ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਨਕਸ਼ੇ ਐਪ ਵਿੱਚ ਆਪਣਾ ਟਿਕਾਣਾ ਅਤੇ ਨਕਸ਼ਾ ਦ੍ਰਿਸ਼ ਸੈੱਟ ਕਰਨਾ

ਤੁਸੀਂ ਨਕਸ਼ੇ ’ਤੇ ਆਪਣਾ ਟਿਕਾਣਾ ਲੱਭ ਅਤੇ ਆਪਣੀ ਲੋੜ ਮੁਤਾਬਕ ਚੀਜ਼ਾਂ ਦੇ ਵੇਰਵੇ ਨੂੰ ਜ਼ੂਮ ਇਨ ਅਤੇ ਜ਼ੂਮ ਆਊਟ ਕਰ ਸਕਦੇ ਹੋ।

ਸਮਰਥਿਤ ਮਾਡਲਾਂ ਅਤੇ ਚੁਣਵੇਂ ਸ਼ਹਿਰਾਂ ਵਿੱਚ, ਨਕਸ਼ੇ ਐਪ ਵੱਲੋਂ ਉਚਾਈ, ਸੜਕਾਂ, ਰੁੱਖਾਂ, ਇਮਾਰਤਾਂ, ਲੈਂਡਮਾਰਕ ਅਤੇ ਹੋਰ ਚੀਜ਼ਾਂ ਸੰਬੰਧੀ ਬਿਹਤਰ ਵੇਰਵੇ ਪ੍ਰਦਾਨ ਕੀਤੇ ਜਾਂਦੇ ਹਨ। (ਉਪਲਬਧਤਾ ਲਈ, iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ’ਤੇ “ਵੇਰਵੇ-ਸਹਿਤ ਸ਼ਹਿਰ ਅਨੁਭਵ” ਦੇਖੋ।)

ਇੱਕ ਗਲੀ ਅਤੇ ਪਾਰਕ ਦਾ ਨਕਸ਼ਾ ਜਿਸ ਵਿੱਚ ਰੁੱਖ, ਦਿਲਚਸਪ ਥਾਵਾਂ ਅਤੇ ਟ੍ਰੇਲਾਂ ਅਤੇ ਦ੍ਰਿਸ਼ਟੀ ਬਿੰਦੂ ਵਰਗੀਆਂ ਥਾਵਾਂ ਦਿਖਾਈਆਂ ਜਾ ਰਹੀਆਂ ਹਨ।

ਚੇਤਾਵਨੀ: ਖ਼ਤਰਨਾਕ ਸਥਿਤੀਆਂ ਵੱਲ ਲੈ ਜਾਣ ਵਾਲੇ ਨੇਵੀਗੇਸ਼ਨ ਧਿਆਨ ਭਟਕਣਾਂ ਤੋਂ ਬਚਣ ਬਾਰੇ ਮਹੱਤਵਪੂਰਨ ਜਾਣਕਾਰੀ ਲਈ ਮਹੱਤਵਪੂਰਨ ਸੁਰੱਖਿਆ ਜਾਣਕਾਰੀ ਨੂੰ ਦੇਖੋ।

ਨਕਸ਼ੇ ਨੂੰ ਤੁਹਾਡੇ ਟਿਕਾਣੇ ਦੀ ਵਰਤੋਂ ਕਰਨ ਦੀ ਆਗਿਆ ਦਿਓ

ਤੁਹਾਡਾ ਟਿਕਾਣਾ ਲੱਭਣ ਅਤੇ ਸਟੀਕ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਨ ਲਈ, iPad ਦਾ ਇੰਟਰਨੈੱਟ ਨਾਲ ਕਨੈਕਟ ਹੋਣਾ ਲਾਜ਼ਮੀ ਹੈ ਅਤੇ “ਸਟੀਕ ਟਿਕਾਣਾ” ਚਾਲੂ ਹੋਣਾ ਚਾਹੀਦਾ ਹੈ।

ਜੇਕਰ ਨਕਸ਼ੇ ਐਪ ਵਿੱਚ ਸੁਨੇਹਾ ਆਉਂਦਾ ਹੈ ਕਿ ਟਿਕਾਣਾ ਸੇਵਾਵਾਂ ਬੰਦ ਹਨ ਤਾਂ ਸੁਨੇਹੇ ’ਤੇ ਟੈਪ ਕਰੋ, ਸੈਟਿੰਗਾਂ ਵਿੱਚ “ਚਾਲੂ ਕਰੋ” ’ਤੇ ਟੈਪ ਕਰੋ ਅਤੇ ਫਿਰ ਟਿਕਾਣਾ ਸੇਵਾਵਾਂ ਨੂੰ ਚਾਲੂ ਕਰੋ।

Wi-Fi + Cellular ਮਾਡਲਾਂ ’ਤੇ ਫ਼ੀਚਰਾਂ ਦੀ ਵਰਤੋਂ ਕਰਦੇ ਸਮੇਂ ਮੋਬਾਈਲ ਡੇਟਾ ਰੇਟ ਲਾਗੂ ਹੋ ਸਕਦੇ ਹਨ। ਆਪਣਾ ਮੋਬਾਈਲ ਡਾਟਾ ਖਾਤਾ ਦੇਖੋ ਜਾਂ ਬਦਲੋ ਨੂੰ ਦੇਖੋ।

ਨੋਟ: ਨਕਸ਼ੇ ਵਿੱਚ ਟਿਕਾਣੇ ਸੰਬੰਧੀ ਲਾਹੇਵੰਦ ਜਾਣਕਾਰੀ ਪ੍ਰਾਪਤ ਕਰਨ ਲਈ, ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਸਿਸਟਮ ਸੇਵਾਵਾਂ ਵਿੱਚ “ਮਹੱਤਵਪੂਰਨ ਟਿਕਾਣੇ” ਨੂੰ ਚਾਲੂ ਰੱਖੋ। ਨੇੜਲੀਆਂ ਆਕਰਸ਼ਣ ਥਾਵਾਂ, ਰੈਸਟੋਰੈਂਟ ਅਤੇ ਸੇਵਾਵਾਂ ਵਾਲੀਆਂ ਥਾਵਾਂ ਲੱਭਣੀਆਂ ਨੂੰ ਦੇਖੋ।

ਆਪਣਾ ਮੌਜੂਦਾ ਟਿਕਾਣਾ ਦਿਖਾਓ

“ਟ੍ਰੈਕਿੰਗ ਬੰਦ” ਬਟਨ ’ਤੇ ਟੈਪ ਕਰੋ।

ਤੁਹਾਡੀ ਸਥਿਤੀ ਨਕਸ਼ੇ ਦੇ ਮੱਧ ਵਿੱਚ ਚਿੰਨ੍ਹਿਤ ਕੀਤੀ ਗਈ ਹੈ। ਨਕਸ਼ੇ ਦਾ ਸਿਖਰ ਉੱਤਰ ਵੱਲ ਹੈ। ਉੱਪਰਲੇ ਹਿੱਸੇ ਵਿੱਚ ਉੱਤਰ ਦਿਸ਼ਾ ਦੀ ਬਜਾਏ ਆਪਣੀ ਸੇਧ ਦਿਖਾਉਣ ਲਈ “ਟ੍ਰੈਕਿੰਗ ਚਾਲੂ” ਬਟਨ ’ਤੇ ਟੈਪ ਕਰੋ। ਉੱਤਰ ਦਿਸ਼ਾ ਦਿਖਾਉਣੀ ਮੁੜ-ਸ਼ੁਰੂ ਕਰਨ ਲਈ “ਦਿਸ਼ਾ ਅਨੁਸਾਰ ਟ੍ਰੈਕਿੰਗ ਚਾਲੂ” ਬਟਨ ਜਾਂ “ਦਿਸ਼ਾਸੂਚਕ” ਬਟਨ ’ਤੇ ਟੈਪ ਕਰੋ।

ਆਪਣੇ ਮੌਜੂਦਾ ਟਿਕਾਣੇ ਤੋਂ ਕਿਸੇ ਹੋਰ ਟਿਕਾਣੇ ’ਤੇ ਨੈਵੀਗੇਟ ਕਰਨ ਲਈ ਥਾਵਾਂ ਦੀ ਖੋਜ ਕਰੋ ਨੂੰ ਦੇਖੋ।

ਵੱਖਰੇ ਨਕਸ਼ੇ ਦ੍ਰਿਸ਼ ’ਤੇ ਸਵਿੱਚ ਕਰਨਾ

ਨਕਸ਼ੇ ਦੇ ਸਿਖਰ ’ਤੇ ਦਿੱਤਾ ਬਟਨ ਦਰਸਾਉਂਦਾ ਹੈ ਕਿ ਕੀ ਮੌਜੂਦਾ ਨਕਸ਼ਾ ਪੜਚੋਲ ਕਰਨ , ਡ੍ਰਾਈਵਿੰਗ , ਜਨਤਕ ਆਵਾਜਾਈ ਦੀ ਸਵਾਰੀ ਕਰਨ ਜਾਂ ਸੈਟੇਲਾਈਟ ਦ੍ਰਿਸ਼ ਲਈ ਹੈ। ਤੁਸੀਂ ਕਿਸੇ ਵੀ ਸਮੇਂ ਨਕਸ਼ੇ ਦੀ ਕਿਸਮ ਬਦਲ ਸਕਦੇ ਹੋ।

  1. ਆਪਣੇ iPad ’ਤੇ ਨਕਸ਼ੇ ਐਪ ’ਤੇ ਜਾਓ।

  2. ਸਿਖਰ ’ਤੇ ਸੱਜੇ ਪਾਸੇ ਦਿੱਤੇ ਬਟਨ ’ਤੇ ਟੈਪ ਕਰੋ।

  3. ਨਕਸ਼ੇ ਦੀ ਕੋਈ ਹੋਰ ਕਿਸਮ ਚੁਣੋ, ਫਿਰ “ਬੰਦ ਕਰੋ” ਬਟਨ ’ਤੇ ਟੈਪ ਕਰੋ।

ਤੁਸੀਂ ਨਕਸ਼ੇ ਵਿੱਚ ਡ੍ਰਾਈਵਿੰਗ, ਸਾਈਕਲਿੰਗ, ਪੈਦਲ ਤੁਰਨ ਅਤੇ ਜਨਤਕ ਆਵਾਜਾਈ ਜਾਂ ਟ੍ਰੈਫ਼ਿਕ ਅਤੇ ਮੌਸਮ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਨਕਸ਼ੇ ਐਪ ਦੇ ਫ਼ੀਚਰਾਂ ਵਿੱਚ ਖੇਤਰ ਅਤੇ ਦੇਸ਼ ਅਨੁਸਾਰ ਫ਼ਰਕ ਹੁੰਦਾ ਹੈ।

ਨੋਟ: Apple ਤੁਹਾਡੇ ਟਿਕਾਣੇ ਸੰਬੰਧੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਅਤੇ ਨਿੱਜੀ ਰੱਖਣ ਲਈ ਵਚਨਬੱਧ ਹੈ। Apple ਦੀ ਵਚਨਬੱਧਤਾ ਬਾਰੇ ਹੋਰ ਪੜ੍ਹੋ: ਸੈਟਿੰਗਾਂ  > ਐਪਾਂ > ਨਕਸ਼ੇ ’ਤੇ ਜਾਓ, ਫਿਰ “Apple ਨਕਸ਼ੇ ਅਤੇ ਪਰਦੇਦਾਰੀ ਬਾਰੇ” ’ਤੇ ਟੈਪ ਕਰੋ। ਤੁਸੀਂ ਆਪਣੇ ਟਿਕਾਣੇ ਦੀ ਹਿਸਟਰੀ ਨੂੰ ਸਾਫ਼ ਕਰ ਸਕਦੇ ਹੋ ਜਾਂ ਹਾਲੀਆ ਦਿਸ਼ਾ-ਨਿਰਦੇਸ਼ ਡਿਲੀਟ ਕਰ ਸਕਦੇ ਹੋ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.