ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਰਿਮਾਈਂਡਰ ਵਿੱਚ ਟੈਂਪਲੇਟ ਨਾਲ ਕੰਮ ਕਰਨਾ

ਰਿਮਾਈਂਡਰ ਐਪ ਵਿੱਚ, ਤੁਸੀਂ ਕਿਸੇ ਸੂਚੀ ਨੂੰ ਕਿਸੇ ਟੈਂਪਲੇਟ ਵਜੋਂ ਸੰਭਾਲ ਸਕਦੇ ਹੋ ਤਾਂ ਜੋ ਰੁਟੀਨ, ਪੈਕਿੰਗ ਸੂਚੀ ਅਤੇ ਹੋਰ ਚੀਜ਼ਾਂ ਲਈ ਇਸ ਦੀ ਮੁੜ-ਵਰਤੋਂ ਕੀਤੀ ਜਾ ਸਕੇ। ਕਿਸੇ ਟੈਂਪਲੇਟ ਨੂੰ ਪ੍ਰਕਾਸ਼ਿਤ ਕਰਨ ਅਤੇ ਹੋਰਾਂ ਨਾਲ ਸਾਂਝਾ ਕਰਨ ਲਈ ਲਿੰਕ ਬਣਾਓ ਜਾਂ ਉਹਨਾਂ ਟੈਂਪਲੇਟਾਂ ਨੂੰ ਡਾਊਨਲੋਡ ਕਰੋ ਜੋ ਹੋਰਾਂ ਨੇ ਸਾਂਝੇ ਕੀਤੇ ਹਨ।

ਸੂਚੀ ਨੂੰ ਟੈਂਪਲੇਟ ਵਜੋਂ ਸੰਭਾਲੋ

  1. ਆਪਣੇ iPad ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਸੂਚੀ ਦੇ ਉੱਪਰ, “ਹੋਰ” ਬਟਨ ’ਤੇ ਟੈਪ ਕਰੋ, ਫਿਰ “ਟੈਂਪਲੇਟ ਵਜੋਂ ਸੰਭਾਲੋ” ’ਤੇ ਟੈਪ ਕਰੋ।

  3. ਟੈਂਪਲੇਟ ਲਈ ਨਾਮ ਭਰੋ।

  4. “ਪੂਰੇ ਹੋਏ ਰਿਮਾਈਂਡਰ ਸ਼ਾਮਲ ਕਰੋ” ਨੂੰ ਚਾਲੂ ਜਾਂ ਬੰਦ ਕਰੋ, ਫਿਰ “ਸੰਭਾਲੋ” ’ਤੇ ਟੈਪ ਕਰੋ।

ਕਿਸੇ ਸੂਚੀ ਵਿੱਚੋਂ ਟੈਂਪਲੇਟ ਬਣਾਉਣ ਤੋਂ ਬਾਅਦ, ਉਸ ਸੂਚੀ ਵਿੱਚ ਤੁਹਾਡੇ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਟੈਂਪਲੇਟ ਨੂੰ ਪ੍ਰਭਾਵਿਤ ਨਹੀਂ ਕਰਦੀਆਂ।

ਟੈਂਪਲੇਟ ਤੋਂ ਨਵੀਂ ਸੂਚੀ ਬਣਾਓ

  1. ਆਪਣੇ iPad ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਆਪਣੀਆਂ ਸੂਚੀਆਂ ਦੇ ਉੱਪਰ, “ਹੋਰ” ਬਟਨ ’ਤੇ ਟੈਪ ਕਰੋ, ਟੈਂਪਲੇਟ ਤੇ ਟੈਪ ਕਰੋ, ਫਿਰ ਟੈਂਪਲੇਟ ਦੇ ਨਾਮ ’ਤੇ ਟੈਪ ਕਰੋ।

  3. ਸੂਚੀ ਲਈ ਨਾਮ ਭਰੋ, ਫਿਰ “ਬਣਾਓ” ’ਤੇ ਟੈਪ ਕਰੋ।

ਟੈਂਪਲੇਟ ਵਿੱਚ ਸੋਧ ਕਰੋ ਜਾਂ ਡਿਲੀਟ ਕਰੋ

ਤੁਹਾਡੇ ਵੱਲੋਂ ਟੈਂਪਲੇਟ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਟੈਂਪਲੇਟ ਤੋਂ ਪਹਿਲਾਂ ਬਣਾਈਆਂ ਗਈਆਂ ਸੂਚੀਆਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ।

  1. ਆਪਣੇ iPad ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਆਪਣੀਆਂ ਸੂਚੀਆਂ ਦੇ ਉੱਪਰ, “ਹੋਰ” ਬਟਨ ’ਤੇ ਟੈਪ ਕਰੋ, ਟੈਂਪਲੇਟ ਤੇ ਟੈਪ ਕਰੋ, ਫਿਰ “ਸੰਪਾਦਿਤ ਕਰੋ” ਬਟਨ ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਚੁਣੋ:

    • ਟੈਂਪਲੇਟ ਵਿੱਚ ਸੋਧ ਕਰੋ: ਟੈਂਪਲੇਟ ਵਿੱਚ ਕੋਈ ਵੀ ਆਈਟਮ ਸ਼ਾਮਲ ਕਰੋ, ਦੋਸ਼ ਕਰੋ ਜਾਂ ਡਿਲੀਟ ਕਰੋ। ਤੁਸੀਂ ਟੈਂਪਲੇਟ ਦਾ ਨਾਮ, ਰੰਗ ਅਤੇ ਆਈਕਨ ਵੀ ਬਦਲ ਸਕਦੇ ਹੋ।

    • ਟੈਂਪਲੇਟ ਡਿਲੀਟ ਕਰੋ: ਟੈਂਪਲੇਟ ਹਟਾਓ।

ਟੈਂਪਲੇਟ ਸਾਂਝਾ ਕਰੋ

ਜਦੋਂ ਤੁਸੀਂ ਕੋਈ ਟੈਂਪਲੇਟ ਸਾਂਝਾ ਕਰਦੇ ਹੋ, ਤਾਂ Apple ਦੇ ਸਰਵਰਾਂ ਕੋਲ ਐਕਸੈੱਸ ਹੁੰਦਾ ਹੈ ਤਾਂ ਜੋ ਕੋਈ ਵੀ ਵਿਅਕਤੀ ਜਿਸ ਕੋਲ ਇਸ ਦਾ ਲਿੰਕ ਹੋਵੇ, ਉਸ ਵੱਲੋਂ iOS 16, iPadOS 16, macOS 13 ਜਾਂ ਬਾਅਦ ਦੇ ਸੰਸਕਰਨ ਵਾਲੇ ਡਿਵਾਈਸ ਦੀ ਵਰਤੋਂ ਕਰ ਕੇ ਇਸ ਟੈਂਪਲੇਟ ਦੀ ਕਾਪੀ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਤੁਸੀਂ ਇਹ ਚੁਣ ਸਕਦੇ ਹੋ ਕਿ ਸਾਂਝੇ ਕੀਤੇ ਟੈਂਪਲੇਟ ਵਿੱਚ ਕੋਈ ਮਿਤੀ, ਟੈਗ ਜਾਂ ਟਿਕਾਣੇ ਰੱਖਣੇ ਹਨ ਜਾਂ ਨਹੀਂ; ਚਿੱਤਰ ਹਟਾ ਦਿੱਤੇ ਗਏ ਹਨ।

  1. ਆਪਣੇ iPad ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਆਪਣੀਆਂ ਸੂਚੀਆਂ ਦੇ ਉੱਪਰ, “ਹੋਰ” ਬਟਨ ‘ਤੇ ਟੈਪ ਕਰੋ, “ਟੈਂਪਲੇਟ” ‘ਤੇ ਟੈਪ ਕਰੋ, ਫਿਰ ਜਿਸ ਟੈਂਪਲੇਟ ਨੂੰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ, ਉਸ ਦੇ ਨਾਲ ਦਿੱਤੇ “ਸੰਪਾਦਿਤ ਕਰੋ” ਬਟਨ ‘ਤੇ ਟੈਪ ਕਰੋ।

  3. “ਟੈਂਪਲੇਟ ਸਾਂਝਾ ਕਰੋ” ’ਤੇ ਟੈਪ ਕਰੋ, ਫਿਰ ਸਾਂਝਾਕਰਨ ਦਾ ਤਰੀਕਾ ਚੁਣੋ।

ਸਾਂਝੇ ਕੀਤੇ ਟੈਂਪਲੇਟ ਦਾ ਪ੍ਰਬੰਧਨ ਕਰਨ ਲਈ, “ਹੋਰ” ਬਟਨ ‘ਤੇ ਟੈਪ ਕਰੋ, ਟੈਂਪਲੇਟ ‘ਤੇ ਟੈਪ ਕਰੋ, “ਸੰਪਾਦਿਤ ਕਰੋ” ਬਟਨ ‘ਤੇ ਟੈਪ ਕਰੋ, ਫਿਰ “ਲਿੰਕ ਨੂੰ ਪ੍ਰਬੰਧਿਤ ਕਰੋ” ‘ਤੇ ਟੈਪ ਕਰੋ।

ਜੇਕਰ ਤੁਸੀਂ ਸਾਂਝਾ ਕਰਨ ਤੋਂ ਬਾਅਦ ਟੈਂਪਲੇਟ ਵਿੱਚ ਤਬਦੀਲੀਆਂ ਕਰਦੇ ਹੋ, ਤਾਂ ਤੁਸੀਂ ਸਾਂਝਾ ਕੀਤੇ ਸੰਸਕਰਨ ਨੂੰ ਅੱਪਡੇਟ ਕਰ ਸਕਦੇ ਹੋ। ਪਿਛਲੇ ਸੰਸਕਰਨ ਨੂੰ ਡਾਊਨਲੋਡ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਪਡੇਟ ਪ੍ਰਾਪਤ ਕਰਨ ਲਈ ਟੈਂਪਲੇਟ ਨੂੰ ਦੁਬਾਰਾ ਡਾਊਨਲੋਡ ਕਰਨਾ ਪਵੇਗਾ।

ਜੇਕਰ ਤੁਸੀਂ ਟੈਂਪਲੇਟ ਸਾਂਝਾ ਕਰਨਾ ਬੰਦ ਕਰ ਦਿੰਦੇ ਹੋ, ਤਾਂ ਇਸ ਨਾਲ ਕੋਈ ਵੀ ਵਿਅਕਤੀ ਪ੍ਰਭਾਵਿਤ ਨਹੀਂ ਹੋਵੇਗਾ ਜਿਸ ਨੇ ਪਹਿਲਾਂ ਹੀ ਟੈਂਪਲੇਟ ਨੂੰ ਡਾਊਨਲੋਡ ਕਰ ਲਿਆ ਹੈ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.