iPhone ’ਤੇ ਆਪਣੀਆਂ ਡਾਊਨਲੋਡ ਕੀਤੀਆਂ ਫ਼ਾਈਲਾਂ ਲੱਭਣੀਆਂ

ਫ਼ਾਈਲਾਂ ਐਪ ਵਿੱਚ, ਤੁਸੀਂ ਇੰਟਰਨੈੱਟ ਜਾਂ ਆਪਣੀ Mail ਐਪ ਤੋਂ ਡਾਊਨਲੋਡ ਕੀਤੇ ਆਪਣੇ ਦਸਤਾਵੇਜ਼ਾਂ, ਤਸਵੀਰਾਂ ਅਤੇ ਹੋਰ ਫ਼ਾਈਲਾਂ ਨੂੰ ਲੱਭ ਸਕਦੇ ਹੋ ਅਤੇ ਦੇਖ ਸਕਦੇ ਹੋ।

  1. ਆਪਣੇ iPhone ‘ਤੇ ਫ਼ਾਈਲਾਂ ਐਪ ‘ਤੇ ਜਾਓ।

  2. ਸਕਰੀਨ ਦੇ ਹੇਠਾਂ “ਬ੍ਰਾਊਜ਼ ਕਰੋ” ‘ਤੇ ਟੈਪ ਕਰੋ।

  3. ਆਪਣੀਆਂ ਡਾਊਨਲੋਡ ਕੀਤੀਆਂ ਗਈਆਂ ਫ਼ਾਈਲਾਂ ਨੂੰ ਦੇਖਣ ਲਈ ਡਾਊਨਲੋਡ ਫ਼ੋਲਡਰ ’ਤੇ ਟੈਪ ਕਰੋ।

ਨੋਟ: ਜੇ ਤੁਹਾਨੂੰ ਆਪਣੀਆਂ ਡਾਊਨਲੋਡ ਕੀਤੀਆਂ ਫ਼ਾਈਲਾਂ ਨਹੀਂ ਦਿਖਦੀਆਂ, ਤਾਂ ਆਪਣੇ iPhone ਦੀ Safari ਐਪ ’ਤੇ ਜਾਓ, ਫਿਰ ਡਾਊਨਲੋਡ ਹੋ ਰਹੀ ਫ਼ਾਈਲ ਦਾ ਸਟੇਟਸ ਦੇਖਣ ਜਾਂ ਡਾਊਨਲੋਡ ਕੀਤੀਆਂ ਫ਼ਾਈਲਾਂ ਨੂੰ ਫੌਰਨ ਐਕਸੈੱਸ ਕਰਨ ਲਈ “ਡਾਊਨਲੋਡ ਕਰੋ” ਬਟਨ ’ਤੇ ਟੈਪ ਕਰੋ। ਦੇਖੋ: ਚੁਣੋ ਕਿ ਡਾਊਨਲੋਡਾਂ ਨੂੰ ਕਿੱਥੇ ਸੰਭਾਲਣਾ ਹੈ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.