ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਆਪਣੇ ਬੱਚੇ ਲਈ iPad ਨੂੰ ਵਿਉਂਤਬੱਧ ਕਰਨਾ

ਤੁਸੀਂ ਮਾਪਿਆਂ ਦੇ ਕੰਟਰੋਲਾਂ ਅਤੇ ਬੱਚਿਆਂ ਲਈ ਸੁਰੱਖਿਅਤ ਫ਼ੀਚਰਾਂ ਨਾਲ ਆਪਣੇ ਬੱਚੇ ਦੇ iPad ਦਾ ਸੈੱਟ ਅੱਪ ਕਰ ਸਕਦੇ ਹੋ। ਡਾਊਨਟਾਈਮ ਅਤੇ ਐਪ ਸੀਮਾਵਾਂ ਸੈੱਟ ਕਰੋ, ਆਪਣੇ ਬੱਚੇ ਦੀ ਦੇਖਣ ਸ਼ਕਤੀ ਦਾ ਧਿਆਨ ਰੱਖੋ, ਉਹਨਾਂ ਨੂੰ ਇਤਰਾਜ਼ਯੋਗ ਤਸਵੀਰਾਂ ਦੀ ਪਹੁੰਚ ਤੋਂ ਦੂਰ ਰੱਖੋ, ਖ਼ਰੀਦਦਾਰੀਆਂ ਦੀ ਸਮੀਖਿਆ ਕਰੋ ਅਤੇ ਮਨਜ਼ੂਰ ਕਰੋ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੱਕ ਕਿ ਤੁਸੀਂ ਗਾਈਡਡ ਐਕਸੈੱਸ ਨਾਲ ਆਪਣੇ ਬੱਚੇ ਨੂੰ ਸਿਰਫ਼ ਇੱਕ ਐਪ ’ਤੇ ਵੀ ਕੇਂਦਰਿਤ ਰੱਖ ਸਕਦੇ ਹੋ।

“ਬੱਚੇ ਦਾ ਖਾਤਾ ਬਣਾਓ” ਵਾਲੀ ਇੱਕ ਸਕਰੀਨ, ਜਿਸ ਵਿੱਚ ਬੱਚੇ ਦਾ ਪਹਿਲਾ ਨਾਮ, ਆਖ਼ਰੀ ਨਾਮ ਅਤੇ ਜਨਮ ਮਿਤੀ ਭਰਨ ਲਈ ਖੇਤਰ ਹਨ।

ਆਪਣੇ ਬੱਚੇ ਲਈ iPad ਸੈੱਟ ਅੱਪ ਕਰੋ

ਪਰਿਵਾਰਕ ਸਾਂਝਾਕਰਨ ਨਾਲ, ਤੁਸੀਂ ਆਪਣੇ ਬੱਚੇ ਲਈ ਨਵਾਂ iPad ਸੈੱਟ ਅੱਪ ਕਰ ਸਕਦੇ ਹੋ ਅਤੇ ਮਾਤਾ-ਪਿਤਾ ਦੇ ਕੰਟਰੋਲ ਵਿਉਂਤ ਸਕਦੇ ਹੋ। ਬਸ “ਮੇਰੇ ਪਰਿਵਾਰ ਵਿੱਚ ਬੱਚੇ ਲਈ ਸੈੱਟ ਅੱਪ ਕਰੋ” ’ਤੇ ਟੈਪ ਕਰੋ। ਜੇਕਰ ਹਾਲੇ ਤੱਕ ਤੁਹਾਡੇ ਬੱਚੇ ਦਾ ਆਪਣਾ Apple ਖਾਤਾ ਨਹੀਂ ਹੈ, ਤਾਂ ਤੁਸੀਂ ਉਸ ਲਈ ਖਾਤਾ ਬਣਾ ਸਕਦੇ ਹੋ।

ਇੱਕ ਸਕਰੀਨ, ਜਿਸ ਵਿੱਚ ਸ਼ੈਡਿਊਲ ਕੀਤੇ ਡਾਊਨਟਾਈਮ ਵਰਗੇ ਵਿਕਲਪਾਂ ਨਾਲ ਬੱਚੇ ਦੇ ਸਕਰੀਨ ਸਮੇਂ ਨੂੰ ਟ੍ਰੈਕ ਕਰਨ ਲਈ ਫ਼ੀਚਰਾਂ ਦੇ ਵਰਣਨ ਹਨ।

ਸਕਰੀਨ ਸਮੇਂ ਨਾਲ ਕੁਝ ਸੀਮਾਵਾਂ ਸੈੱਟ ਕਰੋ

ਸਕਰੀਨ ਸਮੇਂ ਨਾਲ, ਤੁਸੀਂ ਆਪਣੇ ਬੱਚੇ ਦੇ iPad ’ਤੇ ਡਾਊਨਟਾਈਮ ਅਤੇ ਐਪ ਸੀਮਾਵਾਂ ਸੈੱਟ ਕਰ ਸਕਦੇ ਹੋ। ਸੈਟਿੰਗਾਂ  > ਪਰਿਵਾਰ ’ਤੇ ਜਾਓ, ਆਪਣੇ ਬੱਚੇ ਦੇ ਨਾਮ ’ਤੇ ਟੈਪ ਕਰੋ, ਫਿਰ ਸਕਰੀਨ ਸਮਾਂ ’ਤੇ ਟੈਪ ਕਰੋ।

ਇੱਕ ਸਕਰੀਨ, ਜਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ iPad ਬਹੁਤ ਨੇੜੇ ਹੈ ਅਤੇ ਇਸ ਨੂੰ ਬਾਂਹ ਜਿੰਨੀ ਦੂਰੀ ’ਤੇ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ। iPad ਹੋਰ ਦੂਰ ਜਾਣ ’ਤੇ, ਹੇਠਲੇ ਹਿੱਸੇ ’ਤੇ “ਜਾਰੀ ਰੱਖੋ” ਬਟਨ ਦਿਖਾਈ ਦਿੰਦਾ ਹੈ ਤਾਂ ਜੋ ਤੁਸੀਂ ਪਿਛਲੀ ਸਕਰੀਨ ’ਤੇ ਵਾਪਸ ਜਾ ਸਕੋ।

ਆਪਣੇ ਬੱਚੇ ਦੀ ਦੇਖਣ ਸ਼ਕਤੀ ਦੀ ਸੁਰੱਖਿਆ ਕਰਨ ਵਿੱਚ ਮਦਦ ਕਰੋ

ਅੱਖਾਂ ’ਤੇ ਦਬਾਅ ਅਤੇ ਬੱਚਿਆਂ ਵਿੱਚ ਨਿਕਟ ਦ੍ਰਿਸ਼ਟੀ ਦੋਸ਼ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ, ਸਕਰੀਨ ਦੂਰੀ ਵੱਲੋਂ ਤੁਹਾਡੇ ਬੱਚੇ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ iPad ਨੂੰ ਲੰਮੇ ਸਮੇਂ ਤੋਂ ਬਹੁਤ ਨੇੜੇ ਰੱਖਿਆ ਗਿਆ ਹੈ (Face ID ਵਾਲੇ iPad Pro ਮਾਡਲਾਂ ’ਤੇ ’ਤੇ ਉਪਲਬਧ)। ਸੈਟਿੰਗਾਂ  > ਪਰਿਵਾਰ’ ਤੇ ਜਾਓ, ਆਪਣੇ ਬੱਚੇ ਦੇ ਨਾਮ ਟੈਪ ’ਤੇ ਕਰੋ, ਸਕਰੀਨ ਸਮਾਂ ’ਤੇ ਟੈਪ ਕਰੋ, ਫਿਰ ਸਕਰੀਨ ਦੂਰੀ ’ਤੇ ਟੈਪ ਕਰੋ।

ਇੱਕ ਸਕਰੀਨ, ਜਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਸੁਨੇਹੇ ਵਿੱਚ ਸੰਵੇਦਨਸ਼ੀਲ ਚਿੱਤਰ ਹੋ ਸਕਦੇ ਹਨ। ਹੇਠਲੇ ਹਿੱਸੇ ਵਿੱਚ, ਮਦਦ ਲੈਣ ਜਾਂ ਚੇਤਾਵਨੀ ਨੂੰ ਖ਼ਾਰਜ ਕਰਨ ਦੇ ਵਿਕਲਪ ਹਨ।

ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓ ਤੋਂ ਆਪਣੇ ਬੱਚੇ ਦੀ ਸੁਰੱਖਿਆ ਕਰੋ

iPad ਵੱਲੋਂ ਸੁਨੇਹੇ ਐਪ , AirDrop ਅਤੇ ਹੋਰ ਐਪਾਂ ਵਿੱਚ ਭੇਜੇ ਜਾਂ ਦੇਖੇ ਜਾਣ ਤੋਂ ਪਹਿਲਾਂ ਤਸਵੀਰਾਂ ਅਤੇ ਵੀਡੀਓ ਵਿੱਚ ਨਗਨਤਾ ਦਾ ਪਤਾ ਲਗਾਇਆ ਜਾ ਸਕਦਾ ਹੈ। ਸੁਰੱਖਿਅਤ ਚੋਣ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਤੁਹਾਡੇ ਬੱਚੇ ਨੂੰ ਮਾਰਗਦਰਸ਼ਨ ਅਤੇ ਉਮਰ-ਮੁਤਾਬਕ ਸਰੋਤ ਪ੍ਰਾਪਤ ਹੋ ਸਕਦੇ ਹਨ। ਸੈਟਿੰਗਾਂ  > ਪਰਿਵਾਰ’ ਤੇ ਜਾਓ, ਆਪਣੇ ਬੱਚੇ ਦੇ ਨਾਮ ਟੈਪ ’ਤੇ ਕਰੋ, ਸਕਰੀਨ ਸਮਾਂ ’ਤੇ ਟੈਪ ਕਰੋ, ਫਿਰ ਸੰਚਾਰ ਸੁਰੱਖਿਆ ’ਤੇ ਟੈਪ ਕਰੋ।

ਸੈਟਿੰਗਾਂ ਸਕਰੀਨ, ਜਿਸ ਵਿੱਚ ਪਰਿਵਾਰ ਦੇ ਕਿਸ਼ੋਰ ਮੈਂਬਰ ਲਈ ਖ਼ਰੀਦਣ ਲਈ ਪੁੱਛੋ ਅਤੇ Apple Cash ਵਰਗੀਆਂ ਉਪਲਬਧ ਸੁਵਿਧਾਵਾਂ ਦਿਖਾਈ ਦੇ ਰਹੀਆਂ ਹਨ।

Apple Cash ਸੈੱਟ ਅੱਪ ਕਰੋ (ਸਿਰਫ਼ ਯੂ.ਐੱਸ)

ਤੁਸੀਂ ਆਪਣੇ ਪਰਿਵਾਰਕ ਸਾਂਝਾਕਰਨ ਗਰੁੱਪ ਵਿੱਚ ਬੱਚਿਆਂ ਲਈ Apple Cash ਸੈੱਟ ਅੱਪ ਕਰ ਸਕਦੇ ਹੋ ਤਾਂ ਜੋ ਉਹ ਖ਼ਰੀਦਦਾਰੀ ਕਰ ਸਕਣ ਅਤੇ ਸੁਨੇਹੇ ਐਪ ਵਿੱਚ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਣ। ਤੁਸੀਂ ਇਹ ਵੀ ਸੀਮਤ ਕਰ ਸਕਦੇ ਹੋ ਕਿ ਤੁਹਾਡੇ ਬੱਚੇ ਕਿਸ ਨੂੰ ਪੈਸੇ ਭੇਜ ਸਕਦੇ ਹਨ, ਉਹਨਾਂ ਵੱਲੋਂ ਕੋਈ ਵੀ ਲੈਣ-ਦੇਣ ਕਰਨ ਵੇਲੇ ਸੂਚਨਾ ਪ੍ਰਾਪਤ ਕਰ ਸਕਦੇ ਹੋ ਜਾਂ ਉਹਨਾਂ ਦੇ ਖਾਤੇ ਨੂੰ ਲੌਕ ਕਰ ਸਕਦੇ ਹੋ। ਸੈਟਿੰਗਾਂ  > ਪਰਿਵਾਰ ’ਤੇ ਜਾਓ, ਆਪਣੇ ਬੱਚੇ ਦੇ ਨਾਮ ’ਤੇ ਟੈਪ ਕਰੋ, Apple Cash ’ਤੇ ਟੈਪ ਕਰੋ, ਫਿਰ ਸਕਰੀਨ ’ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਗਾਈਡਡ ਐਕਸੈੱਸ ਸੈਸ਼ਨ ਲਈ ਸੈੱਟਅੱਪ ਸਕਰੀਨ। ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਕਰੀਨ ’ਤੇ ਉਨ੍ਹਾਂ ਖੇਤਰਾਂ ’ਤੇ ਚੱਕਰ ਲਗਾ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਅਸਮਰੱਥ ਕਰਨਾ ਚਾਹੁੰਦੇ ਹੋ।

ਆਪਣੇ ਬੱਚੇ ਦਾ ਧਿਆਨ ਕੇਂਦਰਿਤ ਰੱਖੋ

ਤੁਸੀਂ ਗਾਈਡਡ ਐਕਸੈੱਸ ਨਾਲ ਆਪਣੇ ਬੱਚੇ ਦੀ ਧਿਆਨ ਭਟਕਣ ਨੂੰ ਰੋਕਣ ਅਤੇ ਕੰਮ ਕਰਦੇ ਰਹਿਣ ਵਿੱਚ ਮਦਦ ਕਰ ਸਕਦੇ ਹੋ, ਜਿਸ ਨਾਲ ਉਹ ਇੱਕ ਐਪ ਤੱਕ ਸੀਮਤ ਰਹਿੰਦੇ ਹਨ—ਜਿਵੇਂ ਕਿਤਾਬਾਂ ਜਾਂ ਨੋਟਸ। ਸੈਟਿੰਗਾਂ  > ਐਕਸੈੱਸਬਿਲਟੀ ’ਤੇ ਜਾਓ, ਫਿਰ ਹੇਠਾਂ ਸਕ੍ਰੌਲ ਕਰੋ ਅਤੇ ਸੈੱਟ ਅੱਪ ਕਰਨ ਲਈ ਗਾਈਡਡ ਐਕਸੈੱਸ ’ਤੇ ਟੈਪ ਕਰੋ।

ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?

ਤੁਹਾਡੇ iPad ਮਾਡਲ, ਭਾਸ਼ਾ ਅਤੇ ਦੇਸ਼ ਜਾਂ ਖੇਤਰ ਦੇ ਆਧਾਰ ’ਤੇ ਫ਼ੀਚਰਾਂ ਦੀ ਉਪਲਬਧਤਾ ਵਿੱਚ ਫ਼ਰਕ ਹੋ ਸਕਦਾ ਹੈ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.