ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਸਟੋਰੇਜ ਦਾ ਪ੍ਰਬੰਧਨ ਕਰਨਾ

iPad ’ਤੇ ਤੁਸੀਂ ਉਪਲਬਧ ਸਟੋਰੇਜ ਚੈੱਕ ਕਰ ਸਕਦੇ ਹੋ ਅਤੇ ਉਹ ਆਈਟਮਾਂ ਹਟਾ ਕੇ ਉਪਲਬਧ ਸਪੇਸ ਵਧਾ ਸਕਦੇ ਹੋ, ਜਿਨ੍ਹਾਂ ਦੀ ਤੁਹਾਨੂੰ ਹੁਣ ਲੋੜ ਨਹੀਂ ਹੈ।

ਆਪਣੇ iPad ’ਤੇ ਸਟੋਰੇਜ ਚੈੱਕ ਕਰੋ

ਸੈਟਿੰਗਾਂ  > ਆਮ > iPad ਸਟੋਰਜ ’ਤੇ ਜਾਓ।

ਉਪਲਬਧ ਸਟੋਰੇਜ ਸਕਰੀਨ ਦੇ ਸਿਖਰ ’ਤੇ ਦਿਖਾਈ ਜਾਂਦੀ ਹੈ।

ਐਪਾਂ ਅਤੇ ਡੇਟਾ ਨੂੰ ਹਟਾਓ

ਜੇਕਰ ਤੁਹਾਡੇ ਕੋਲ ਸਟੋਰੇਜ ਘੱਟ ਜਾਵੇ, ਤਾਂ ਤੁਸੀਂ iPad ਤੋਂ ਅਣਵਰਤੀਆਂ ਐਪਾਂ ਨੂੰ ਆਟੋਮੈਟਿਕਲੀ ਹਟਾ ਸਕਦੇ ਹੋ।

  1. ਸੈਟਿੰਗਾਂ  > ਆਮ > iPad ਸਟੋਰਜ ’ਤੇ ਜਾਓ।

  2. “ਅਣਵਰਤੀਆਂ ਐਪਾਂ ਨੂੰ ਔਫ਼ਲੋਡ ਕਰੋ” ਦੇ ਅੱਗੇ ਸਮਰੱਥ ਕਰੋ ’ਤੇ ਟੈਪ ਕਰੋ।

    ਅਣਵਰਤੀਆਂ ਐਪਾਂ ਨੂੰ iCloud Drive ’ਤੇ ਮੂਵ ਕੀਤਾ ਜਾਂਦਾ ਹੈ। ਤੁਸੀਂ ਉਹਨਾਂ ਨੂੰ ਫਾਈਲਾਂ ਐਪ ਵਿੱਚ iCloud Drive ਵਿੱਚ ਲੱਭ ਸਕਦੇ ਹੋ।

ਤੁਸੀਂ ਕਈ ਐਪਾਂ ਨੂੰ ਹੱਥੀਂ ਹਟਾ ਸਕਦੇ ਹੋ ਅਤੇ ਜੇਕਰ ਤੁਸੀਂ ਆਪਣਾ ਇਰਾਦਾ ਬਦਲ ਲੈਂਦੇ ਹੋ, ਤਾਂ ਉਹਨਾਂ ਨੂੰ ਮੁੜ-ਡਾਊਨਲੋਡ ਕਰ ਸਕਦੇ ਹੋ। ਐਪਾਂ ਨੂੰ ਹਟਾਓ ਜਾਂ ਡਿਲੀਟ ਕਰੋ ਨੂੰ ਦੇਖੋ।

ਜੇਕਰ ਤੁਹਾਡੇ iPad ’ਤੇ ਦਸਤਾਵੇਜ਼ ਅਤੇ ਡੇਟਾ ਹੈ, ਜਿਸ ਦੀ ਤੁਹਾਨੂੰ ਹੁਣ ਲੋੜ ਨਹੀਂ ਹੈ, ਤਾਂ ਤੁਸੀਂ ਉਸ ਨੂੰ ਫ਼ਾਈਲਾਂ ਐਪ ਵਿੱਚੋਂ ਲੱਭ ਸਕਦੇ ਹੋ ਅਤੇ ਡਿਲੀਟ ਕਰ ਸਕਦੇ ਹੋ। ਕੋਈ ਫ਼ਾਈਲ ਡਿਲੀਟ ਕਰੋ ਨੂੰ ਦੇਖੋ।

ਤੁਸੀਂ TV ਐਪ ਵਿੱਚ ਡਾਊਨਲੋਡ ਕੀਤੀਆਂ ਆਈਟਮਾਂ ਦੀ ਸਮੀਖਿਆ ਵੀ ਕਰ ਸਕਦੇ ਹੋ ਅਤੇ ਉਹਨਾਂ ਆਈਟਮਾਂ ਨੂੰ ਹਟਾ ਸਕਦੇ ਹੋ ਜੋ ਤੁਸੀਂ ਪਹਿਲਾਂ ਹੀ ਦੇਖ ਚੁੱਕੇ ਹੋ। Apple TV ਐਪ ਵਿੱਚ ਆਪਣੀ ਲਾਇਬ੍ਰੇਰੀ ਦਾ ਪ੍ਰਬੰਧਨ ਕਰਨਾ ਨੂੰ ਦੇਖੋ।

ਚੁਣੀਆਂ ਗਈਆਂ ਫ਼ਾਈਲਾਂ ਨੂੰ ਰੱਖੋ

ਜੇਕਰ ਤੁਸੀਂ ਉਹ ਫਾਈਲਾਂ ਡਾਊਨਲੋਡ ਕੀਤੀਆਂ ਹਨ ਜੋ ਤੁਸੀਂ ਹਮੇਸ਼ਾ ਆਪਣੇ iPad ’ਤੇ ਐਕਸੈੱਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਹ ਯਕੀਨੀ ਬਣਾ ਸਕਦੇ ਹੋ ਕਿ ਉਹ ਹਟਾਈਆਂ ਨਹੀਂ ਗਈਆਂ ਹਨ। ਚੁਣੀਆਂ ਗਈਆਂ ਫ਼ਾਈਲਾਂ ਨੂੰ ਡਾਊਨਲੋਡ ਰੱਖੋ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.