ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

FaceTime ਕਾਲ ਨੂੰ ਬਲੌਕ ਕਰੋ ਅਤੇ iPad ’ਤੇ ਇਸ ਦੀ ਸਪੈਮ ਵਜੋਂ ਰਿਪੋਰਟ ਕਰੋ

FaceTime ਐਪ ਵਿੱਚ, ਤੁਸੀਂ ਅਗਿਆਤ ਕਾਲਰਾਂ ਤੋਂ FaceTime ਕਾਲਾਂ ਨੂੰ ਬਲੌਕ ਕਰ ਸਕਦੇ ਹੋ ਅਤੇ ਇਹਨਾਂ ਕਾਲਾਂ ਦੀ ਸਪੈਮ ਜਾਂ ਜੰਕ ਵਜੋਂ ਰਿਪੋਰਟ ਕਰ ਸਕਦੇ ਹੋ। ਤੁਸੀਂ ਅਗਿਆਤ ਕਾਲਰਾਂ ਦੀਆਂ ਕਾਲਾਂ ਨੂੰ ਸ਼ਾਂਤ ਵੀ ਕਰ ਸਕਦੇ ਹੋ।

ਅਗਿਆਤ ਕਾਲਰਾਂ ਨੂੰ ਬਲੌਕ ਕਰੋ

ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

  • ਕਾਲ ਦੀ ਘੰਟੀ ਵੱਜਣ ਵੇਲੇ: ਵਿੰਡੋ ਦਾ ਵਿਸਤਾਰ ਕਰਨ ਲਈ ਸੂਚਨਾ ਦੇ ਖੱਬੇ ਪਾਸੇ ਟੈਪ ਕਰੋ, ਫਿਰ “ਜਾਣਕਾਰੀ” ਬਟਨ ’ਤੇ ਟੈਪ ਕਰੋ। ਹੇਠਾਂ ਸਕ੍ਰੌਲ ਕਰੋ ਅਤੇ ਸਭ ਭਾਗੀਦਾਰ ਬਲੌਕ ਕਰੋ ’ਤੇ ਟੈਪ ਕਰੋ, ਫਿਰ “ਸਭ ਭਾਗੀਦਾਰ ਬਲੌਕ ਕਰੋ” ’ਤੇ ਟੈਪ ਕਰੋ।

  • ਕਾਲ ਦੌਰਾਨ: “ਜਾਣਕਾਰੀ” ਬਟਨ ’ਤੇ ਟੈਪ ਕਰੋ, ਹੇਠਾਂ ਸਕ੍ਰੌਲ ਕਰੋ ਅਤੇ “ਕਾਲਰ ਨੂੰ ਬਲੌਕ ਕਰੋ” ’ਤੇ ਟੈਪ ਕਰੋ ਅਤੇ ਫਿਰ “ਬਲੌਕ ਕਰੋ” ‘ਤੇ ਟੈਪ ਕਰੋ।

  • ਗਰੁੱਪ FaceTime ਕਾਲ ਦੌਰਾਨ: “ਜਾਣਕਾਰੀ” ਬਟਨ ’ਤੇ ਟੈਪ ਕਰੋ, ਹੇਠਾਂ ਸਕ੍ਰੌਲ ਕਰੋ ਅਤੇ ਸਭ ਭਾਗੀਦਾਰ ਬਲੌਕ ਕਰੋ ’ਤੇ ਟੈਪ ਕਰੋ, ਫਿਰ “ਸਭ ਭਾਗੀਦਾਰ ਬਲੌਕ ਕਰੋ” ’ਤੇ ਟੈਪ ਕਰੋ।

  • ਕਾਲ ਸਮਾਪਤ ਹੋਣ ਤੋਂ ਬਾਅਦ: ਕਾਲ ਹਿਸਟਰੀ ਵਿੱਚ ਕਾਲ ’ਤੇ ਟੈਪ ਕਰੋ, ਕਾਲਰ ਨੂੰ ਬਲੌਕ ਕਰੋ” ’ਤੇ ਟੈਪ ਕਰੋ ਅਤੇ ਫਿਰ ਬਲੌਕ ਕਰੋ ’ਤੇ ਟੈਪ ਕਰੋ।

    ਤੁਸੀਂ ਕਾਲ ’ਤੇ ਖੱਬੇ ਪਾਸੇ ਸਵਾਈਪ ਕਰਨ ਤੋਂ ਬਾਅਦ “ਬਲੌਕ ਕਰੋ” ਬਟਨ ’ਤੇ ਟੈਪ ਕਰ ਕੇ, ਫਿਰ “ਬਲੌਕ ਕਰੋ” ’ਤੇ ਟੈਪ ਕਰ ਸਕਦੇ ਹੋ।

  • ਕੋਈ ਗਰੁੱਪ FaceTime ਕਾਲ ਸਮਾਪਤ ਹੋਣ ਤੋਂ ਬਾਅਦ: ਕਾਲ ਹਿਸਟਰੀ ਵਿੱਚ ਉਸ ਕਾਲ ‘ਤੇ ਟੈਪ ਕਰੋ, ਕਿਸੇ ਕਾਲਰ ਦੀ ਜਾਣਕਾਰੀ ਦੇ ਨਾਲ ਦਿੱਤੇ “ਜਾਣਕਾਰੀ” ਬਟਨ ‘ਤੇ ਟੈਪ ਕਰੋ, “ਕਾਲਰ ਨੂੰ ਬਲੌਕ ਕਰੋ” ‘ਤੇ ਟੈਪ ਕਰੋ, ਫਿਰ “ਸੰਪਰਕ ਬਲੌਕ ਕਰੋ” ‘ਤੇ ਟੈਪ ਕਰੋ।

    ਤੁਸੀਂ ਕਾਲ ’ਤੇ ਖੱਬੇ ਪਾਸੇ ਸਵਾਈਪ ਕਰਨ ਤੋਂ ਬਾਅਦ “ਬਲੌਕ ਕਰੋ” ਬਟਨ ’ਤੇ ਟੈਪ ਕਰ ਕੇ, ਫਿਰ “ਸਭ ਭਾਗੀਦਾਰ ਬਲੌਕ ਕਰੋ” ’ਤੇ ਟੈਪ ਕਰ ਸਕਦੇ ਹੋ।

    ਨੋਟ: ਜੇਕਰ ਕੋਈ ਗਰੁੱਪ FaceTime ਕਾਲ ਕਿਰਿਆਸ਼ੀਲ ਸੈਕਸ਼ਨ ਵਿੱਚ ਸੂਚੀਬੱਧ ਹੈ, ਤਾਂ ਇਹ ਹਾਲੇ ਸਮਾਪਤ ਨਹੀਂ ਹੋਈ; ਤੁਹਾਡੀ ਕਾਲ ਹਿਸਟਰੀ ਵਿੱਚ “ਬਲੌਕ ਕਰੋ” ਵਿਕਲਪ ਉਪਲਬਧ ਨਹੀਂ ਹੋਵੇਗਾ।

ਕਿਸੇ ਅਗਿਆਤ ਕਾਲਰ ਤੋਂ ਕਾਲ ਸਮਾਪਤ ਕਰਨ ਤੋਂ ਬਾਅਦ, ਜੇਕਰ ਤੁਹਾਨੂੰ ਸਕਰੀਨ ਦੇ ਸਿਖਰ ’ਤੇ “ਕਾਲ ਸਮਾਪਤ” ਦਿਖਾਈ ਦਿੰਦਾ ਹੈ, ਤਾਂ ਤੁਸੀਂ ਅੱਗੇ ਤੋਂ ਉਸ ਕਾਲਰ ਵੱਲੋਂ ਕਿਸੇ ਵੀ ਸੰਪਰਕ ਨੂੰ ਰੋਕਣ ਲਈ “ਕਾਲਰ ਨੂੰ ਬਲੌਕ ਕਰੋ” ’ਤੇ ਟੈਪ ਕਰ ਸਕਦੇ ਹੋ ਜਾਂ ਇਸ ਕਾਲਰ ਨੂੰ ਆਪਣੇ ਸੰਪਰਕਾਂ ਵਿੱਚ ਸ਼ਾਮਲ ਕਰਨ ਲਈ ਸੰਪਰਕ ਬਣਾਓ ’ਤੇ ਟੈਪ ਕਰ ਸਕਦੇ ਹੋ।

ਜੇਕਰ ਤੁਸੀਂ ਕਿਸੇ ਕਾਲਰ ਨੂੰ ਬਲੌਕ ਕਰ ਦਿੰਦੇ ਹੋ, ਤਾਂ ਤੁਸੀਂ Apple ਨੂੰ ਕਾਲ ਦੀ ਸਪੈਮ ਜਾਂ ਜੰਕ ਵਜੋਂ ਰਿਪੋਰਟ ਵੀ ਕਰ ਸਕਦੇ ਹੋ, ਜਿਸ ਨੂੰ ਬਾਅਦ ਵਿੱਚ ਕਾਲਰ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ।

ਕਿਸੇ ਕਾਲਰ ਨੂੰ ਅਨਬਲੌਕ ਕਰਨ ਲਈ, ਕਾਲ ’ਤੇ ਟੈਪ ਕਰੋ, ਨਾਮ, ਫ਼ੋਨ ਨੰਬਰ ਜਾਂ ਈਮੇਲ ਪਤੇ ਦੇ ਨੇੜੇ “ਜਾਣਕਾਰੀ” ਬਟਨ ’ਤੇ ਟੈਪ ਕਰੋ, ਫਿਰ ਕਾਲਰ ਨੂੰ ਅਨਬਲੌਕ ਕਰੋ ’ਤੇ ਟੈਪ ਕਰੋ। ਤੁਸੀਂ ਸੈਟਿੰਗਾਂ > ਐਪਾਂ > FaceTime ’ਤੇ ਵੀ ਜਾ ਸਕਦੇ ਹੋ, ਫਿਰ “ਬਲੌਕ ਕੀਤੇ ਸੰਪਰਕ” ’ਤੇ ਟੈਪ ਕਰੋ। ਸੰਪਰਕ ਜਾਣਕਾਰੀ ’ਤੇ ਖੱਬੇ ਪਾਸੇ ਸਵਾਈਪ ਕਰੋ, ਫਿਰ ਅਨਬਲੌਕ ਕਰੋ ’ਤੇ ਟੈਪ ਕਰੋ।

FaceTime ਕਾਲ ਨੂੰ ਸਪੈਮ ਜਾਂ ਜੰਕ ਵਜੋਂ ਰਿਪੋਰਟ ਕਰੋ

ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

  • ਕਾਲ ਦੌਰਾਨ: ਜਿਸ ਕਾਲਰ ਦੀ ਤੁਸੀਂ ਰਿਪੋਰਟ ਕਰਨੀ ਚਾਹੁੰਦੇ ਹੋ, ਉਸ ਦੇ ਨਾਮ, ਫ਼ੋਨ ਨੰਬਰ ਜਾਂ ਈਮੇਲ ਪਤੇ ਦੇ ਨੇੜੇ “ਜਾਣਕਾਰੀ” ਬਟਨ ’ਤੇ ਟੈਪ ਕਰੋ, ਫਿਰ ਬਲੌਕ ਕਰ ਕੇ ਜੰਕ ਵਜੋਂ ਰਿਪੋਰਟ ਕਰੋ ’ਤੇ ਟੈਪ ਕਰੋ। (ਤੁਹਾਨੂੰ “ਜਾਣਕਾਰੀ” ਬਟਨ ਦਿਖਾਈ ਦੇਣ ਲਈ FaceTime ਵਿੰਡੋ ‘ਤੇ ਟੈਪ ਕਰਨਾ ਪੈ ਸਕਦਾ ਹੈ।)

  • ਕਾਲ ਸਮਾਪਤ ਹੋਣ ਤੋਂ ਬਾਅਦ: ਸਿਰਫ਼ ਦੋ ਵਿਅਕਤੀਆਂ ਵਿਚਕਾਰ ਵਾਲੀ FaceTime ਕਾਲ ’ਤੇ ਖੱਬੇ ਪਾਸੇ ਸਵਾਈਪ ਕਰੋ। (ਤੁਸੀਂ ਗਰੁੱਪ FaceTime ਕਾਲ ਸਮਾਪਤ ਹੋਣ ਤੋਂ ਬਾਅਦ ਇਸ ਦੀ ਸਪੈਮ ਜਾਂ ਜੰਕ ਵਜੋਂ ਰਿਪੋਰਟ ਨਹੀਂ ਕਰ ਸਕਦੇ।)

ਅਗਿਆਤ ਕਾਲਰਾਂ ਤੋਂ FaceTime ਕਾਲਾਂ ਨੂੰ ਸ਼ਾਂਤ ਕਰੋ

ਸੈਟਿੰਗਾਂ  > ਐਪਾਂ > FaceTime > ਅਗਿਆਤ ਕਾਲਰਾਂ ਨੂੰ ਸ਼ਾਂਤ ਕਰੋ ’ਤੇ ਜਾਓ, ਫਿਰ ਅਗਿਆਤ ਕਾਲਰਾਂ ਨੂੰ ਸ਼ਾਂਤ ਕਰੋ ਨੂੰ ਚਾਲੂ ਕਰੋ।

ਇਹ ਸੈਟਿੰਗ ਯਕੀਨੀ ਬਣਾਉਂਦੀ ਹੈ ਕਿ ਤੁਹਾਨੂੰ ਸਿਰਫ਼ ਆਪਣੇ ਸੰਭਾਲੇ ਹੋਏ ਸੰਪਰਕਾਂ, ਜਿਹੜੇ ਲੋਕਾਂ ਨੂੰ ਤੁਸੀਂ ਪਹਿਲਾਂ ਕਾਲ ਕੀਤੀ ਸੀ ਜਾਂ Siri ਵੱਲੋਂ ਸੁਝਾਏ ਲੋਕਾਂ ਵੱਲੋਂ ਹੀ FaceTime ਕਾਲਾਂ ਪ੍ਰਾਪਤ ਹੋਣਗੀਆਂ। ਅਗਿਆਤ ਨੰਬਰਾਂ ਤੋਂ ਪ੍ਰਾਪਤ ਕਾਲਾਂ ਵੌਇਸਮੇਲ ’ਤੇ ਜਾਂਦੀਆਂ ਹਨ ਅਤੇ “ਹਾਲੀਆ” ਸੂਚੀ ’ਤੇ ਦਿਖਾਈਆਂ ਜਾਂਦੀਆਂ ਹਨ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.