ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਘੜੀ ਐਪ ਵਿੱਚ ਟਾਈਮਰ ਲਗਾਓ

ਤੁਸੀਂ ਕਿਸੇ ਨਿਰਧਾਰਤ ਸਮੇਂ ਤੋਂ ਕਾਊਂਟ ਡਾਊਨ ਕਰਨ ਲਈ ਟਾਈਮਰ ਲਗਾ ਸਕਦੇ ਹੋ।

Siri: ਕੁਝ ਇਸ ਤਰ੍ਹਾਂ ਕਹੋ: “Set the timer for 3 minutes” ਜਾਂ “Stop the timer.” Siri ਦੀ ਵਰਤੋਂ ਕਰਨੀ ਸਿੱਖੋ

ਵਿਉਂਤਬੱਧ ਟਾਈਮਰ ਲਗਾਓ

  1. ਆਪਣੇ iPad ’ਤੇ ਘੜੀ ਐਪ ’ਤੇ ਜਾਓ।

  2. ਟਾਈਮਰ ’ਤੇ ਟੈਪ ਕਰੋ, ਫਿਰ ਸਮੇਂ ਦੀ ਮਿਆਦ ਸੈੱਟ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਚੁਣੋ:

    • ਲੇਬਲ: ਟਾਈਮਰ ਨੂੰ ਕੋਈ ਨਾਮ ਦਿਓ ਜਿਵੇਂ ਕਿ “ਕੂਕੀਜ਼ ਨੂੰ ਓਵਨ ਵਿੱਚੋਂ ਬਾਹਰ ਕੱਢੋ”।

    • ਟਾਈਮਰ ਸਮਾਪਤ ਹੋਣ ’ਤੇ: ਟਾਈਮਰ ਸਮਾਪਤ ਹੋਣ ’ਤੇ ਚਲਾਉਣ ਲਈ ਕੋਈ ਧੁਨੀ ਚੁਣੋ।

  4. "ਸ਼ੁਰੂ ਕਰੋ” ’ਤੇ ਟੈਪ ਕਰੋ।

ਨੋਟ: ਜੇਕਰ ਤੁਸੀਂ ਕੋਈ ਹੋਰ ਐਪ ਖੋਲ੍ਹ ਲੈਂਦੇ ਹੋ ਜਾਂ iPad ਸਲੀਪ ਮੋਡ ਵਿੱਚ ਚਲਾ ਜਾਂਦਾ ਹੈ, ਤਾਂ ਵੀ ਟਾਈਮਰ ਜਾਰੀ ਰਹਿੰਦਾ ਹੈ।

ਜਦੋਂ ਤੁਸੀਂ ਕੋਈ ਵਿਉਂਤਬੱਧ ਟਾਈਮਰ ਲਗਾਉਂਦੇ ਹੋ, ਤਾਂ ਇਹ “ਹਾਲੀਆ” ਦੇ ਹੇਠਾਂ ਦਿਖਾਈ ਦਿੰਦਾ ਹੈ ਤਾਂ ਜੋ ਤੁਸੀਂ ਜਦੋਂ ਵੀ ਚਾਹੋ ਟਾਈਮਰ ਸ਼ੁਰੂ ਕਰ ਸਕਦੇ ਹੋ।

ਆਡੀਓ ਜਾਂ ਵੀਡੀਓ ਚੱਲਣਾ ਬੰਦ ਕਰਨ ਲਈ ਟਾਈਮਰ ਲਗਾਓ

ਜੇਕਰ ਤੁਸੀਂ ਕਿਸੇ ਨਿਰਧਾਰਤ ਸਮੇਂ ਤੋਂ ਬਾਅਦ ਆਡੀਓ ਜਾਂ ਵੀਡੀਓ ਚੱਲਣਾ ਬੰਦ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਪਲੇਬੈਕ ਬੰਦ ਕਰਨ ਲਈ ਟਾਈਮਰ ਲਗਾ ਸਕਦੇ ਹੋ—ਉਦਾਹਰਨ ਲਈ, ਜਦੋਂ ਤੁਸੀਂ ਰੇਡੀਓ ਸੁਣਦੇ-ਸੁਣਦੇ ਸੌਂ ਜਾਂਦੇ ਹੋ।

  1. ਆਪਣੇ iPad ’ਤੇ ਘੜੀ ਐਪ ’ਤੇ ਜਾਓ।

  2. ਉੱਪਰ ਦੱਸੇ ਅਨੁਸਾਰ, ਵਿਉਂਤਬੱਧ ਟਾਈਮਰ ਲਗਾਓ

  3. “ਟਾਈਮਰ ਸਮਾਪਤ ਹੋਣ ’ਤੇ” ’ਤੇ ਟੈਪ ਕਰੋ, ਫਿਰ ਧੁਨੀਆਂ ਦੀ ਸੂਚੀ ਦੇ ਹੇਠਾਂ “ਚਲਾਉਣਾ ਬੰਦ ਕਰੋ” ’ਤੇ ਟੈਪ ਕਰੋ।

  4. "ਸ਼ੁਰੂ ਕਰੋ” ’ਤੇ ਟੈਪ ਕਰੋ।

ਕਈ ਟਾਈਮਰ ਲਗਾਓ

ਵਿਉਂਤਬੱਧ ਟਾਈਮਰ ਸ਼ੁਰੂ ਕਰਨ ਤੋਂ ਬਾਅਦ, ਤੁਸੀਂ ਇੱਕੋ ਸਮੇਂ ਵੱਖ-ਵੱਖ ਕਾਰਜਾਂ ’ਤੇ ਦਾ ਟ੍ਰੈਕ ਰੱਖਣ ਲਈ ਹੋਰ ਟਾਈਮਰ ਸ਼ਾਮਲ ਕਰ ਸਕਦੇ ਹੋ।

ਟਾਈਮਰ ਟੈਬ ਟਾਈਮਰ ਸੈੱਟ ਕਰਨ ਲਈ ਸੈਟਿੰਗਾਂ ਦਿਖਾ ਰਿਹਾ ਹੈ। ਹਾਲ ਹੀ ਵਿੱਚ ਬਣਾਇਆ ਗਿਆ ਟਾਈਮਰ ਸੈਟਿੰਗਾਂ ਦੇ ਹੇਠਾਂ ਹੈ। ਵਿਸ਼ਵ ਘੜੀ, ਅਲਾਰਮ, ਸਟੌਪਵਾਚ ਅਤੇ ਟਾਈਮਰ ਬਟਨ ਹੇਠਲੇ ਪਾਸੇ ਹਨ।
  1. ਆਪਣੇ iPad ’ਤੇ ਘੜੀ ਐਪ ’ਤੇ ਜਾਓ।

  2. ਟਾਈਮਰ ’ਤੇ ਟੈਪ ਕਰੋ, ਫਿਰ ਕੋਈ ਟਾਈਮਰ ਸ਼ੁਰੂ ਕਰੋ।

  3. ਸਿਖਰ ’ਤੇ ਸੱਜੇ ਪਾਸੇ “ਜੋੜੋ” ਬਟਨ ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਵਿਉਂਤਬੱਧ ਟਾਈਮਰ ਜੋੜੋ: ਸਮੇਂ ਦੀ ਮਿਆਦ ਸੈੱਟ ਕਰੋ, ਲੇਬਲ ਜਾਂ ਧੁਨੀ ਸ਼ਾਮਲ ਕਰੋ, ਫਿਰ ਸਿਖਰ ’ਤੇ ਸੱਜੇ ਪਾਸੇ “ਸ਼ੁਰੂ ਕਰੋ” ’ਤੇ ਟੈਪ ਕਰੋ।

    • ਪ੍ਰੀਸੈੱਟ ਟਾਈਮਰ ਸ਼ਾਮਲ ਕਰੋ: ਪ੍ਰੀਸੈੱਟ ਦੇ ਹੇਠਾਂ ਖੱਬੇ ਪਾਸੇ ਵੱਲ ਸਵਾਈਪ ਕਰੋ, ਫਿਰ ਪਹਿਲਾਂ ਤੋਂ ਸੈੱਟ ਕੀਤੀ ਮਿਆਦ (ਜਿਵੇਂ 1, 5 ਜਾਂ 10 ਮਿੰਟ) ‘ਤੇ ਟੈਪ ਕਰੋ।

    • ਹਾਲੀਆ ਟਾਈਮਰ ਜੋੜੋ: ਤੁਹਾਡੇ ਵੱਲੋਂ ਹਾਲ ਹੀ ਵਿੱਚ ਲਗਾਏ ਟਾਈਮਰ ਦੇ ਅੱਗੇ “ਸ਼ੁਰੂ ਕਰੋ” ‘ਤੇ ਟੈਪ ਕਰੋ।

      ਜੇਕਰ ਤੁਸੀਂ ਹਾਲ ਹੀ ਦਾ ਜਾਂ ਪ੍ਰੀਸੈੱਟ ਕੀਤਾ ਟਾਈਮਰ ਚੁਣਿਆ ਹੈ, ਤਾਂ ਲੇਬਲ ਅਤੇ ਧੁਨੀ ਨੂੰ ਸੰਪਾਦਿਤ ਕਰਨ ਲਈ ਟਾਈਮਰ ‘ਤੇ ਟੈਪ ਕਰੋ।

ਟਾਈਮਰ ਨੂੰ ਬੰਦ ਕਰੋ, ਰੋਕੋ, ਜਾਂ ਹਟਾਓ

ਟਾਈਮਰ ਸਮਾਪਤ ਹੋਣ ’ਤੇ ਤੁਹਾਨੂੰ ਆਪਣੀ ਸਕਰੀਨ ਦੇ ਸਿਖਰ ’ਤੇ ਸੂਚਨਾ ਪ੍ਰਾਪਤ ਹੁੰਦੀ ਹੈ, ਭਾਵੇਂ ਤੁਸੀਂ ਕਿਸੇ ਵੀ ਐਪ ਦੀ ਵਰਤੋਂ ਕਰ ਰਹੇ ਹੋਵੋ। ਸੂਚਨਾਵਾਂ ਸਾਫ਼ ਕਰਨ ਅਤੇ ਟਾਈਮਰ ਨੂੰ ਰੋਕਣ ਲਈ ਟੈਪ ਕਰੋ।

ਤੁਸੀਂ ਟਾਈਮਰ ਖਤਮ ਹੋਣ ਤੋਂ ਪਹਿਲਾਂ ਉਸ ਨੂੰ ਰੋਕ ਵੀ ਸਕਦੇ ਹੋ ਜਾਂ ਹਟਾ ਵੀ ਸਕਦੇ ਹੋ।

  1. ਆਪਣੇ iPad ’ਤੇ ਘੜੀ ਐਪ ’ਤੇ ਜਾਓ।

  2. ਟਾਈਮਰ ‘ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਟਾਈਮਰ ਨੂੰ ਰੋਕੋ: ਕੁਝ ਪਲਾਂ ਲਈ ਟਾਈਮਰ ਨੂੰ ਰੋਕਣ ਲਈ ਉਸ ਦੇ ਨਾਲ ਦਿੱਤੇ “ਰੋਕੋ” ਬਟਨ ’ਤੇ ਟੈਪ ਕਰੋ। ਕਾਊਂਟ ਡਾਊਨ ਜਾਰੀ ਰੱਖਣ ਲਈ “ਸ਼ੁਰੂ ਕਰੋ” ਬਟਨ ’ਤੇ ਟੈਪ ਕਰੋ।

    • ਟਾਈਮਰ ਹਟਾਓਃ “ਹਟਾਓ” ਬਟਨ ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.