ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ਤੋਂ AirPlay ਨਾਲ ਵੀਡੀਓ ਅਤੇ ਆਡੀਓ ਸਟ੍ਰੀਮ ਕਰੋ

AirPlay ਨਾਲ, ਤੁਸੀਂ ਆਪਣੇ iPad ਤੋਂ ਕਿਸੇ ਨੇੜਲੇ Mac ਜਾਂ TV ‘ਤੇ ਵੀਡੀਓ ਅਤੇ ਆਡੀਓ ਸਟ੍ਰੀਮ ਕਰ ਸਕਦੇ ਹੋ। ਤੁਸੀਂ ਆਪਣੇ iPad ਦੀ ਸਕਰੀਨ ਦੇ ਕੰਟੈਂਟ ਨੂੰ ਵੀ ਮਿਰਰ ਕਰ ਸਕਦੇ ਹੋ।

ਤੁਸੀਂ ਆਪਣੇ iPad ਅਤੇ Mac, Apple TV ਜਾਂ ਕਿਸੇ ਹੋਰ TV ਨਾਲ AirPlay ਵੀ ਵਰਤੋਂ ਕਰ ਸਕਦੇ ਹੋ।

ਸ਼ੁਰੂ ਕਰਨ ਤੋਂ ਪਹਿਲਾਂ

ਹੇਠ ਲਿਖੀਆਂ ਗੱਲਾਂ ਨੂੰ ਯਕੀਨੀ ਬਣਾਓ:

  • ਦੋਵੇਂ ਡਿਵਾਈਸਾਂ ‘ਤੇ Wi-Fi ਚਾਲੂ ਹੈ ਅਤੇ ਇੱਕੋ ਹੀ ਨੈੱਟਵਰਕ ਨਾਲ ਕਨੈਕਟ ਹਨ।

  • ਜੇਕਰ ਤੁਸੀਂ ਖ਼ੁਦ ਦੇ Apple ਡਿਵਾਈਸਾਂ ਵਿਚਕਾਰ ਸਟ੍ਰੀਮ ਕਰ ਰਹੇ ਹੋ, ਤਾਂ ਇੱਕੋ ਹੀ Apple ਖਾਤੇ ਵਿੱਚ ਸਾਈਨ ਇਨ ਕਰਨਾ ਲਾਹੇਵੰਦ ਹੋਵੇਗਾ।

  • AirPlay ਦੀ ਵਰਤੋਂ ਕਰ ਕੇ Mac ‘ਤੇ ਕੰਟੈਂਟ ਸਟ੍ਰੀਮ ਕਰਨ ਲਈ, ਦੋਵੇਂ ਡਿਵਾਈਸ ਘੱਟ ਤੋਂ ਘੱਟ ਸਿਸਟਮ ਲੋੜਾਂ ਪੂਰੀਆਂ ਕਰਦੇ ਹੋਣ।

  • AirPlay ਦੀ ਵਰਤੋਂ ਕਰ ਕੇ ਕਿਸੇ TV ‘ਤੇ ਕੰਟੈਂਟ ਸਟ੍ਰੀਮ ਕਰਨ ਲਈ, ਯਕੀਨੀ ਬਣਾਓ ਕਿ ਤੁਸੀਂ Apple TV ਜਾਂ ਕਿਸੇ AirPlay 2-ਸਮਰੱਥ ਸਮਾਰਟ TV ਦੀ ਵਰਤੋਂ ਕਰ ਰਹੇ ਹੋ।

ਜੇਕਰ ਤੁਸੀਂ VPN ਦੀ ਵਰਤੋਂ ਕਰ ਰਹੇ ਹੋ ਤਾਂ ਯਕੀਨੀ ਬਣਾਓ ਕਿ ਇਸ ਦੀ ਕੌਨਫ਼ਿਗਰੇਸ਼ਨ ਸਥਾਨਕ ਨੈੱਟਵਰਕਿੰਗ ਨੂੰ ਨਹੀਂ ਰੋਕਦੀ ਹੈ ਕਿਉਂਕਿ ਇਸ ਨਾਲ ਕੁਝ ਕੰਟੀਨਿਊਟੀ ਫ਼ੀਚਰਾਂ ਵਿੱਚ ਰੁਕਾਵਟ ਆ ਸਕਦੀ ਹੈ।

ਤੁਹਾਡੇ iPad ਤੋਂ ਸਟ੍ਰੀਮਿੰਗ ਕਰਨ ਦੀ ਆਗਿਆ ਦੇਣ ਲਈ Mac ਦਾ ਸੈੱਟ ਅੱਪ ਕਰਨਾ

  1. Mac ’ਤੇ, Apple ਮੈਨਿਊ  > ਸਿਸਟਮ ਸੈਟਿੰਗਾਂ ਨੂੰ ਚੁਣੋ, ਫਿਰ ਸਾਈਡਬਾਰ ਵਿੱਚ “ਆਮ” ’ਤੇ ਕਲਿੱਕ ਕਰੋ, ਫਿਰ AirDrop ਅਤੇ Handoff ’ਤੇ ਕਲਿੱਕ ਕਰੋ। (ਤੁਹਾਨੂੰ ਹੇਠਾਂ ਵੱਲ ਸਕ੍ਰੌਲ ਕਰਨਾ ਪੈ ਸਕਦਾ ਹੈ।)

    ਨੋਟ: ਜੇਕਰ ਤੁਸੀਂ macOS 12.5 ਜਾਂ ਇਸ ਤੋਂ ਪਹਿਲਾਂ ਦੇ ਸੰਸਕਰਨ ਵਾਲੇ Mac ਦੀ ਵਰਤੋਂ ਕਰ ਰਹੇ ਹੋ, ਤਾਂ Apple ਮੈਨਿਊ > ਸਿਸਟਮ ਤਰਜੀਹਾਂ ਨੂੰ ਚੁਣੋ, ਫਿਰ “ਸਾਂਝਾਕਰਨ” ’ਤੇ ਕਲਿੱਕ ਕਰੋ।

  2. AirPlay ਰਿਸੀਵਰ ਨੂੰ ਚਾਲੂ ਕਰੋ।

  3. “ਇਸ ਲਈ AirPlay ਨੂੰ ਆਗਿਆ ਦਿਓ” ਦੇ ਨਾਲ ਵਾਲੇ ਪੌਪ-ਅੱਪ ਮੈਨਿਊ ‘ਤੇ ਕਲਿੱਕ ਕਰੋ ਅਤੇ ਉਹਨਾਂ ਡਿਵਾਈਸਾਂ ਦੀ ਚੋਣ ਕਰੋ ਜਿਹੜੇ ਇਸ Mac ‘ਤੇ ਕੰਟੈਂਟ ਸਟ੍ਰੀਮ ਕਰਨ ਲਈ AirPlay ਦੀ ਵਰਤੋਂ ਕਰ ਸਕਦੇ ਹਨ।

    • ਸਿਰਫ਼ ਆਪਣੇ ਡਿਵਾਈਸਾਂ ਨੂੰ ਆਗਿਆ ਦਿਓ: ਜੇਕਰ ਤੁਸੀਂ ਸਿਰਫ਼ ਉਹਨਾਂ ਡਿਵਾਈਸਾਂ ਤੋਂ AirPlay ਕਰਨ ਦੀ ਆਗਿਆ ਦੇਣੀ ਚਾਹੁੰਦੇ ਹੋ, ਜਿਨ੍ਹਾਂ ’ਤੇ ਤੁਸੀਂ ਇੱਕੋ ਹੀ Apple ਖਾਤੇ ਨਾਲ ਸਾਈਨ ਇਨ ਕੀਤਾ ਹੋਇਆ ਹੈ, ਤਾਂ “ਮੌਜੂਦਾ ਵਰਤੋਂਕਾਰ” ਨੂੰ ਚੁਣੋ।

    • ਕਿਸੇ ਵੀ ਡਿਵਾਈਸ ਨੂੰ ਆਗਿਆ ਦਿਓ: “ਇੱਕੋ ਨੈੱਟਵਰਕ ’ਤੇ ਕੋਈ ਵੀ” ਜਾਂ “ਹਰ ਕੋਈ” ਚੁਣੋ।

  4. ਆਪਣੇ Mac ‘ਤੇ AirPlay ਦੀ ਵਰਤੋਂ ਕਰਨ ਵਾਸਤੇ ਪਾਸਵਰਡ ਲੋੜੀਂਦਾ ਬਣਾਉਣ ਲਈ, ਇਸ ਵਿਕਲਪ ਨੂੰ ਚੁਣੋ, ਫੋਰ ਪਾਸਵਰਡ ਭਰੋ।

ਆਪਣੇ iPad ਤੋਂ ਆਪਣੇ Mac ਜਾਂ TV ’ਤੇ ਤਸਵੀਰਾਂ ਜਾਂ ਵੀਡੀਓ ਸਟ੍ਰੀਮ ਕਰੋ

ਤੁਸੀਂ ਆਪਣੇ iPad ਤੋਂ ਆਪਣੇ Mac, Apple TV, ਜਾਂ AirPlay 2-ਸਮਰੱਥ ਸਮਾਰਟ TV ’ਤੇ ਤਸਵੀਰਾਂ ਅਤੇ ਵੀਡੀਓ ਸਟ੍ਰੀਮ ਕਰ ਸਕਦੇ ਹੋ।

  1. ਆਪਣੇ iPad ’ਤੇ, ਉਹ ਤਸਵੀਰ ਜਾਂ ਵੀਡੀਓ ਲੱਭੋ ਜਿਸ ਨੂੰ ਤੁਸੀਂ ਸਟ੍ਰੀਮ ਕਰਨਾ ਚਾਹੁੰਦੇ ਹੋ।

  2. AirPlay ਬਟਨ ‘ਤੇ ਟੈਪ ਕਰੋ।

    ਨੋਟ: ਕੁਝ ਐਪਾਂ ਵਿੱਚ, ਤੁਹਾਨੂੰ ਪਹਿਲਾਂ ਕਿਸੇ ਵੱਖਰੇ ਬਟਨ ‘ਤੇ ਟੈਪ ਕਰਨਾ ਪੈ ਸਕਦਾ ਹੈ।

    ਸਕਰੀਨ ’ਤੇ ਫਿਲਮ ਚੱਲ ਰਹੀ ਹੈ। ਸਕਰੀਨ ਦੇ ਵਿਚਾਲੇ ਪਲੇਬੈਕ ਕੰਟਰੋਲ ਹਨ। AirPlay ਬਟਨ ਸਿਖਰ ‘ਤੇ ਖੱਬੇ ਪਾਸੇ ਦੇ ਨੇੜੇ ਹੈ।
  3. ਸੂਚੀ ਵਿੱਚੋਂ ਆਪਣਾ Mac ਜਾਂ TV ਚੁਣੋ।

  4. Mac ‘ਤੇ ਪਲੇਬੈਕ ਕੰਟਰੋਲ ਦਿਖਾਉਣ ਲਈ, Mac ਦੀ ਸਕਰੀਨ ‘ਤੇ ਚੱਲ ਰਹੀ ਵੀਡੀਓ ‘ਤੇ ਪੁਆਇੰਟਰ ਲੈ ਕੇ ਜਾਓ।

  5. ਆਪਣੇ iPad ‘ਤੇ ਸਟ੍ਰੀਮਿੰਗ ਨੂੰ ਰੋਕਣ ਲਈ, ਜਿਸ ਐਪ ਤੋਂ ਤੁਸੀਂ ਸਟ੍ਰੀਮ ਕਰ ਰਹੇ ਹੋ, ਉਸ ਵਿੱਚ AirPlay ’ਤੇ ਟੈਪ ਕਰੋ, ਫਿਰ ਸੂਚੀ ਵਿੱਚੋਂ ਆਪਣੇ iPad ’ਤੇ ਟੈਪ ਕਰੋ।

    ਸਲਾਹ: ਤੁਸੀਂ AirPlay ਨਾਲ ਤੁਹਾਡੇ ਵੱਲੋਂ ਅਕਸਰ ਵਰਤੀਆਂ ਜਾਂਦੀਆਂ ਐਪਾਂ ਤੋਂ ਕੰਟੈਂਟ ਚਲਾਉਂਦੇ ਸਮੇਂ ਅਕਸਰ ਵਰਤੇ ਜਾਣ ਵਾਲੇ ਕਿਸੇ ਵੀ Apple TV ਜਾਂ ਸਮਾਰਟ TV ਨੂੰ ਲੱਭਣ ਅਤੇ ਉਹਨਾਂ ਨਾਲ ਆਟੋਮੈਟਿਕਲੀ ਕਨੈਕਟ ਕਰਨ ਲਈ ਆਪਣੇ iPad ਦਾ ਸੈੱਟ ਅੱਪ ਕਰ ਸਕਦੇ ਹੋ। ਆਪਣੇ iPad ’ਤੇ ਇਸ ਫ਼ੀਚਰ ਨੂੰ ਚਾਲੂ ਜਾਂ ਬੰਦ ਕਰਨ ਲਈ, ਸੈਟਿੰਗਾਂ  > ਆਮ > AirPlay ਅਤੇ ਕੰਟੀਨਿਊਟੀ ’ਤੇ ਜਾਓ, ਫਿਰ ਆਟੋਮੈਟਿਕ, ਕਦੇ ਨਹੀਂ ਜਾਂ ਪੁੱਛੋ ਨੂੰ ਚੁਣੋ।

ਆਪਣੇ iPad ਨੂੰ Mac ਜਾਂ TV ’ਤੇ ਮਿਰਰ ਕਰਨਾ

  1. ਆਪਣੇ iPad ’ਤੇ ਕੰਟਰੋਲ ਸੈਂਟਰ ਖੋਲ੍ਹੋ

  2. “ਸਕਰੀਨ ਮਿਰਰਿੰਗ” ਬਟਨ ’ਤੇ ਟੈਪ ਕਰੋ, ਫਿਰ ਆਪਣੇ Mac ਜਾਂ TV ਨੂੰ ਨਿਰਧਾਰਤ ਪਲੇਬੈਕ ਡਿਵਾਈਸ ਵਜੋਂ ਚੁਣੋ।

ਵਾਪਸ ਸਵਿੱਚ ਕਰਨ ਲਈ, ਕੰਟਰੋਲ ਸੈਂਟਰ ਖੋਲ੍ਹੋ, “ਸਕਰੀਨ ਮਿਰਰਿੰਗ” ਬਟਨ ‘ਤੇ ਟੈਪ ਕਰੋ, ਫਿਰ “ਮਿਰਰਿੰਗ” ‘ਤੇ ਟੈਪ ਕਰੋ।

ਆਪਣੇ iPad ਤੋਂ Mac ਜਾਂ TV ’ਤੇ ਆਡੀਓ ਨੂੰ ਚਲਾਉਣਾ

ਆਪਣੇ iPad ਤੋਂ Mac ਜਾਂ TV ’ਤੇ ਆਡੀਓ ਸਟ੍ਰੀਮ ਕਰਨ ਲਈ AirPlay ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ Mac ਤੋਂ ਸਟ੍ਰੀਮ ਕਰ ਰਹੇ ਹੋ, ਤਾਂ ਯਕੀਨੀ ਬਣਾਓ ਕਿ ਤੁਸੀਂ ਆਪਣੇ Mac ਦਾ ਪਹਿਲਾਂ ਹੋਰਾਂ ਡਿਵਾਈਸਾਂ ਤੋਂ ਸਟ੍ਰੀਮ ਕਰਨ ਦੀ ਆਗਿਆ ਦੇਣ ਲਈ ਸੈੱਟ ਅੱਪ ਕੀਤਾ ਹੈ। ਕਿਸੇ ਹੋਰ ਡਿਵਾਈਸ ਤੋਂ ਸਟ੍ਰੀਮ ਕਰਨ ਦੀ ਆਗਿਆ ਦੇਣੀ ਨੂੰ ਦੇਖੋ।

  1. ਆਪਣੇ iPad ’ਤੇ ਪੌਡਕਾਸਟ ਜਾਂ ਸੰਗੀਤ ਵਰਗੀ ਕਿਸੇ ਆਡੀਓ ਐਪ ’ਤੇ ਜਾਓ, ਫਿਰ ਚਲਾਉਣ ਲਈ ਕੋਈ ਆਈਟਮ ਚੁਣੋ।

  2. AirPlay ਬਟਨ ’ਤੇ ਟੈਪ ਕਰੋ, ਫਿਰ ਕੋਈ ਨਿਰਧਾਰਤ ਪਲੇਬੈਕ ਡਿਵਾਈਸ ਚੁਣੋ।

    ਸਕਰੀਨ ਦੇ ਹੇਠਲੇ ਹਿੱਸੇ ਵਿੱਚ ਨਿਰਧਾਰਤ ਪਲੇਬੈਕ ਡਿਵਾਈਸ ਬਟਨ ਸਮੇਤ ਗੀਤ ਲਈ ਪਲੇਬੈਕ ਕੰਟਰੋਲ।

ਆਪਣੇ iPad ਤੋਂ HomePod ’ਤੇ ਆਡੀਓ ਸਟ੍ਰੀਮ ਕਰਨ ਲਈ ਵੀ AirPlay ਦੀ ਵਰਤੋਂ ਕਰ ਸਕਦੇ ਹੋ। ਹੋਰ ਜਾਣਨ ਲਈ, iOS ਜਾਂ iPadOS ਡਿਵਾਈਸ ਦੀ ਵਰਤੋਂ ਕਰ ਕੇ HomePod ‘ਤੇ ਆਡੀਓ ਚਲਾਓ ਨੂੰ ਦੇਖੋ।

ਆਪਣੇ ਹੋਟਲ ਦੇ ਕਮਰੇ ਵਿੱਚ AirPlay ਦੀ ਵਰਤੋਂ ਕਰੋ

ਜੇਕਰ ਤੁਹਾਡੇ ਹੋਟਲ ਦੇ ਕਮਰੇ ਦਾ TV AirPlay ਦਾ ਸਮਰਥਨ ਕਰਦਾ ਹੈ, ਤਾਂ ਤੁਸੀਂ ਇਸ ਦੀ ਵਰਤੋਂ ਕਰ ਕੇ ਆਪਣੇ iPad ਤੋਂ ਮੂਵੀਆਂ, TV ਸ਼ੋਅ, ਸੰਗੀਤ ਅਤੇ ਹੋਰ ਬਹੁਤ ਕੁਝ ਚਲਾ ਸਕਦੇ ਹੋ।

  1. ਆਪਣੇ iPad ’ਤੇ ਕੈਮਰਾ ਐਪ ਖੋਲ੍ਹੋ।

  2. ਜੇਕਰ ਕਮਰੇ ਦਾ TV ਪਹਿਲਾਂ ਤੋਂ ਚਾਲੂ ਨਹੀਂ ਹੈ, ਤਾਂ ਇਸ ਨੂੰ ਚਾਲੂ ਕਰੋ ਅਤੇ AirPlay QR ਕੋਡ ਲੱਭੋ।

  3. ਆਪਣੇ iPad ਦੇ ਕੈਮਰੇ ਨਾਲ QR ਕੋਡ ਨੂੰ ਸਕੈਨ ਕਰੋ, ਫਿਰ ਸਕਰੀਨ ’ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰ ਕੇ ਆਪਣੇ ਹੋਟਲ ਦੇ Wi-Fi (ਜੇਕਰ ਤੁਸੀਂ ਪਹਿਲਾਂ ਤੋਂ ਕਨੈਕਟ ਨਹੀਂ ਹੋ) ਅਤੇ ਕਮਰੇ ਦੇ TV ਨਾਲ ਕਨੈਕਟ ਕਰੋ।

  4. ਆਪਣੇ iPad ਦੀ ਵਰਤੋਂ ਕਰ ਕੇ TV ਸਕਰੀਨ ‘ਤੇ ਆਪਣਾ ਕੰਟੈਂਟ ਦਿਖਾਓ ਜਿਵੇਂ ਕਿ ਤਸਵੀਰਾਂ ਜਾਂ ਵੀਡੀਓ ਸਟ੍ਰੀਮ ਕਰਨੀਆਂ, ਆਪਣੀ ਸਕਰੀਨ ਮਿਰਰ ਕਰਨੀ ਜਾਂ ਆਡੀਓ ਚਲਾਉਣੀ। ਆਪਣੇ ਹੋਟਲ ਦੇ TV ਨੂੰ ਨਿਰਧਾਰਤ ਪਲੇਬੈਕ ਡਿਵਾਈਸ ਵਜੋਂ ਚੁਣੋ।

  5. ਸਟ੍ਰੀਮਿੰਗ ਜਾਂ ਮਿਰਰਿੰਗ ਨੂੰ ਰੋਕਣ ਲਈ, ਆਪਣੇ iPad ’ਤੇ AirPlay ਜਾਂ “ਸਕਰੀਨ ਮਿਰਰਿੰਗ” ਬਟਨ (AirPlay ਬਟਨ ਜਾਂ “ਸਕਰੀਨ ਮਿਰਰਿੰਗ” ਬਟਨ) ’ਤੇ ਟੈਪ ਕਰੋ, ਫਿਰ ਸੂਚੀ ਵਿੱਚੋਂ ਆਪਣੇ iPad ’ਤੇ ਜਾਂ ਟੈਪ ਕਰੋ ਜਾਂ “ਮਿਰਰਿੰਗ ਬੰਦ ਕਰੋ” ’ਤੇ ਟੈਪ ਕਰੋ।

ਨੋਟ: ਹੋਟਲਾਂ ਵਿੱਚ AirPlay ਕੁਝ ਦੇਸ਼ਾਂ ਅਤੇ ਖੇਤਰਾਂ ਵਿੱਚ ਉਪਲਬਧ ਹੈ।

ਜੇਕਰ AirPlay ਕੰਮ ਨਹੀਂ ਕਰ ਰਿਹਾ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.