ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਵਾਲਪੇਪਰ ਬਦਲਣਾ

iPad ’ਤੇ, ਕਿਸੇ ਚਿੱਤਰ ਜਾਂ ਤਸਵੀਰ ਨੂੰ ਲੌਕ ਸਕਰੀਨ ਜਾਂ ਹੋਮ ਸਕਰੀਨ ਦੇ ਵਾਲਪੇਪਰ ਵਜੋਂ ਚੁਣੋ। ਤੁਸੀਂ ਡਾਇਨਾਮਿਕ ਅਤੇ ਸਥਿਰ ਚਿੱਤਰਾਂ ਵਿੱਚੋਂ ਚੁਣ ਸਕਦੇ ਹੋ।

ਸਿਖਰ 'ਤੇ ਇੱਕ ਨਵਾਂ ਵਾਲਪੇਪਰ ਚੁਣਨ ਲਈ ਬਟਨ ਅਤੇ ਮੌਜੂਦਾ ਵਾਲਪੇਪਰ ਨਾਲ ਲੌਕ ਸਕਰੀਨ ਅਤੇ ਹੋਮ ਸਕਰੀਨ ਦੇ ਚਿੱਤਰਾਂ ਵਾਲੀ ਵਾਲਪੇਪਰ ਸੈਟਿੰਗਾਂ ਸਕਰੀਨ।
  1. ਸੈਟਿੰਗਾਂ  > ਵਾਲਪੇਪਰ > ਨਵਾਂ ਵਾਲਪੇਪਰ ਸ਼ਾਮਲ ਕਰੋ ‘ਤੇ ਜਾਓ।

    ਵਾਲਪੇਪਰ ਗੈਲਰੀ ਦਿਖਾਈ ਦਿੰਦੀ ਹੈ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਆਪਣੇ ਵਾਲਪੇਪਰ ਨੂੰ ਕਿਸੇ ਤਸਵੀਰ, ਇਮੋਜੀ ਪੈਟਰਨ, ਆਪਣੇ ਸਥਾਨਕ ਮੌਸਮ ਦੀ ਤਸਵੀਰ ਅਤੇ ਹੋਰਾਂ ਚੀਜ਼ਾਂ ਨਾਲ ਡਿਜ਼ਾਈਨ ਕਰਨ ਲਈ ਵਾਲਪੇਪਰ ਗੈਲਰੀ—ਉਦਾਹਰਨ ਲਈ ਤਸਵੀਰਾਂ, ਤਸਵੀਰ ਸ਼ਫ਼ਲ, Live Photo ਅਤੇ ਹੋਰ—ਦੇ ਸਿਖਰ ‘ਤੇ ਦਿੱਤੇ ਬਟਨ ‘ਤੇ ਟੈਪ ਕਰੋ।

    • ਸੁਝਾਏ ਗਏ ਸੈੱਟਾਂ (ਸੰਗ੍ਰਹਿ, ਖਗੋਲ ਵਿਗਿਆਨ, ਮੌਸਮ ਆਦਿ) ਵਿੱਚੋਂ ਵਾਲਪੇਪਰ ਚੁਣੋ।

  3. ਜੇਕਰ ਤੁਸੀਂ ਆਪਣੇ ਵਾਲਪੇਪਰ ਵਿੱਚ “ਤਸਵੀਰ” ਜਾਂ “ਤਸਵੀਰ ਸ਼ਫ਼ਲ” ਸ਼ਾਮਲ ਕਰ ਰਹੇ ਹੋ, ਤਾਂ ਆਪਣੀ ਤਸਵੀਰ ਨੂੰ ਵਿਉਂਤਬੱਧ ਕਰਨ ਲਈ ਆਪਣੀ ਲੌਕ ਸਕਰੀਨ ਤਸਵੀਰ ਨੂੰ ਵਿਉਂਤੋ ਨੂੰ ਦੇਖੋ।

  4. “ਸ਼ਾਮਲ ਕਰੋ” ‘ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਚੁਣੋ:

    • ਵਾਲਪੇਪਰ ਪੇਅਰ ਵਜੋਂ ਸੈੱਟ ਕਰੋ

    • ਹੋਮ ਸਕਰੀਨ ਨੂੰ ਵਿਉਂਤੋ

ਸਲਾਹ: ਤੁਸੀਂ ਸ਼ੌਰਟਕੱਟ ਐਪ ਵਿੱਚ ਨਿੱਜੀ ਆਟੋਮੇਸ਼ਨ ਬਣਾ ਕੇ ਆਪਣੇ ਵਾਲਪੇਪਰ ਨੂੰ ਆਟੋਮੈਟਿਕਲੀ ਬਦਲਣ ਲਈ ਸੈੱਟ ਕਰ ਸਕਦੇ ਹੋ। ਆਪਣੇ ਆਟੋਮੇਸ਼ਨ ਲਈ ਸ਼ੈਡਿਊਲ ਸੈੱਟ ਕਰੋ, ਫਿਰ ਆਪਣੇ ਆਟੋਮੇਸ਼ਨ ਵਿੱਚ “ਵਾਲਪੇਪਰ ਸੈਂਟ ਕਰੋ” ਐਕਸ਼ਨ ਸ਼ਾਮਲ ਕਰੋ। (ਸ਼ੌਰਟਕੱਟਾਂ ਸੰਬੰਧੀ ਵਰਤੋਂਕਾਰ ਗਾਈਡ ਨੂੰ ਦੇਖੋ)।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.