ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਸੈੱਟਅੱਪ ਕਰਨ ਸੰਬੰਧੀ ਮੁੱਢਲੀਆਂ ਗੱਲਾਂ

ਜਦੋਂ ਤੁਸੀਂ ਆਪਣੇ ਡਿਵਾਈਸ ਨੂੰ ਪਹਿਲੀ ਵਾਰ ਚਾਲੂ ਕਰਦੇ ਹੋ ਤਾਂ ਤੁਹਾਡੀ ਮਦਦ ਕਰਨ ਲਈ iPad ਵਿੱਚ ਇੱਕ ਆਸਾਨ ਸੈੱਟਅੱਪ ਪ੍ਰਕਿਰਿਆ ਹੈ। ਭਾਵੇਂ ਤੁਸੀਂ ਹਾਲ ਹੀ ਵਿੱਚ ਸ਼ੁਰੂਆਤ ਕਰ ਰਹੇ ਹੋ ਜਾਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਕੋਲ ਸੈੱਟ ਅੱਪ ਦੀਆਂ ਬੁਨਿਆਦੀ ਗੱਲਾਂ ਹਨ, ਤੁਸੀਂ ਸਹੀ ਜਗ੍ਹਾ ‘ਤੇ ਹੋ।

ਕੁਇੱਕ ਸਟਾਰਟ ਸਕਰੀਨ, ਜਿਸ ਵਿੱਚ ਆਪਣੇ iPad ਨੂੰ ਕਿਸੇ ਹੋਰ iPhone ਜਾਂ iPad ਦੇ ਨੇੜੇ ਲਿਆ ਕੇ ਜਾਂ ਕਿਸੇ ਹੋਰ ਡਿਵਾਈਸ ਤੋਂ ਬਿਨਾਂ ਇਸਨੂੰ ਸੈੱਟ ਅੱਪ ਕਰਨ ਦੇ ਵਿਕਲਪ ਦਿੱਤੇ ਗਏ ਹਨ।

ਆਪਣੀਆਂ ਐਪਾਂ ਅਤੇ ਜਾਣਕਾਰੀ ਨੂੰ ਆਪਣੇ ਨਵੇਂ iPad ’ਤੇ ਟ੍ਰਾਂਸਫ਼ਰ ਕਰੋ

ਜਦੋਂ ਤੁਸੀਂ ਪਹਿਲੀ ਵਾਰ ਆਪਣੇ iPad ਨੂੰ ਚਾਲੂ ਕਰਦੇ ਹੋ ਅਤੇ ਸੈੱਟਅੱਪ ਪ੍ਰਕਿਰਿਆ ਸ਼ੁਰੂ ਕਰਦੇ ਹੋ, ਤਾਂ ਤੁਸੀਂ ਆਪਣੀਆਂ ਬਹੁਤ ਸਾਰੀਆਂ ਐਪਾਂ, ਸੈਟਿੰਗਾਂ ਅਤੇ ਕੰਟੈਂਟ ਨੂੰ ਆਪਣੇ ਪਿਛਲੇ iPad ਤੋਂ ਸਿੱਧੇ ਆਪਣੇ ਨਵੇਂ iPad ਵਿੱਚ ਵਾਇਰਲੈੱਸ ਤਰੀਕੇ ਨਾਲ ਟ੍ਰਾਂਸਫ਼ਰ ਕਰ ਸਕਦੇ ਹੋ—ਬਸ ਦੋਵੇਂ ਡਿਵਾਈਸਾਂ ਨੂੰ ਨੇੜੇ ਲਿਆਓ, ਫਿਰ ਸਕਰੀਨ ’ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਸੈਟਿੰਗਾਂ ਸਕਰੀਨ, ਜਿਸ ਵਿੱਚ ਉਪਲਬਧ Wi-Fi ਨੈੱਟਵਰਕ ਦਿਖਾਏ ਜਾ ਰਹੇ ਹਨ।

Wi-Fi ਨਾਲ ਕਨੈਕਟ ਕਰ ਕੇ ਮੋਬਾਈਲ ਸੇਵਾ ਸੈੱਟ ਅੱਪ ਕਰੋ

ਆਪਣੇ iPad ਨੂੰ ਆਪਣੇ ਘਰ ਦੇ Wi-Fi ਨੈੱਟਵਰਕ ਨਾਲ ਕਨੈਕਟ ਕਰਨ ਲਈ, ਸੈਟਿੰਗਾਂ  > Wi-Fi ’ਤੇ ਜਾਓ, Wi-Fi ਨੂੰ ਚਾਲੂ ਕਰੋ, ਫਿਰ ਆਪਣਾ ਨੈੱਟਵਰਕ ਚੁਣੋ। ਜਦੋਂ ਵੀ ਤੁਸੀਂ ਘਰ ਵਿੱਚ ਹੁੰਦੇ ਹੋ, ਤਾਂ iPad ਤੁਹਾਡੇ Wi-Fi ਨੈੱਟਵਰਕ ਨਾਲ ਆਟੋਮੈਟਿਕਲੀ ਕਨੈਕਟ ਹੋ ਜਾਂਦਾ ਹੈ।

ਜੇਕਰ ਤੁਹਾਡੇ ਕੋਲ Wi-Fi + Cellular ਮਾਡਲ ਹੈ, ਤਾਂ ਤੁਸੀਂ eSIM ਦੀ ਵਰਤੋਂ ਕਰ ਕੇ ਆਪਣੇ iPad ’ਤੇ ਮੋਬਾਈਲ ਸੇਵਾ ਨੂੰ ਕਿਰਿਆਸ਼ੀਲ ਕਰ ਸਕਦੇ ਹੋ (ਸੈਟਿੰਗਾਂ  > ਮੋਬਾਈਲ ਡਾਟਾ ’ਤੇ ਜਾਓ)। ਜਾਂ ਸਮਰਥਿਤ iPad ਮਾਡਲਾਂ ’ਤੇ ਆਪਣੇ ਨੈੱਟਵਰਕ ਪ੍ਰਦਾਤਾ ਵੱਲੋਂ ਦਿੱਤਾ ਨੈਨੋ-SIM ਇੰਸਟਾਲ ਕਰੋ।

ਸੈਟਿੰਗਾਂ ਸਕਰੀਨ, ਜਿਸ ਵਿੱਚ ਸਕਰੀਨ ਦੇ ਵਿਚਕਾਰ Apple ਖਾਤਾ ਸਾਈਨ-ਇਨ ਡਾਇਲਾਗ ਹੈ।

ਆਪਣੇ Apple ਖਾਤੇ ਵਿੱਚ ਸਾਈਨ ਇਨ ਕਰੋ

ਤੁਸੀਂ App Store, iTunes Store, Apple Books, Apple Music, FaceTime, iCloud, iMessage ਅਤੇ Apple ਦੀਆਂ ਹੋਰ ਬਹੁਤ ਸਾਰੀਆਂ ਸੇਵਾਵਾਂ ਤੱਕ ਐਕਸੈੱਸ ਕਰਨ ਲਈ ਆਪਣੇ Apple ਖਾਤੇ ਦੀ ਵਰਤੋਂ ਕਰਦੇ ਹੋ।

ਆਪਣੇ Apple ਖਾਤੇ ਵਿੱਚ ਸਾਈਨ ਇਨ ਕਰਨ ਲਈ, ਸੈਟਿੰਗਾਂ > Apple ਖਾਤੇ ‘ਤੇ ਜਾਓ। ਜੇਕਰ ਤੁਹਾਡੇ ਕੋਲ iPhone (iOS 17 ਜਾਂ ਉਸ ਤੋਂ ਬਾਅਦ ਦੇ ਸੰਸਕਰਨ ਵਾਲਾ) ਜਾਂ ਕੋਈ ਹੋਰ iPad (iPadOS 17 ਜਾਂ ਉਸ ਤੋਂ ਬਾਅਦ ਦੇ ਸੰਸਕਰਨ ਵਾਲਾ) ਹੈ, ਤਾਂ ਤੁਸੀਂ ਬਸ ਆਪਣੇ iPad ਨੂੰ ਆਪਣੇ ਦੂਜੇ ਡਿਵਾਈਸ ਦੇ ਨੇੜੇ ਲਿਆ ਸਕਦੇ ਹੋ। ਨਹੀਂ ਤਾਂ, ਤੁਸੀਂ ਮੈਨੂਅਲੀ ਸਾਈਨ ਇਨ ਕਰ ਸਕਦੇ ਹੋ। ਇਹ ਤਸਦੀਕ ਕਰਨ ਲਈ ਕਿ ਤੁਸੀਂ ਸਾਈਨ ਇਨ ਕੀਤਾ ਹੈ, ਸੈਟਿੰਗਾਂ  > [ਤੁਹਾਡਾ ਨਾਮ] ’ਤੇ ਜਾਓ; ਤੁਹਾਡਾ Apple ਖਾਤਾ ਤੁਹਾਡੇ ਨਾਮ ਦੇ ਹੇਠਾਂ ਦਿਖਾਈ ਦੇਵੇਗਾ।

ਇੱਕ ਸਕਰੀਨ, ਜਿਸ ਵਿੱਚ ਫ਼ਿੰਗਰਪ੍ਰਿੰਟ ਸ਼ਾਮਲ ਕਰਨ ਅਤੇ ਪਾਸਕੋਡ ਚਾਲੂ ਕਰਨ ਦੇ ਵਿਕਲਪਾਂ ਨਾਲ Touch ID ਅਤੇ ਪਾਸਕੋਡ ਲਈ ਸੈਟਿੰਗਾਂ ਦਿਖਾਈ ਦੇ ਰਹੀਆਂ ਹਨ।

Face ID ਜਾਂ Touch ID ਨੂੰ ਸੈੱਟ ਅੱਪ ਕਰਨਾ

ਤੁਸੀਂ ਆਪਣੇ iPad ਨੂੰ ਸੁਰੱਖਿਅਤ ਢੰਗ ਨਾਲ ਅਨਲੌਕ ਕਰਨ, ਕਈ ਐਪਾਂ ਵਿੱਚ ਸਾਈਨ ਇਨ ਕਰਨ ਅਤੇ ਖ਼ਰੀਦਦਾਰੀ ਕਰਨ ਲਈ Face ID (ਚਿਹਰੇ ਦੀ ਪਛਾਣ) ਜਾਂ Touch ID (ਆਪਣੇ ਫ਼ਿੰਗਰਪ੍ਰਿੰਟ) ਦੀ ਵਰਤੋਂ ਕਰ ਸਕਦੇ ਹੋ। ਤੁਹਾਡੀ ਸੁਰੱਖਿਆ ਲਈ, Face ID ਅਤੇ Touch ID ਡੇਟਾ ਤੁਹਾਡੇ ਡਿਵਾਈਸ ਵਿੱਚ ਹੀ ਰਹਿੰਦਾ ਹੈ ਅਤੇ ਕਿਤੇ ਹੋਰ ਸੰਭਾਲਿਆ ਨਹੀਂ ਜਾਂਦਾ।

ਆਪਣੇ iPad ਮਾਡਲ ਦੇ ਆਧਾਰ ’ਤੇ, ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

  • Face ID ਦਾ ਸੈੱਟ ਅੱਪ ਕਰੋ: ਸੈਟਿੰਗਾਂ  > Face ID ਅਤੇ ਪਾਸਕੋਡ ‘ਤੇ ਜਾਓ, Face ID ਸੈੱਟ ਅੱਪ ‘ਤੇ ਟੈਪ ਕਰੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

  • Touch ID ਦਾ ਸੈੱਟ ਅੱਪ ਕਰੋ: ਸੈਟਿੰਗਾਂ  > Touch ID ਅਤੇ ਪਾਸਕੋਡ ‘ਤੇ ਜਾਓ, “ਫ਼ਿੰਗਰਪ੍ਰਿੰਟ ਜੋੜੋ” ‘ਤੇ ਟੈਪ ਕਰੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਇੱਕ ਸਕਰੀਨ, ਜਿਸ ਵਿੱਚ ਮੇਰਾ iPad ਲੱਭੋ ਅਤੇ ਮੇਰਾ ਟਿਕਾਣਾ ਸਾਂਝਾ ਕਰੋ ਨੂੰ ਚਾਲੂ ਕਰਨ ਦੇ ਵਿਕਲਪਾਂ ਨਾਲ ਖੋਜੀ ਐਪ ਲਈ ਸੈਟਿੰਗਾਂ ਦਿਖਾਈ ਦੇ ਰਹੀਆਂ ਹਨ।

“ਮੇਰਾ iPad ਲੱਭੋ” ਨੂੰ ਚਾਲੂ ਕਰਨਾ

ਜੇਕਰ ਕਦੇ ਤੁਹਾਡਾ iPad ਗੁਆਚ ਜਾਵੇ ਜਾਂ ਚੋਰੀ ਹੋ ਜਾਵੇ, ਤਾਂ ਤੁਸੀਂ ਇਸ ਨੂੰ ਲੱਭ ਸਕਦੇ ਹੋ।

ਸੈਟਿੰਗਾਂ  > [ਤੁਹਾਡਾ ਨਾਮ] > ਖੋਜੀ ’ਤੇ ਜਾਓ, ਮੇਰਾ iPad ਲੱਭੋ ’ਤੇ ਟੈਪ ਕਰੋ, ਫਿਰ ਮੇਰਾ iPad ਲੱਭੋ ਨੂੰ ਚਾਲੂ ਕਰੋ।

ਤੁਸੀਂ ਖੋਜੀ ਐਪ ਵਿੱਚ ਆਪਣੇ ਡਿਵਾਈਸਾਂ ਦਾ ਟਿਕਾਣਾ ਦੇਖ ਸਕਦੇ ਹੋ। ਜੇਕਰ ਤੁਹਾਡਾ iPad ਗੁਆਚ ਜਾਂਦਾ ਹੈ ਅਤੇ ਤੁਹਾਡੇ ਕੋਲ ਖੋਜੀ ਐਪ ਦਾ ਐਕਸੈੱਸ ਨਹੀਂ ਹੈ, ਤਾਂ ਤੁਸੀਂ iCloud.com ’ਤੇ ਡਿਵਾਈਸ ਲੱਭੋ ਦੀ ਵਰਤੋਂ ਕਰਕੇ ਆਪਣੇ ਡਿਵਾਈਸ ਦੇ ਟਿਕਾਣੇ ਦਾ ਪਤਾ ਲਗਾ ਸਕਦੇ ਹੋ।

iCloud ਸੈਟਿੰਗ ਸਕਰੀਨ ਵਿੱਚ ਸਟੋਰੇਜ ਮੀਟਰ ਅਤੇ ਤਸਵੀਰਾਂ, iCloud Drive ਅਤੇ iCloud Mail ਸਮੇਤ ਐਪਾਂ ਅਤੇ ਫ਼ੀਚਰਾਂ ਦੀ ਸੂਚੀ ਦਿਖਾਈ ਜਾ ਰਹੀ ਹੈ ਜਿਨ੍ਹਾਂ ਦੀ ਵਰਤੋਂ iCloud ਵਿੱਚ ਕੀਤੀ ਜਾ ਸਕਦੀ ਹੈ।

iCloud ਵਿੱਚ ਆਪਣਾ ਡੇਟਾ ਸਟੋਰ ਕਰਨਾ

iCloud ਤੁਹਾਨੂੰ ਤੁਹਾਡੀ ਮਹੱਤਵਪੂਰਨ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਅਤੇ ਤੁਹਾਡੇ ਸਾਰੇ ਡਿਵਾਈਸਾਂ ਨਾਲ ਸਿੰਕ ਕਰਨ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਆਪਣਾ iPad ਬਦਲ ਦਿੰਦੇ ਹੋ ਜਾਂ ਇਹ ਗੁਆਚ ਜਾਂ ਖ਼ਰਾਬ ਜਾਂ ਚੋਰੀ ਹੋ ਜਾਂਦਾ ਹੈ, ਤਾਂ ਤੁਹਾਡੀਆਂ ਤਸਵੀਰਾਂ, ਵੀਡੀਓ, ਬੈਕਅੱਪ ਅਤੇ ਹੋਰ ਚੀਜ਼ਾਂ iCloud ਵਿੱਚ ਸੁਰੱਖਿਅਤ ਰਹਿੰਦੀਆਂ ਹਨ।

ਜੋ ਫ਼ੀਚਰ ਤੁਸੀਂ iCloud ਨਾਲ ਵਰਤਣਾ ਚਾਹੁੰਦੇ ਹੋ ਉਹਨਾਂ ਨੂੰ ਚਾਲੂ ਕਰਨ ਜਾਂ ਬਦਲਣ ਲਈ, ਸੈਟਿੰਗਾਂ  > [ਤੁਹਾਡਾ ਨਾਮ] > iCloud ‘ਤੇ ਜਾਓ।

ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?

ਤੁਹਾਡੇ iPad ਮਾਡਲ ਅਤੇ ਦੇਸ਼ ਜਾਂ ਖੇਤਰ ਦੇ ਅਧਾਰ ’ਤੇ ਫ਼ੀਚਰਾਂ ਦੀ ਉਪਲਬਧਤਾ ਵਿੱਚ ਫ਼ਰਕ ਹੋ ਸਕਦਾ ਹੈ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.