iPhone ’ਤੇ ਵੌਲਿਟ ਵਿੱਚ ਆਪਣੀ ID ਜੋੜੋ

ਵੌਲਿਟ ਐਪ ਵਿੱਚ ਆਪਣੇ ਪਛਾਣ ਪੱਤਰ ਨਾਲ, ਤੁਸੀਂ ਵਿਅਕਤੀਗਤ ਤੌਰ ’ਤੇ, ਐਪ ਵਿੱਚ ਅਤੇ ਔਨਲਾਈਨ ਚੁਣੇ ਸਥਾਨਾਂ ’ਤੇ ਆਪਣੀ ID ਨੂੰ ਅਸਾਨੀ ਅਤੇ ਸੁਰੱਖਿਅਤ ਢੰਗ ਨਾਲ ਪੇਸ਼ ਕਰ ਸਕਦੇ ਹੋ। ਤੁਸੀਂ Apple Watch ’ਤੇ ਵੀ ਸਮਰਥਿਤ ਪਛਾਣ ਕਾਰਡ ਰੱਖ ਸਕਦੇ ਹੋ।

ਵੌਲਿਟ ਐਪ ਵਿਚਲਾ ID ਕਾਰਡ।

ਆਪਣਾ ਡ੍ਰਾਈਵਿੰਗ ਲਾਇਸੰਸ ਜਾਂ ਸਰਕਾਰੀ ID (ਸਿਰਫ਼ ਯੂ. ਐੱਸ.) ਜੋੜੋ

ਤੁਸੀਂ ਆਪਣੇ ਡਰਾਈਵਿੰਗ ਲਾਇਸੰਸ ਜਾਂ ਸਰਕਾਰੀ ID ਨੂੰ ਵੌਲਿਟ ਐਪ ਵਿੱਚ ਅਸਾਨੀ ਅਤੇ ਸੁਰੱਖਿਅਤ ਢੰਗ ਨਾਲ ਜੋੜ ਸਕਦੇ ਹੋ, ਫਿਰ ਆਪਣੇ iPhone ਜਾਂ Apple Watch ਦੀ ਵਰਤੋਂ ਕਰ ਕੇ ਆਪਣਾ ਲਾਇਸੈਂਸ ਜਾਂ ID ਚੋਣਵੇਂ ਟ੍ਰਾਂਸਪੋਰਟੇਸ਼ਨ ਸੁਰੱਖਿਆ ਪ੍ਰਸ਼ਾਸਨ (TSA) ਸੁਰੱਖਿਆ ਚੈੱਕਪੁਆਇੰਟਾਂ ’ਤੇ ਅਤੇ ਸਹਿਯੋਗੀ ਕਾਰੋਬਾਰਾਂ ਨੂੰ ਪੇਸ਼ ਕਰ ਸਕਦੇ ਹੋ। ਤੁਸੀਂ ਉਹਨਾਂ ਚੁਣੀਆਂ ਗਈਆਂ ਐਪਾਂ ਅਤੇ ਵੈੱਬਸਾਈਟਾਂ ਵਿੱਚ ਵੀ ਆਪਣੀ ID ਪੇਸ਼ ਕਰ ਸਕਦੇ ਹੋ ਜਿਨ੍ਹਾਂ ਲਈ ਪਛਾਣ ਦੀ ਤਸਦੀਕ ਲੋੜੀਂਦੀ ਹੁੰਦੀ ਹੈ। (iOS 15.4 ਜਾਂ ਬਾਅਦ ਦੇ ਸੰਸਕਰਨ ਵਾਲੇ iPhone 8 ਅਤੇ ਬਾਅਦ ਵਾਲੇ ਮਾਡਲਾਂ ’ਤੇ ਅਤੇ watchOS 8.4 ਜਾਂ ਬਾਅਦ ਦੇ ਸੰਸਕਰਨ ਵਾਲੀ Apple Watch Series 4 ਜਾਂ ਬਾਅਦ ਵਾਲੇ ਮਾਡਲਾਂ ’ਤੇ ਸਮਰਥਿਤ ਹੈ। ਡਰਾਈਵਿੰਗ ਲਾਇਸੰਸ ਜਾਂ ਸਰਕਾਰੀ ID ਭਾਗੀਦਾਰੀ ਵਾਲੇ ਰਾਜ ਵੱਲੋਂ ਜਾਰੀ ਕੀਤੀ ਹੋਣੀ ਚਾਹੀਦੀ ਹੈ। ਵੌਲਿਟ ਵੈੱਬਸਾਈਟ ਵਿਚਲੀਆਂ ID ਨੂੰ ਦੇਖੋ।)

  1. ਆਪਣੇ iPhone ‘ਤੇ ਵੌਲਿਟ ਐਪ  ‘ਤੇ ਜਾਓ।

  2. “ਕਾਰਡ ਜੋੜੋ” ਬਟਨ ’ਤੇ ਟੈਪ ਕਰੋ।

  3. ਡ੍ਰਾਈਵਿੰਗ ਲਾਇਸੰਸ ਅਤੇ ID ਕਾਰਡ ’ਤੇ ਟੈਪ ਕਰੋ, ਫਿਰ ਆਪਣਾ ਰਾਜ ਚੁਣੋ। (ਭਾਗੀਦਾਰ ਰਾਜਾਂ ਲਈ ਉਪਲਬਧ।)

  4. ਸਿਰਫ਼ ਆਪਣੇ iPhone ਵਿੱਚ ਜਾਂ ਆਪਣੇ iPhone ਅਤੇ ਪੇਅਰ ਕੀਤੀ Apple Watch ਦੋਵਾਂ ਵਿੱਚ ਆਪਣਾ ਲਾਇਸੰਸ ਜਾਂ ID ਜੋੜੋ।

  5. ਆਪਣੇ ਲਾਇਸੰਸ ਜਾਂ ID ਦੇ ਅਗਲੇ ਅਤੇ ਪਿਛਲੇ ਪਾਸੇ ਨੂੰ ਸਕੈਨ ਕਰਨ ਲਈ ਸਕਰੀਨ ’ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ, ਫਿਰ ਖ਼ੁਦ ਦੀ ਪੁਸ਼ਟੀ ਕਰਨ ਲਈ ਸੰਕੇਤਾਂ ਦੀ ਪਾਲਣਾ ਕਰੋ।

ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖਆਪਣੀ ID ਨੂੰ Apple ਵੌਲਿਟ ਵਿੱਚ ਜੋੜਨਾ ਨੂੰ ਦੇਖੋ।

ਵੌਲਿਟ ਐਪ ਵਿੱਚ ਡਿਜੀਟਲ ID.

Digital ID ਜੋੜਨੀ (ਸਿਰਫ਼ ਯੂ.ਐੱਸ.)

ਆਪਣੇ ਯੂ. ਐੱਸ. ਪਾਸਪੋਰਟ ਨਾਲ ਤੁਸੀਂ ਵੌਲਿਟ ਐਪ ਵਿੱਚ ਡਿਜੀਟਲ ID ਬਣਾ ਸਕਦੇ ਹੋ, ਅਤੇ ਫਿਰ ਚੋਣਵੇਂ ਟ੍ਰਾਂਸਪੋਰਟੇਸ਼ਨ ਸੁਰੱਖਿਆ ਪ੍ਰਸ਼ਾਸਨ (TSA) ਸੁਰੱਖਿਆ ਚੈੱਕਪੁਆਇੰਟਾਂ ’ਤੇ ਆਪਣੀ ਡਿਜੀਟਲ ID ਸੁਰੱਖਿਅਤ ਢੰਗ ਨਾਲ ਪੇਸ਼ ਕਰ ਸਕਦੇ ਹੋ। ਤੁਸੀਂ ਪਛਾਣ ਤਸਦੀਕ ਲਈ ਐਪਾਂ ਵਿੱਚ ਆਪਣੀ ਡਿਜੀਟਲ ID ਵੀ ਪੇਸ਼ ਕਰ ਸਕਦੇ ਹੋ। (iOS 26 ਜਾਂ ਬਾਅਦ ਦੇ ਸੰਸਕਰਨ ਵਾਲੇ iPhone 11 ਜਾਂ ਬਾਅਦ ਵਾਲੇ ਮਾਡਲਾਂ ’ਤੇ ਅਤੇ watchOS 26.1 ਜਾਂ ਬਾਅਦ ਦੇ ਸੰਸਕਰਨ ਵਾਲੀ Apple Watch Series 6 ਜਾਂ ਬਾਅਦ ਵਾਲੇ ਮਾਡਲਾਂ ’ਤੇ ਸਮਰਥਿਤ ਹੈ।

Apple ਸਹਾਇਤਾ ਲੇਖ ਦੇਖੋ: Apple ਵੌਲਿਟ ਵਿੱਚ ਆਪਣੀ ਡਿਜੀਟਲ ID ਦੀ ਵਰਤੋਂ ਕਰਨੀ

ਮੇਰਾ ਨੰਬਰ ਕਾਰਡ ਜੋੜਨਾ (ਸਿਰਫ਼ ਜਪਾਨ)

ਤੁਸੀਂ ਆਪਣੇ “ਮੇਰਾ ਨੰਬਰ ਕਾਰਡ” ਨੂੰ iPhone ’ਤੇ Apple ਵੌਲਿਟ ਵਿੱਚ ਸਹਿਜੇ ਹੀ ਜੋੜ ਸਕਦੇ ਹੋ ਅਤੇ ਇਸ ਨੂੰ ਸਰਕਾਰ ਵੱਲੋਂ ਜਾਰੀ ਸਰਟੀਫਿਕੇਟ ਪ੍ਰਿੰਟ ਕਰਨ, ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਚੈੱਕ ਇਨ ਕਰਨ ਅਤੇ ਵਿਅਕਤੀਗਤ ਰੂਪ ਵਿੱਚ, ਐਪਾਂ ਵਿੱਚ ਅਤੇ ਔਨਲਾਈਨ ਆਪਣੀ ਉਮਰ ਜਾਂ ਪਛਾਣ ਸਾਬਤ ਕਰਨ ਲਈ ਸੁਵਿਧਾ ਸਟੋਰਾਂ ’ਤੇ ਪੇਸ਼ ਕਰ ਸਕਦੇ ਹੋ। (iOS 18.5 ਜਾਂ ਇਸ ਤੋਂ ਬਾਅਦ ਵਾਲੇ ਸੰਸਕਰਨ ਵਾਲੇ iPhone XR, iPhone XS ਅਤੇ ਬਾਅਦ ਵਾਲੇ ਮਾਡਲਾਂ ’ਤੇ ਸਮਰਥਿਤ)।

Apple ਸਹਾਇਤਾ ਲੇਖ Apple ਵੌਲਿਟ ਵਿੱਚ ਆਪਣੇ “ਮੇਰਾ ਨੰਬਰ ਕਾਰਡ” ਦੀ ਵਰਤੋਂ ਕਰਨੀ ਨੂੰ ਦੇਖੋ।

ਆਪਣੀ ID ’ਤੇ ਜਾਣਕਾਰੀ ਦੇਖਣੀ

  1. ਆਪਣੇ iPhone ‘ਤੇ ਵੌਲਿਟ ਐਪ  ‘ਤੇ ਜਾਓ।

  2. ਆਪਣੀ ID ’ਤੇ ਟੈਪ ਕਰੋ।

  3. ਹੋਰ ਵੇਰਵੇ ਦੇਖਣ ਲਈ “ਜਾਣਕਾਰੀ” ਬਟਨ ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.