਕੰਟਰੋਲਰ ਕਨੈਕਟ ਕਰੋ।

  2. ਆਪਣੇ iPhone ’ਤੇ ਸੈਟਿੰਗਾਂ ਐਪ ’ਤੇ ਜਾਓ।

  3. “ਆਮ” ’ਤੇ ਟੈਪ ਕਰੋ, ਫਿਰ “ਗੇਮ ਕੰਟਰੋਲਰ” ’ਤੇ ਟੈਪ ਕਰੋ।

  4. “ਬਡੀ ਕੰਟਰੋਲਰ“ ’ਤੇ ਟੈਪ ਕਰੋ।

  5. ਪ੍ਰਾਇਮਰੀ ਕੰਟਰੋਲਰ ਚੁਣੋ, ਫਿਰ ਸੈਕੰਡਰੀ ਕੰਟਰੋਲਰ ਚੁਣੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.