ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਆਪਣੇ iPhone ਕੈਮਰੇ ਨਾਲ QR ਕੋਡ ਸਕੈਨ ਕਰਨਾ

ਤੁਸੀਂ ਵੈੱਬਸਾਈਟਾਂ, ਐਪਾਂ, ਕੂਪਨਾਂ, ਟਿਕਟਾਂ ਅਤੇ ਹੋਰ ਬਹੁਤ ਕੁਝ ਲਈ ਕੁਇੱਕ ਰਿਸਪੌਂਸ (QR) ਕੋਡ ਸਕੈਨ ਕਰਨ ਲਈ ਕੈਮਰਾ ਜਾਂ ਕੰਟਰੋਲ ਸੈਂਟਰ ਦੀ ਵਰਤੋਂ ਕਰ ਸਕਦੇ ਹੋ।

QR ਕੋਡ ਸਕੈਨ ਕਰਨ ਲਈ ਕੈਮਰਾ ਦੀ ਵਰਤੋਂ ਕਰਨੀ

  1. ਆਪਣੇ iPhone ‘ਤੇ ਕੈਮਰਾ ਐਪ ਖੋਲ੍ਹੋ।

  2. ਤਸਵੀਰ ਮੋਡ ਵਿੱਚ, iPhone ਨੂੰ ਇਸ ਤਰ੍ਹਾਂ ਰੱਖੋ ਤਾਂ ਜੋ QR ਕੋਡ ਕੈਮਰਾ ਫ਼ਰੇਮ ਵਿੱਚ ਦਿਖਾਈ ਦੇਵੇ।

  3. ਸਕਰੀਨ ਦੇ ਹੇਠਾਂ ਦਿਖਾਈ ਦੇਣ ਵਾਲੇ ਲਿੰਕ ’ਤੇ ਟੈਪ ਕਰੋ।

QR ਕੋਡ ਸਕੈਨ ਕਰਨ ਲਈ ਕੰਟਰੋਲ ਸੈਂਟਰ ਦੀ ਵਰਤੋਂ ਕਰਨੀ

  1. ਆਪਣੇ iPhone ’ਤੇ ਕੰਟਰੋਲ ਸੈਂਟਰ ਖੋਲ੍ਹੋ

  2. ਜੇਕਰ ਤੁਹਾਨੂੰ ਸਕੈਨ ਕੋਡ ਕੰਟਰੋਲ “ਸਕੈਨ ਕੋਡ” ਬਟਨ ਨਹੀਂ ਦਿਖਦਾ, ਤਾਂ ਇਸ ਨੂੰ ਕੰਟਰੋਲ ਸੈਂਟਰ ਵਿੱਚ ਜੋੜੋ (ਦੇਖੋ: ਕੰਟਰੋਲਾਂ ਨੂੰ ਵਿਉਂਤੋ)।

  3. “ਸਕੈਨ ਕੋਡ” ਬਟਨ ’ਤੇ ਟੈਪ ਕਰੋ, ਫਿਰ iPhone ਨੂੰ ਇੰਝ ਰੱਖੋ ਕਿ ਸਕਰੀਨ ’ਤੇ ਕੋਡ ਦਿਖ ਜਾਵੇ।

    ਸਲਾਹ: ਹੋਰ ਰੌਸ਼ਨੀ ਜੋੜਨ ਲਈ ਫ਼ਲੈਸ਼ਲਾਈਟ ’ਤੇ ਟੈਪ ਕਰੋ।

ਸਮਰਥਿਤ ਮਾਡਲਾਂ ’ਤੇ ਤੁਸੀਂ QR ਕੋਡ ਸਕੈਨ ਕਰਨ ਲਈ ਕੈਮਰਾ ਕੰਟਰੋਲ ਵੀ ਵਰਤ ਸਕਦੇ ਹੋ। ਕੋਈ ਦੂਸਰੀ ਐਪ ਖੋਲ੍ਹਣ ਲਈ ਕੈਮਰਾ ਕੰਟਰੋਲ ਦੀ ਵਰਤੋਂ ਕਰੋ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.