ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਐਪਾਂ ਵਿੱਚ VoiceOver ਦੀ ਵਰਤੋਂ ਕਰੋ

ਤੁਸੀਂ ਆਪਣੇ iPhone ਵਿੱਚ ਆਉਣ ਵਾਲੀਆਂ ਸਾਰੀਆਂ ਬਿਲਟ-ਇਨ ਐਪਾਂ ਵਿੱਚ VoiceOver ਦੀ ਵਰਤੋਂ ਕਰ ਸਕਦੇ ਹੋ—ਜਿਵੇਂ ਕਿ Safari, ਨਕਸ਼ੇ ਆਦਿ। VoiceOver ਪਛਾਣ ਨਾਲ, ਤੁਸੀਂ ਵੈੱਬ-ਪੰਨਿਆਂ ਅਤੇ ਐਪਾਂ ‘ਤੇ ਚਿੱਤਰਾਂ ਅਤੇ ਸਕਰੀਨ ਦੇ ਤੱਤਾਂ ਦੇ ਵਰਨਣ ਪ੍ਰਾਪਤ ਕਰ ਸਕਦੇ ਹੋ, ਭਾਵੇਂ ਉਹ ਐਕਸੈੱਸਬਿਲਟੀ ਜਾਣਕਾਰੀ ਪ੍ਰਦਾਨ ਨਾ ਕਰਦੇ ਹੋਣ।

Safari ਵਿੱਚ ਵੈੱਬ ਬ੍ਰਾਊਜ਼ ਕਰੋ

  1. ਆਪਣੇ iPhone ‘ਤੇ VoiceOver ਚਾਲੂ ਕਰ ਕੇ Safari ਐਪ ‘ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਵੈੱਬ ‘ਤੇ ਖੋਜੋ: ਪਤਾ ਖੇਤਰ ਚੁਣੋ, ਕੀਬੋਰਡ ਦਿਖਾਉਣ ਲਈ ਦੋ ਵਾਰ ਟੈਪ ਕਰੋ, ਫਿਰ ਖੋਜ ਸ਼ਬਦ, ਵਾਕੰਸ਼ ਜਾਂ URL ਭਰੋ। “ਜਾਓ” ‘ਤੇ ਦੋ ਵਾਰ ਟੈਪ ਕਰੋ ਜਾਂ ਖੋਜ ਸੁਝਾਅ ਚੁਣੋ, ਫਿਰ ਦੋ ਵਾਰ ਟੈਪ ਕਰੋ।

    • ਵੈੱਬ-ਪੰਨੇ ’ਤੇ ਅਗਲੇ ਤੱਤ ’ਤੇ ਸਕਿੱਪ ਕਰੋ: ਰੋਟਰ ਨੂੰ ਤੱਤ ਕਿਸਮ ’ਤੇ ਸੈੱਟ ਕਰੋ—ਜਿਵੇਂ ਸਿਰਲੇਖ, ਲਿੰਕ ਅਤੇ ਫ਼ਾਰਮ ਕੰਟਰੋਲ—ਫਿਰ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ।

    • ਵੈੱਬ ਬ੍ਰਾਊਜ਼ਿੰਗ ਲਈ ਰੋਟਰ ਸੈਟਿੰਗਾਂ ਸੈੱਟ ਕਰੋ: ਸੈਟਿੰਗਾਂ  > ਐਕਸੈੱਸਬਿਲਟੀ > VoiceOver > ਰੋਟਰ ‘ਤੇ ਜਾਓ। ਆਈਟਮਾਂ ਨੂੰ ਚੁਣੋ ਜਾਂ ਅਸਵੀਕਾਰ ਕਰੋ ਜਾਂ ਕਿਸੇ ਆਈਟਮ ਨੂੰ ਉੱਪਰ ਜਾਂ ਹੇਠਾਂ ਕਰਨ ਲਈ “ਮੁੜ ਕ੍ਰਮਬੱਧ ਕਰੋ” ਬਟਨ ਨੂੰ ਡ੍ਰੈਗ ਕਰੋ।

    • ਨੈਵੀਗੇਟ ਕਰਦੇ ਸਮੇਂ ਚਿੱਤਰ ਸਕਿੱਪ ਕਰੋ: ਸੈਟਿੰਗਾਂ  > ਐਕਸੈੱਸਬਿਲਟੀ > VoiceOver > ਚਿੱਤਰ ਨੈਵੀਗੇਟ ਕਰੋ ‘ਤੇ ਜਾਓ। ਤੁਸੀਂ ਸਾਰੇ ਚਿੱਤਰਾਂ ਜਾਂ ਸਿਰਫ਼ ਬਿਨਾਂ ਵਰਣਨ ਵਾਲੇ ਚਿੱਤਰਾਂ ਨੂੰ ਸਕਿੱਪ ਕਰਨ ਦੀ ਚੋਣ ਕਰ ਸਕਦੇ ਹੋ।

    • ਆਸਾਨੀ ਨਾਲ ਪੜ੍ਹਨ ਅਤੇ ਨੈਵੀਗੇਸ਼ਨ ਲਈ ਪੰਨੇ ਦੇ ਕਲੱਟਰ ਨੂੰ ਘਟਾਓ: Safari ਪਤਾ ਖੇਤਰ ਵਿੱਚ “ਫ਼ਾਰਮੈਟ ਵਿਕਲਪ” ਬਟਨ ਨੂੰ ਚੁਣੋ, ਦੋ ਵਾਰ-ਟੈਪ ਕਰੋ, “ਰੀਡਰ ਦ੍ਰਿਸ਼ ਦਿਖਾਓ” ਨੂੰ ਚੁਣੋ (ਸਾਰੇ ਵੈੱਬਪੰਨਿਆਂ ਲਈ ਉਪਲਬਧ ਨਹੀਂ), ਫਿਰ ਦੋ ਵਾਰ-ਟੈਪ ਕਰੋ।

ਸਲਾਹ: ਜੇਕਰ ਤੁਸੀਂ iPhone ਦੇ ਨਾਲ Magic Keyboard ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਵੈੱਬ ਬ੍ਰਾਊਜ਼ਿੰਗਲਈ ਸਿੰਗਲ-ਬਟਨ ਕੁਇੱਕ Nav ਦੀ ਵਰਤੋਂ ਕਰ ਸਕਦੇ ਹੋ।

ਨਕਸ਼ੇ ਵਿੱਚ ਨੈਵੀਗੇਟ ਕਰੋ

  1. ਆਪਣੇ iPhone ‘ਤੇ VoiceOver ਚਾਲੂ ਕਰ ਕੇ ਨਕਸ਼ੇ ਐਪ ‘ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਇਹ ਕੰਟਰੋਲ ਕਰੋ ਕਿ ਨਕਸ਼ੇ ਵੱਲੋਂ ਤੁਹਾਡੇ ਮੌਜੂਦਾ ਟਿਕਾਣੇ ਨੂੰ ਕਿਵੇਂ ਟ੍ਰੈਕ ਕੀਤਾ ਜਾਂਦਾ ਹੈ: “ਟ੍ਰੈਕਿੰਗ” ਬਟਨ ਨੂੰ ਚੁਣੋ, ਫਿਰ ਉਦੋਂ ਤੱਕ ਦੋ ਵਾਰ ਟੈਪ ਕਰੋ ਜਦੋਂ ਤੱਕ ਤੁਸੀਂ ਆਪਣੀ ਮਰਜ਼ੀ ਦੇ ਟ੍ਰੈਕਿੰਗ ਵਿਕਲਪ ਨੂੰ ਸੁਣ ਨਹੀਂ ਲੈਂਦੇ।

      • ਟ੍ਰੈਕਿੰਗ ਜਾਰੀ ਹੈ: ਨਕਸ਼ਾ ਆਟੋਮੈਟਿਕਲੀ ਤੁਹਾਡੇ ਮੌਜੂਦਾ ਟਿਕਾਣੇ ‘ਤੇ ਕੇਂਦਰਿਤ ਹੁੰਦਾ ਹੈ।

      • ਤੁਹਾਡੀ ਦਿਸ਼ਾ ਅਨੁਸਾਰ ਟ੍ਰੈਕਿੰਗ ਜਾਰੀ ਹੈ: ਨਕਸ਼ਾ ਆਟੋਮੈਟਿਕਲੀ ਤੁਹਾਡੇ ਮੌਜੂਦਾ ਟਿਕਾਣੇ ’ਤੇ ਕੇਂਦਰਿਤ ਹੁੰਦਾ ਹੈ ਅਤੇ ਤੁਹਾਡੀ ਦਿਸ਼ਾ ਅਨੁਸਾਰ ਘੁੰਮਦਾ ਹੈ ਅਤੇ ਇਸ ਨੂੰ ਤੁਹਾਡੀ ਸਕਰੀਨ ਦੇ ਸਿਖਰ ’ਤੇ ਰੱਖਦਾ ਹੈ। ਇਸ ਮੋਡ ਵਿੱਚ, ਜਿਵੇਂ ਹੀ ਤੁਸੀਂ ਕਿਸੇ ਗਲੀ ਜਾਂ ਦਿਲਚਸਪ ਥਾਂ ‘ਤੇ ਪਹੁੰਚਦੇ ਹੋ, ਤਾਂ iPhone ਵੱਲੋਂ ਇਸ ਬਾਰੇ ਬੋਲ ਕੇ ਦੱਸਿਆ ਹੈ।

      • ਟ੍ਰੈਕਿੰਗ ਬੰਦ ਹੈ: ਨਕਸ਼ਾ ਆਟੋਮੈਟਿਕਲੀ ਤੁਹਾਡੇ ਮੌਜੂਦਾ ਟਿਕਾਣੇ ‘ਤੇ ਕੇਂਦਰਿਤ ਨਹੀਂ ਹੁੰਦਾ।

    • ਨਕਸ਼ੇ ਦੀ ਪੜਚੋਲ ਕਰੋ: ਆਪਣੀ ਉਂਗਲ ਨੂੰ ਸਕਰੀਨ ਦੇ ਦੁਆਲੇ ਡ੍ਰੈਗ ਕਰੋ ਜਾਂ ਕਿਸੇ ਹੋਰ ਆਈਟਮ ’ਤੇ ਜਾਣ ਲਈ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰੋ।

    • ਜ਼ੂਮ ਇਨ ਜਾਂ ਆਊਟ ਕਰੋ: ਨਕਸ਼ਾ ਚੁਣੋ, ਰੋਟਰ ਨੂੰ “ਜ਼ੂਮ” ’ਤੇ ਸੈੱਟ ਕਰੋ, ਫਿਰ ਇੱਕ ਉਂਗਲ ਨਾਲ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ।

    • ਨਕਸ਼ੇ ਨੂੰ ਪੈਨ ਕਰੋ: ਨਕਸ਼ਾ ਚੁਣੋ, ਫਿਰ ਤਿੰਨ ਉਂਗਲਾਂ ਨਾਲ ਸਵਾਈਪ ਕਰੋ।

    • ਨਕਸ਼ੇ ’ਤੇ ਟਿਕਾਣੇ ਬ੍ਰਾਊਜ਼ ਕਰੋ ਅਤੇ ਪਿੰਨ ਕਰੋ: ਨਕਸ਼ਾ ਚੁਣੋ, ਰੋਟਰ ਨੂੰ “ਦਿਲਚਸਪ ਸਥਾਨ” ’ਤੇ ਸੈੱਟ ਕਰੋ, ਫਿਰ ਇੱਕ ਉਂਗਲ ਨਾਲ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ।

    • ਸੜਕ ਫ਼ੌਲੋ ਕਰੋ: ਸੜਕ ’ਤੇ ਆਪਣੀ ਉਂਗਲ ਰੱਖੋ, ਉਦੋਂ ਤੱਕ ਉਡੀਕ ਕਰੋ ਜਦੋਂ ਤੱਕ ਤੁਸੀਂ “ਫ਼ੌਲੋ ਕਰਨ ਲਈ ਰੁਕੋ” ਨਹੀਂ ਸੁਣ ਲੈਂਦੇ, ਫਿਰ ਆਪਣੀ ਉਂਗਲ ਨੂੰ ਸੜਕ ਦੇ ਨਾਲ-ਨਾਲ ਮੂਵ ਕਰੋ।

    • ਟਿਕਾਣੇ ਬਾਰੇ ਜਾਣਕਾਰੀ ਪ੍ਰਾਪਤ ਕਰੋ: ਕੋਈ ਟਿਕਾਣਾ ਚੁਣੋ (ਉਦਾਹਰਨ ਲਈ, ਕਾਰੋਬਾਰ, ਲੈਂਡਮਾਰਕ ਜਾਂ ਪਿੰਨ), ਫਿਰ ਜਾਣਕਾਰੀ ਕਾਰਡ ਨੂੰ ਖੋਲ੍ਹਣ ਲਈ ਦੋ ਵਾਰ ਟੈਪ ਕਰੋ। ਦਿਸ਼ਾਵਾਂ, ਸੜਕ ਦਾ ਪਤਾ, ਫ਼ੋਨ ਨੰਬਰ, ਕਾਰੋਬਾਰੀ ਘੰਟੇ ਅਤੇ ਗਾਹਕ ਸਮੀਖਿਆਵਾਂ ਵਰਗੀ ਜਾਣਕਾਰੀ ਸੁਣਨ ਲਈ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰੋ।

    • ਸ਼ੁਰੂਆਤੀ ਬਿੰਦੂ ਤੱਕ ਜਾਣ ਲਈ ਮਾਰਗ-ਦਰਸ਼ਨ ਪ੍ਰਾਪਤ ਕਰੋ: ਜਦੋਂ ਤੁਸੀਂ ਨਕਸ਼ੇ ਵਿੱਚ ਦਿਸ਼ਾਵਾਂ ਵੱਲ ਤੁਰਨਾ ਸ਼ੁਰੂ ਕਰਦੇ ਹੋ, ਤਾਂ iPhone ਤੁਹਾਨੂੰ ਧੁਨੀ ਅਤੇ ਹੈਪਟਿਕ ਫ਼ੀਡਬੈਕ ਦੀ ਵਰਤੋਂ ਕਰ ਕੇ ਸ਼ੁਰੂਆਤੀ ਬਿੰਦੂ ਦੀ ਦਿਸ਼ਾ ਵਿੱਚ ਜਾਣ ਲਈ ਗਾਈਡ ਕਰਦਾ ਹੈ।

    • ਨਕਸ਼ੇ ਦਾ ਵੇਰਵਾ ਪ੍ਰਾਪਤ ਕਰੋ: ਦਿਸ਼ਾਵਾਂ ਅਤੇ ਦੂਰੀਆਂ ਸਮੇਤ ਨੇੜਲੇ ਸਥਾਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਤਿੰਨ ਉਂਗਲਾਂ ਨਾਲ ਸਕਰੀਨ ’ਤੇ ਟੈਪ ਕਰੋ।

PDF ਪੜ੍ਹੋ

ਕਿਤਾਬਾਂ ਅਤੇ ਫ਼ਾਈਲਾਂ ਐਪਾਂ ਵਿੱਚ, ਤੁਸੀਂ PDF ਪੜ੍ਹਨ ਲਈ VoiceOver ਦੀ ਵਰਤੋਂ ਕਰ ਸਕਦੇ ਹੋ। VoiceOver ਵੱਲੋਂ ਵਿਸਤ੍ਰਿਤ ਜਾਣਕਾਰੀ ਦਾ ਵੀ ਵਰਣਨ ਵੀ ਕੀਤਾ ਜਾਂਦਾ ਹੈ—ਜਿਵੇਂ ਕਿ ਫ਼ਾਰਮ, ਟੇਬਲ ਅਤੇ ਸੂਚੀਆਂ।

ਫ਼ੋਨ ਕਾਲਾਂ ਕਰੋ ਅਤੇ ਪ੍ਰਾਪਤ ਕਰੋ

ਤੁਸੀਂ ਕਾਲ ਕਰਨ ਅਤੇ ਪ੍ਰਾਪਤ ਕਰਨ ਲਈ VoiceOver ਦੀ ਵਰਤੋਂ ਕਰ ਸਕਦੇ ਹੋ।

  1. ਆਪਣੇ iPhone ’ਤੇ VoiceOver ਚਾਲੂ ਕਰ ਕੇ ਫ਼ੋਨ ਐਪ ’ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕਾਲ ਦਾ ਜਵਾਬ ਦਿਓ ਜਾਂ ਸਮਾਪਤ ਕਰੋ: ਦੋ ਉਂਗਲਾਂ ਨਾਲ ਸਕਰੀਨ ’ਤੇ ਦੋ ਵਾਰ ਟੈਪ ਕਰੋ।

      ਜਦੋਂ VoiceOver ਨਾਲ ਕੋਈ ਫ਼ੋਨ ਕਾਲ ਚਾਲੂ ਕੀਤੀ ਜਾਂਦੀ ਹੈ, ਤਾਂ ਕਾਲ ਵਿਕਲਪ ਦਿਖਾਉਣ ਦੀ ਬਜਾਏ ਸਕਰੀਨ ਵੱਲੋਂ ਡਿਫ਼ੌਲਟ ਤੌਰ ‘ਤੇ ਸੰਖਿਆਤਮਕ ਕੀਪੈਡ ਦਿਖਾਇਆ ਜਾਂਦਾ ਹੈ।

    • ਡਿਸਪਲੇ ਕਾਲ ਵਿਕਲਪ: ਹੇਠਲੇ ਸੱਜੇ ਕੋਨੇ ਵਿੱਚ “ਲੁਕਾਓ” ਬਟਨ ਨੂੰ ਚੁਣੋ, ਫਿਰ ਦੋ ਵਾਰ ਟੈਪ ਕਰੋ।

    • ਸੰਖਿਆਤਮਕ ਕੀਪੈਡ ਨੂੰ ਦੁਬਾਰਾ ਦਿਖਾਓ: ਸਕਰੀਨ ਦੇ ਕੇਂਦਰ ਦੇ ਨੇੜੇ ਕੀਪੈਡ ਬਟਨ ਚੁਣੋ, ਫਿਰ ਦੋ ਵਾਰ ਟੈਪ ਕਰੋ।

ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰੋ

  1. VoiceOver ਚਾਲੂ ਹੋਣ ’ਤੇ ਆਪਣੇ iPhone ’ਤੇ ਕੈਮਰਾ ਐਪ ’ਤੇ ਜਾਓ। VoiceOver ਵੱਲੋਂ ਵਿਊਫ਼ਾਈਂਡਰ ਵਿੱਚ ਵਸਤੂ ਦਾ ਵਰਣਨ ਕੀਤਾ ਜਾਂਦਾ ਹੈ।

  2. ਕੈਮਰਾ ਮੋਡ ਚੁਣੋ, ਫਿਰ ਤਸਵੀਰ ਜਾਂ ਵੀਡੀਓ ਵਰਗੇ ਮੋਡ ਵਿੱਚ ਸਵਿੱਚ ਕਰਨ ਲਈ ਇੱਕ ਉਂਗਲ ਨਾਲ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ।

  3. ਕੋਈ ਤਸਵੀਰ ਲੈਣ ਜਾਂ ਵੀਡੀਓ ਰਿਕਾਰਡ ਕਰਨੀ ਸ਼ੁਰੂ ਕਰਨ ਜਾਂ ਬੰਦ ਕਰਨ ਲਈ, ਦੋ ਉਂਗਲਾਂ ਨਾਲ ਸਕਰੀਨ ‘ਤੇ ਦੋ ਵਾਰ ਟੈਪ ਕਰੋ।

ਵੌਇਸ ਮੈਮੋ ਰਿਕਾਰਡਿੰਗਾਂ ਨੂੰ ਟ੍ਰਿਮ ਕਰੋ

ਤੁਸੀਂ ਵੌਇਸ ਮੈਮੋ ਐਪ ਵਿੱਚ ਰਿਕਾਰਡਿੰਗਾਂ ਵਿੱਚ ਸੋਧ ਕਰਨ ਲਈ VoiceOver ਦੀ ਵਰਤੋਂ ਕਰ ਸਕਦੇ ਹੋ।

  1. VoiceOver ਚਾਲੂ ਹੋਣ ’ਤੇ, ਆਪਣੇ iPhone ’ਤੇ ਵੌਇਸ ਮੈਮੋ ਐਪ ’ਤੇ ਜਾਓ।

  2. ਉਹ ਰਿਕਾਰਡਿੰਗ ਚੁਣੋ ਜਿਸ ਨੂੰ ਤੁਸੀਂ ਟ੍ਰਿਮ ਕਰਨਾ ਚਾਹੁੰਦੇ ਹੋ, ਫਿਰ ਦੋ ਵਾਰ ਟੈਪ ਕਰੋ।

  3. “ਹੋਰ” ਬਟਨ ਨੂੰ ਚੁਣੋ, ਫਿਰ ਦੋ ਵਾਰ ਟੈਪ ਕਰੋ।

  4. “ਰਿਕਾਰਡਿੰਗ ਵਿੱਚ ਸੋਧ ਕਰੋ” ਚੁਣੋ, ਫਿਰ ਦੋ ਵਾਰ ਟੈਪ ਕਰੋ।

  5. “ਹੋਰ” ਬਟਨ ਨੂੰ ਚੁਣੋ, ਫਿਰ “ਟ੍ਰਿਮ ਕਰੋ” ਬਟਨ ’ਤੇ ਟੈਪ ਕਰੋ।

  6. ਵੇਵਫ਼ਾਰਮ ਬਾਰੇ ਸੰਖੇਪ ਜਾਣਕਾਰੀ ਵਿੱਚ, ਟ੍ਰਿਮ ਸ਼ੁਰੂ ਜਾਂ ਟ੍ਰਿਮ ਸਮਾਪਤ ਦੀ ਚੋਣ ਕਰੋ, ਦੋ ਵਾਰ ਟੈਪ ਕਰ ਕੇ ਰੱਖੋ, ਫਿਰ ਸ਼ੁਰੂ ਜਾਂ ਅੰਤ ਦੇ ਸਮੇਂ ਨੂੰ ਅਡਜਸਟ ਕਰਨ ਲਈ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ।

  7. “ਟ੍ਰਿਮ ਕਰੋ” ਨੂੰ ਚੁਣੋ, ਫਿਰ ਦੋ ਵਾਰ ਟੈਪ ਕਰੋ।

  8. “ਸੰਭਾਲੋ” ‘ਤੇ ਕਲਿੱਕ ਕਰੋ, ਫਿਰ ਦੋ ਵਾਰ ਟੈਪ ਕਰੋ।

  9. “ਹੋ ਗਿਆ” ਨੂੰ ਚੁਣੋ, ਫਿਰ ਦੋ ਵਾਰ ਟੈਪ ਕਰੋ।

ਮੌਸਮ ਡੇਟਾ ਨੂੰ ਧੁਨੀ ਵਜੋਂ ਸੁਣੋ

ਮੌਸਮ ਐਪ ਵਿੱਚ ਕੁਝ ਨਕਸ਼ੇ ਇਨਕੋਡ ਕੀਤੇ ਗਏ ਹਨ ਜੋ ਤੁਹਾਨੂੰ ਬਦਲਦੇ ਟੋਨ ਜਾਂ ਪਿੱਚ ਵਜੋਂ ਡੇਟਾ ਸੁਣਨ ਦੀ ਆਗਿਆ ਦਿੰਦੇ ਹਨ। ਉਦਾਹਰਨ ਲਈ, ਸਕਰੀਨ ’ਤੇ ਵਿਜ਼ੂਅਲ ਐਨੀਮੇਸ਼ਨ ਵਿੱਚ ਮੌਸਮ ਦੀ ਤੀਬਰਤਾ ਵਿੱਚ ਤਬਦੀਲੀ ਹੋਣ ’ਤੇ ਤੁਸੀਂ ਧੁਨੀ ਵਿੱਚ ਭਿੰਨਤਾਵਾਂ ਦੀ ਵਰਤੋਂ ਕਰ ਕੇ ਇਹਨਾਂ ਦਾ ਵਰਣਨ ਕਰ ਸਕਦੇ ਹੋ।

  1. ਆਪਣੇ iPhone ‘ਤੇ VoiceOver ਚਾਲੂ ਕਰ ਕੇ ਮੌਸਮ ਐਪ ‘ਤੇ ਜਾਓ।

  2. ਵਰਖਣ, ਹਵਾ ਜਾਂ ਹਵਾ ਦੀ ਗੁਣਵੱਤਾ ਦੇ ਨਕਸ਼ੇ ਵਾਲਾ ਟਿਕਾਣਾ ਪੰਨਾ ਖੋਲ੍ਹੋ।

  3. “ਮੌਸਮ ਨਕਸ਼ਾ ਸਨੈਪਸ਼ੌਟ” ਸ਼ਬਦ ਜਾਂ ਟੋਨ ਸੁਣਨ ਤੱਕ ਨਕਸ਼ੇ ਨੂੰ ਦੋ ਵਾਰ ਟੈਪ ਕਰ ਕੇ ਰੱਖੋ। ਜੇਕਰ ਤੁਸੀਂ ਬੋਲੇ ਗਏ ਨਿਰਦੇਸ਼ ਸੁਣਦੇ ਹੋ, ਤਾਂ ਉਹਨਾਂ ਦੀ ਪਾਲਣਾ ਕਰੋ।

    ਜਦੋਂ ਤੁਸੀਂ ਧੁਨੀ-ਅਧਾਰਿਤ ਨਕਸ਼ੇ ਦੀ ਵਰਤੋਂ ਕਰਦੇ ਸਮੇਂ ਆਪਣੀ ਉਂਗਲ ਜਾਂ ਪੁਆਇੰਟਰ ਹਿਲਾਉਂਦੇ ਹੋ, ਤਾਂ ਡੇਟਾ ਵਿੱਚ ਤਬਦੀਲੀ ਨੂੰ ਦਰਸਾਉਣ ਲਈ ਪਿੱਚ ਬਦਲ ਜਾਂਦੀ ਹੈ।

ਗਣਿਤ ਸਮੀਕਰਨਾਂ ਪੜ੍ਹੋ

VoiceOver ਵੱਲੋਂ ਵੈੱਬ (MathML ਦੀ ਵਰਤੋਂ ਨਾਲ ਇਨਕੋਡ ਕੀਤਾ) ਅਤੇ Apple ਦੀਆਂ ਸਮਰਥਿਤ ਐਪਾਂ ਜਿਵੇਂ ਕਿ Numbers ਅਤੇ Keynote ਵਿੱਚ ਗਣਿਤ ਸਮੀਕਰਨਾਂ ਪੜ੍ਹੀਆਂ ਜਾ ਸਕਦੀਆਂ ਹਨ।

  • ਸਮੀਕਰਨ ਸੁਣੋ: ਹਮੇਸ਼ਾਂ ਦੀ ਤਰ੍ਹਾਂ VoiceOver ਟੈਕਸਟ ਨੂੰ ਪੜ੍ਹਨ ਲਈ ਕਹੋ। VoiceOver ਵੱਲੋਂ ਕਿਸੇ ਸਮੀਕਰਨ ਨੂੰ ਪੜ੍ਹਨ ਸ਼ੁਰੂ ਕਰਨ ਤੋਂ ਪਹਿਲਾਂ “math” ਕਿਹਾ ਜਾਂਦਾ ਹੈ।

  • ਸਮੀਕਰਨ ਦੀ ਪੜਚੋਲ ਕਰੋ: ਚੁਣੀ ਗਈ ਸਮੀਕਰਨ ਨੂੰ ਪੂਰੀ ਸਕਰੀਨ ਵਿੱਚ ਦਿਖਾਉਣ ਲਈ ਦੋ ਵਾਰ ਟੈਪ ਕਰੋ ਅਤੇ ਇਸ ਦੇ ਹਰੇਕ ਹਿੱਸੇ ਨੂੰ ਕਦਮ-ਦਰ-ਕਦਮ ਦੇਖੋ। ਸਮੀਕਰਨ ਦੇ ਤੱਤਾਂ ਨੂੰ ਪੜ੍ਹਨ ਲਈ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰੋ। ਚਿੰਨ੍ਹ, ਛੋਟੇ ਸਮੀਕਰਨ, ਮੱਧਮ ਸਮੀਕਰਨ ਜਾਂ ਵੱਡੇ ਸਮੀਕਰਨ ਚੁਣਨ ਲਈ ਰੋਟਰ ਦੀ ਵਰਤੋਂ ਕਰੋ, ਫਿਰ ਉਸ ਅਕਾਰ ਦੇ ਅਗਲੇ ਤੱਤ ਨੂੰ ਸੁਣਨ ਲਈ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ। ਚੁਣੇ ਗਏ ਤੱਤ ਵਿੱਚ ਡ੍ਰਿਲ ਕਰਨ ਲਈ ਇਸ ’ਤੇ ਦੋ ਵਾਰ ਟੈਪ ਕਰੋ, ਫਿਰ ਤੱਤ ਦੇ ਇੱਕ ਹਿੱਸੇ ਨੂੰ ਇੱਕ-ਵਾਰ ਪੜ੍ਹਨ ਲਈ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰੋ।

VoiceOver ਵੱਲੋਂ ਬੋਲੀ ਜਾਣ ਵਾਲੀ ਸਮੀਕਰਨ ਨੂੰ ਨੇਮਥ ਕੋਡ ਦੀ ਵਰਤੋਂ ਕਰ ਕੇ ਬ੍ਰੇਲ ਡਿਵਾਈਸ ਦੇ ਨਾਲ-ਨਾਲ ਯੂਨੀਫਾਈਡ ਅੰਗਰੇਜ਼ੀ ਬ੍ਰੇਲ, ਬ੍ਰਿਟਿਸ਼ ਅੰਗਰੇਜ਼ੀ, ਫ਼ਰਾਂਸੀਸੀ ਅਤੇ ਯੂਨਾਨੀ ਵੱਲੋਂ ਵਰਤੇ ਗਏ ਕੋਡ ਲਈ ਵੀ ਆਊਟਪੁੱਟ ਕੀਤਾ ਜਾ ਸਕਦਾ ਹੈ। VoiceOver ਵਾਲੇ ਬ੍ਰੇਲ ਡਿਸਪਲੇ ਦੀ ਵਰਤੋਂ ਕਰੋ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.